ਮੀ ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਦੀ FCI ਕਰਮਚਾਰੀਆਂ ਨਾਲ ਰਲਕੇ ਕੀਤੀ ਮਿਹਨਤ ਨੂੰ ਬੂਰ ਪਿਆ

ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਦੀ ਕਰਮਚਾਰੀਆਂ ਨਾਲ ਰਲਕੇ ਕੀਤੀ ਮਿਹਨਤ ਨੂੰ ਬੂਰਪਿਆ, ਹੁਣ ਮਾਣਯੋਗ ਹਾਈਕੋਰਟ ਨੇ ਵੀ  ਕੇਸ ਦਾ ਫੈਸਲਾ ਸੁਣਾਇਆ ਸੁਰੱਖਿਆ ਕਰਮਚਾਰੀਆਂ ਦੇ ਹੱਕ ‘ਚਸੁਣਾਇਆ। (FCI ) ਫੂਡ ਕਾਰਪੋਰੇਸ਼ਨ ਆਫ ਇੰਡੀਆ ਵਲੋਂ ਸਾਲ 1999 ‘ਚ ਬਿਨ੍ਹਾਂ ਕਿਸੇ ਨੋਟਿਸ ਦੇ ਨੌਕਰੀ ਤੋਂਫਾਰਗ ਕੀਤੇ ਗਏ 862 ਦੇ ਕਰੀਬ ਸੁਰੱਖਿਆ ਕਰਮਚਾਰੀਆਂ ਵਲੋਂ ਸਰਕਾਰ ਅਤੇ ਵਿਭਾਗ ਦੀ ਇਸ ਧੱਕੇਸ਼ਾਹੀ ਦੇਖਿਲਾਫ ਮਾਣਯੋਗ ਹਾਈਕੋਰਟ ‘ਚ ਕੀਤੇ ਗਏ ਕੇਸ ਦਾ ਫੈਸਲਾ ਸੁਰੱਖਿਆ ਕਰਮਚਾਰੀਆਂ ਦੇ ਹੱਕ ‘ਚ ਹੋਣ ‘ਤੇਲੁਧਿਆਣਾ ਦੇ ਗਿੱਲ ਰੋਡ ਦਾਣਾ ਮੰਡੀ ਨੇੜੇ ਭਾਜਪਾ ਦਫ਼ਤਰ ਲੁਧਿਆਣਾ ਵਿੱਚ ਇਕ ਮੀਟਿੰਗ ਦਾ ਆਯੋਜਨ ਕੀਤਾਗਿਆ |

ਇਸ ਮੀਟਿੰਗ ਚ ਐਫ.ਸੀ.ਆਈ. ਸੁਰੱਖਿਆ ਕਰਮਚਾਰੀ (ਕਲਾਸ-4) ਯੂਨੀਅਨ ਪੰਜਾਬ ਦਾ ਸਹਿਯੋਗ ਦੇਣਬਦਲੇ ਭਾਰਤੀਯ ਜਨਤਾ ਪਾਰਟੀ ਦੇ ਰਾਸ਼ਟਰੀ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੂੰ  ਵੀ ਇਸ ਮੀਟਿੰਗ ਲਈਵਿਸ਼ੇਸ਼ ਰੂਪ ਨਾਲ ਸੱਦਾ ਪੱਤਰ ਦਿੱਤਾ ਗਿਆ ਹੈ ਕਿ ਉਹ ਪਿਛਲੇ ਸਮੇਂ ਵਾਂਗ ੳਨ੍ਹਾ ਦਾ ਡੱਟ ਕੇ ਸਾਥ ਦੇਣ।

ਯੂਨੀਅਨ ਵਲੋਂ ਮਾਣਯੋਗ ਹਾਈਕੋਰਟ ‘ਚ ਲਗਾਏ ਗਏ ਕੇਸ ਨੂੰ  ਲੈ ਕੇ ਫੈਸਲਾ ਸੁਰੱਖਿਆ ਕਰਮਚਾਰੀਆਂ ਦੇ ਹੱਕ’ਚ ਹੋਣ ਤੋਂ ਬਾਅਦ ਅੱਗੇ ਦੀ ਕਾਰਵਾਈ ਲਈ ਕੇਂਦਰ ਸਰਕਾਰ ਤੱਕ ਪਹੁੰਚ ਬਣਾਉਣ ਲਈ ਭਾਜਪਾ ਦੇ ਕੌਮੀਂ ਆਗੂਸੁਖਮਿੰਦਰਪਾਲ ਸਿੰਘ ਗਰੇਵਾਲ ਦਾ ਸਹਿਯੋਗ ਲਿਆ ਜਾ ਰਿਹਾ ਹੈ | ਇਸ ਸਬੰਧ ‘ਚ ਯੂਨੀਅਨ ਦੇ ਆਗੂਆਂ ਨੇਦੱਸਿਆ ਕਿ ਉਹ ਪਿਛਲੇ ਕਰੀਬ 23 – 24 ਸਾਲ ਤੋਂ ਆਪਣੇ ਹੱਕ ਲਈ ਸੰਘਰਸ਼ ਕਰ ਰਹੇ ਹਾਂ | ਮਾਣਯੋਗਹਾਈਕੋਰਟ ਨੇ ਨੌਕਰੀ ਤੋਂ ਕੱਢੇ ਗਏ ਸੁਰੱਖਿਆ ਕਰਮਚਾਰੀਆਂ ਨੂੰ  ਵੱਡੀ ਰਾਹਤ ਦਿੰਦੇ ਹੋਏ ਬੀਤੀ 20 ਦਸੰਬਰ2023 ਨੂੰ  ਕੇਸ ਦਾ ਫੈਸਲਾ ਨੌਕਰੀ ਤੋਂ ਕੱਢੇ ਗਏ ਸੁਰੱਖਿਆ ਕਰਮਚਾਰੀਆਂ ਦੇ ਹੱਕ ‘ਚ ਕਰਦੇ ਹੋਏ ਵਿਭਾਗ ਅਤੇਕੇਂਦਰ ਸਰਕਾਰ ਨੂੰ  ਨਿਰਦੇਸ਼ ਜਾਰੀ ਕੀਤੇ ਹਨ ਕਿ ਬਿਨ੍ਹਾ ਕਿਸੇ ਦੇਰੀ ਦੇ ਨੌਕਰੀ ਤੋਂ ਕੱਢੇ ਗਏ ਸੁਰੱਖਿਆਕਰਮਚਾਰੀਆਂ ਨੂੰ  ਨੌਕਰੀ ‘ਤੇ ਬਹਾਲ ਕੀਤਾ ਜਾਵੇ | ਆਗੂਆਂ ਨੇ ਆਪਣੇ ਇਸ ਸੰਘਰਸ਼ ‘ਚ ਸਹਿਯੋਗ ਦੇਣ ਬਦਲੇਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸੰਘਰਸ਼ਲਗਭਗ 80 ਫੀਸਦੀ ਤੱਕ ਸਫਲ ਹੋ ਚੁੱਕਾ ਹੈ ਅਤੇ ਸਿਰਫ 20 ਫੀਸਦੀ ਦਾ ਕੰਮ ਬਾਕੀ ਹੈ |

  • #FCI ਵਰਕਰਾਂ ਨੇ ਮੀਟਿੰਗ ਵਿੱਚ ਸੁਖਮਿੰਦਰਪਾਲ ਸਿੰਘ ਗਰੇਵਾਲ ਨੂੰ ਲੁਧਿਆਣਾ ਲੋਕ ਸੀਟ ਤੋਂ ਇਲੈਕਸ਼ਨਲੜਾਉਣ ਦੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਮੰਗ ਵੀ ਕਰ ਦਿੱਤੀ ਤੇ ਕਿਹਾ ਕਿ ਉਹ ਉਨ੍ਹਾਂ ਨੂੰ ਭਾਰੀ ਮਤਾਂ ਨਾਲਜਿਤਾ ਕੇ ਭੇਜਣਗੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਨਾਲ ਦੇਸ਼ ਭਰ ਵਿੱਚ ਭਾਜਪਾ ਦੇ ਉਮੀਦਵਾਰਾਂ ਦੀ ਡੱਟਕੇ ਮੱਦਦਕਰਨਗੇ ਤੇ ਉਨ੍ਹਾਂ ਨੂੰ  ਭਾਰੀ ਮਤਾਂ ਨਾਲ ਜਿਤਾਉਣਗੇ।

ਜਿਸ ਲਈ ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਦੇ ਸਹਿਯੋਗ ਨਾਲ ਜਲਦ ਹੀ ਨੌਕਰੀ ਤੋਂ ਕੱਢੇ ਗਏਸੁਰੱਖਿਆ ਕਰਮਚਾਰੀ ਬਹਾਲ ਹੋ ਕੇ ਡਿਊਟੀ ‘ਤੇ ਤਾਇਨਾਤ ਹੋਣਗੇ | ਯੂਨੀਅਨ ਵਲੋਂ ਭਾਜਪਾ ਆਗੂ ਗਰੇਵਾਲ ਦਾਵਾਰ-ਵਾਰ ਧੰਨਵਾਦ ਕੀਤਾ ਗਿਆ | ਸਹਿਯੋਗ ਦੇਣ ਬਦਲੇ ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਦਾਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਲਗਭਗ 80 ਫੀਸਦੀ ਤੱਕ ਸਫਲ ਹੋ ਚੁੱਕਾ ਹੈ ਅਤੇਸਿਰਫ 20 ਫੀਸਦੀ ਦਾ ਕੰਮ ਬਾਕੀ ਹੈ | ਜਿਸ ਲਈ ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਦੇ ਸਹਿਯੋਗਨਾਲ ਜਲਦ ਹੀ ਨੌਕਰੀ ਤੋਂ ਕੱਢੇ ਗਏ ਸੁਰੱਖਿਆ ਕਰਮਚਾਰੀ ਬਹਾਲ ਹੋ ਕੇ ਡਿਊਟੀ ‘ਤੇ ਤਾਇਨਾਤ ਹੋਣਗੇ | ਯੂਨੀਅਨ ਵਲੋਂ ਭਾਜਪਾ ਆਗੂ ਗਰੇਵਾਲ ਦਾ ਵਾਰ-ਵਾਰ ਧੰਨਵਾਦ ਕੀਤਾ ਗਿਆ |

Leave a Reply

Your email address will not be published.


*


%d