ਪੰਜਾਬ ਵਿੱਚ ਲੋਕਰਾਜ ਨਹੀਂ ਗੈਂਗਸਟਰ ਰਾਜ ਹੈ

ਅੰਮਿ੍ਤਸਰ /////ਪੰਜਾਬ ਵਿੱਚ ਇਸ ਵਕਤ ਕੋਈ ਵੀ ਆਪਣੇਂ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਨਤਾ ਨੂੰ ਝੂਠੇ ਸਬਜ਼ਬਾਗ ਵਿਖਾਕੇ ਸਰਕਾਰ ਤੇ ਬਣਾਂ ਲਈ ਪਰ ਪਿਛਲੇ ਢਾਈ ਸਾਲਾਂ ਤੋਂ ਪੰਜਾਬ ਵਿੱਚ ਕਿੱਧਰੇ ਸਰਕਾਰ ਨਜ਼ਰ ਨਹੀਂ ਆਈ। ਹਰ ਪਾਸੇ ਲੁੱਟਾਂ-ਖੋਹਾਂ, ਧੀਆਂ ਭੈਣਾਂ ਦੇ ਬਲਾਤਕਾਰ, ਸ਼ਰੇਆਮ ਲੋਕ ਦਿਨ ਦਿਹਾੜੇ ਗੋਲੀ ਦਾ ਸ਼ਿਕਾਰ ਹੋ ਰਹੇ ਹਨ। ਲੋਕਰਾਜ ਪੰਜਾਬ ਵਿੱਚ ਕਿੱਧਰੇ ਨਜ਼ਰ ਨਹੀਂ ਆ ਰਿਹਾ।
ਗੈਂਗਸਟਰਾਂ ਦਾ ਹੀ ਰਾਜ ਲੱਗਦਾ ਹੈ ਪੰਜਾਬ ਵਿੱਚ।ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੰਤਰੀ ਅਤੇ ਮੌਜ਼ੂਦਾ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਦੇ ਮੀਡੀਆ ਸਲਾਹਕਾਰ ਅਤੇ ਜ਼ਿਲਾਂ ਕਾਂਗਰਸ ਅੰਮਿ੍ਤਸਰ ਦਿਹਾਤੀ ਦੇ ਮੁੱਖ ਬੁਲਾਰੇ ਅਮਨਦੀਪ ਸਿੰਘ ਕੱਕੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਹੁਣ ਤੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਵੀ ਆਪਣੀਂ ਹੀ ਸਰਕਾਰ ਤੋਂ ਦੁਖ਼ੀ ਹੋ ਗਏ ਹਨ। ਕੱਕੜ ਨੇ ਕਿਹਾ ਕਿ ਪੰਜਾਬ ਵਿੱਚ ਕੁੱਝ ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰਨ ਦਾ ਦਾਅਵਾ ਕਰਕੇ ਆਈ ਸਰਕਾਰਾ ਦੇ ਰਾਜ ਵਿੱਚ ਨਸ਼ਾ ਪਹਿਲਾਂ ਨਾਲੋਂ ਵੱਧਿਆ ਹੈ। ਹੁਣ ਤੇ ਲੜਕੀਆਂ ਵੀ ਸ਼ਰੇਆਮ ਨਸ਼ਾ ਕਰਨ ਲੱਗ ਗਈਆਂ ਹਨ ਉਹਨਾਂ ਕਿਹਾ ਕਿ ਜੋ ਵੀ ਨਸ਼ੇ ਵਿਰੁੱਧ ਗਲ ਕਰਦਾ ਹੈ ਜਾਂ ਨਸ਼ਾ ਫ਼ੜਾਉਂਦਾ ਹੈ, ਉਸਨੂੰ ਹਵਾਲਾਤ ਦੀ ਸੈਰ ਕਰਨੀਂ ਪੈਂਦੀ ਹੈ ਅਤੇ ਨਸ਼ਾ ਵੇਚਣ ਵਾਲੇ ਨੂੰ ਕੁੱਝ ਘੰਟਿਆਂ ਬਾਅਦ ਹੀ ਜ਼ਮਾਨਤ ਮਿਲ ਜਾਂਦੀ ਹੈ। ਕੱਕੜ ਨੇ ਕਿਹਾ ਕਿ ਮਾਨ ਸਰਕਾਰ ਪੂਰੀ ਤਰਾਂ ਫ਼ੇਲ ਹੋ ਚੁੱਕੀ ਹੈ। ਪੰਜਾਬ ਦੀ ਜਨਤਾ ਆਪਣੇਂ ਤੇ ਹੋ ਰਹੇ ਅੱਤਿਆਚਾਰਾਂ ਦਾ ਹਿਸਾਬ ਆ ਰਹੀਆਂ ਪੰਚਾਇਤੀ, ਬਲਾਕ ਸੰਮਤੀ, ਜ਼ਿਲਾਂ ਪ੍ਰੀਸ਼ਦ ਅਤੇ ਨਗਰ ਨਿਗਮ ਦੀਆਂ ਚੋਣਆਂ ਵਿੱਚ ਲਵੇਗੀ।
ਇਸ ਮੌਕੇ ਉਹਨਾਂ ਨਾਲ ਲਖਵਿੰਦਰ ਸਿੰਘ ਝੰਜੋਟੀ ਬਲਾਕ ਪ੍ਰਧਾਨ ਹਰਸ਼ਾ ਛੀਨਾਂ, ਗੁਰਭੇਜ ਸਿੰਘ ਵਣੀਂਏਕੇ ਬਲਾਕ ਪ੍ਰਧਾਨ ਚੋਗਾਵਾਂ, ਜਸਪਾਲ ਸਿੰਘ ਭੱਟੀ ਪ੍ਰਧਾਨ ਰਾਜਾਸਾਂਸੀ, ਜਸਕਰਨ ਸਿੰਘ ਕੋਹਰੀ ਯੂਥ ਪ੍ਰਧਾਨ ਰਾਜਾਸਾਂਸੀ, ਹਰਕੰਵਲਜੀਤ ਸਿੰਘ ਹੈਪੀ ਅਦਲੀਵਾਲ, ਸੋਨਾ ਸਿੱਧੂ ਬਲਗਣ, ਸ਼ਮਸ਼ੇਰ ਸਿੰਘ ਸਾਰੰਗੜਾ, ਗੁਰਮੀਤ ਸਿੰਘ ਡਾਲਾ, ਗੁਰਮੇਜ ਸਿੰਘ ਬਬਲਾ ਕੋਟਲਾ, ਰਿੰਕੂ ਚੋਗਾਵਾਂ ਬੁਲਾਰਾ ਸੋਸ਼ਲ ਮੀਡੀਆ, ਡਾ. ਪ੍ਰਗਟ ਸਿੰਘ ਭੁੱਲਰ ਕੋਆਰਡੀਨੇਟਰ, ਨਿਰਵੈਲ ਸਿੰਘ ਚੋਗਾਵਾਂ, ਨਿਸ਼ਾਨ ਸਿੰਘ ਮੰਝ, ਦਿਲਬਾਗ ਸਿੰਘ ਖਿਆਲਾ ਮੈਂਬਰ, ਬਲਦੇਵ ਸਿੰਘ ਮੰਝ, ਸੁਖਦੇਵ ਸਿੰਘ ਨੱਥੂਪੁਰ, ਬੱਬੂ ਕਾਵੇਂ, ਮੇਜਰ ਸਿੰਘ ਰੈਂ, ਗੁਸ਼ਰਨ ਸਿੰਘ ਬੱਬੀ ਕੱਕੜ, ਕੁਲਜੀਤ ਸਿੰਘ ਰਾਣੀਆਂ ਆਦਿ ਹਾਜ਼ਰ ਸਨ।

Leave a Reply

Your email address will not be published.


*