ਮੌਨਕੀ ਪੌਕਸ ਦੇ ਵਧਦੇ ਖ਼ਤਰੇ ਨੂੰ ਲੈ ਕੇ ਭਾਰਤ ਅਲਰਟ

ਪਰਮਜੀਤ ਸਿੰਘ, ਜਲੰਧਰ
ਦੁਨੀਆ ਭਰ ਵਿੱਚ ਮੌਨਕੀ ਪੌਕਸ ਵਾਇਰਸ ਦੇ ਪ੍ਰਕੋਪ ਤੇਜ਼ੀ ਨਾਲ ਵਧ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਨੇ ਮੌਨਕੀ ਪੌਕਸ ਨੂੰ ਵਿਸ਼ਵ ਵਿਆਪੀ ਸਿਹਤ ਐਮਰਜੈਂਸੀ ਘੋਸ਼ਿਤ ਕੀਤਾ ਹੈ। ਹਾਲਾਂਕਿ ਇਹ ਰਾਹਤ ਦੀ ਗੱਲ ਹੈ ਕਿ ਇਹ ਵਾਇਰਸ ਅਜੇ ਤੱਕ ਭਾਰਤ ਵਿੱਚ ਨਹੀਂ ਪਹੁੰਚਿਆ ਹੈ। ਪਰ ਇਸ ਦੇ ਵੱਧ ਰਹੇ ਕੇਸਾ ਦੇ ਮੱਦੇਨਜ਼ਰ ਬਚਾਅ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਸਿਹਤ ਉਪਕਰਣ ਬਣਾਉਣ ਵਾਲੀ ਇੱਕ ਭਾਰਤੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਸਨੇ ਇੱਕ ਮੌਨਕੀ ਪੌਕਸ ਨਾਲ ਨਜਿੱਠਣ ਲਈ ਵਿਸ਼ੇਸ਼ ਤੌਰ ‘ਤੇ ਆਰ ਟੀ ਪੀ ਸੀ ਆਰ ਐਲ ਕਿੱਟ ਤਿਆਰ ਕੀਤੀ ਹੈ। ਇਸਨੂੰ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਵੀ ਪ੍ਰਵਾਨਗੀ ਦਿੱਤੀ ਹੈ। ਇਹ ਭਾਰਤ ਵਿੱਚ ਪਹਿਲਕਦਮੀ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਇਸ ਤੋਂ ਇਲਾਵਾ ਇਸ ਨਾਲ ਲੜਨਾ ਇਹ ਵੱਡੀ ਪ੍ਰਾਪਤੀ ਹੈ।
ਹਰ ਸਾਲ ਕਰੀਬ 10 ਲੱਖ ਕਿੱਟਾਂ ਬਣਾਈਆਂ ਜਾਣਗੀਆਂ
ਭਾਰਤੀ ਕੰਪਨੀ ਦਾ ਦਾਅਵਾ ਹੈ ਕਿ  ਆਰ.ਟੀ.-ਪੀ.ਸੀ.ਆਰ ਕਿੱਟ  ਨੂੰ ਹਰ ਸਾਲ ਲਗਭਗ 10 ਲੱਖ ਕਿੱਟਾਂ ਬਣਾਈਆਂ ਜਾਣਗੀਆਂ। ਇਸ ਕਿੱਟ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ।ਕੰਪਨੀ ਨੇ ਦਾਅਵਾ ਕੀਤਾ ਹੈ ਕਿ ਭਾਵੇਂ ਇਸ ਬਿਮਾਰੀ ਦੇ ਟੈਸਟ ਲਈ ਇੱਕ ਤੋਂ ਦੋ ਘੰਟੇ ਲੱਗਦੇ ਹਨ ਪਰ ਇਸ ਕਿੱਟ ਦੇ ਜਰੀਏ ਟੈਸਟ ਦੇ ਨਤੀਜੇ 40 ਮਿੰਟਾਂ ਵਿੱਚ ਉਪਲਬਧ ਹੋਣਗੇ।

Leave a Reply

Your email address will not be published.


*