ਸੀ.ਐਚ.ਸੀ ਪਾਇਲ ਵਿਖੇ ਰੋਟਾਸੀਲ ਵੈਕਸੀਨ ਦੀ ਸ਼ੁਰੂਆਤ

 ਪਾਇਲ (ਨਰਿੰਦਰ ਸ਼ਾਹਪੁਰ )ਸਿਵਲ ਸਰਜਨ ਲੁਧਿਆਣਾ  ਡਾ. ਜਸਬੀਰ ਸਿੰਘ ਔਲਖ  ਦੀ ਯੋਗ ਅਗਵਾਈ ਹੇਠ ਸਿਹਤ ਬਲਾਕ ਪਾਇਲ ਵਿਖੇ ਰੋਟਾਸਿਲ ਵੈਕਸੀਨ ਦੀ ਸ਼ੁਰੂਆਤ ਕੀਤੀ ਗਈ । ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡਾ. ਹਰਵਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਪਾਇਲ ਨੇ ਦੱਸਿਆ ਕਿ  ਸਿਹਤ ਵਿਭਾਗ ਪੰਜਾਬ  ਦੀ ਗਾਈਡਲਾਈਨਾ ਅਨੁਸਾਰ   ਛੋਟੇ ਬੱਚਿਆਂ ਨੂੰ ਵੱਖ-ਵੱਖ ਸਮੇਂ ਤੇ ਟੀਕਾਕਰਨ ਕੀਤਾ ਜਾਂਦਾ ਹੈ  ਅਤੇ ਪੋਲੀਓ ਅਤੇ  ਰੋਟਾਵਾਇਰਸ ਵੈਕਸੀਨ ਵਰਗੀ ਬਿਮਾਰੀਆਂ ਲਈ ਬੂੰਦਾਂ ਵੀ ਟੀਕਾਕਰਨ ਸੂਚੀ ਅਨੁਸਾਰ  ਪਲਾਈ ਜਾਂਦੀਆਂ ਹਨ । ਟੀਕਾਕਰਨ ਅਤੇ ਬੂੰਦਾਂ ਬੱਚਿਆਂ ਨੂੰ ਬਿਮਾਰੀਆਂ ਤੋਂ ਸੁਰੱਖਿਤ ਰੱਖਣ ਵਿੱਚ ਸਹਾਈ ਹੁੰਦੀਆਂ ਹਨ । ਅੱਜ ਸਿਹਤ ਬਲਾਕ ਪਾਇਲ ਵਿਖੇ ਰੋਟਾਸਿਲ ਵੈਕਸੀਨ ਦੀ ਸ਼ੁਰੂਆਤ ਕੀਤੀ ਗਈ । ਪਹਿਲਾਂ ਬੱਚਿਆਂ ਨੂੰ ਰੋਟਾਵਾਇਰਸ ਵੈਕਸੀਨ ਬੱਚੇ ਦੇ ਮੂੰਹ ਵਿੱਚ 5 ਬੂੰਦਾਂ ਪਾ ਕੇ ਦਿੱਤੀ ਜਾਂਦੀ ਸੀ । ਹੁਣ ਇਹ ਖੁਰਾਕ ਦਾ ਨਾਮ ਰੋਟਾਸਿਲ ਹੋ ਗਿਆ ਹੈ  ਅਤੇ ਸਰਿੰਜ ਦੀ ਮਦਦ ਨਾਲ ਇਹ  ਵੈਕਸੀਨ ਵਾਇਲ ਵਿੱਚੋਂ ਕੱਢ ਕੇ  ਬੱਚੇ ਨੂੰ 2ml ਪਿਲਾਈ ਜਾਂਦੀ ਹੈ ।

Leave a Reply

Your email address will not be published.


*


%d