ਜ਼ਰੂਰੀ ਸੇਵਾਵਾਂ ਲਈ ਐਬਸੈਂਟੀ ਵੋਟਰ 26, 27 ਅਤੇ 28 ਮਈ ਨੂੰ ਪੋਸਟਲ ਬੈਲਟ ਦੀ ਸਹੂਲਤ ਦਾ ਲਾਭ ਲੈ ਸਕਦੇ ਹਨ

ਲੁਧਿਆਣਾ, (Harjinder singh) – ਲੁਧਿਆਣਾ ਵਿੱਚ ਜ਼ਰੂਰੀ ਸੇਵਾਵਾਂ ਲਈ ਐਬਸੈਂਟੀ ਵੋਟਰ, ਜੋ ਪੋਲਿੰਗ ਵਾਲੇ ਦਿਨ ਆਪਣੀ ਡਿਊਟੀ ਕਾਰਨ ਪੋਲਿੰਗ ਸਟੇਸ਼ਨ ‘ਤੇ ਆਪਣੀ ਵੋਟ ਨਹੀਂ ਪਾ ਸਕਣਗੇ, ਉਹ ਪੋਸਟਲ ਬੈਲਟ ਦੀ ਸਹੂਲਤ ਦਾ ਲਾਭ ਲੈ ਸਕਦੇ ਹਨ ਅਤੇ 26, 27 ਅਤੇ 28 ਮਈ ਨੂੰ ਨਿਰਧਾਰਤ ਕੇਂਦਰਾਂ ‘ਤੇ ਆਪਣੀ ਵੋਟ ਪਾ ਸਕਦੇ ਹਨ।
ਜ਼ਰੂਰੀ ਸੇਵਾਵਾਂ ‘ਤੇ ਤਾਇਨਾਤ ਐਬਸੈਂਟੀ ਵੋਟਰਾਂ ਲਈ ਵੱਖ-ਵੱਖ ਵਿਭਾਗਾਂ ਦੇ ਨੋਡਲ ਅਫਸਰਾਂ ਨੂੰ ਚੋਣ ਦਫਤਰ ਦੁਆਰਾ ਸਪੱਸ਼ਟ ਕੀਤਾ ਗਿਆ ਐਬਸੈਂਟੀ ਵੋਟਰ ਉਹ ਹੁੰਦਾ ਹੈ ਜੋ ਚੋਣ ਕਮਿਸ਼ਨ ਦੁਆਰਾ ਘੋਸ਼ਿਤ ਕੀਤੀਆਂ ‘ਜ਼ਰੂਰੀ ਸੇਵਾਵਾਂ’ ਲਈ ਕੰਮ ਕਰਦਾ ਹੈ ਅਤੇ ਉਹ ਜ਼ਰੂਰੀ ਸੇਵਾ ਵੋਟਰ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਚੋਣ ਕਰ ਸਕਦੇ ਹਨ। ਇਸ ਵਿੱਚ ਡਿਊਟੀ ‘ਤੇ ਤਾਇਨਾਤ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਫੂਡ ਕਾਰਪੋਰੇਸ਼ਨ ਆਫ ਇੰਡੀਆ, ਆਲ ਇੰਡੀਆ ਰੇਡੀਓ, ਦੂਰਦਰਸ਼ਨ, ਪੋਸਟ ਅਤੇ ਟੈਲੀਗ੍ਰਾਫ, ਰੇਲਵੇ, ਬੀ.ਐਸ.ਐਨ.ਐਲ, ਬਿਜਲੀ, ਸਿਹਤ, ਫਾਇਰ ਸਰਵਿਸਿਜ਼, ਸਿਵਲ ਏਵੀਏਸ਼ਨ ਵਿਭਾਗ ਸ਼ਾਮਲ ਹਨ। ਇਸ ਤੋਂ ਇਲਾਵਾ, ਮੀਡੀਆ ਕਰਮੀ ਜੋਕਿ ਭਾਰਤੀ ਚੋਣ ਕਮਿਸ਼ਨ ਦੁਆਰਾ ਅਧਿਕਾਰਤ ਹਨ, ਵੀ ਇਸ ਵਿਕਲਪ ਦੀ ਵਰਤੋਂ ਕਰ ਸਕਦੇ ਹਨ।
ਪੋਸਟਲ ਬੈਲਟ ਵੋਟਿੰਗ ਵਿੱਚ ਦਿਲਚਸਪੀ ਰੱਖਣ ਵਾਲਿਆਂ ਨੂੰ 9 ਮਈ ਤੋਂ ਪਹਿਲਾਂ ਆਪਣੇ ਸਬੰਧਤ ਵਿਭਾਗਾਂ ਕੋਲ ਫਾਰਮ-12 ਡੀ ਜਮ੍ਹਾ ਕਰਵਾਉਣਾ ਹੋਵੇਗਾ। ਭਾਰਤੀ ਚੋਣ ਕਮਿਸ਼ਨ ਦੁਆਰਾ ਅਧਿਕਾਰਤ ਮੀਡੀਆ ਪਰਸਨ ਫਾਰਮ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਕੋਲ ਜਮ੍ਹਾ ਕਰਵਾ ਸਕਦੇ ਹਨ। ਫਾਰਮ ਪ੍ਰਾਪਤ ਹੋਣ ਤੋਂ ਬਾਅਦ ਵੋਟਰਾਂ ਨੂੰ ਪੋਸਟਲ ਬੈਲਟ ਵੋਟਿੰਗ ਕੇਂਦਰਾਂ ਬਾਰੇ ਸੂਚਿਤ ਕੀਤਾ ਜਾਵੇਗਾ ਜਿੱਥੇ ਉਹ 26, 27 ਅਤੇ 28 ਮਈ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੀ ਵੋਟ ਪਾ ਸਕਦੇ ਹਨ।
ਪੋਸਟਲ ਬੈਲਟ ਸਹੂਲਤ ਦੀ ਚੋਣ ਕਰਨ ਵਾਲਾ ਕੋਈ ਵੀ ਵੋਟਰ ਪਹਿਲੀ ਜੂਨ ਨੂੰ ਪੋਲਿੰਗ ਸਟੇਸ਼ਨ ‘ਤੇ ਆਮ ਵੋਟ ਨਹੀਂ ਪਾ ਸਕੇਗਾ।

Leave a Reply

Your email address will not be published.


*


%d