ਲੁਧਿਆਣਾ ( ਗੁਰਵਿੰਦਰ ਸਿੱਧੂ) – ਖੇਡਾਂ ਵਤਨ ਪੰਜਾਬ ਦੀਆਂ – 2024 ਦੇ ਤੀਸਰੇ ਸੀਜ਼ਨ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੀ ਸ਼ੁਰੂਆਤ 16 ਸਤੰਬਰ ਤੋਂ ਕਰਵਾਈ ਜਾਵੇਗੀ। ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਦੱਸਿਆ ਕਿ ਇਸ ਖੇਡ ਸਮਾਗਮ ਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਵਿੱਚ ਭਾਗੀਦਾਰੀ ਲਈ ਉਤਸ਼ਾਹਿਤ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਨਿਰਧਾਰਤ ਈਵੈਂਟਸ 28 ਸਤੰਬਰ ਤੱਕ ਚੱਲਣਗੇ ਅਤੇ ਭਾਗੀਦਾਰ ਲਾਅਨ ਟੈਨਿਸ, ਬਾਸਕਟਬਾਲ, ਸਾਫਟਬਾਲ, ਚੈੱਸ, ਕਿੱਕ ਬੋਕਸਿੰਗ, ਨੈੱਟਬਾਲ, ਬੈਡਮਿੰਟਨ ਬੋਕਸਿੰਗ, ਵੈਟਲਿਫਟਿੰਗ, ਪਾਵਰ ਲਿਫਟਿੰਗ, ਹੈੰਡਬਾਲ, ਫੁੱਟਬਾਲ, ਖੋ-ਖੋ, ਕਬੱਡੀ ਨੈਸ਼ਨਲ, ਵਾਲੀਬਾਲ ਸਮੈਸ਼ਿੰਗ, ਗੱਤਕਾ, ਕਬੱਡੀ ਸਰਕਲ ਸਟਾਈਲ, ਵਾਲੀਬਾਲ ਸ਼ੂਟਿੰਗ, ਹਾਕੀ, ਰੈਸਲਿੰਗ, ਟੇਬਲ ਟੈਨਿਸ, ਜੁਡੋ, ਤੈਰਾਕੀ, ਐਥਲੇਟਿਕਸ ਸਮੇਤ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈਣਗੇ।
ਇਹ ਖੇਡਾਂ 16 ਤੋਂ 28 ਸਤੰਬਰ ਤੱਕ ਵੱਖ-ਵੱਖ ਮੈਦਾਨਾਂ ਵਿੱਚ ਹੋਣਗੀਆਂ ਜਿਨ੍ਹਾਂ ਵਿੱਚ ਹਾਰਵੈਸਟ ਅਕੈਡਮੀ ਪਿੰਡ ਜੱਸੋਵਾਲ, ਗੁਰੂ ਨਾਨਕ ਸਟੇਡੀਅਮ ਲੁਧਿਆਣਾ, ਸਰਕਾਰੀ ਕਾਲਜ (ਲੜਕੇ) ਲੁਧਿਆਣਾ, ਬੀ.ਵੀ.ਐਮ. ਕਿਚਲੂ ਨਗਰ, ਲੁਧਿਆਣਾ, ਮਲਟੀਪਰਪਜ ਹਾਲ, ਸਾਹਮਣੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭੈਣੀ ਬੜਿੰਗਾ, ਸਾਸ਼ਤਰੀ ਹਾਲ ਗੁਰੂ ਨਾਨਕ ਸਟੇਡੀਅਮ, ਕਿਸ਼ੋਰੀ ਲਾਲ ਜੇਠੀ ਸੀਨੀਅਰ ਸੈਕੰਡਰੀ ਸਕੂਲ, ਖੰਨਾ, ਪੀ.ਏ.ਯੂ. ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਪੀ.ਏ.ਯੂ. ਕੈਂਪਸ, ਲੁਧਿਆਣਾ, ਸਰਕਾਰੀ ਕਾਲਜ਼ ਲੜਕੀਆਂ, ਗੋਬਿੰਦ ਨੈਸ਼ਨਲ ਕਾਲਜ਼ ਨਾਰੰਗਵਾਲ, ਓਲੰਪੀਅਨ ਪ੍ਰਿਥੀਪਾਲ ਹਾਕੀ ਸਟੇਡੀਅਮ, ਪੀ.ਏ.ਯੂ. ਲੁਧਿਆਣਾ, ਸੈਕਰਡ ਸੋਲ ਸ ਸ ਸਕੂਲ, ਧਾਂਦਰਾ ਰੋਡ, ਟੇਬਲ ਟੈਨਿਸ ਹਾਲ, ਰੱਖ ਬਾਗ ਆਦਿ ਸ਼ਾਮਲ ਹਨ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਖੇਡਾਂ ਦੇ ਸੁਚੱਜੇ ਆਯੋਜਨ ਲਈ ਆਵਾਜਾਈ, ਰਿਹਾਇਸ਼, ਰਿਫਰੈਸ਼ਮੈਂਟ ਅਤੇ ਸੁਰੱਖਿਆ ਸਮੇਤ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਸਿਹਤਮੰਦ ਸਮਾਜ ਲਈ ਖੇਡਾਂ ਵਿੱਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ, ਇਹ ਦੱਸਦੇ ਹੋਏ ਕਿ ਇਹ ਖੇਡਾਂ ਉਭਰਦੇ ਖਿਡਾਰੀਆਂ ਨੂੰ ਆਪਣੇ ਭਵਿੱਖ ਦੇ ਕਰੀਅਰ ਵਿੱਚ ਚਮਕਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਗੀਆਂ।
Leave a Reply