ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਵੱਲੋਂ ਸਲਾਨਾ ਚੋਥਾ ਤੀਆਂ ਦਾ ਮੇਲਾ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ

ਚੰਡੀਗੜ੍ਹ /////ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਵੱਲੋਂ ਚੋਥਾ ਸਲਾਨਾ ਤੀਆਂ ਦਾ ਮੇਲਾ ਵੈਲਵੇਟ ਕਲਰਕਸ ਐਕਜ਼ੋਟਿਕਾ ਰਿਜੋਰਟ, ਜ਼ੀਰਕਪੁਰ ਵਿੱਚ ਕਰਵਾਇਆ ਗਿਆ। ਜਿਸਦੇ ਦੇ ਵਿਸ਼ੇਸ਼ ਮਹਿਮਾਨ ਡਾਇਟੀਸ਼ੀਅਨ ਕੋਮਲ ਸ਼ਰਮਾ ਅਤੇ ਰਾਜ ਕੁਮਾਰ ਜੀ ਰਹੇ। ਪ੍ਰੋਗਰਾਮ ਵਿੱਚ ਜਿਥੇ ਕਿ ਚੰਡੀਗੜ੍ਹ, ਜ਼ੀਰਕਪੁਰ, ਮੋਹਾਲੀ ਅਤੇ ਪੰਚਕੂਲੇ ਦੀਆਂ ਔਰਤਾਂ ਨੇ ਹਿੱਸਾ ਲਿਆ ਉੱਥੇ ਹੀ ਹਰਿਆਣੇ ਅਤੇ ਪੰਜਾਬ ਦੇ ਹੋਰ ਪ੍ਰਾਂਤਾਂ ਤੋਂ ਵੀ ਔਰਤਾਂ ਨੇ ਸ਼ਿਰਕਤ ਕੀਤੀ।
  ਪ੍ਰੋਗਰਾਮ ਦੇ ਵਿੱਚ ਗਿੱਧਿਆਂ ਅਤੇ ਬੋਲੀਆਂ ਦੀ ਰਾਣੀ ਅਰਵਿੰਦਰ ਕੋਰ ਸੋਨੂੰ, ਪਰਵਿੰਦਰਪਾਲ ਪੈਰੀ, ਰਾਖੀ ਬਾਲਾ ਸੁਬਰਾਮਨੀਅਮ ਅਤੇ ਪ੍ਰੀਤੀ ਜੈਨ ਨੇ ਬੋਲੀਆਂ ਪਾ ਕੇ ਖੂਭ ਰੰਗ ਬੰਨਿਆ। ਸੋਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ ਨੇ ਤੀਆਂ ਦੇ ਤਿਉਹਾਰ ਬਾਰੇ ਦੋ ਸ਼ਬਦ ਸਾਂਝੇ ਕੀਤੇ ਅਤੇ ਪ੍ਰੋਗਰਾਮ ਵਿੱਚ ਸ਼ਾਮਿਲ ਮਹਿਮਾਨ ਸਾਹਿਬਾਨਾਂ ਅਤੇ ਹੋਰ ਸਾਰੀਆਂ ਸ਼ਖਸੀਅਤਾਂ ਦਾ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ। ਸ਼ਾਇਰ ਭੱਟੀ ਨੇ ਅਪਨੀ ਬਾਕਮਾਲ ਸ਼ਾਇਰੀ ਨਾਲ ਮਹੋਲ ਨੂੰ ਹੋਰ ਵੀ ਵਧੀਆ ਬਣਾ ਦਿੱਤਾ। ਪ੍ਰੋ: ਤੇਜਾ ਸਿੰਘ ਥੂਹਾ ਵੱਲੋਂ ਪਰਵੀਨ ਸੰਧੂ ਅਤੇ ਉਹਨਾਂ ਦੀ ਸਮੁੱਚੀ ਟੀਮ ਬਾਰੇ ਅਪਨੇ ਮਨੋਭਾਵ ਸਾਂਝੇ ਕੀਤੇ ਗਏ ਅਤੇ ਬੋਲੀਆਂ ਵੀ ਪਾਈਆ।
ਬਲਕਾਰ ਸਿੱਧੂ ਜੀ ਨੇ ਪਰਵੀਨ ਸੰਧੂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ, ਉਹਨਾਂ ਨੇ ਪੀ.ਐੱਸ ਆਰਟਸ ਐਂਡ ਕਲਚਰਲ ਸੋਸਾਇਟੀ ਦੀ ਜਰਨਲ ਸਕੱਤਰ ਰਾਜਦੀਪ ਕੋਰ ਨੂੰ ਸੋਸਾਇਟੀ ਦੀ ਰੀੜ੍ਹ ਦੀ ਹੱਡੀ ਕਹਿ ਕੇ ਮਾਣ ਵਧਾਇਆ ਅਤੇ ਸੋਸਾਇਟੀ ਦੀ ਪੂਰੀ ਟੀਮ ਦਾ ਹੋਂਸਲਾ ਵਧਾਇਆ। ਪੀ.ਐੱਸ ਆਰਟਸ ਐਂਡ ਕਲਚਰਲ ਸੋਸਾਇਟੀ ਦੀ ਜਨਰਲ ਸਕੱਤਰ ਰਾਜਦੀਪ ਕੋਰ, ਪ੍ਰੈੱਸ ਸਕੱਤਰ ਸ਼ਾਇਰ ਭੱਟੀ, ਸਹਾਇਕ ਸਕੱਤਰ ਮਨਜੀਤ ਕੋਰ ਮੀਤ ਅਤੇ ਟੀਮ ਮੈਂਬਰ ਰੇਸ਼ਮ ਸਿੰਘ, ਨਵਨੂਰ ਬਦਨ, ਗੁਰਪ੍ਰੀਤ ਕੋਰ, ਜੋਤੀ ਕਸ਼ਅੱਬ, ਰਿੰਕੂ ਜੈਨ, ਸਾਰਿਆਂ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਪਰਵੀਨ ਸੰਧੂ ਦੇ ਮੋਢੇ ਨਾਲ ਮੋਢਾ ਜੋੜ ਕੇ ਪੂਰਾ ਸਾਥ ਦਿੱਤਾ। ਜਿਸਦੀ ਪ੍ਰੋਗਰਾਮ ਵਿੱਚ ਸ਼ਾਮਿਲ ਸਾਰੀਆਂ ਸ਼ਖਸ਼ੀਅਤਾਂ ਨੇ ਖੂਬ ਪ੍ਰਸ਼ੰਸਾ ਕੀਤੀ।
ਪ੍ਰੋਗਰਾਮ ਵਿੱਚ ਪ੍ਰਭਜੋਤ ਕੋਰ ਢਿੱਲੋਂ (ਨਾਮਵਰ ਲੇਖਿਕਾ), ਧਨੰਜਿਆ ਚੋਹਾਨ(ਮੈਂਬਰ ਟਰਾਂਸਜੈਂਡਰ ਵੈਲਫੇਅਰ ਬੋਰਡ ਚੰਡੀਗੜ੍ਹ), ਪ੍ਰੀਤ ਬਿੰਦਰਾ(ਸੋਸ਼ਲ ਵਰਕਰ), ਸਵਰਨ ਸਿੰਘ(ਚੇਅਰਮੈਨ ਸਭਲੋਕ ਨਿਊਜ ਐਂਡ ਐਂਟਰਟੇਨਮੈਂਟ ਚੈਨਲ),  ਪ੍ਰੋ.ਤੇਜਾ ਸਿੰਘ ਧੂਹਾ, ਸੁਖਰਾਜ ਸੁੱਖੀ ਸਿੱਧੂ, ਸ਼੍ਰੀ ਰਾਮ ਅਰਸ਼  (ਉੱਘੇ ਗਜ਼ਲਕਾਰ), ਪਰਵਿੰਦਰ ਪੈਰੀ, ਕਨਿਕਾ, ਸਸਮੀਤ, ਡਿੰਪਲ, ਸੁਨੇਨਾ, ਨੀਲਮ, ਨੈਨਾ, ਜੋਤੀ ਸਹਿਗਲ, ਗੁਰਸਿਮਰਨ ਕੋਰ, ਜਸਵਿੰਦਰ ਕੋਰ, ਕੰਚਨ, ਸੁਧਾ ਗੁਪਤਾ, ਪ੍ਰੀਅੰਕਾ, ਬਿੰਦੂ ਜੈਦਕਾ, ਸ਼ਿੰਨੂੰ ਵਾਲੀਆ, ਅਲਕਾ, ਜੋਤੀ, ਸੋਨਿਕਾ, ਮੋਨਾ, ਕੈਪਟਨ ਏ.ਐੱਸ. ਢਿਲੋਂ, ਕਰਨ, ਅਲਪਨਾ ਗੁਪਤਾ, ਅਤੇ ਹੋਰ ਬਹੁਤ ਸਾਰੀਆਂ ਸ਼ਖਸ਼ੀਅਤਾਂ ਸ਼ਾਮਿਲ ਹੋਈਆਂ। ਪ੍ਰੋਗਰਾਮ ਵਿੱਚ ਸ਼ਾਮਿਲ ਸਾਰੇ ਲੇਖਕਾਂ, ਕਲਾਕਾਰਾਂ, ਰੰਗਕਰਮੀਆਂ ਅਤੇ ਮੋਕੇ ‘ਤੇ ਮੋਜੂਦ ਸਾਰੀਆਂ ਸ਼ਖਸ਼ੀਅਤਾਂ ਨੇ ਢੋਲ ਦੀ ਤਾਲ ‘ਤੇ ਖੂਭ ਗਿੱਧਾ ਪਾਇਆ ਅਤੇ ਤੀਆਂ ਦੇ ਮੇਲੇ ਦਾ ਪੂਰਾ ਆਨੰਦ ਮਾਣਿਆ ਅਤੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਅੱਗੇ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣ ਲਈ ਹੱਲਾਸ਼ੇਰੀ ਦਿੱਤੀ।
ਸ਼ਾਇਰ ਭੱਟੀ (ਚੰਡੀਗੜ੍ਹ)

Leave a Reply

Your email address will not be published.


*