ਹਰਿਆਣਾ ਨਿਊਜ਼

ਚੰਡੀਗੜ੍ਹ, 11 ਸਤੰਬਰ – ///////ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਉਮੀਦਵਾਰ ਤੇ ਰਾਜਨੀਤਕ ਪਾਰਟੀ ਇਸ਼ਤਿਹਾਰ ਦਾ ਪ੍ਰਸਾਰਣ ਐਮਸੀਐਮਸੀ ਕਮੇਟੀ ਦੀ ਮੰਜੂਰੀ ਤੇ ਪ੍ਰਮਾਣ ਪੱਤਰ ਦੇ ਬਿਨ੍ਹਾਂ ਨਹੀਂ ਕਰ ਸਕਣਗੇ। ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਨਿਯਮ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।

          ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਵਿਧਾਨਸਭਾ ਆਮ ਚੋਣ ਨੂੰ ਲੈ ਕੇ ਸਾਰੇ ਜਿਲ੍ਹਿਆਂ ਅਤੇ ਸੂਬਾ ਪੱਧਰ ‘ਤੇ ਮੀਡੀਆ ਪ੍ਰਮਾਣਨ ਅਤੇ ਨਿਗਰਾਨੀ ਕਮੇਟੀਆਂ (ਐਮਸੀਐਮਸੀ) ਦਾ ਗਠਨ ਕੀਤਾ ਹੋਇਆ ਹੈ। ਇਹ ਕਮੇਟੀ ਚੋਣ ਨਾਲ ਸਬੰਧਿਤ ਸਾਰੀ ਤਰ੍ਹਾ ਦੇ ਇਸ਼ਤਿਹਾਰਾਂ ਦੀ ਮੰਜੂਰੀ ਦਵੇਗੀ ਅਤੇ ਪੇਡ ਨਿਯੂਜ਼ ‘ਤੇ ਨਜ਼ਰ ਵੀ ਰੱਖੇਗੀ। ਉਨ੍ਹਾਂ ਨੇ ਦਸਿਆ ਕਿ ਇਲੈਕਟ੍ਰੋਨਿਕ ਮੀਡੀਆ ਤੇ ਜਾਰੀ ਕੀਤੇ ਜਾਣ ਵਾਲੇ ਸਾਰੇ ਰਾਜਨੀਤਕ ਇਤਿਹਾਰਾਂ ਨੂੰ ਸਬੰਧਿਤ ਐਮਸੀਐਮਸੀ ਤੋਂ ਪਹਿਲਾਂ ਪ੍ਰਮਾਣਨ ਦੀ ਜਰੂਰਤ ਹੋਵੇਗੀ। ਸਾਰੇ ਇਲੈਕਟ੍ਰੋਨਿਕ ਮੀਡੀਆ, ਟੀਵੀ ਚੈਨਲ, ਕੇਬਲ ਨੈਟਵਰਕ, ਰੇਡਿਓ ਸਮੇਤ ਨਿਜੀ ਐਫਐਮ ਚੈਨਲ, ਸਿਨੇਮਾ ਹਾਲ, ਪਬਲਿਕ ਸਥਾਨਾਂ ਤੇ ਓਡਿਓ-ਵਿਜੂਅਲ ਡਿਸਪਲੇ, ਫੋਨ ਤੇ ਵਾਇਸ ਮੈਸੇਜ, ਬਲਕ ਐਸਐਮਐਸ ਅਤੇ ਸੋਸ਼ਲ ਮੀਡੀਆ ਤੇ ਇੰਟਰਨੈਟ ਵੈਬਸਾਇਟਾਂ ਵਿਚ ਰਾਜਨੀਤਕ ਇਸ਼ਤਿਹਾਰ ਪਹਿਲਾਂ ਪ੍ਰਮਾਣਨ ਦੇ ਦਾਇਰੇ ਵਿਚ ਆਉਣਗੇ।

ਫਰਜੀ ਖਬਰਾਂ ਨੂੰ ਰੋਕਨ ਵਿਚ ਮੀਡੀਆ ਵੀ ਨਿਭਾ ਸਕਦਾ ਹੈ ਸਰਗਰਮ ਭੂਕਿਮਾ

          ਉਨ੍ਹਾਂ ਨੇ ਕਿਹਾ ਕਿ ਸ਼ੋਸ਼ਲ ਮੀਡੀਆ ਦੀ ਗਲਤ ਵਰਤੋ ਤੇ ਪੇਡ ਨਿਯੂਜ਼ ਦੇ ਮਾਮਲਿਆਂ ਨੂੰ ਦੇਖਦੇ ਹੋਏ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਮੀਦਵਾਰਾਂ ਤੇ ਰਾਜਨੀਤਕ ਪਾਰਟੀਆਂ ਵੱਲੋਂ ਸੋਸ਼ਲ ਮੀਡੀਆ ਵੈਬਸਾਇਟਾਂ ਸਮੇਤ ਇੰਟਰਨੈਟ ‘ਤੇ ਪੋਸਟ ਕੀਤੀ ਜਾਣ ਵਾਲੀ ਸਮੱਗਰੀ ‘ਤੇ ਵੀ ਗਠਨ ਟੀਮਾਂ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਸਾਰੇ ਰਾਜਨੀਤਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਵੀ ਯਕੀਲੀ ਕਰਨ ਕਿ ਉਹ ਖੁਦ ਜਾਂ ਉਨ੍ਹਾਂ ਦੇ ਸਮਰਥਕ ਨਫਰਤ ਫੈਲਾਉਣ ਵਾਲੇ ਭਾਸ਼ਨਾਂ ਤੇ ਫਰਜੀ ਖਬਰਾਂ ਵਿਚ ਸ਼ਾਮਿਲ ਨਾ ਹੋਣ, ਤਾਂ ਜੋ ਚੋਣ ਦਾ ਮਾਹੌਲ ਖਰਾਬ ਨਾ ਹੋਵੇ। ਫਰਜੀ ਖਬਰਾਂ ਨੂੰ ਰੋਕਨ ਵਿਚ ਮੀਡੀਆ ਵੀ ਸਰਗਰਮ ਭੁਕਿਮਾ ਨਿਭਾ ਸਕਦਾ ਹੈ।

          ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਜਨਪ੍ਰਤੀਨਿਧੀ ਐਕਟ, 1951 ਦੀ ਧਾਰਾ 126 (1) (ਬੀ) ਤਹਿਤ ਕਿਸੇ ਵੀ ਚੋਣ ਖੇਤਰ ਵਿਚ ਚੋਣ ਦੇ ਸਮਾਪਨ ਲਈ ਨਿਰਧਾਰਿਤ ਸਮੇਂ ਦੀ ਸਮਾਪਤੀ ਦੇ 48 ਘੰਟੇ ਦੇ ਸਮੇਂ ਦੌਰਾਨ ਟੈਲੀਵਿਜ਼ਨ ਜਾਂ ਹੋਰ ਪ੍ਰਸਾਰਣ ਦੇ ਸਰੋਤਾਂ ਨਾਲ ਕਿਸੇ ਵੀ ਚੋਣ ਸਬੰਧੀ ਸਮੱਗਰੀ ਨੂੰ ਪ੍ਰਦਰਸ਼ਿਤ ਕਰਨ ‘ਤੇ ਰੋਕ ਰਹੇਗੀ।

ਯਕੀਨੀ ਸਮੇਂ ਸੀਮਾ ਵਿਚ ਏਗਜਿਟ ਪੋਲ ‘ਤੇ ਰਹੇਗੀ ਪਾਬੰਧੀ

          ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਪ੍ਰਤੀਨਿਧੀ ਐਕਟ, 1951 ਦੀ ਧਾਰਾ 126 ਏ ਤਹਿਤ ਪ੍ਰਿੰਟ ਜਾਂ ਇਲੈਕਟ੍ਰੋਨਿਕ ਮੀਡੀਆ ਰਾਹੀਂ ਏਗਜਿਟ ਪੋਲ ਪ੍ਰਬੰਧਿਤ ਕਰਨ ਤੇ ਉਨ੍ਹਾਂ ਦੇ ਨਤੀਜਿਆਂ ਦੇ ਪ੍ਰਚਾਰ-ਪ੍ਰਸਾਰ ‘ਤੇ ਯਕੀਨੀ ਸਮੇਂ ਸੀਮਾ ਲਈ ਪਾਬੰਧੀ ਲਗਾਈ ਜਾਂਦੀ ਹੈ। ਇਸ ਚੋਣ ਵਿਚ ਇਸ ਦੀ ਸਮੇਂ 18 ਸਤੰਬਰ, 2024 ਨੂੰ ਸਵੇਰੇ 7 ਵਜੇ ਤੋਂ ਲੈ ਕੇ 5 ਅਕਤੂਬਰ, 2024 ਨੂੰ ਚੋਣ ਸਮਾਪਤ ਹੋਣ ਦੇ ਨਿਰਧਾਰਿਤ ਸਮੇਂ ਦੇ ਅੱਧੇ ਘੰਟੇ ਬਾਅਦ (ਸ਼ਾਮ 6:30 ਵਜੇ) ਤਕ ਹੈ ਕਿਉਂਕਿ ਹਰਿਆਣਾ ਦੇ ਆਮ ਚੋਣ ਦੇ ਨਾਲ ਜੰਮੂ ਅਤੇ ਕਸ਼ਮੀਰ ਦੇ ਵੀ ਆਮ ਚੋਣ ਹਨ ਅਤੇ ਉੱਥੇ ਪਹਿਲੇ ਪੜਾਅ ਦਾ ਚੋਣ 18 ਸਤੰਬਰ, 2024 ਨੂੰ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਤੀਨਿਧੀ ਐਕਟ, 1951 ਦੀ ਧਾਰਾ 126 ਦਾ ਉਲੰਘਣ ਕਰਨ ‘ਤੇ ਵੀ ਦੋ ਸਾਲ ਤਕ ਦੀ ਜੇਲ ਜਾਂ ਜੁਰਮਾਨਾ ਜਾਂ ਦੋਨੋਂ ਹੋ ਸਕਦੇ ਹਨ। ਇਸ ਲਈ ਸਾਰੇ ਮੀਡੀਆ ਹਾਊਸ ਵੀ ਕਮਿਸ਼ਨ ਦੇ ਨਿਰਦੇਸ਼ਾਂ ਦਾ ਪਾਲਣ ਕਰਨਾ ਯਕੀਨੀ ਕਰਨ।

Leave a Reply

Your email address will not be published.


*