ਆਯੁਸ਼ਮਾਨ ਕਾਰਡ ਦੇ ਨਿਯਮਾਂ ਵਿੱਚ ਬਦਲਾਅ  ਇੱਕ ਪਰਿਵਾਰ ਵਿੱਚ ਕਿੰਨੇ ਲੋਕ ਬਣਵਾ ਸਕਦੇ ਨੇ ਕਾਰਡ

ਪਰਮਜੀਤ ਸਿੰਘ,ਜਲੰਧਰ
 ਹੁਣ ਸਰਕਾਰ ਨੇ ਆਯੂਸ਼ਮਾਨ ਭਾਰਤ ਸਕੀਮ ਤਹਿਤ ਨਵਾਂ ਬਦਲਾਅ ਕੀਤਾ ਹੈ। ਪਹਿਲਾਂ ਦੇ ਨਿਯਮਾਂ ਮੁਤਾਬਕ ਇਸ ਸਕੀਮ ਤਹਿਤ ਇੱਕ ਪਰਿਵਾਰ ਦੇ ਸਾਰੇ ਮੈਂਬਰ ਕਾਰਡ ਬਣਵਾ ਸਕਦੇ ਸਨ ਪਰ ਹਾਲ ਹੀ ਵਿੱਚ ਸਰਕਾਰ ਨੇ ਇਸ ਵਿੱਚ ਕੁਝ ਬਦਲਾਅ ਕੀਤੇ ਹਨ। ਹੁਣ ਪਰਿਵਾਰਕ ਮੈਂਬਰਾਂ ਦੀ ਗਿਣਤੀ ਦੇ ਆਧਾਰ ‘ਤੇ ਆਯੁਸ਼ਮਾਨ ਕਾਰਡ ਜਾਰੀ ਕਰਨ ਲਈ ਕੁਝ ਸੀਮਾਵਾਂ ਤਹਿ ਕੀਤੀਆਂ ਗਈਆਂ ਹਨ।
 ਵੱਡੀ ਤਬਦੀਲੀ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਕੀਤੇ ਸ਼ਾਮਲ
 ਕੈਬਨਿਟ ਮੀਟਿੰਗ ਵਿੱਚ ਇੱਕ ਅਹਿਮ ਫੈਸਲਾ ਲਿਆ ਗਿਆ ਕਿ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਵੀ ਆਯੁਸ਼ਮਾਨ ਭਾਰਤ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਇਸ ਬਦਲਾਅ ਦੀ ਘੋਸ਼ਣਾ ਕੀਤੀ। ਜਿਸਦਾ ਉਦੇਸ਼ 4.5 ਕਰੋੜ ਪਰਿਵਾਰਾਂ ਦੇ ਲਗਭਗ 6 ਕਰੋੜ ਬਜ਼ੁਰਗ ਨਾਗਰਿਕਾਂ ਨੂੰ 5 ਲੱਖ ਰੁਪਏ ਦੇ ਮੁਫਤ ਸਿਹਤ ਬੀਮੇ ਦਾ ਲਾਭ ਪ੍ਰਦਾਨ ਕਰਨਾ ਹੈ।
 ਇਸ ਬਦਲਾਅ ਦੇ ਤਹਿਤ ਬਜ਼ੁਰਗਾਂ ਲਈ ਇੱਕ ਵੱਖਰਾ ਆਯੂਸ਼ਮਾਨ ਕਾਰਡ ਜਾਰੀ ਕੀਤਾ ਜਾਵੇਗਾ। ਜੇਕਰ ਉਹ ਕਿਸੇ ਹੋਰ ਸਰਕਾਰੀ ਸਿਹਤ ਯੋਜਨਾ ਦੇ ਅਧੀਨ ਆਉਂਦੇ ਹਨ ਤਾਂ ਉਹ ਆਯੁਸ਼ਮਾਨ ਭਾਰਤ ਵਿੱਚ ਬਦਲ ਸਕਦੇ ਹਨ।
 34 ਕਰੋੜ ਤੋਂ ਵੱਧ ਆਯੁਸ਼ਮਾਨ ਕਾਰਡ ਬਣਾਏ ਗਏ ਹਨ
 ਸਰਕਾਰੀ ਅੰਕੜਿਆਂ ਅਨੁਸਾਰ 30 ਜੂਨ 2024 ਤੱਕ 34.7 ਕਰੋੜ ਤੋਂ ਵੱਧ ਆਯੁਸ਼ਮਾਨ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ। ਇਸ ਯੋਜਨਾ ਤਹਿਤ ਹੁਣ ਤੱਕ 7.37 ਕਰੋੜ ਮਰੀਜ਼ਾਂ ਨੂੰ ਹਸਪਤਾਲ ਵਿੱਚ ਭਰਤੀ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਜਿਸ ਵਿੱਚ ਕੁੱਲ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਖਰਚਾ ਆਇਆ ਹੈ।  ਦੇਸ਼ ਭਰ ਦੇ 29,000 ਤੋਂ ਵੱਧ ਸੂਚੀਬੱਧ ਹਸਪਤਾਲਾਂ ਵਿੱਚ ਲੋਕ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ।
  ਕੌਣ ਬਣਾ ਸਕਦਾ ਹੈ ਆਯੁਸ਼ਮਾਨ ਕਾਰਡ
 ਇੱਕ ਪਰਿਵਾਰ ਦੇ ਸਾਰੇ ਮੈਂਬਰ ਜੋ ਇਸ ਸਕੀਮ ਅਧੀਨ ਯੋਗ ਹਨ, ਆਪਣਾ ਕਾਰਡ ਪ੍ਰਾਪਤ ਕਰ ਸਕਦੇ ਹਨ। ਬਣਾ ਸਕਦੇ ਹਨ।  ਸਰਕਾਰ ਨੇ ਇਸ ਲਈ ਕੋਈ ਗਿਣਤੀ ਸੀਮਾ ਤੈਅ ਨਹੀਂ ਕੀਤੀ।
 ਕੌਣ ਯੋਗ ਹੈ
 ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਬੇਸਹਾਰਾ, ਕਬਾਇਲੀ, ਅਨੁਸੂਚਿਤ ਜਾਤੀ/ਜਨਜਾਤੀ ਨਾਲ ਸਬੰਧਤ ਅਪਾਹਜ ਲੋਕ, ਅਸੰਗਠਿਤ ਖੇਤਰ ਵਿੱਚ ਕੰਮ ਕਰਦੇ ਅਤੇ ਦਿਹਾੜੀਦਾਰ ਮਜ਼ਦੂਰ ਯੋਗ ਹਨ।  ਔਨਲਾਈਨ ਯੋਗਤਾ ਦੀ ਜਾਂਚ ਕਰਨ ਲਈ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹੋ ਅਤੇ ‘ਕੀ ਮੈਂ ਯੋਗ ਹਾਂ’ ਵਿਕਲਪ ਚੁਣ ਸਕਦੇ ਹੋ। ਇਸ ਤੋਂ ਇਲਾਵਾ ਟੋਲ-ਫ੍ਰੀ ਨੰਬਰ 14555 ‘ਤੇ ਕਾਲ ਕਰਕੇ ਵੀ ਆਪਣੀ ਯੋਗਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜੲ ਸਕਦੀ ਹੈ।
  ਕਿਵੇਂ ਦੇਣੀ ਹੈ ਅਰਜ਼ੀ
ਜੇਕਰ ਤੁਸੀਂ ਯੋਗ ਹੋ ਤਾਂ ਤੁਸੀਂ ਆਪਣੇ ਨਜ਼ਦੀਕੀ ਸੀ ਐਸ ਸੀ  ਕੇਂਦਰ ‘ਤੇ ਜਾ ਕੇ ਅਰਜ਼ੀ ਦੇ ਸਕਦੇ ਹੋ। ਇਸਦੇ ਲਈ ਤੁਹਾਨੂੰ ਆਧਾਰ ਕਾਰਡ, ਰਿਹਾਇਸ਼ੀ ਸਰਟੀਫਿਕੇਟ, ਰਾਸ਼ਨ ਕਾਰਡ ਅਤੇ ਇੱਕ ਐਕਟਿਵ ਮੋਬਾਈਲ ਨੰਬਰ ਵਰਗੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ।

Leave a Reply

Your email address will not be published.


*