ਲਾਪਰਾਂ ਪਿੰਡ ਦੀਆਂ ਔਰਤਾਂ ਨੇ ਖੇਤੀ ਖੇਤਰ ‘ਚ ਨਵੀਂ ਸਫਲਤਾ ਦੀ ਕਹਾਣੀ ਲਿਖੀ – 1000 ਏਕੜ ਤੋਂ ਵੱਧ ਜ਼ਮੀਨ ‘ਚ ਰਹਿੰਦ-ਖੂੰਹਦ ਨੂੰ ਬਿਨ੍ਹਾਂ ਸਾੜੇ ਸਾਂਭਿਆ

ਲੁਧਿਆਣਾ – ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲਾਪਰਾਂ ਵਿੱਚ ਅਗਾਂਹਵਧੂ ਮਹਿਲਾ ਕਿਸਾਨ, ਕਿਸਾਨੀ ਦੀ ਤਰੱਕੀ ਲਈ ਵਿਲੱਖਣ ਪਹਿਲਕਦਮੀਆਂ ਅਪਣਾ ਕੇ ਖੇਤੀ ਖੇਤਰ ਵਿੱਚ ਸਫ਼ਲਤਾ ਦੀਆਂ ਨਵੀਆਂ ਕਹਾਣੀਆਂ ਲਿਖ ਰਹੀਆਂ ਹਨ। ਡਾ. ਰੁਪਿੰਦਰ ਕੌਰ, ਮੌਜੂਦ ਸਮੇਂ ਲਾਪਰਾਂ ਮਲਟੀਪਰਪਜ਼ ਫਾਰਮਰ ਪ੍ਰੋਡਿਊਸਰ ਕੰਪਨੀ ਦੇ ਚੇਅਰਮੈਨ ਵਜੋਂ ਸੇਵਾ ਕਰ ਰਹੀ ਹੈ, ਸਤੰਬਰ 2022 ਤੋਂ ਗ੍ਰਾਂਟ ਥੋਰਨਟਨ ਭਾਰਤ ਦੁਆਰਾ ਚਲਾਏ ਗਏ ਐਚ.ਡੀ.ਐਫ.ਸੀ. ਪਰਿਵਰਤਨ ਪ੍ਰੋਜੈਕਟ ਦੇ ਤਹਿਤ ਪਰਿਵਰਤਨਸ਼ੀਲ ਪਹਿਲਕਦਮੀਆਂ ਦੀ ਅਗਵਾਈ ਵੀ ਕਰ ਰਹੀ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ, ਮਨਪ੍ਰੀਤ ਸਿੰਘ ਮੈਨੇਜਰ, ਪਬਲਿਕ ਸੈਕਟਰ ਗ੍ਰਾਂਟ ਥਾਰਨਟਨ ਭਾਰਤ ਨੇ ਦੱਸਿਆ ਕਿ ਸ਼ੁਰੂਆਤੀ ਤੌਰ ‘ਤੇ 10 ਬੋਰਡ ਆਫ਼ ਡਾਇਰੈਕਟਰਜ਼ (ਬੀ.ਓ.ਡੀ.) ਦੁਆਰਾ, ਇਸ ਮਹਿਲਾ ਕਿਸਾਨ ਉਤਪਾਦਕ ਕੰਪਨੀ ਨੇ ਇਸ ਸਾਲ ਮਾਰਚ ਵਿੱਚ ਇੱਕ ਚਾਰਾ ਵਾਢੀ ਕਰਨ ਵਾਲਾ ਉਪਕਰਨ ਹਾਸਲ ਕਰਕੇ ਮਹੱਤਵਪੂਰਨ ਕਦਮ ਚੁੱਕਿਆ, ਜੋ ਕਿ ਖੇਤੀ ਲਈ ਬੇਹੱਦ ਲਾਹੇਵੰਦ ਹੈ।

ਉਨ੍ਹਾਂ ਅੱਗੇ ਦੱਸਿਆ ਕਿ 350 ਵਿਅਕਤੀਆਂ ਦੀ ਮੈਂਬਰਸ਼ਿਪ ਦੇ ਅਧਾਰ ‘ਤੇ, ਐਫ.ਪੀ.ਸੀ. ਨੇ ਹਾਲ ਹੀ ਵਿੱਚ ਇੱਕ ਬੇਲਰ ਮਸ਼ੀਨ ਪ੍ਰਾਪਤ ਕਰਨ ਲਈ ਪ੍ਰਵਾਨਗੀ ਪ੍ਰਾਪਤ ਕੀਤੀ ਹੈ, ਇਹ ਇੱਕ ਅਜਿਹਾ ਕਦਮ ਹੈ ਜਿਸ ਨੇ 1000 ਏਕੜ ਤੋਂ ਵੱਧ ਜ਼ਮੀਨ ਵਿੱਚ ਰਹਿੰਦ-ਖੂੰਹਦ ਨੂੰ ਬਿਨ੍ਹਾਂ ਸਾੜੇ ਸਾਂਭਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਸ ਯੂਨਿਟ ਨੇ ਨਾ ਸਿਰਫ਼ ਲਾਪਰਾਂ ਵਿੱਚ ਔਰਤਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਹਨ ਸਗੋਂ ਲਾਪਰਾਂ (ਬਲਾਕ ਪਾਇਲ) ਦੀ ਮਹਿਲਾ ਉਤਪਾਦਕ ਕੰਪਨੀ ਨੂੰ 30 ਲੱਖ ਰੁਪਏ ਦੀ ਆਮਦਨ ਵੀ ਹੋਈ ਹੈ।

ਐਫ.ਪੀ.ਸੀ. ਦਾ ਮੁੱਖ ਟੀਚਾ ਕਸਟਮ ਹਾਇਰਿੰਗ ਸੈਂਟਰ (ਸੀ.ਐਚ.ਸੀ.) ਦਾ ਵਿਸਤਾਰ ਕਰਨਾ ਹੈ ਤਾਂ ਜੋ ਕਿਸਾਨਾਂ ‘ਤੇ ਵਿੱਤੀ ਬੋਝ ਨੂੰ ਘੱਟ ਕੀਤਾ ਜਾ ਸਕੇ ਕਿਉਂਕਿ ਕਿਸਾਨਾਂ ਵਲੋਂ ਨਿੱਜੀ ਤੌਰ ‘ਤੇ ਮਹਿੰਗੀ ਮਸ਼ੀਨਰੀ ਪ੍ਰਾਪਤ ਕੀਤੀ ਜਾਂਦੀ ਹੈ। ਮੌਜੂਦਾ ਸਮੇ ਸੀ.ਐਚ.ਸੀ. ਕੋਲ ਇੱਕ ਬੇਲਰ, ਰੇਕ, ਰੋਟਾਵੇਟਰ, ਫੋਰੇਜ ਹਾਰਵੈਸਟਰ, ਮਲਟੀ-ਕਰੌਪ ਪਲਾਂਟਰ, ਫੋਰੇਜ ਸ਼ਰੈਡਰ ਅਤੇ ਰੀਪਰ ਸਮੇਤ ਬਹੁਤ ਸਾਰੇ ਉਪਕਰਣ ਹਨ।

ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਅੰਤਮ ਉਦੇਸ਼ ਜ਼ਰੂਰੀ ਸੇਵਾਵਾਂ ਦੀ ਪੇਸ਼ਕਸ਼ ਕਰਨਾ, ਵਾਤਾਵਰਣ ਤਣਾਅ ਨੂੰ ਘਟਾਉਣਾ, ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਗਿਰਾਵਟ ਨੂੰ ਹੱਲ ਕਰਨਾ ਅਤੇ ਸਮਾਜ ਵਿੱਚ ਔਰਤਾਂ ਵਿੱਚ ਉੱਦਮਤਾ ਦੀ ਭਾਵਨਾ ਨੂੰ ਉਤਸ਼ਾਹਤ ਕਰਨਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਗ੍ਰਾਂਟ ਥੋਰਨਟਨ ਭਾਰਤ ਐਲ.ਐਲ.ਪੀ. ਨੂੰ ਲੁਧਿਆਣਾ, ਮੋਗਾ, ਬਰਨਾਲਾ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਐਸ.ਐਚ.ਜੀ/ਜੇ.ਐਲ.ਜੀ. ਤੋਂ ਸਾਰੀਆਂ ਮਹਿਲਾ ਐਫ.ਪੀ.ਸੀਜ਼ ਨੂੰ ਇਕੱਠਾ ਕਰਕੇ (ਸਿੱਧੇ ਅਤੇ ਅਸਿੱਧੇ ਤੌਰ ‘ਤੇ) 27000 ਤੋਂ ਵੱਧ ਔਰਤਾਂ ਨੂੰ ਲਾਭ ਪਹੁੰਚਾਉਣ ਲਈ ਸਨਮਾਨਿਤ ਕੀਤਾ ਗਿਆ ਹੈ। ਪ੍ਰੋਗਰਾਮ ਦਾ ਮੁੱਖ ਉਦੇਸ਼ ਔਰਤਾਂ ਨੂੰ ਸਸ਼ਕਤ ਬਣਾਉਣਾ ਹੈ।

Leave a Reply

Your email address will not be published.


*


%d