ਖੇਡਾਂ ਵਤਨ ਪੰਜਾਬ ਦੀਆ 2024 – ਬਲਾਕ ਪੱਧਰੀ ਖੇਡਾਂ ਦਾ ਨਵਾਂ ਸ਼ਡਿਊਲ ਜਾਰੀ

ਲੁਧਿਆਣਾ ///// ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਖੇਡਾਂ ਵਤਨ ਪੰਜਾਬ ਦੀਆਂ – 2024 ਤਹਿਤ ਬਲਾਕ ਪੱਧਰੀ ਟੂਰਨਾਮੈਂਟ ਦੌਰਾਨ ਬੀਤੇ ਕੱਲ੍ਹ ਬਾਅਦ ਦੁਪਹਿਰ ਭਾਰੀ ਮੀਂਹ ਪੈਣ ਕਾਰਨ ਅੱਜ 04 ਸਤੰਬਰ ਦੇ ਖੇਡ ਈਵੈਂਟ ਰੱਦ ਕੀਤੇ ਗਏ ਸਨ ਅਤੇ ਟੂਰਨਾਂਮੈਂਟ ਦੇ ਸ਼ਡਿਊਲ ਵਿੱਚ ਵੀ ਤਬਦੀਲੀ ਕੀਤੀ ਗਈ ਹੈ।

ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਨਵੇਂ ਸ਼ਡਿਊਨ ਅਨੁਸਾਰ ਹੁਣ ਇਹ ਖੇਡਾਂ 5 ਅਤੇ 6 ਸਤੰਬਰ ਤੱਕ ਨਰੇਸ਼ ਚੰਦਰ ਸਟੇਡੀਅਮ ਖੰਨਾ, ਖੇਡ ਮੈਦਾਨ ਪਿੰਡ ਸਿੱਧਵਾਂ ਬੇਟ, ਜੀ.ਐਚ.ਜੀ. ਖਾਲਸਾ ਕਾਲਜ, ਸੁਧਾਰ ਅਤੇ ਪਿੰਡ ਦੁਲੇਅ ਵਿੱਚ ਸੰਤ ਸੰਤੋਖ ਸਿੰਘ ਮਰਗਿੰਦ ਖੇਡ ਸਟੇਡੀਅਮ ਵਿਖੇ ਹੋਣਗੀਆਂ। 7 ਤੋਂ 9 ਸਤੰਬਰ ਤੱਕ ਪਿੰਡ ਸਿਆੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ, ਪਿੰਡ ਭੰਮੀਪੁਰਾ ਨੇੜੇ ਦਾਣਾ ਮੰਡੀ ਖੇਡ ਸਟੇਡੀਅਮ ਵਿੱਚ, ਮਾਛੀਵਾੜਾ ਵਿਖੇ ਗੁਰੂ ਗੋਬਿੰਦ ਸਿੰਘ ਸਟੇਡੀਅਮ, ਪਿੰਡ ਲਤਾਲਾ ਦੇ ਖੇਡ ਸਟੇਡੀਅਮ ਅਤੇ ਲੁਧਿਆਣਾ ਵਿੱਚ ਗੁਰੂ ਨਾਨਕ ਸਟੇਡੀਅਮ ਸ਼ਾਮਲ ਹੋਣਗੇ। ਇਸੇ ਤਰ੍ਹਾਂ 10 ਤੋਂ 12 ਸਤੰਬਰ ਤੱਕ ਇਹ ਖੇਡਾਂ ਸਾਹਨੇਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਿਲਾ ਰਾਏਪੁਰ ਦੇ ਖੇਡ ਸਟੇਡੀਅਮ, ਮਹਿਮਾ ਸਿੰਘ ਵਾਲਾ ਸਟੇਡੀਅਮ, ਪਿੰਡ ਘਲੌਟੀ ਦੇ ਸੰਤ ਈਸ਼ਰ ਸਿੰਘ ਜੀ ਸਟੇਡੀਅਮ, ਪਿੰਡ ਰਾਏਕੋਟ ਦੇ ਖੇਡ ਸਟੇਡੀਅਮ ਅਤੇ ਪਿੰਡ ਮਾਣਕੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਣਗੀਆਂ।

ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਵੱਲੋਂ ਨੌਜਵਾਨਾਂ ਨੂੰ ਖੇਡਾਂ ਵਿੱਚ ਸ਼ਮੂਲੀਅਤ ਦਾ ਸੱਦਾ ਦਿੰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ, ਲੁਧਿਆਣਾ ਵਿਖੇ 0161-2410494 ਅਤੇ ਈ-ਮੇਲ ‘ਤੇ [email protected] ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published.


*