ਸਕਿਉਰਪਿਉ ਗੱਡੀ ਨਾਲ ਟਕਰਾਇਆ ਆਵਾਰਾ ਪਸ਼ੂ

 ਨਵਾਂਸ਼ਹਿਰ :::::::::::::::::::::   ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ  ਇੱਕ ਆਵਾਰਾ ਪਸ਼ੂ ਸਕਿਰਉਰਪਿਉ ਗੱਡੀ ਨਾਲ ਟਕਰਾ ਗਿਆ | ਜਿਸਦੇ ਚੱਲਦੇ ਗੱਡੀ ਸਵਾਰ 2 ਵਿਅਕਤੀ ਵਾਲ ਵਾਲ ਬਚੇ  ਤੇ ਆਵਾਰਾ ਪਸ਼ੂ ਜਖਮੀ ਹੋ ਗਿਆ |
 ਮੌਕੇ ਤੋ ਪ੍ਰਾਪਤ ਜਾਣਕਾਰੀ  ਅਨੁਸਾਰ ਸਕਿਉਰਪੀਓ ਗੱਡੀ ਸਵਾਰ  ਵਿਅਕਤੀ ਲਵਪ੍ਰੀਤ ਸਿੰਘ ਪੁੱਤਰ ਮਲੂਕ ਚੰਦ  ਆਪਣਾ ਗੱਡੀ ਸਕਿਉਰਪੀਓ ਜਿਸਦਾ ਨੰਬਰ ਸੀਐਚ 01,ਸੀਐਸ 9262 ਵਿੱਚ ਸਵਾਰ ਹੋ ਕੇ ਖਰੜ ਤੋ ਹੁਸ਼ਿਆਰਪੁਰ ਵੱਲ ਨੂੰ  ਆ ਰਹੇ ਸੀ ਜਦੋ ਉਕਤ ਗੱਡੀ ਕਾਠਗੜ੍ਹ ਮੌੜ ਦੇ ਪਹੁੰਚੀ ਤਾ ਸੜਕ ਦੇ ਦੂਸਰੇ ਪਾਸੇ ਤੋਂ ਅਚਾਨਕ ਅਵਾਰਾ ਪਸ਼ੂ ਦੀ ਉਨਾਂ ਦੀ ਗੱਡੀ ਨਾਲ ਟੱਕਰ ਹੋ ਗਈ  | ਜਿਸਦੇ ਚੱਲਦੇ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਜਦਕਿ ਏਅਰਬੈਗ ਖੁੱਲਣ ਨਾਲ  ਗੱਡੀ ਵਿੱਚ ਸਵਾਰ ਵਿਅਕਤੀ ਵਾਲ ਵਾਲ ਬਚ ਗਏ |  ਆਵਾਰਾ ਪਸ਼ੂ ਵੀ ਜਖਮੀ ਹੋ ਗਿਆ | ਉਨਾਂ ਨੇ ਸਰਕਾਰ ਤੇ ਪ੍ਰਸ਼ਾਸ਼ਨ ਤੋ ਮੰਗ ਕੀਤੀ ਹੈ ਕਿ ਹਰ ਵਾਰ ਗਊਸੈਸ ਕਰੋੜਾਂ ਦੇ ਵਿੱਚ ਵਸੂਲਿਆ ਜਾਦਾ ਹੈ ਤੇ ਸਰਕਾਰ ਦਾ ਵੀ ਫਰਜ ਬਣਦਾ ਹੈ ਕਿ ਉਕਤ ਆਵਾਰਾ ਪਸ਼ੂਆ  ਲਈ ਬਣਾਈਆ ਗਈਆ ਗਉਸ਼ਾਲਾ ਵਿੱਚ ਉਨਾਂ ਨੂੰ  ਭੇਜਿਆ ਜਾਵੇ ਤਾਕਿ ਆਏ ਦਿਨ ਆਵਾਰਾ ਪਸ਼ੂਆ ਨਾਲ ਹੋ ਰਹੇ ਹਾਦਸਿਆਂ ਨੂੰ  ਘਟਾਇਆ ਜਾ ਸਕੇ  | ਦੂਸਰੇ ਪਾਸੇ ਉਨਾਂ ਕਿਹਾ ਕਿ ਟੋਲ ਪਲਾਜਾ ਵਾਲਿਆ ਨੂੰ  ਵੀ ਇਸ ਦੇ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ | ਇੱਕ ਰੋਡ ਤੇ ਚੱਲਣ ਵਾਲੇ ਵਾਹਨਾਂ ਨੂੰ  ਸੇਫਟੀ ਕਿਵੇ ਪ੍ਰਦਾਨ ਕਰਨੀ ਹੈ | ਉਹ ਵੀ ਰੋਜ਼ਾਨਾ ਕਰੋੜਾਂ ਰੁਪਏ ਦਾ ਟੋਲ ਇਕੱਠਾ ਕਰਦੇ ਹਨ। ਪਰ ਜੋ ਆਮ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ ਉਨ੍ਹਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਹੈ

Leave a Reply

Your email address will not be published.


*


%d