oplus_2

ਨੈਸ਼ਨਲ ਹਾਈਵੇ ਤੋਂ ਭਾਦਲੇ  ਨੂੰ ਜਾਂਦੀ 18 ਫ਼ੁੱਟੀ ਸੜਕ ਵਿੱਚ ਪੈ ਚੁੱਕੇ ਟੋਇਆ ਨੇ ਟਾਪੂਆਂ ਦਾ ਰੂਪ ਧਾਰਿਆ 

ਖੰਨਾ ਪਾਇਲ ///// ਖੰਨਾ ਤੋਂ ਮੰਡੀ ਗੋਬਿੰਦਗੜ ਵੱਲ ਜਾਂਦੇ ਸਮੇਂ ਨੈਸ਼ਨਲ  ਹਾਈਵੇ ਤੋਂ ਇਕ 18 ਫੱਟੀ ਸੜਕ ਪਿੰਡ ਭਾਦਲਾ ਤੋਂ ਪਿੰਡ ਖੇੜੀ ਨੌਧ ਸਿੰਘ  ਪਿੰਡ ਉੱਚਾ ਪਿੰਡ ਸੰਘੋਲ ਲੁਧਿਆਣਾ ਚੰਡੀਗੜ੍ਹ ਰੋਡ ਜਾ ਮਿਲਦੀ ਹੈ। ਇਸ ਸੜਕ ਤੋਂ ਰੋਜਾਨਾ ਆਪਣੀ ਰੋਜੀ ਰੋਟੀ ਕਮਾਉਣ ਲਈ ਦੂਰੋਂ ਨੇੜਿਉਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮੰਡੀ ਗੋਬਿੰਦਗੜ੍ਹ ਆਉਂਦੇ ਹਨ ।ਇਹ ਸੜਕ ਦੇ ਕਿਨਾਰੇ ਤੇ ਨੇੜੇ ਪਿੰਡ ਅਲੋੜ, ਅਲੋੜ ਬਾਜੀਗਰ ਬਸਤੀ , ਭਾਦਲਾ ਬਾਜ਼ੀਗਰ ਬਸਤੀ, ਪਿੰਡ ਭਾਦਲਾ ਉੱਚਾ ,ਪਿੰਡ ਭਾਦਲਾ ਨੀਚਾ ਅਲੀ ਪੁਰ ,ਮਾਣਕ ਮਾਜਰਾ, ਇਸਮੈਲਪੁਰ , ਬੂਥਗੜ੍ਹ , ਸਾਹਿਬ ਪੁਰ ਅਤੇ ਹੋਰ ਅਨੇਕਾਂ ਹੀ ਪਿੰਡ ਜਿਹੜੇ ਕਿ ਵਿਧਾਨ ਸਭਾ ਹਲਕਾ ਖੰਨਾ ਦੇ ਅਧੀਨ ਆਉਂਦੇ ਹਨ । ਝੋਨੇ ਦਾ ਸੀਜ਼ਨ ਆ ਰਿਹਾ ਹੈ ਤੇ ਕਿਸਾਨਾਂ ਨੇ ਆਪਣਾ ਝੋਨਾ ਵੀ ਅਨਾਜ ਮੰਡੀ ਵਿੱਚ  ਇਸ ਸੜਕ ਤੋਂ ਲੈ ਕੇ ਜਾਣਾ ਹੈ।

ਇਹ ਸੜਕ ਨੈਸ਼ਨਲ ਹਾਈਵੇ ਤੋਂ ਰੇਲਵੇ ਓਵਰ ਬ੍ਰਿਜ ਤੱਕ ਕੁਝ ਕੁ ਏਰੀਏ ਇਹ ਸੜਕ ਬਿਲਕੁਲ ਟੁੱਟ  ਚੁੱਕੀ ਹੈ। ਕਈ ਦਿਨਾਂ ਤੋਂ ਰੁਕ ਰੁਕ ਕੇ ਹੋ ਰਹੀ ਲਗਾਤਾਰ ਬਾਰਸ਼ ਕਾਰਨ ਇਹ ਸੜਕ ਦੇ ਵਿੱਚ ਪਏ ਡੂੰਘੇ ਟੋਇਆ ਵਿੱਚ ਪਾਣੀ ਭਰ ਕੇ ਛੋਟੇ ਛੋਟੇ ਟਾਪੂਆਂ ਦਾ ਰੂਪ ਧਾਰਨ ਕਰ ਚੁੱਕੀ ਹੈ। ਟੁੱਟ ਚੁੱਕੀ ਸੜਕ ਦੇ ਕੁਝ ਏਰੀਏ ਵਿੱਚ ਹੀ  ਚਾਰ ਕੰਡੇ ਆਮੋ ਸਾਹਮਣੇ ਲੱਗੇ ਹੋਏ ਹਨ ।ਇਹਨਾਂ ਕੰਡਿਆਂ ਉੱਪਰ ਕੰਡਾ ਕਰਵਾਉਣ ਆਏ ਆਉਂਦੇ ਵੱਡੇ ਟਰੱਕ ਟਰਾਲੇ ਸੜਕ ਦੇ ਦੋਹਾਂ ਕਿਨਾਰਿਆਂ  ਤੇ ਘੰਟਿਆਂ ਬੱਧੀ ਖੜੇ ਰਹਿੰਦੇ ਹਨ। ਇਹਨਾਂ ਖੜੇ ਟਰੱਕਾਂ ਕਾਰਨ ਮਜਬੂਰ ਹੋ ਕੇ ਲੋਕਾਂ ਨੂੰ ਬਰਸਾਤ ਹੋਣ ਦੇ ਕਾਰਨ ਸੜਕ ਤੇ ਪੈ ਚੁੱਕੇ ਡੁੱਘੇ  ਪਾਣੀ ਦੇ ਭਰੇ ਟੋਇਆਂ ਵਿੱਚੀ ਲੰਘਣਾ ਪੈਂਦਾ ਹੈ। ਜਦੋਂ ਰਾਹਗੀਰ ਇਹਨਾਂ ਪਾਣੀ ਦੇ ਭਰੇ ਟੋਇਆਂ ਵਿੱਚ ਹੀ ਲੰਘਦੇ ਹਨ ਤਾਂ ਅਕਸਰ ਹੀ ਪਾਣੀ ਵਿੱਚ ਡਿੱਗਦੇ ਲੋਕ ਦਿਖਾਈ ਦਿੰਦੇ ਹਨ ।
ਕਈ ਰਾਹਗੀਰਾਂ ਦੀਆਂ ਮਹਿੰਗੀਆਂ ਗੱਡੀਆਂ ਇਹਨਾਂ ਟੋਇਆ ਵਿੱਚ ਡਿੱਗ ਕੇ ਤੇਲ ਵਾਲੀ ਟੈਂਕੀਆਂ ਪਾੜ ਚੁੱਕੀਆਂ ਹਨ। ਕਈ ਦੋ ਪਹੀਆ ਵਾਹਨ ਚਾਲਕਾਂ ਦੇ ਸੱਟਾਂ ਵੀ ਲੱਗ ਚੁੱਕੀਆਂ ਹਨ। ਇਸ ਟੁੱਟੀ ਹੋਈ ਸੜਕ ਕਾਰਨ ਸਕੂਲੀ ਬੱਚੇ ਅਤੇ ਐਮਰਜੈਂਸੀ ਸੇਵਾਵਾਂ ਇਸ ਰੋਡ ਤੋਂ ਨਹੀਂ ਲੰਘ ਸਕਦੀਆਂ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਖੰਨਾ ਦੇ ਹਲਕਾ ਇੰਚਾਰਜ ਯਾਦਵਿੰਦਰ ਸਾਹਿਬ ਯਾਦੂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਇਹੀ ਤਾਂ ਬਦਲਾਅ ਲਿਆਂਦਾ ਹੈ। ਉਹਨਾਂ ਕਿਹਾ ਕਿ ਭਾਦਲੇ ਤੋਂ ਰਤਨਹੇੜੀ ਨੂੰ ਜਾਂਦੀ ਸੜਕ ਜਿਹੜੀ ਕਿ ਪਿਛਲੇ ਸਾਲ ਆਏ ਬਰਸਾਤੀ ਪਾਣੀ ਕਾਰਨ ਟੁੱਟ ਗਈ ਸੀ। ਇਹ  ਲਿੰਕ ਸੜਕ  ਅਤੇ ਨੈਸ਼ਨਲ ਹਾਈਵੇ ਤੋਂ ਉੱਚਾ ਪਿੰਡ ਸੰਘੋਲ ਨੂੰ ਜਾਂਦੀ ਸੜਕ ਦੀ ਪੰਜਾਬ ਸਰਕਾਰ ਨੇ ਕਦੀ ਕੋਈ ਰਿਪੇਅਰ ਨਹੀਂ ਕਰਵਾਈ।
ਹਲਕਾ ਖੰਨਾ ਦੇ ਵਿਧਾਇਕ ਆਏ ਦਿਨ ਖੰਨਾ ਹਲਕੇ ਵਿੱਚ ਹੋ ਰਹੇ ਵਿਕਾਸ ਕਾਰਜਾਂ  ਵਾਰੇ ਲੋਕਾਂ ਨੂੰ ਦੱਸਦੇ ਨਹੀਂ ਥੱਕਦੇ । ਇਸ ਸਬੰਧੀ ਐਸਡੀਐਮ ਖੰਨਾ ਡਾਕਟਰ ਬਲਜਿੰਦਰ ਸਿੰਘ ਢਿੱਲੋ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਸੜਕ ਦਾ ਕੁਝ ਹਿੱਸਾ ਮੰਡੀ ਗੋਬਿੰਦਗੜ੍ਹ ਵਿੱਚ ਪੈਂਦਾ ਹੈ ਅਤੇ ਕੁਝ ਹਿੱਸਾ ਹਲਕਾ ਖੰਨੇ ਅਧੀਨ ਪੈਂਦਾ ਹੈ ਇਹ ਚ ਸੜਕ ਬਾਰੇ ਸਰਕਾਰ ਨੂੰ ਜਲਦੀ ਹੀ ਲਿਖ ਕੇ ਭੇਜਿਆ ਜਾਵੇਗਾ ਇਸ ਸਬੰਧੀ ਜਦੋਂ ਹਲਕਾ ਖੰਨਾ ਦੇ ਵਿਧਾਇਕ ਤਰਨਪ੍ਰੀਤ ਸਿੰਘ ਸੋਂਧ ਨਾ ਗੱਲ ਕਰਨੀ ਚਾਹੀ ਤਾਂ ਉਹਨਾਂ ਕਿਹਾ ਇਸ ਮਸਲੇ ਸੰਬੰਧੀ ਵਿੱਚ ਫੇਰ ਗੱਲ ਕਰਾਂਗੇ।

Leave a Reply

Your email address will not be published.


*