ਥਾਣਾ ਸਿਵਲ ਲਾਈਨ ਵੱਲੋਂ ਮੋਬਾਇਲ ਫ਼ੋਨ ਖੋਹ ਕਰਨ ਵਾਲੇ ਕਾਬੂ

ਅੰਮ੍ਰਿਤਸਰ ///// ਰਣਜੀਤ ਸਿੰਘ ਢਿੱਲੋਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ ਇੰਵੈਸਟੀਗੇਸ਼ਨ ਅਤੇ ਅਭਿਮੰਨਿਊ ਰਾਣਾ ਏ.ਡੀ.ਸੀ.ਪੀ. ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਨਿੰਦਰ ਪਾਲ ਸਿੰਘ ਏ.ਸੀ.ਪੀ ਨੋਰਥ ਅੰਮ੍ਰਤਸਰ ਦੀ ਨਿਗਰਾਨੀ ਵਿੱਚ ਇੰਸਪੈਕਟਰ ਅਮੋਲਕਦੀਪ ਸਿੰਘ, ਮੁੱਖ ਅਫ਼ਸਰ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਝਪਟਮਾਰਾਂ ਨੂੰ ਕਾਬੂ ਕਰਕੇ ਖੋਹ ਸ਼ੁਦਾ ਮੋਬਾਇਲ ਫ਼ੋਨ ਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਬ੍ਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਇਹ ਮੁਕੱਦਮਾਂ ਮੁਦੱਈ ਵੱਲੋਂ ਦਰਜ ਕਰਵਾਇਆ ਗਿਆ ਸੀ ਕਿ ਉਹ ਮਿਤੀ 10-9-2024 ਨੂੰ ਵਕਤ ਕਰੀਬ 7:30 PM, ਪੈਦਲ ਨਾਵਲਟੀ ਚੌਕ ਤੋਂ ਕ੍ਰਿਸਟਲ ਚੌਂਕ ਵੱਲ ਨੂੰ ਜਾ ਰਿਹਾ ਸੀ ਤੇ ਆਪਣਾ ਮੋਬਾਇਲ ਫ਼ੋਨ ਮਾਰਕਾ ਰੈਡਮੀ ਨੋਟ-11 ਪਰੋ+, ਤੇ ਗੱਲਬਾਤ ਕਰ ਰਿਹਾ ਸੀ ਤਾਂ ਅਚਾਨਕ ਨਾਵਲਟੀ ਚੌਂਕ ਸਾਈਡ ਤੋਂ ਦੋ ਨੌਜ਼ਵਾਨ ਮੋਟਰਸਾਈਕਲ ਪਰ ਸਵਾਰ ਹੋ ਕੇ ਆਏ ਤੇ ਉਸਦਾ ਮੋਬਾਇਲ ਫ਼ੋਨ ਖੋਹ ਕੇ ਨਿਕਲ ਗਏ। ਜਿਸਤੇ ਥਾਣਾ ਸਿਵਲ ਲਾਈਨ ਵਿੱਖੇ ਮੁਕੱਦਮਾਂ ਨੰਬਰ 188 ਮਿਤੀ 11-9-2024 ਜੁਰਮ 304(2), 3(5) , 317(2)  ਬੀ.ਐਨ.ਐਸ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਵਿਖੇ ਦਰਜ਼ ਰਜਿਸਟਰ ਕੀਤਾ ਗਿਆ ਸੀ।
ਪੁਲਿਸ ਪਾਰਟੀ ਵੱਲੋਂ ਮੁਕੱਦਮੇਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਮੁਕੱਦਮੇਂ ਵਿੱਚ ਮੋਬਾਇਲ ਫ਼ੋਨ ਖੋਹ ਕਰਨ ਵਾਲੇ ਦੋਸ਼ੀ ਜੈ ਪਾਲ ਸਿੰਘ ਪੁੱਤਰ ਸ਼ਰਨਜੀਤ ਸਿੰਘ ਵਾਸੀ ਨੇੜੇ ਬਾਬਾ ਬੰਤਾ ਸਿੰਘ ਬਾਬਾ ਗਰਜਾ ਸਿੰਘ ਗੁਰਦੁਆਰਾ ਮੇਨ ਬਜ਼ਾਰ, ਪਿੰਡ ਪੰਡੋਰੀ ਵੜੈਚ, ਮਜੀਠਾ ਰੋਡ, ਅੰਮ੍ਰਿਤਸਰ (ਗ੍ਰਿਫ਼ਤਾਰੀ ਮਿਤੀ 14-9-2024, ਉਮਰ 20 ਸਾਲ ਅਤੇ ਸੁਰਯਾ ਫੈਕਟਰੀ ਬੱਲ ਕਲਾਂ ਵਿਖੇ ਵਰਕਰ ਦਾ ਕੰਮ ਕਰਦਾ ਹੈ), ਗੁਰਜੰਟ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਕੁਆਟਰ ਨੰਬਰ 24, ਮੈਡੀਕਲ ਕਾਲਜ, ਬੈਕਸਾਈਡ ਗੁਰੂ ਨਾਨਕ ਦੇਵ ਹਸਪਤਾਲ, ਮਜੀਠਾ ਰੋਡ, ਅੰਮ੍ਰਿਤਸਰ (ਗ੍ਰਿਫ਼ਤਾਰੀ ਮਿਤੀ 14-9-2024) ਉਮਰ 20 ਸਾਲ ਅਤੇ ਪੰਡੋਰੀ ਵਿਖੇ ਫੈਕਟਰੀ ਵਿੱਚ ਵਰਕਰ ਦਾ ਕੰਮ ਕਰਦਾ ਹੈ ਅਤੇ ਸੁਖਰਾਜ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਵੱਲਾ ਅੰਮ੍ਰਿਤਸਰ (ਗ੍ਰਿਫ਼ਤਾਰੀ ਮਿਤੀ 16-9-2024, ਉੁਮਰ 18 ਸਾਲ ਅਤੇ ਸੈਲੂਨ ਦਾ ਕੰਮ ਕਰਦਾ ਹੈ) ਨੂੰ ਗ੍ਰਿਫ਼ਤਾਰ ਕਰਕੇ ਖੋਹਸ਼ੁਦਾ ਮੋਬਾਇਲ ਫ਼ੋਨ ਅਤੇ ਵਾਰਦਾਤ ਸਮੇਂ ਵਰਤਿਆਂ ਮੋਟਰਸਾਈਕਲ ਹੀਰੋ ਡੀਲੈਕਸ ਨੰਬਰੀ PBO2-EU-6683 ਬ੍ਰਾਮਦ ਕੀਤਾ ਗਿਆ।
ਗ੍ਰਿਫ਼ਤਾਰ ਦੋਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਹਨਾਂ ਦੇ ਤੀਸਰੇ ਸਾਥੀ ਸੁਖਰਾਜ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਵੱਲਾ ਅੰਮ੍ਰਿਤਸਰ ਨੂੰ ਮਿਤੀ 16-9-2024 ਨੂੰ ਕਾਬੂ ਕੀਤਾ ਗਿਆ।  ਮੁਕੱਦਮਾਂ ਦੀ ਅਗਲੇਰੀ ਜਾਂਚ ਜਾਰੀ ਹੈ।
One attachment • Scanned by Gmail

Leave a Reply

Your email address will not be published.


*