ਮੁਨਾਫਾ ਕਮਾਉਣ ਵਾਲੇ ਵੇਚੇ ਜਾ ਰਹੇ ਹਨ ਸਰਕਾਰੀ ਅਦਾਰੇ – ਵਰਿੰਦਰ ਕੌਸ਼ਿਕ 

ਸੁਨਾਮ ਊਧਮ ਸਿੰ;;;;;;;;;;;;;;;;;;;;;;;;;;
 ਭਾਰਤ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ (ਸੀਟੂ) ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ ਕਿ ਭਾਰਤ ਵਿਚ ਲੋਕ ਵਿਰੋਧੀ ਆਰਥਿਕ ਨੀਤੀਆ ਨੂੰ ਤੇਜੀ ਨਾਲ ਲਾਗੂ ਕਰਨ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਅਤੇ ਵਿੱਤ ਮੰਤਰੀ ਮਨਮੋਹਨ ਸਿੰਘ ਹੀ  ਜ਼ੁੰਮੇਵਾਰ ਸਨ ।
ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ ਅੱਜ ਭਾਰਤ ਵਿੱਚ ਲੋਕ ਵਿਰੋਧੀ ਆਰਥਿਕ ਨੀਤੀਆ ਦੇ ਕਾਰਨ ਭਾਰਤ ਵਿੱਚ ਮੁਨਾਫਾ ਕਮਾਉਣ ਵਾਲੇ  ਸਰਕਾਰੀ ਅਦਾਰੇ  ਵੇਚੇ ਜਾ ਰਹੇ ਹਨ ।  ਕੇਂਦਰ ਦੀ ਮੋਦੀ  ਸਰਕਾਰ ,ਸਰਕਾਰੀ
 ਅਦਾਰੇਆ ਨੂੰ ਖਤਮ ਕਰ ਕੇ ਕਾਰਪੋਰੇਟ ਘਰਾਣਿਆ ਦੇ ਹੱਥ ਵਿੱਚ ਦੇ ਰਹੀ ਹੈ । ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ ਕਿ ਲੋਕ ਵਿਰੋਧੀ ਆਰਥਿਕ ਨੀਤੀਆ ਕਾਰਨ ਭਾਰਤ ਦੀ ਅਬਾਦੀ  ਦੇ 1% ਪ੍ਰਤੀਸ਼ਤ ਅਮੀਰ ਲੋਕਾ  ਕੋਲ ਦੇਸ ਦੀ ਕੁੱਲ ਦੋਲਤ ਦਾ 74% ਹੋਣ ਕਾਰਨ, ਭਾਰਤ ਦੀ 99 % ਪ੍ਰਤੀਸ਼ਤ ਅਬਾਦੀ ਕੋਲ  ਭਾਰਤ ਦੀ ਦੌਲਤ ਦਾ 26 % ਪ੍ਰਤੀਸ਼ਤ  ਹੋਣ ਕਾਰਨ ਅਮੀਰ   ਹੋਰ ਅਮੀਰ ਤੇ ਗਰੀਬ ਨੂੰ ਹੋਰ ਗਰੀਬ ਹੋ  ਰਿਹਾ ਹੈ ।  ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ ਇਹਨਾ ਲੋਕ ਵਿਰੋਧੀ ਆਰਥਿਕ ਨੀਤੀਆ ਕਾਰਨ ਅੱਜ ਵੀ ਭਾਰਤ ਦੇ 20 ਕਰੋੜ ਲੋਕ ਰੋਜਾਨਾ ਇੱਕ ਵਕਤ ਦੀ ਰੋਟੀ ਖਾ ਕੇ ਗੁਜਰਾ ਕਰਦੇ। ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ ਕਿ ਆਰਥਿਕ ਸੁਧਾਰਾ ਨੂੰ ਲਾਗੂ ਕਰਨ ਵਿੱਚ ਕੇਂਦਰ ਦੀ ਮੋਦੀ ਸਰਕਾਰ ਕਾਂਗਰਸ ਨਾਲੋ 2 ਕਦਮ ਅੱਗੇ ਚੱਲ ਰਹੀ ਹੈ ।

Leave a Reply

Your email address will not be published.


*


%d