ਰਾਸ਼ਟਰਪਤੀ ਅਤੇ ਰਾਜਪਾਲ ਨੇ ਪਿੰਡ ਚਾਚੋਵਾਲੀ ਦੀ ਸਨਮੀਤ ਕੌਰ ਨੂੰ ਗੋਲਡ ਮੈਡਲ ਦੇ ਕੇ ਕੀਤਾ ਸਨਮਾਨਿਤ ਮਜੀਠਾ,26ਅਪ੍ਰੈਲ(ਰਾਜਾ ਕੋਟਲੀ,ਮਨੋਹਰ ਸਿੰਘ)ਬੀ. ਐੱਸ. ਸੀ. ਨਰਸਿੰਗ ਸੈਸ਼ਨ 2019 ਤੋਂ 2023 ਦੇ ਏਮਜ਼ ਰਿਸ਼ੀਕੇਸ਼ ਵਿਖੇ ਹੋਏ ਚੌਥੇ ਡਿਗਰੀ ਵੰਡ ਸਮਾਗਮ ਦੌਰਾਨ ਭਾਰਤ ਦੀ ਮਹਿਲਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਵਲੋਂ ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਵਿਚ ਪੈਂਦੇ ਪਿੰਡ ਚਾਚੋਵਾਲੀ ਦੀ ਰਹਿਣ ਵਾਲੀ ਸਨਮੀਤ ਕੌਰ ਨੂੰ ਏਮਜ਼ ਤੋਂ ਵਧੀਆ ਅੰਕਾਂ ਨਾਲ ਬੀ.ਐੱਸ.ਸੀ ਨਰਸਿੰਗ ਕਰਨ ‘ਤੇ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਹੈ।ਇਸ ਸਬੰਧੀ ਸਨਮੀਤ ਕੌਰ ਦੇ ਦਾਦਾ ਕੈਪਟਨ ਗੁਰਬਖਸ਼ ਸਿੰਘ ਨੇ ਦੱਸਿਆ ਕਿ ਮੇਰੀ ਪੋਤਰੀ ਨਰਸਰੀ ਤੋਂ ਲੈ ਕੇ ਹੁਣ ਤੱਕ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਦੀ ਆਈ ਹੈ ਅਤੇ ਸਾਨੂੰ ਮਾਣ ਹੈ ਕਿ ਸਨਮੀਤ ਕੋਰ ਨੇ ਸਾਡਾ ਮਾਣ ਵਧਾ ਕੇ ਇਲਾਕੇ ਦਾ ਅਤੇ ਸਾਡਾ ਨਾਮ ਭਾਰਤ ਦੇਸ਼ ਵਿਚ ਰੋਸ਼ਨ ਕੀਤਾ ਹੈ। ਇਸ ਮੌਕੇ ਪਿੰਡ ਵਾਸੀਆਂ ਤੋਂ ਇਲਾਵਾ ਪਰਿਵਾਰ ਨੂੰ ਕਈ ਸਿਆਸੀ ਲੀਡਰ ਵਧਾਈਆਂ ਦੇਣ ਲਈ ਪਹੁੰਚ ਰਹੇ ਇਸ ਮੌਕੇ ਲੜਕੀ ਦੇ ਪਿਤਾ ਨਵਤੇਜ ਸਿੰਘ ਫੌਜੀ ਤੇ ਮਾਤਾ ਮਲਕੀਤ ਕੌਰ ਨੇ ਦੱਸਿਆ ਕਿ ਇਹ ਸਭ ਸਵ. ਅਮਰਜੀਤ ਕੋਰ ਦੀ ਦੇਣ ਹੈ ਜੋ ਉਹ ਆਪਣੀ ਪੋਤਰੀ ਕੋਲੋਂ ਮਿਹਨਤ ਕਰਵਾਉਂਦੇ ਸਨ ਇਸ ਮੌਕੇ ਗੁਰਭੇਜ ਸਿੰਘ, ਕੁਲਜੀਤ ਕੌਰ, ਸਾਬਕਾ ਸਰਪੰਚ ਪ੍ਰਭਸ਼ਰਨ ਸਿੰਘ, ਸਮਸ਼ੇਰ ਸਿੰਘ, ਜਸਵੰਤ ਸਿੰਘ, ਹਰਪਾਲ ਸਿੰਘ, ਤਰਸੇਮ ਸਿੰਘ, ਬਲਦੇਵ ਸਿੰਘ, ਜਗਤਾਰ ਸਿੰਘ ਫੌਜੀ, ਜਗਬੀਰ ਸਿੰਘ ਬਾਊ, ਸੁਖਰਾਜ ਸਿੰਘ ਸੁੱਖ, ਜਸ਼ਨਜੋਤ ਸਿੰਘ, ਸੁਖਮੀਤ ਕੌਰ, ਪਾਲੀਪਰਵਾਜ਼ ਸਿੰਘ, ਰਵਾਬਦੀਪ ਕੌਰ ਆਦਿ ਹਾਜ਼ਰ ਸਨ।

ਮਜੀਠਾ;;;;;(ਰਾਜਾ ਕੋਟਲੀ,ਮਨੋਹਰ ਸਿੰਘ)ਬੀ. ਐੱਸ. ਸੀ. ਨਰਸਿੰਗ ਸੈਸ਼ਨ 2019 ਤੋਂ 2023 ਦੇ ਏਮਜ਼ ਰਿਸ਼ੀਕੇਸ਼ ਵਿਖੇ ਹੋਏ ਚੌਥੇ ਡਿਗਰੀ ਵੰਡ ਸਮਾਗਮ ਦੌਰਾਨ ਭਾਰਤ ਦੀ ਮਹਿਲਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਵਲੋਂ ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਵਿਚ ਪੈਂਦੇ ਪਿੰਡ ਚਾਚੋਵਾਲੀ ਦੀ ਰਹਿਣ ਵਾਲੀ ਸਨਮੀਤ ਕੌਰ ਨੂੰ ਏਮਜ਼ ਤੋਂ ਵਧੀਆ ਅੰਕਾਂ ਨਾਲ ਬੀ.ਐੱਸ.ਸੀ ਨਰਸਿੰਗ ਕਰਨ ‘ਤੇ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਹੈ।ਇਸ ਸਬੰਧੀ ਸਨਮੀਤ ਕੌਰ ਦੇ ਦਾਦਾ ਕੈਪਟਨ ਗੁਰਬਖਸ਼ ਸਿੰਘ ਨੇ ਦੱਸਿਆ ਕਿ ਮੇਰੀ ਪੋਤਰੀ ਨਰਸਰੀ ਤੋਂ ਲੈ ਕੇ ਹੁਣ ਤੱਕ
ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਦੀ ਆਈ ਹੈ ਅਤੇ ਸਾਨੂੰ ਮਾਣ ਹੈ ਕਿ ਸਨਮੀਤ ਕੋਰ ਨੇ ਸਾਡਾ ਮਾਣ ਵਧਾ ਕੇ ਇਲਾਕੇ ਦਾ ਅਤੇ ਸਾਡਾ ਨਾਮ ਭਾਰਤ ਦੇਸ਼ ਵਿਚ ਰੋਸ਼ਨ ਕੀਤਾ ਹੈ। ਇਸ ਮੌਕੇ ਪਿੰਡ ਵਾਸੀਆਂ ਤੋਂ ਇਲਾਵਾ ਪਰਿਵਾਰ ਨੂੰ ਕਈ ਸਿਆਸੀ ਲੀਡਰ ਵਧਾਈਆਂ ਦੇਣ ਲਈ ਪਹੁੰਚ ਰਹੇ ਇਸ ਮੌਕੇ ਲੜਕੀ ਦੇ ਪਿਤਾ ਨਵਤੇਜ ਸਿੰਘ ਫੌਜੀ ਤੇ ਮਾਤਾ ਮਲਕੀਤ ਕੌਰ ਨੇ ਦੱਸਿਆ ਕਿ ਇਹ ਸਭ ਸਵ. ਅਮਰਜੀਤ ਕੋਰ ਦੀ ਦੇਣ ਹੈ ਜੋ ਉਹ ਆਪਣੀ ਪੋਤਰੀ ਕੋਲੋਂ ਮਿਹਨਤ ਕਰਵਾਉਂਦੇ ਸਨ ਇਸ ਮੌਕੇ ਗੁਰਭੇਜ ਸਿੰਘ, ਕੁਲਜੀਤ ਕੌਰ, ਸਾਬਕਾ ਸਰਪੰਚ ਪ੍ਰਭਸ਼ਰਨ ਸਿੰਘ, ਸਮਸ਼ੇਰ ਸਿੰਘ, ਜਸਵੰਤ ਸਿੰਘ, ਹਰਪਾਲ ਸਿੰਘ, ਤਰਸੇਮ ਸਿੰਘ, ਬਲਦੇਵ ਸਿੰਘ, ਜਗਤਾਰ ਸਿੰਘ ਫੌਜੀ, ਜਗਬੀਰ ਸਿੰਘ ਬਾਊ, ਸੁਖਰਾਜ ਸਿੰਘ ਸੁੱਖ, ਜਸ਼ਨਜੋਤ ਸਿੰਘ, ਸੁਖਮੀਤ ਕੌਰ, ਪਾਲੀਪਰਵਾਜ਼ ਸਿੰਘ, ਰਵਾਬਦੀਪ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published.


*


%d