ਸੰਗਰੂਰ/////////// ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਸੰਗਰੂਰ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਐਲਾਨ ਕੀਤਾ ਹੈ ਕਿ ਗਊਧਾਮ, ਲੋਕ ਭਲਾਈ ਸੰਸਥਾ ਸੰਗਰੂਰ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਬੀੜ ਨੂੰ ਬਚਾਉਣ ਲਈ ਜੋ ਸੰਘਰਸ਼ ਵਿੱਢਿਆ ਗਿਆ ਹੈ, ਮੈਂ ਉਸ ਦਾ ਪੁਰਜ਼ੋਰ ਸਮਰਥਨ ਕਰਦਾ ਹਾਂ, ਅਤੇ ਸਮੂਹ ਸੰਗਤ ਨੂੰ ਵੀ ਅਪੀਲ ਕਰਦਾ ਹਾਂ ਕਿ ਇਸ ਸੰਘਰਸ਼ ਦਾ ਹਿੱਸਾ ਬਣੋ ਕਿਉਂਕਿ ਕੁਦਰਤ ਨੂੰ ਸੰਭਾਲਣਾ ਸਾਡੀ ਨੈਤਿਕ ਜਿੰਮੇਵਾਰੀ ਹੈ।
ਬੀੜ ਨੂੰ ਬਚਾਉਣ ਲਈ ਜੋ ਸਮਾਜ ਸੇਵੀ ਲੋਕਾਂ ਵਲੋਂ 17 ਸਤੰਬਰ ਨੂੰ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਕੋਠੀ ਦੇ ਬਾਹਰ 10 ਤੋਂ 2 ਵਜੇ ਤੱਕ ਸ਼ਾਂਤਮਈ ਧਰਨਾ ਲਗਾਇਆ ਜਾਵੇਗਾ ਉਸ ਦਾ ਪੂਰਨ ਸਹਿਯੋਗ ਕੀਤਾ ਜਾਵੇਗਾ ਅਤੇ ਸੰਗਤ ਦੇ ਹਰ ਫੈਸਲੇ ਦੇ ਨਾਲ ਖੜੇਗਾ। ਸ.ਵਿਨਰਜੀਤ ਗੋਲਡੀ ਨੇ ਕਿਹਾ ਆਪ ਦੀ ਹਲਕਾ ਵਿਧਾਇਕਾ ਵਲੋਂ ਵਿਧਾਨ ਸਭਾ ਵਿਚ ਜੋ ਹਾਸੋਹੀਣਾ ਅਤੇ ਪਸ਼ੂਆਂ ਪੰਛੀਆਂ ਦੇ ਉਜਾੜੇ ਦਾ ਭਾਸ਼ਣ ਦਿੱਤਾ ਗਿਆ ਸੀ ਕਿ ਸੰਗਰੂਰ ਦੀ 255 ਏਕੜ ਵਾਲੀ ਜ਼ਮੀਨ ਦੀ ਮਾਲਕੀ ਸਰਕਾਰ ਦੇ ਨਾਮ ਤਬਦੀਲ ਕੀਤੀ ਜਾਵੇ ਕਿਉਂਕਿ ਸੰਗਰੂਰ ਜੀਂਦ ਰਿਆਸਤ ਦਾ ਹਿੱਸਾ ਰਿਹਾ ਹੈ ਅਤੇ ਜ਼ਮੀਨ ਦੇ ਮਾਲਕ ਰਾਜੇ ਸਤਵੀਰ ਸਿੰਘ ਦੀ ਹੁਣ ਮੌਤ ਹੋ ਚੁੱਕੀ ਹੈ।
ਸੰਗਰੂਰ ਦੀ ਇਕ ਵੱਡੀ ਬੀੜ ਵਾਲੀ ਜਗ੍ਹਾ ਨੂੰ ਇਕੁਆਇਰ ਕਰਕੇ ਅਨਾਜ ਮੰਡੀ, ਬੱਸ ਸਟੈਂਡ, ਮਾਰਕੀਟ ਆਦਿ ਬਣਾਈ ਜਾਵੇ ਉਹ ਬਹੁਤ ਹੀ ਨੀਵੇਂ ਦਰਜੇ ਵਾਲਾ ਭਾਸ਼ਣ ਸੀ ਜਿਸ ਪ੍ਰਤੀ ਸ਼ਹਿਰ ਅਤੇ ਇਲਾਕੇ ਦੇ ਲੋਕਾਂ ਵਿਚ ਆਪ ਸਰਕਾਰ ਪ੍ਰਤੀ ਭਾਰੀ ਨਰਾਜਗੀ ਅਤੇ ਰੋਸ ਪਾਇਆ ਜਾ ਰਿਹਾ ਹੈ,ਅਤੇ ਲੋਕਾਂ ਨੇ ਇਸ ਵਿਰੁੱਧ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਇਸ ਦੇ ਉਜਾੜੇ ਨੂੰ ਰੋਕਣ ਲਈ ਮੰਗ ਪੱਤਰ ਵੀ ਦਿੱਤਾ ਹੈ। ਲੋਕਾਂ ਦਾ ਨਰਾਜ ਹੋਣਾ ਬਣਦਾ ਵੀ ਕਿਉਂਕਿ ਇਹ ਇਕ ਵਿਅਕਤੀ ਦਾ ਮਸਲਾ ਨਹੀਂ ਹੈ ਬਲਕਿ ਇਲਾਕੇ ਦੇ ਹੀ ਨਹੀਂ ਜਿਲ੍ਹੇ ਲੋਕਾਂ, ਸ਼ਹਿਰੀ, ਪੇਂਡੂ, ਜਥੇਬੰਦੀਆਂ ਅਤੇ ਹੋਰ ਸਮਾਜਿਕ ਸੰਸਥਾਵਾਂ ਦਾ ਹੈ। ਇਸ ਬੀੜ ਵਿਚ ਬਹੁਤ ਸਾਰੇ ਬੇਜੁਬਾਨ ਜਾਨਵਰ ਰਹਿੰਦੇ ਹਨ ਜਿੰਨ੍ਹਾਂ ਵਿਚ ਗਊਆਂ, ਢੱਠੇ, ਨੀਲ ਗਾਵਾਂ, ਮੋਰ, ਸੂਰ, ਬਾਂਦਰ ਆਦਿ ਜਿੰਨ੍ਹਾਂ ਦੀ ਸੇਵਾ ਸੰਭਾਲ ਲਈ ਲੋਕ ਹਰ ਰੋਜ ਇੱਥੇ ਹਰਾ ਚਾਰਾ, ਮਿੱਠੀਆਂ ਰੋਟੀਆਂ, ਫਲ ਫਰੂਟ ਦਾਨ ਕਰਦੇ ਹਨ ਅਤੇ ਕਈ ਸੰਸਥਾਵਾਂ ਵਲੋਂ ਦੂਜੇ ਸ਼ਹਿਰਾਂ ਵਿਚੋਂ ਉਗਰਾਹੀ ਕਰਕੇ ਵੀ ਇਹਨਾਂ ਪੰਛੀਆਂ ਅਤੇ ਜਾਨਵਰਾਂ ਦਾ ਪੇਟ ਭਰਿਆ ਜਾ ਰਿਹਾ ਹੈ ਜਿੰਨ੍ਹਾਂ ਵਿਚ ਪੂਰੀ ਸ਼ਰਧਾ ਹੈ ਉਹ ਹਰ ਰੋਜ਼ ਆਪਣੇ ਸਮੇਂ ਵਿਚੋਂ ਸਮਾਂ ਕੱਢਕੇ ਜਾਨਵਰਾਂ ਨੂੰ ਕੁਝ ਨਾ ਕੁਝ ਜਰੂਰ ਖਾਣ ਲਈ ਪਾਉਂਦੇ ਹਨ ਕਿਉਂਕਿ ਲੰਮੇ ਸਮੇਂ ਤੋਂ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।
ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਉਹ ਇਸ ਗੱਲ ਲਈ ਸਹਿਮਤ ਹਨ ਕਿ ਸੰਗਰੂਰ ਦੀ ਅਨਾਜ ਮੰਡੀ ਬਹੁਤ ਛੋਟੀ ਹੈ ਅਤੇ ਅਨਾਜ ਮੰਡੀ ਬਣਨੀ ਚਾਹੀਦੀ ਹੈ ਪਰੰਤੂ ਇਸ ਲਈ ਜੰਗਲ ਦਾ ਉਜਾੜਾ ਕਰਕੇ ਨਹੀਂ, ਹੋਰ ਥਾਂ ਖਰੀਦ ਅਨਾਜ ਮੰਡੀ ਬਣਾਈ ਜਾਵੇ। ਜਿਹੜਾ ਮਸਤੂਆਣਾ ਸਾਹਿਬ ਵਿਖੇ ਕਾਲਜ ਬਣਾਉਣ ਦਾ ਉਪਰਾਲਾ ਕੀਤਾ ਗਿਆ ਸੀ ਉਹ ਇਕ ਡਰਾਮੇਬਾਜੀ ਇਸੇ ਤਰ੍ਹਾਂ ਦੀ ਕੀਤੀ ਗਈ ਹੈ, ਕਿਉਂਕਿ ਜਦੋਂ ਜੰਗਲ ਵੱਲ ਆਰਾ ਚੱਲੇਗਾ ਤਾਂ ਲੋਕ ਵਿਰੋਧ ਕਰਨਗੇ। ਮਸਤੂਆਣਾ ਸਾਹਿਬ ਵਿਖੇ ਕਾਲਜ ਦੀ ਤਰਜ ਤੇ ਹੀ ਕਟਾਈ ਰੋਕ ਕੇ ਲੋਕਾਂ ਨੂੰ ਮੂਰਖ ਬਣਾ ਦਿੱਤਾ ਜਾਵੇਗਾ।
Leave a Reply