ਨੇਤਰਦਾਨ ਐਸੋਸੀਏਸ਼ਨ ਵੱਲੋਂ ਆਸ਼ਾ ਕਿਰਨ ਸਕੂਲ ਵਿੱਚ ਸੈਮੀਨਾਰ

ਹੁਸ਼ਿਆਰਪੁਰ  ( ਤਰਸੇਮ ਦੀਵਾਨਾ ) ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਨੇਤਰਦਾਨ ਮੁਹਿੰਮ ਦੇ 15ਵੇਂ ਪੰਦਰਵਾੜੇ ਦੇ ਤਹਿਤ ਜੇ.ਐਸ.ਐਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿੱਚ ਨੇਤਰਦਾਨ ਜਾਗਰੂਕਤਾ ਸਬੰਧੀ ਸੈਮੀਨਾਰ ਕਰਵਾਇਆ ਗਿਆ, ਸੰਸਥਾ ਦੇ ਪ੍ਰਧਾਨ ਸੁਰੇਸ਼ ਚੰਦ ਕਪਾਟੀਆ ਨੇ ਦੱਸਿਆ ਕਿ ਇਸ ਪੰਦਰਵਾੜੇ ਦੇ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਥਾਵਾਂ ਉੱਪਰ ਸੈਮੀਨਾਰ ਕਰਵਾਏ ਜਾ ਰਹੇ ਹਨ ਤੇ 8 ਸਿਤੰਬਰ ਨੂੰ ਮਾਡਲ ਟਾਊਨ ਕਲੱਬ ਵਿੱਚ ਇਸ ਪੰਦਰਵਾੜੇ ਦੀ ਸਮਾਪਤੀ ਕੀਤੀ ਜਾਵੇਗੀ।
ਇਸ ਮੌਕੇ ਆਸ਼ਾਦੀਪ ਵੈੱਲਫੇੇਅਰ ਸੁਸਾਇਟੀ ਦੇ ਸੈਕਟਰੀ ਹਰਬੰਸ ਸਿੰਘ ਜੋ ਕਿ ਨੇਤਰਦਾਨ ਐਸੋਸੀਏਸ਼ਨ ਦੇ ਫਾਂਊਡਰ ਮੈਂਬਰ ਵੀ ਹਨ ਵੱਲੋਂ ਸਕੂਲ ਵਿੱਚ ਐਸੋਸੀਏਸ਼ਨ ਮੈਂਬਰਾਂ ਦਾ ਸਵਾਗਤ ਕੀਤਾ ਗਿਆ। ਇਸ ਸਮੇਂ ਸੰਤੋਸ਼ ਸੈਣੀ ਵੱਲੋਂ ਡਿਪਲੋਮਾ ਕਰ ਰਹੇ ਵਿਦਿਆਰਥੀਆਂ ਨੂੰ ਨੇਤਰਦਾਨ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ ਤੇ ਕਿਹਾ ਗਿਆ ਕਿ ਨੇਤਰਦਾਨ ਇੱਕ ਮਹਾਨ ਦਾਨ ਹੈ। ਇਸ ਮੌਕੇ ਬਲਜੀਤ ਸਿੰਘ ਪਨੇਸਰ ਵੱਲੋਂ ਕੌਰਨੀਆ ਅੰਨ੍ਹਾਪਨ ਕੀ ਹੈ ਤੇ ਇਸਦੇ ਕੀ ਕਾਰਣ ਹਨ ਪ੍ਰਤੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਇਸ ਤੋਂਬਚਾਅ ਕਿਵੇ ਕੀਤਾ ਜਾ ਸਕਦਾ ਹੈ ਇਹ ਵੀ ਦੱਸਿਆ ਗਿਆ, ਉਨ੍ਹਾਂ ਦੱਸਿਆ ਕਿ ਹੁਣ ਤੱਕ 1500 ਲੋਕਾਂ ਦੀ ਅੱਖਾਂ ਦੀ ਰੌਸ਼ਨੀ ਵਾਪਿਸ ਲਿਆਂਦੀ ਜਾ ਚੁੱਕੀ ਹੈ।
ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਵਾਈਸ ਪ੍ਰਧਾਨ ਮਲਕੀਤ ਸਿੰਘ ਮਹੇੜੂ ਵੱਲੋਂ ਇਸ ਸਮੇਂ ਸਭ ਦਾ ਧੰਨਵਾਦ ਕੀਤਾ ਗਿਆ। ਇਸਮੌਕੇ ਹਰਵਿੰਦਰ ਸਿੰਘ, ਜਸਵੀਰ ਕੁਮਾਰ, ਕੰਚਨ, ਸੰਤੋਸ਼ ਸੈਣੀ, ਹੁਸਨ ਚੰਦ, ਗੁਰਪ੍ਰੀਤ ਸਿੰਘ, ਜਤਿੰਦਰ, ਲਖਵਿੰਦਰ ਕੌਰ, ਹਰਵਿੰਦਰ ਕੌਰ, ਹਰਭਜਨ ਸਿੰਘ, ਹਰਮੇਸ਼ ਤਲਵਾੜ, ਰਾਮ ਆਸਰਾ, ਪਿ੍ਰੰਸੀਪਲ ਸ਼ੈਲੀ ਸ਼ਰਮਾ, ਕੋਰਸ ਕੋਆਰਡੀਨੇਟਰ ਬਰਿੰਦਰ ਕੁਮਾਰ ਵੀ ਹਾਜਰ ਸਨ।

Leave a Reply

Your email address will not be published.


*