ਮੋਗਾ (ਗੁਰਜੀਤ ਸੰਧੂ ) – ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ. ਪੰਜਾਬ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸ੍ਰੀ ਅੰਕੁਰ ਗੁਪਤਾ, ਆਈ.ਪੀ.ਐੱਸ, ਐਸ.ਐਸ.ਪੀ ਮੋਗਾ ਦੀ ਯੋਗ ਅਗਵਾਈ ਹੇਠ ਮੋਗਾ ਪੁਲਿਸ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਖਿਲਾਫ਼ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਪਿਛਲੇ ਕੁਝ ਸਮੇਂ ਤੋਂ ਆਮ ਜਨਤਾ ਵੱਲੋਂ ਸੀ.ਈ.ਆਈ.ਆਰ ਪੋਰਟਲ ਤੇ ਆਪਣੇ ਮੋਬਾਈਲ ਫੋਨਾਂ ਸਬੰਧੀ ਆਨਲਾਈਨ ਦਰਖਾਸਤਾਂ ਅਪਲੋਡ ਕੀਤੀਆਂ ਗਈਆਂ ਸਨ। ਇਹਨਾਂ ਦਰਖਾਸਤਾਂ ਤੇ ਕਾਰਵਾਈ ਕਰਦੇ ਹੋਏ ਮੋਗਾ ਪੁਲੀਸ ਵੱਲੋਂ ਗੁੰਮ ਹੋਏ ਅਤੇ ਮਿਤੀ 2 ਸਤੰਬਰ 2024 ਤੋਂ ਅੱਜ ਤੱਕ, ਸਿਰਫ 12 ਦਿਨਾਂ ਵਿੱਚ 52 ਮੋਬਾਈਲ ਫੋਨਾਂ ਦੀ ਜਾਣਕਾਰੀ ਮਿਲਣ ਤੇ ਇਹਨਾਂ ਫੋਨਾਂ ਨੂੰ ਪੰਜਾਬ ਦੇ ਵੱਖ ਵੱਖ ਜਿਲਿਆਂ ਅਤੇ ਪੰਜਾਬ ਦੇ ਬਾਹਰ ਤੋਂ ਵਾਪਿਸ ਲਿਆਂਦਾ ਗਿਆ ਹੈ।
ਅੱਜ ਮੋਗਾ ਪੁਲਿਸ ਦੁਆਰਾ ਇਹਨਾਂ ਗੁੰਮ ਹੋਏ ਮੋਬਾਈਲਾਂ ਦੇ ਅਸਲ ਵਾਰਸਾਂ ਨੂੰ ਬੁਲਾ ਕੇ ਇਹ ਮੋਬਾਈਲ ਫੋਨ ਵਾਪਿਸ ਕੀਤੇ ਗਏ ਹਨ। ਇਸਦੇ ਨਾਲ ਹੀ ਸ਼੍ਰੀ ਅੰਕੁਰ ਗੁਪਤਾ, ਆਈ.ਪੀ.ਐੱਸ , ਐੱਸ.ਐੱਸ.ਪੀ ਮੋਗਾ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਕਿਸੇ ਪਾਸੋਂ ਮੋਬਾਈਲ ਫੋਨ ਖਰੀਦ ਕਰਨ ਤੋਂ ਪਹਿਲਾਂ ਉਸਦੀ ਪੂਰੀ ਜਾਣਕਾਰੀ ਹਾਸਿਲ ਕਰ ਲਓ ਅਤੇ ਕਿਸੇ ਸ਼ੱਕੀ ਜਾਂ ਅਣਜਾਣ ਵਿਅਕਤੀ ਪਾਸੋਂ ਕਿਸੇ ਦਸਤਾਵੇਜ ਤੋਂ ਬਿਨਾਂ ਮੋਬਾਈਲ ਫੋਨ ਦੀ ਖਰੀਦ ਨਾ ਕਰੋ। ਜੇਕਰ ਕਿਤੇ ਤੁਹਾਨੂੰ ਲਵਾਰਿਸ ਪਿਆ ਫੋਨ ਮਿਲਦਾ ਹੈ ਤਾਂ ਉਸ ਮੋਬਾਈਲ ਫੋਨ ਨੂੰ ਉਸਦੇ ਅਸਲ ਮਾਲਕ ਜਾਂ ਤੁਹਾਡੇ ਨਜ਼ਦੀਕ ਪੈਂਦੇ ਪੁਲਿਸ ਸਟੇਸ਼ਨ ਵਿੱਚ ਜਮ੍ਹਾਂ ਕਰਵਾਇਆ ਜਾਵੇ, ਤਾਂ ਜੋ ਉਸ ਦੀ ਕਿਸੇ ਕਿਸਮ ਦੀ ਦੁਰਵਰਤੋਂ ਨਾ ਹੋ ਸਕੇ।
ਜਿਹਨਾਂ ਆਪਣੇ ਮੋਬਾਈਲ ਫੋਨਾਂ ਦੀ ਤੁਹਾਡੇ ਦੁਆਰਾ ਵਰਤੋਂ ਕੀਤੀ ਜਾ ਰਹੀ ਹੈ, ਉਹਨਾਂ ਫੋਨਾਂ ਵਿੱਚ ਮੌਜੂਦਾ ਜਰੂਰੀ ਡਾਟੇ ਦੀ ਸੁਰੱਖਿਆ ਲਈ ਸਕਿਊਰਟੀ ਲਾਕ ਜਰੂਰ ਲਗਾ ਕੇ ਰੱਖੋ ਅਤੇ ਕਿਸੇ ਵੀ ਅਣਜਾਣ ਵਿਅਕਤੀ ਨਾਲ ਓ.ਟੀ.ਪੀ. ਸ਼ੇਅਰ ਨਾ ਕੀਤਾ ਜਾਵੇ। ਇਸ ਤੋਂ ਇਲਾਵਾ ਸੀ.ਈ.ਆਈ.ਆਰ ਪੋਰਟਲ ਸਬੰਧੀ ਹੋਰ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਵੇ ਤਾਂ ਜੋ ਉਸਦਾ ਫੋਨ ਲੱਭਣ ਵਿੱਚ ਅਸਾਨੀ ਹੋ ਸਕੇ।
1/927625/2024
Leave a Reply