ਹਰ ਬੱਸ ਦੇ ਬਰਨਾਲਾ ਕੈਂਚੀਆਂ  ਵਿੱਚ ਆਉਣ ਨੂੰ ਯਕੀਨੀ ਬਣਾਉਣ ਦੀ ਮੰਗ 

ਸੰਗਰੂਰ/ ////ਪੰਜਾਬ ਜਮਹੂਰੀ ਮੋਰਚੇ ਨੇ ਸੰਗਰੂਰ ਵਿਚ ਹੁਣ ਬੱਸਾਂ ਨੂੰ ਬੱਸ ਅੱਡੇ ਤੱਕ ਆਉਣ ਜਾਣ ਲਈ ਬਣਾਏ ਰੂਟ ਪਲਾਨ ਕਾਰਨ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਲਈ  ਹਰ ਬਸ ਦੇ ਬਰਨਾਲਾ ਕੈਂਚੀਆਂ ਰਾਹੀਂ ਆਉਣ ਨੂੰ ਯਕੀਨੀ ਬਣਾਉਣ ,ਸੜਕਾਂ ਤੇ ਹੋ ਰਹੀ ਪਾਰਕਿੰਗ ਨੂੰ ਬੰਦ ਕਰਨ ਅਤੇ ਸ਼ਹਿਰ ਵਿੱਚ ਸਾਧਨਾਂ  ਨੂੰ ਇੱਕ ਨਿਸ਼ਚਿਤ  ਗਤੀ ਅੰਦਰ ਚਲਾਉਣ  ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਇਹ ਮੰਗ ਅੱਜ ਇਥੇ ਪੰਜਾਬ ਜਮਹੂਰੀ ਮੋਰਚੇ ਦੀ ਇਲਾਕਾ ਕਮੇਟੀ ਦੀ ਮੀਟਿੰਗ ਵਿੱਚ ਵਿਚ ਕੀਤੀ ਗਈ।
ਮੀਟਿੰਗ ਵਿੱਚ ਸਰਵਸੰਮਤੀ ਨਾਲ ਚੰਦ ਸਿੰਘ ਧੂਰੀ ਨੂੰ ਇਲਾਕਾ ਕਨਵੀਨਰ ਚੁਣਿਆ ਗਿਆ। ਮੀਟਿੰਗ ਵਿੱਚ ਪਾਸ ਇਕ ਮਤੇ ਵਿੱਚ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ  ਔਰਤਾਂ ਨਾਲ ਬਲਾਤਕਾਰ, ਕਤਲ ਅਤੇ ਜ਼ਬਰ ਦੀਆਂ ਵਾਪਰ ਰਹੀਆਂ ਘਟਨਾਵਾਂ ਉਪਰ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਵਲੋਂ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਥਾਂ ਇਨਸਾਫ਼ ਲਈ ਸੰਘਰਸ਼ ਕਰਨ ਵਾਲੇ ਲੋਕਾਂ ਖਿਲਾਫ ਕੇਸ ਦਰਜ ਕਰਨ ਦੀ ਨਿਖੇਧੀ ਕੀਤੀ ਗਈ ।
ਬੀ ਜੇ ਪੀ ਦੀਆਂ ਸਰਕਾਰਾਂ ਵਲੋਂ  ਆਪਣੇ ਰਾਜਸੀ ਵਿਰੋਧੀਆਂ ਅਤੇ ਧਾਰਮਿਕ ਘੱਟ ਗਿਣਤੀਆਂ ਦੇ ਲੋਕਾਂ ਨੂੰ ਕਿਸੇ ਜੁਰਮ ਕਰਨ ਤੇ ਕਾਨੂੰਨੀ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਦੇ ਘਰਾਂ ਅਤੇ ਵਪਾਰਕ ਥਾਵਾਂ ਨੂੰ ਬੁਲਡੋਜ਼ਰਾਂ ਨਾਲ ਮਲੀਆਮੇਟ ਕਰਨ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਨੂੰ ਰੋਕਣ ਲਈ ਮਾਨਯੋਗ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਕਿ ਉਹ ਇਹਨਾਂ ਸੰਬੰਧੀ ਆਪਣੇ ਆਪ ਦਖਲਅੰਦਾਜ਼ੀ ਕਰਕੇ ਕਾਰਵਾਈ  ਕਰੇ । ਲੋਕਾਂ ਨੂੰ  ਸਰਕਾਰਾਂ ਦੇ ਅਜਿਹੀਆਂ ਸੰਵੇਦਨਸ਼ੀਲ ਘਟਨਾਵਾਂ ਪ੍ਰਤੀ ਧਾਰਨ ਕੀਤੇ  ਲੋਕ ਵਿਰੋਧੀ ਵਤੀਰੇ ਦੇ ਖਿਲਾਫ  ਸੰਘਰਸ਼ ਕਰਨ ਦਾ ਸੱਦਾ ਦਿੱਤਾ । ਮੀਟਿੰਗ ਵਿਚ ਸਰਵ ਸ੍ਰੀ ਬਬਨ ਪਾਲ, ਗੁਰਚਰਨ ਸਿੰਘ ਅਕੋਈ,ਪਰਮ ਵੇਦ,ਚੰਦ ਸਿੰਘ ਧੂਰੀ,ਨਿਰਭੈ ਸਿੰਘ, ਜਗਰੂਪ ਸਿੰਘ ਉਗਰਾਹਾਂ, ਸੀਤਾਰਾਮ, ਸੁਰਿੰਦਰ ਉਪਲੀ, ਸਵਰਨਜੀਤ ਸਿੰਘ, ਹਰਜੀਤ ਸਿੰਘ ਬਾਲੀਆਂ, ਦਰਸ਼ਨ ਸਿੰਘ ਝਨੇੜੀ, ਅਤੇ ਨਛੱਤਰ ਸਿੰਘ ਚੱਠੇ ਅਤੇ ਗੁਰਦੀਪ ਸਿੰਘ ਸ਼ਾਮਲ ਸਨ।

Leave a Reply

Your email address will not be published.


*