ਵ੍ਹੀਕਲ ਚੋਰੀਂ ਕਰਨ ਵਾਲੇ ਸਰਗਰਮ ਗੈਂਗ ਦਾ ਪਰਦਾਫਾਸ਼

ਅੰਮ੍ਰਿਤਸਰ /////ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ ਡਿਟੈਕਟਿਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਣਜੀਤ ਸਿੰਘ ਢਿੱਲੋਂ, ਆਈ.ਪੀ.ਐਸ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਵਿਸ਼ਾਲਜੀਤ ਸਿੰਘ, ਏ.ਡੀ.ਸੀ.ਪੀ ਸਿਟੀ-1 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਗਗਨਦੀਪ ਸਿੰਘ ਏ.ਸੀ.ਪੀ ਸੈਂਟਰਲ ਤੇ ਕੁਲਦੀਪ ਸਿੰਘ ਏ.ਸੀ.ਪੀ ਡਿਟੈਕਟਿਵ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਜੋਨ-1 ਦੇ ਥਾਣਾ ਗੇਟ ਹਕੀਮਾਂ, ਥਾਣਾ ਸੁਲਤਾਨਵਿੰਡ, ਥਾਣਾ ਈ-ਡਵੀਜ਼ਨ ਅਤੇ ਸੀ.ਆਈ.ਏ ਸਟਾਫ਼-1 ਅੰਮ੍ਰਿਤਸਰ ਦੀ ਪੁਲਿਸ ਪਾਰਟੀਆਂ ਵੱਲੋਂ ਸ਼ਹਿਰ ਵਿੱਚ ਵ੍ਹੀਕਲਜ ਚੋਰੀਂ ਕਰਨ ਵਾਲੇ ਗੈਂਗ ਦੇ 5 ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ 17 ਮੋਟਰਸਾਈਕਲ ਅਤੇ 8 ਐਕਟੀਵਾ ਸਕੂਰਟੀਆਂ ਬ੍ਰਾਮਦ ਕਰਨ ਵਿੱਚ ਸਫਲਤਾਂ ਹਾਸਿਲ ਕੀਤੀ ਹੈ। ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ ਡਿਟੈਕਟਿਵ ਨੇ ਦੱਸਿਆਂ ਕਿ ਸੀ.ਆਈ.ਏ ਸਟਾਫ਼-1 ਦੀ ਟੀਮ ਨੇ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਲਖਬੀਰ ਸਿੰਘ ਵਾਸੀ ਪਿੰਡ ਮਲਕਪੁਰ ਥਾਣਾ ਰਮਦਾਸ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਗ੍ਰਿਫ਼ਤਾਰ ਕਰਕੇ 8 ਮੋਟਰਸਾਈਕਲ ਅਤੇ 3 ਐਕਟਿਵਾ ਸਕੂਰਟੀਆਂ ਬਰਾਮਦ ਕੀਤੀਆਂ ਹਨ।
ਇੰਸਪੈਕਟਰ ਅਮਨਦੀਪ ਸਿੰਘ, ਇੰਚਾਂਰਜ਼ ਸੀ.ਆਈ.ਏ ਸਟਾਫ਼-1,ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਚੌਂਕ ਗੇਟ ਹਕੀਮਾਂ ਦੇ ਖੇਤਰ ਵਿੱਖੇ ਨਾਕਾਬੰਦੀ ਦੌਰਾਨ ਹਰਪ੍ਰੀਤ ਸਿੰਘ ਉਰਫ਼ ਹੈਪੀ ਨੂੰ ਚੋਰੀਂ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਇਸ ਪਾਸੋਂ ਬਾਰੀਕ ਨਾਲ ਪੁੱਛਗਿੱਛ ਕਰਨ ਤੇ ਇਸਦੇ ਇੰਕਸ਼ਾਫ ਤੇ 7 ਚੋਰੀਂ ਦੇ ਮੋਟਰਸਾਈਕਲ ਤੇ 3 ਐਕਟੀਵਾ ਸਕੂਰਟੀਆਂ ਹੋਰ ਬ੍ਰਾਮਦ ਕੀਤੀਆਂ ਗਈਆਂ। ਇਸ ਤੇ ਮੁਕੱਦਮਾਂ ਨੰਬਰ 166 ਮਿਤੀ 9-9-2024 ਜੁਰਮ 303(2) ਬੀ.ਐਨ.ਐਸ,ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਹੈ।
2. ਮੁੱਖ ਅਫ਼ਸਰ ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਦੇ ਇੰਸਪੈਕਟਰ ਮਨਜੀਤ ਕੌਰ ਦੀ ਪੁਲਿਸ ਪਾਰਟੀ ਵੱਲੋਂ ਝਬਾਲ ਰੋਡ ਨੇੜੇ ਮੰਦਿਰ ਮਾਤਾ ਭਰਦਕਾਲੀ ਇਲਾਕੇ ਵਿੱਖੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਚੈਕਿੰਗ ਦੌਰਾਨ ਦੋਸ਼ੀ ਮਨਪ੍ਰੀਤ ਸਿੰਘ ਉਰਫ਼ ਕਾਲੂ ਨੂੰ ਚੌਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਤੇ ਇਸਦੀ ਪੁੱਛਗਿੱਛ ਦੌਰਾਨ ਇਸਦੀ ਨਿਸ਼ਾਨਦੇਹੀ ਤੇ 2 ਚੋਰੀਂ ਦੇ ਮੋਟਰਸਾਈਕਲ ਹੋਰ ਬ੍ਰਾਮਦ ਕੀਤੇ ਗਏ। ਇਸਦੇ ਇੱਕ ਹੋਰ ਸਾਥੀ ਸਾਜ਼ਨ ਨੂੰ ਮੁਕੱਦਮਾਂ ਵਿੱਚ ਨਾਮਜ਼ਦ ਕਰਕੇ ਇਸਨੂੰ ਗ੍ਰਿਫ਼ਤਾਰ ਕੀਤੇ ਗਿਆ ਤੇ ਇਸ ਪਾਸੋਂ ਵੀ 3 ਚੋਰੀਂ ਦੇ ਮੋਟਰਸਾਈਕਲ ਬ੍ਰਾਮਦ ਕੀਤੇ ਗਏ। ਇਹਨਾਂ ਦੋਨਾਂ ਪਾਸੋਂ ਕੁੱਲ 6 ਚੋਰੀ ਦੇ ਮੋਟਰਸਾਈਕਲ ਬ੍ਰਾਮਦ ਕੀਤੇ ਗਏ ਹਨ। ਇਹਨਾਂ ਤੇ ਮੁਕੱਦਮਾਂ ਨੰਬਰ 149 ਮਿਤੀ 11-8-2024 ਜੁਰਮ 303(2), 317(2) ਬੀ.ਐਨ.ਐਸ, ਥਾਣਾ ਗੇਟ ਹਕੀਮਾਂ ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀ ਮਨਪ੍ਰੀਤ ਸਿੰਘ ਦੇ ਖਿਲਾਫ਼ ਪਹਿਲਾਂ ਵਹੀਕਲ ਚੋਰੀਂ ਦੇ 10 ਮੁਕੱਦਮੇਂ ਜ਼ਿਲ੍ਹਾ ਤਰਨ ਤਾਰਨ ਤੇ ਅੰਮ੍ਰਿਤਸਰ ਦਿਹਾਤੀ ਵਿੱਖੇ ਦਰਜ਼ ਹਨ। ਇਹ ਮੇਲਿਆ ਤੋਂ ਮੋਟਰਸਾਈਕਲ ਚੋਰੀਂ ਕਰਦਾ ਸੀ।
3. ਮੁੱਖ ਅਫ਼ਸਰ ਥਾਣਾ ਸੁਲਤਾਨਵਿੰਡ ਅੰਮ੍ਰਿਤਸਰ ਦੇ ਸਬ-ਇੰਸਪੈਕਟਰ ਰਾਕੇਸ਼ ਕੁਮਾਰ ਦੀ ਪੁਲਿਸ ਪਾਰਟੀ ਵੱਲੋਂ ਦਰਜ਼ ਹੋਏ ਮੁਕੱਦਮੇਂ ਦੀ ਤਫਤੀਸ਼ ਹਰ ਪਹਿਲੂ ਤੋਂ ਕਰਨ ਤੇ ਮੁਦੱਈ ਅਰਸ਼ਦੀਪ ਸਿੰਘ ਵਾਸੀ ਕੋਟ ਖਾਲਸਾ, ਅੰਮ੍ਰਿਤਸਰ ਦਾ ਚੋਰੀਂ ਹੋਇਆ ਮੋਟਰਸਾਈਕਲ ਸਪਲੈਂਡਰ ਬ੍ਰਾਮਦ ਕਰਕੇ ਦੋਸ਼ੀ ਖੁਸ਼ਪ੍ਰੀਤ ਸਿੰਘ ਉਰਫ਼ ਜਰਮਨ ਨੂੰ ਕਾਬੂ ਕੀਤਾ ਗਿਆ ਅਤੇ ਇਸਦੀ ਪੁੱਛਗਿੱਛ ਕਰਨ ਤੇ ਇਸਦੇ ਇੰਕਸ਼ਾਫ਼ ਤੇ 2 ਚੋਰੀਂ ਦੇ ਮੋਟਰਸਾਈਕਲ ਹੋਰ ਬ੍ਰਾਮਦ ਕੀਤੇ ਗਏ। ਇਸ ਤੇ ਮੁਕੱਦਮਾਂ ਨੰਬਰ 110  ਮਿਤੀ 8-9-2024 ਜੁਰਮ 303(2) ਬੀ.ਐਨ.ਐਸ, ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਹੈ।
4. ਮੁੱਖ ਅਫ਼ਸਰ ਥਾਣਾ ਈ-ਡਵੀਜ਼ਨ, ਅੰਮ੍ਰਿਤਸਰ ਦੇ ਇੰਸਪੈਕਟਰ ਹਰਸੰਦੀਪ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਮੋਚੀ ਬਜ਼ਾਰ ਦੇ ਏਰੀਆ ਵਿੱਖੇ ਨਾਕਾਬੰਦੀ ਕਰਕੇ ਚੈਕਿੰਗ ਦੌਰਾਨ ਪਲਵਿੰਦਰ ਸਿੰਘ ਉਰਫ਼ ਭੋਲਾ ਨੂੰ ਚੋਰੀਂ ਦੀ ਐਕਟੀਵਾ ਸਕੂਟਰੀ ਸਮੇਤ ਕਾਬੂ ਕੀਤਾ ਗਿਆ ਤੇ ਇਸਦੀ ਪੁੱਛਗਿੱਛ ਤੇ ਇਸ ਪਾਸੋਂ 4 ਚੋਰੀਂ ਦੀਆਂ ਹੋਰ ਐਕਟੀਵਾ ਸਕੂਰਟੀਆਂ ਬ੍ਰਾਮਦ ਕੀਤੀਆ ਗਈਆਂ। ਇਸ ਤੇ ਮੁਕੱਦਮਾਂ ਨੰਬਰ 114 ਮਿਤੀ 9-9-2024 ਜੁਰਮ 303(2),317(2) ਬੀ.ਐਨ.ਐਸ, ਥਾਣਾ ਈ-ਡਵੀਜ਼ਨ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ।

Leave a Reply

Your email address will not be published.


*