ਪਾਰਕਿੰਗ ਦੀ ਸਮੱਸਿਆ ਖਤਮ ਹੋਵੇਗੀ

ਲੁਧਿਆਣਾ /////ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (ਐਮਓਆਰਟੀਐਚ) ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦੇ ਅਧੀਨ ਆਉਣ ਵਾਲੇ ਨੈਸ਼ਨਲ ਹਾਈਵੇਜ਼ ਲੌਜਿਸਟਿਕਸ ਮੈਨੇਜਮੈਂਟ ਲਿਮਟਿਡ (ਐਨ.ਐਚ.ਐਲ.ਐਮ.ਐਲ.) ਦੇ ਚੇਅਰਮੈਨ ਵਿਨੈ ਕੁਮਾਰ ਨਾਲ ਮੁਲਾਕਾਤ ਕੀਤੀ, ਤਾਂ ਕਿ ਲੁਧਿਆਣਾ ਵਿੱਚ ਐਲੀਵੇਟਿਡ ਹਾਈਵੇਅ ‘ਦੇ ਨਾਲ ਪਾਰਕਿੰਗ ਦੇ  ਨਿਰਮਾਣ ਵਿੱਚ ਤੇਜੀ ਲਿਆਉਣ ਦੀ ਤੁਰੰਤ ਲੋੜ ‘ਤੇ ਚਰਚਾ ਕੀਤੀ ਜਾ ਸਕੇ।

ਐਮਪੀ ਸੰਜੀਵ ਅਰੋੜਾ ਨੇ ਟ੍ਰੈਫਿਕ ਭੀੜ ਨੂੰ ਘਟਾਉਣ ਵਿੱਚ ਇਸ ਪ੍ਰੋਜੈਕਟ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ, ਜੋ ਸਥਾਨਕ ਕਾਰੋਬਾਰਾਂ ਅਤੇ ਯਾਤਰੀਆਂ ਨੂੰ ਪ੍ਰਭਾਵਿਤ ਕਰਦਾ ਹੈ। ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਇਸ ਨੂੰ ਸਬੰਧਤ ਅਥਾਰਟੀ ਨਾਲ ਅੰਤਿਮ ਰੂਪ ਦੇਣ ਲਈ ਸੰਸਦ ਮੈਂਬਰ ਅਰੋੜਾ ਨਾਲ ਤਨਦੇਹੀ ਨਾਲ ਤਾਲਮੇਲ ਕਰ ਰਹੇ ਹਨ। ਉਨ੍ਹਾਂ ਨੇ ਚੇਅਰਮੈਨ ਨੂੰ ਦੱਸਿਆ ਕਿ ਉਹ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅਤੇ ਐਨ.ਐਚ.ਏ.ਆਈ. ਦੇ ਚੇਅਰਮੈਨ ਨਾਲ ਨਿਯਮਤ ਸੰਪਰਕ ਵਿੱਚ ਹਨ। ਪ੍ਰੋਜੈਕਟ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਨਾਲ ਸਥਾਨਕ ਕਾਰੋਬਾਰਾਂ ਨੂੰ ਵਧੇਰੇ ਮੌਕੇ ਮਿਲਣ ਵਿੱਚ ਮਦਦ ਮਿਲੇਗੀ। ਐਲੀਵੇਟਿਡ ਹਾਈਵੇਅ ਦੇ ਦੋਵੇਂ ਪਾਸੇ ਸਰਵਿਸ ਰੋਡ ‘ਤੇ ਲਗਭਗ 7 ਕਰੋੜ ਰੁਪਏ ਦੀ ਲਾਗਤ ਨਾਲ ਪਾਰਕਿੰਗ ਸਲਾਟ ਅਤੇ ਫੁੱਟਪਾਥ ਬਣਾਏ ਜਾਣਗੇ।

ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਚੇਅਰਮੈਨ ਨੇ ਐਮ.ਪੀ ਸੰਜੀਵ ਅਰੋੜਾ ਨੂੰ ਭਰੋਸਾ ਦਿਵਾਇਆ ਕਿ ਇਸ ਮਹੀਨੇ ਦੇ ਅੰਦਰ-ਅੰਦਰ ਭਾਰਤ ਨਗਰ ਚੌਕ, ਡੀ.ਸੀ. ਦਫ਼ਤਰ, ਭਾਈ ਬਾਲਾ ਚੌਕ, ਪਾਰਕ ਪਲਾਜ਼ਾ, ਨੋਵਲਟੀ, ਨਾਗਪਾਲ ਰੀਜੈਂਸੀ, ਆਰਤੀ ਚੌਕ, ਮਹਾਰਾਜਾ ਰੀਜੈਂਸੀ, ਕਾਕਾ ਮੈਰਿਜ ਪੈਲੇਸ, ਮਲਹਾਰ ਰੋਡ, ਪੀਏਯੂ ਗੇਟ ਨੰਬਰ 1, ਪੀਏਯੂ ਗੇਟ ਨੰਬਰ 2, ਜਗਦੀਸ਼ ਸਟੋਰ ਅਤੇ ਸਿੱਧਵਾਂ ਨਹਿਰ ਸ਼ਾਮਲ ਹਨ। ਪਰ, ਪਾਰਕਿੰਗ ਸਿਰਫ ਇਹਨਾਂ ਸਥਾਨਾਂ ਤੱਕ ਸੀਮਿਤ ਨਹੀਂ ਹੋਵੇਗੀ।

ਐਮਪੀ ਸੰਜੀਵ ਅਰੋੜਾ ਨੇ ਲੁਧਿਆਣਾ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਦੇ ਹੱਲ ਲਈ ਚੇਅਰਮੈਨ ਦੀ ਤੁਰੰਤ ਕਾਰਵਾਈ ਅਤੇ ਵਚਨਬੱਧਤਾ ਦੀ ਸ਼ਲਾਘਾ ਕੀਤੀ।

Leave a Reply

Your email address will not be published.


*