ਲੋਕ ਸਭਾ ਚੋਣਾਂ ਲਈ ਤਾਇਨਾਤ ਚੋਣ ਅਮਲੇ ਲਈ ਸਿਖਲਾਈ ਪ੍ਰੋਗਰਾਮ ਆਯੋਜਿਤ

ਸੰਗਰੂਰ,;;;;;;;;;;;;: ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੋਕ ਸਭਾ ਹਲਕਾ 12- ਸੰਗਰੂਰ ਅਧੀਨ ਆਉਂਦੇ ਵੱਖ—ਵੱਖ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਅਮਲੇ ਨੂੰ ਸਿਖਲਾਈ ਦੇਣ ਦੀ ਪ੍ਰਕ੍ਰਿਆ ਜਾਰੀ ਹੈ। ਇਸ ਲੜੀ ਤਹਿਤ ਸਹਾਇਕ ਰਿਟਰਨਿੰਗ ਅਫ਼ਸਰ—ਕਮ—ਐੱਸ.ਡੀ.ਐੱਮ ਸੰਗਰੁਰ ਚਰਨਜੋਤ ਸਿੰਘ ਵਾਲੀਆ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ 108—ਸੰਗਰੂਰ ਦੇ ਮਾਸਟਰ ਟਰੇਨਰਾਂ, ਸੁਪਰਵਾਇਜਰਾਂ ਅਤੇ ਸਹਾਇਕ ਸੁਪਰਵਾਇਜਰਾਂ ਨੂੰ ਈ.ਵੀ.ਐੱਮ ਦੀ ਕਮਿਸ਼ਨਿੰਗ ਬਾਰੇ ਸਿਖਲਾਈ ਦਿੱਤੀ ਗਈ। ਮਾਸਟਰ ਟਰੇਨਰ ਪੰਕਜ ਡੋਗਰਾ ਨੇ ਚੋਣ ਅਮਲੇ ਨੂੰ ਵੋਟਾਂ ਵਾਲੇ ਦਿਨ ਦੀ ਤਿਆਰੀ ਵਜੋਂ ਬੈਲਟ ਯੁਨਿਟ, ਕੰਟਰੋਲ ਯੁਨਿਟ, ਵੀ.ਵੀ.ਪੈਟ ਮਸ਼ੀਨਾਂ ਨੂੰ ਚੈੱਕ ਕਰਨ, ਟੈਗ ਲਗਾਉਣ, ਸੀਲਿੰਗ ਕਰਨ, ਮੌਕ ਪੋਲ ਕਰਵਾਉਣ ਆਦਿ ਕੰਮਾਂ ਨੂੰ ਅਤਿ-ਗੰਭੀਰਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਕਰਨ ਸਬੰਧੀ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਨੇ ਮਾਸਟਰ ਟਰੇਨਰਾਂ ਨੂੰ ਕਿਹਾ ਕਿ ਉਹ ਰਿਹਰਸਲਾਂ ਦੌਰਾਨ ਪ੍ਰੀਜਾਈਡਿੰਗ ਅਫ਼ਸਰਾਂ ਨੂੰ ਪੋਲਿੰਗ ਵਾਲੇ ਦਿਨ ਮਿੱਥੇ ਸਮੇਂ ਅੰਦਰ ਨਿਰਧਾਰਤ ਤਕਨੀਕ ਨਾਲ ਈ.ਵੀ.ਐੱਮ ਮਸ਼ੀਨਾਂ ਦਾ ਕੁਨੈਕਸ਼ਨ ਕਰਨ, ਸ਼ੁਰੂ ਕਰਨ, ਵੀ.ਵੀ.ਪੈਟ ਨੂੰ ਚਲਾ ਕੇ ਮੌਕ ਪੋਲ ਕਰਵਾਉਣ ਉਪਰੰਤ ਪੋਲਿੰਗ ਦਾ ਕੰਮ ਸ਼ੁਰੂ ਕਰਨ ਅਤੇ ਪੋਲਿੰਗ ਮੁਕੰਮਲ ਕਰਵਾਉਣ ਸਮੇਂ ਮਸ਼ੀਨਾਂ ਨੂੰ ਸਹੀ ਤੇ ਨਿਰਧਾਰਤ ਤਕਨੀਕ ਨਾਲ ਬੰਦ ਕਰਨ ਅਤੇ ਸੀਲ ਕਰਨ ਦੀ ਸਿਖਲਾਈ ਦਿੱਤੀ ਗਈ। ਇਸ ਮੌਕੇ ਮਾਸਟਰ ਟਰੇਨਰ ਹਰਨੇਕ ਸਿੰਘ ਨੇ ਸੁਪਰਵਾਇਜਰਾਂ ਅਤੇ ਸਟਾਫ਼ ਨੂੰ ਈ.ਵੀ.ਐੱਮ ਮਸ਼ੀਨਾਂ ਦੀੇ ਕਮਿਸ਼ਨਿੰਗ ਦੇ ਹੋਰ ਨੁਕਤੇ ਦੱਸੇ। ਸਵੀਪ ਟੀਮ ਦੇ ਇੰਚਾਰਜ ਬਲਵੀਰ ਚੰਦ ਨੇ ਲੋਕਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਚਲਾਈਆਂ ਜਾ ਰਹੀਆਂ ਜਾਗਰੂਕਤਾ ਗਤੀਵਿਧੀਆਂ ਬਾਰੇ ਵਿਸਥਾਰ ਵਿੱਚ ਦੱਸਿਆ।ਇਸ ਮੌਕੇ ਸਹਾਇਕ ਰਿਟਰਨਿੰਗ ਅਫ਼ਸਰ -1 ਸੁਰਿੰਦਰਪਾਲ ਸਿੰਘ ਪੰਨੂ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਮਹਿੰਦਰਪਾਲਜੀਤ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published.


*


%d