ਜ਼ਿਲ੍ਹਾ ਪੱਧਰੀ ਕਿਸ਼ੋਰ ਅਵਸਥਾ ਬਾਰੇ ਹੋਈ ਟ੍ਰੇਨਿੰਗ

ਮੋਗਾ ( Manpreet singh)
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾ. ਅਸ਼ੋਕ ਸਿੰਗਲਾ ਦੇ ਅਧੀਨ ਚੱਲ ਰਹੇ ਪ੍ਰੋਗਰਾਮ ਰਾਸ਼ਟਰੀ ਕਿਸ਼ੋਰ ਸੁਰੱਖਿਆ ਕਰਯਾਕ੍ਰਮ ਅਧੀਨ ਏ.ਐਨ.ਐਮ., ਐਲ.ਐਚ.ਵੀ. ਅਤੇ ਮਲਟੀਪਰਪਜ਼ ਹੈਲਥ ਵਰਕਰ (ਮੇਲ) ਦਾ 5 ਦਿਨਾਂ ਸਿਖਲਾਈ ਪ੍ਰੋਗਰਾਮ ਦਫ਼ਤਰ ਸਿਵਲ ਸਰਜਨ ਮੋਗਾ ਦੇ ਟ੍ਰੇਨਿੰਗ ਹਾਲ ਵਿਖੇ ਸ਼ੁਰੂ ਕੀਤਾ ਗਿਆ।
ਇਹ ਟ੍ਰੇਨਿੰਗ ਡਾ. ਅਸ਼ੋਕ ਸਿੰਗਲਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਮੋਗਾ ਅਤੇ ਮੈਡੀਕਲ ਅਫਸਰ ਡਾ. ਸਤਵੰਤ ਬਾਵਾ ਢੁੱਡੀਕੇ ਵੱਲੋ  ਦਿੱਤੀ ਗਈ। ਇਸ ਟ੍ਰੇਨਿੰਗ ਵਿਚ ਏ.ਐਨ.ਐਮ, ਐਲ. ਐਚ. ਵੀ ਅਤੇ ਮਲਟੀਪਰਪਸ ਹੈਲਥ ਵਰਕਰ ਮੇਲ ਨੂੰ ਕਿਸ਼ੋਰ ਅਵਸਥਾ ਵਿਚ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ 12 ਮੈਡਿਊਲਾਂ ਦੀ ਟਰੇਨਿੰਗ ਦਿੱਤੀ ਜਾਵੇਗੀ। ਟ੍ਰਨੇਰਜ਼ ਵੱਲੋਂ ਟ੍ਰੇਨਿੰਗ ਦੇ ਪਹਿਲੇ ਦਿਨ ਜਾਣ-ਪਛਾਣ ਦਾ ਮਡਿਊਲ, ਕਿਸ਼ੋਰ ਵਾਧਾ ਅਤੇ ਵਿਕਾਸ ਬਾਰੇ ਮੁੱਖ ਤੌਰ ਤੇ ਜਾਣਕਾਰੀ ਦਿੱਤੀ ਗਈ ਅਤੇ ਕਿਸ਼ੋਰਾਂ ਦੀ ਸਿਹਤ ਨਾਲ ਸਬੰਧਤ ਸਮੱਸਿਆਵਾਂ ਅਤੇ ਉਨ੍ਹਾਂ ਦੇ ਹਲ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਅੰਮ੍ਰਿਤ ਸ਼ਰਮਾ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਅਤੇ ਸੁਖਬੀਰ ਸਿੰਘ ਜ਼ਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ ਵੀ ਮੋਜੂਦ ਸਨ।

Leave a Reply

Your email address will not be published.


*


%d