ਕੰਗਣਾ ਰਨੌਤ ਦੀਆਂ ਘਟੀਆ ਹਰਕਤਾਂ ਤੇ ਪਰਦਾ ਪਾਉਣ ਲਈ ਭਾਜਪਾ ਆਗੂ ਕਰ ਰਹੇ ਹਨ ਝੂਠੀ ਬਿਆਨਬਾਜ਼ੀ :- ਸਿੰਗੜੀਵਾਲਾ

ਹੁਸ਼ਿਆਰਪੁਰ ///// ਹਿਮਾਚਲ ਤੇ ਦੇ ਮੰਡੀ ਤੋਂ ਵਿਵਾਦਤ ਮੈਂਬਰ ਪਾਰਲੀਮੈਂਟ ਕੰਗਣਾ ਰਨੌਤ ਦੀਆਂ ਪਹਿਲਾਂ ਕਿਸਾਨ ਅੰਦੋਲਨ ਵਿੱਚ ਹਿੱਸਾ ਲੈ ਰਹੀਆਂ ਔਰਤਾਂ ਬਾਰੇ ਇਹ ਕਹਿਣਾ ਕਿ ਇਹ 200-200 ਰੁਪਏ ਦਿਹਾੜੀ ਤੇ ਲਿਆਂਦੀਆਂ ਗਈਆਂ ਹਨ ਤੇ ਹੁਣ ਉਸਨੇ ਬਿਆਨ ਦਿੱਤਾ ਹੈ ਕਿ ਕਿਸਾਨ ਅੰਦੋਲਨ ਚ ਬਲਾਤਕਾਰ ਹੁੰਦੇ ਸਨ ਤੇ ਲਾਸ਼ਾਂ ਟੰਗੀਆਂ ਹੋਈਆਂ ਸਨ ਕਹਿ ਕੇ ਔਰਤ ਜਾਤੀ ਤੇ ਕਿਸਾਨਾਂ ਦਾ ਭਾਰੀ ਅਪਮਾਨ ਕੀਤਾ ਜਿਸ ਦਾ ਸਿਮਰਨਜੀਤ ਸਿੰਘ ਮਾਨ ਸਾਬਕਾ ਮੈਂਬਰ ਪਾਰਲੀਮੈਂਟ ਨੇ ਜਬਰਦਸਤ ਵਿਰੋਧ ਕੀਤਾ ਜਿਸ ਤੋਂ ਬੁਰਖਲਾਟ ਵਿੱਚ ਆ ਕੇ ਭਾਜਪਾ ਆਗੂ ਕੰਗਣਾ ਰਣੌਤ ਦੀਆਂ ਅਜਿਹੀਆਂ ਘਟੀਆ ਹਰਕਤਾਂ ਤੇ ਪੜਦਾ ਪਾਉਣ ਲਈ  ਸਿਮਰਨਜੀਤ ਸਿੰਘ ਮਾਨ ਖਿਲਾਫ ਝੂਠੀ ਤੇ ਬੇਬੁਨਿਆਦ ਬਿਆਨਬਾਜੀ ਕਰ ਰਹੇ ਹਨ[
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ ਇਸ ਸਮੇਂ ਸਿੰਗੜੀਵਾਲਾ ਨੇ ਕਿਹਾ ਕਿ ਕੰਗਣਾ ਰਣੌਤ ਨੇ ਪਿੱਛੇ ਜਿਹੇ ਬਿਆਨ ਦੇ ਕੇ ਮੰਨਿਆ ਸੀ ਕਿ ਬਾਲੀਵੁੱਡ ਵਿੱਚ ਰੇਪ ਵਰਗੀਆਂ ਅਲਾਮਤਾਂ ਦਾ ਬਹੁਤਿਆਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਸਨੇ ਖੁਦ ਵੀ ਸਾਹਮਣਾ ਕੀਤਾ ਹੈ।
ਸਿੰਗੜੀਵਾਲਾ ਨੇ ਇਹ ਵੀ ਦੱਸਿਆ ਕਿ ਕੰਗਣਾ ਰਣੋਤ ਨੇ ਇਹ ਵੀ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਉਹ ਗਾਂ ਦਾ ਮਾਸ ਖਾ ਲੈਂਦੀ ਹੈ ਜਿਸ ਦਾ ਸ਼ੰਕਰਾਚਾਰੀਆ ਨੇ ਸਖਤ ਵਿਰੋਧ ਕੀਤਾ ਸੀ। ਭਾਜਪਾ ਕੇਵਲ ਸਿਆਸੀ ਰੋਟੀਆਂ ਸੇਕਣ ਲਈ ਹੀ ਇਸ ਮੁੱਦੇ ਨੂੰ ਉਸ਼ਾਲ ਰਹੀ ਹੈ ਗੁਰਦੀਪ ਸਿੰਘ ਖੁਣਖੁਣ ਮੈਂਬਰ ਪੀ ਏ ਸੀ, ਮਾਸਟਰ ਕੁਲਦੀਪ ਸਿੰਘ ਮਸੀਤੀ, ਪਰਮਿੰਦਰ ਸਿੰਘ ਖਾਲਸਾ, ਮਹਿਤਾਬ ਸਿੰਘ ਹੁੰਦਲ, ਜਸਵੰਤ ਸਿੰਘ ਫੌਜੀ, ਜਗਦੀਸ਼ ਸਿੰਘ ਚੱਬੇਵਾਲ, ਸਤਵੰਤ ਸਿੰਘ ਮੁਰਾਦਪੁਰ ਆਦਿ ਹਾਜ਼ਰ ਸਨ

Leave a Reply

Your email address will not be published.


*