ਅੰਮ੍ਰਿਤਸਰ ਪੁਲਿਸ ਨੇ ਸੱਸ-ਜਵਾਈ ਨੂੰ 4 ਕਿੱਲੋ 580 ਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ ਅਤੇ ਦੂਜੇ ਮਾਮਲੇ ‘ਚ 2 ਪਿਸਤੌਲਾਂ ਸਮੇਤ 3 ਗ੍ਰਿਫ਼ਤਾਰ 

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਰਾਘਵ/ ਰਾਜਪੂਤ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਧੀਨ ਚੱਲ ਰਹੀ ਨਸ਼ਿਆਂ ਵਿਰੁੱਧ ਜੰਗ ਦੇ ਦੌਰਾਨ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤੱਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਨਸ਼ੀਲੇ ਪਦਾਰਥਾਂ ਦੀ ਤੱਸਕਰ ਕੰਵਲਜੀਤ ਕੌਰ ਉਰਫ਼ ਮਾਸੀ ਵਾਸੀ ਗੋਲਡਨ ਐਵੇਨਿਊ, ਹਰਗੋਬਿੰਦਪੁਰਾ, ਛੇਹਰਟਾ ਨੂੰ 4 ਕਿੱਲੋ 580 ਗ੍ਰਾਮ ਹੈਰੋਇਨ ਸਮੇਂਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਸੀ.ਪੀ. ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕੰਵਲਜੀਤ ਕੌਰ ਅਤੇ ਉਸਦਾ ਜਵਾਈ ਜੁਗਰਾਜ ਸਿੰਘ ਪੁੱਤਰ ਪ੍ਰਤਾਪ ਸਿੰਘ, ਵਾਸੀ ਗੋਲਡਨ ਐਵੇਨਿਊ, ਹਰਗੋਬਿੰਦਪੁਰਾ, ਛੇਹਰਟਾ ਨੂੰ ਪਾਕਿਸਤਾਨ ਅਧਾਰਿਤ ਵੱਖ-ਵੱਖ ਨਸ਼ਾ ਤੱਸਕਰਾਂ ਦੇ ਨਾਲ ਸਿੱਧੇ ਸੰਪਰਕ ਵਿੱਚ ਸਨ ਅਤੇ ਇਹ ਨਸ਼ੀਲੇ ਪਦਾਰਥਾਂ ਦੀ ਤੱਸਕਰੀ ਕਰ ਰਹੇ ਸਨ। ਇਹਨਾਂ ਵੱਲੋਂ ਨਸ਼ੇ ਦੇ ਕੰਸਾਈਨਮੈਂਟਾਂ ਨੂੰ ਪਾਕਿਸਤਾਨ ਤੋਂ ਲਿਆਉਣ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਸੀ। ਮਾਮਲੇ ਵਿੱਚ ਪਿਛਲੇ ਅਤੇ ਅਗਲੇ ਦੇ ਲਿੰਕਾਂ ਦੀ ਜਾਂਚ ਜਾਰੀ ਹੈ।
ਉਪਰੇਸ਼ਨ ਦੀ ਜਾਣਕਾਰੀ ਸਾਂਝੀ ਕਰਦਿਆਂ ਕਮਿਸ਼ਨਰ ਪੁਲਿਸ (ਸੀ.ਪੀ.) ਅੰਮ੍ਰਿਤਸਰ, ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੁਲਿਸ ਟੀਮਾਂ ਨੂੰ ਭਰੋਸੇਯੋਗ ਸੂਚਨਾਵਾਂ ਮਿਲੀਆਂ ਕਿ ਨਸ਼ੀਲੇ ਪਦਾਰਥਾਂ ਦੀ ਤੱਸਕਰ ਕੰਵਲਜੀਤ ਕੌਰ ਨੇ ਨਸ਼ੇ ਦੀ ਇੱਕ ਕੰਸਾਈਨਮੈਂਟ ਪ੍ਰਾਪਤ ਕੀਤਾ ਹੈ, ਜੋ ਇਸ ਸਮੇਂ ਉਸਦੇ ਕਬਜ਼ੇ ਵਿੱਚ ਸੀ। ਪੁਲਿਸ ਵੱਲੋਂ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦਿਆਂ ਡੀ.ਸੀ.ਪੀ ਇਨਵੈਸਟਿਗੇਸ਼ਨ ਹਰਪ੍ਰੀਤ ਸਿੰਘ ਮੰਡੇਰ, ਏ.ਡੀ.ਸੀ.ਪੀ ਸਿਟੀ-2 ਅਭਿਮੰਨਿਊ ਰਾਣਾ ਅਤੇ ਏ.ਸੀ.ਪੀ ਵੈਸਟ ਸਵਰਨਜੀਤ ਸਿੰਘ ਦੀ ਸਮੁੱਚੀ ਨਿਗਰਾਨੀ ਹੇਠ ਮੁੱਖ ਥਾਣਾ ਛੇਹਰਟਾ ਅੰਮ੍ਰਿਤਸਰ‌ ਦੇ ਇੰਸਪੈਕਟਰ ਰੋਬਿੰਨ ਹੰਸ ਦੀ ਪੁਲਿਸ ਟੀਮਾਂ ਨੇ ਜਾਲ ਵਿਛਾਇਆ ਅਤੇ ਦੋਸ਼ੀ ਨੂੰ ਗੋਲਡਨ ਐਵੇਨਿਊ, ਹਰਗੋਬਿੰਦਪੁਰਾ, ਛੇਹਰਟਾ ਵਿੱਚ ਉਸਦੇ ਕਿਰਾਏ ਦੇ ਰਿਹਾਇਸ਼ ਤੋਂ ਸਫ਼ਲਤਾਪੂਰਵਕ ਗ੍ਰਿਫ਼ਤਾਰ ਕੀਤਾ। ਮਾਮਲੇ ਵਿੱਚ ਹੋਰ ਜਾਂਚ ਜਾਰੀ ਹੈ।
ਇਸ ਸਬੰਧੀ ਥਾਣਾ ਛੇਹਰਟਾ ਅੰਮ੍ਰਿਤਸਰ ਵਿੱਚ ਐਨ.ਡੀ.ਪੀ.ਐਸ ਐਕਟ ਦੀ ਧਾਰਾ 21 (ਸੀ) ਤਹਿਤ ਮੁਕੱਦਮਾਂ ਨੰਬਰ 164, ਮਿਤੀ 16/09/2024 ਦਰਜ਼ ਕੀਤਾ ਗਿਆ ਹੈ।
2. ਥਾਣਾ ਕੰਟੋਨਮੈਂਟ ਵੱਲੋਂ 3 ਵਿਅਕਤੀਆਂ ਨੂੰ ਕਾਬੂ ਕਰਕੇ 2 ਪਿਸਟਲ ਬ੍ਰਾਮਦ
ਥਾਣਾ ਕੰਟੋਨਮੈਂਟ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ⁠ਵਿਸ਼ਾਲ ਕੁਮਾਰ,⁠ ⁠ਨਰੇਸ਼ ਕੁਮਾਰ ਉਰਫ਼ ਮਣੀ ਅਤੇ⁠ ⁠ਗੁਰਪ੍ਰੀਤ ਸਿੰਘ ਉਰਫ਼ ਗੋਪੀ, ਸਾਰੇ ਵਾਸੀ ਪਿੰਡ ਡੰਡੇ, ਥਾਣਾ ਘਰਿੰਡਾ, ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰਕੇ ਇੱਕ ਪਿਸਤੌਲ (.30 ਬੋਰ) ਸਮੇਤ 7 ਕਾਰਤੂਸ,⁠ ⁠ਇੱਕ ਦੇਸੀ ਪਿਸਤੌਲ (.315 ਬੋਰ/ਦੇਸੀ ਕੱਟਾ) ਸਮੇਤ ਇੱਕ ਖੋਲ ਅਤੇ⁠ ⁠ਇੱਕ ਕਾਰ (ਮਾਰੁਤੀ ਐਸਟੀਮ) ਬਰਾਮਦ ਕੀਤੀ ਗਈ।
ਥਾਣਾ ਕੈਂਟੋਨਮੈਂਟ, ਅੰਮ੍ਰਿਤਸਰ ਵਿੱਚ ਆਰਮਸ ਐਕਟ ਦੀ ਧਾਰਾ 25/54/59 ਤਹਿਤ ਮੁਕੱਦਮਾਂ ਨੰਬਰ 150, ਮਿਤੀ 16/9/2024 ਦਰਜ਼ ਕੀਤਾ ਗਿਆ ਹੈ।

Leave a Reply

Your email address will not be published.


*