????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????

ਭਾਰਤ ਨਾਲ ਅਮਰੀਕਾ ਦੇ ਰਿਸ਼ਤੇ ਸਭ ਤੋਂ ਅਹਿਮ : ਸੰਧੂ

ਅੰਮ੍ਰਿਤਸਰ  (   Bhatia   )
ਅਮਰੀਕਾ ਵਿੱਚ ਰਾਜਦੂਤ ਰਹੇ ਸਰਦਾਰ ਤਰਨਜੀਤ ਸਿੰਘ ਸੰਧੂ ਅੰਮ੍ਰਿਤਸਰ ਦੇ ਵਿਕਾਸ ਵਿੱਚ ਸਾਂਝੇਦਾਰੀ ਲਈ ਅਮਰੀਕਾ ਨਾਲ ਸਬੰਧਾਂ ਦੀ ਵਰਤੋਂ ਕਰਨਾ ਚਾਹੁੰਦਾ ਹੈ। ਉਹ ਸੇਵਾ ਮੁਕਤੀ ਤੋਂ ਤੁਰੰਤ ਬਾਅਦ ਵਰਤਮਾਨ ਵਿੱਚ ਆਪਣੇ ਗ੍ਰਹਿ ਖੇਤਰ ਅੰਮ੍ਰਿਤਸਰ ਵਿੱਚ ਪਿਛਲੇ ਇੱਕ ਮਹੀਨੇ ਤੋਂ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਮਿਲ ਕੇ ਉਹਨਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ ਉਨ੍ਹਾਂ ਨੂੰ ਆਪਣੇ ਵਪਾਰ, ਸ਼ਿਲਪਕਾਰੀ, ਹੁਨਰ ਅਤੇ ਉਤਪਾਦਨ ਨੂੰ ਵਧਾਉਣ ਲਈ ਪ੍ਰੇਰਿਤ ਕਰ ਰਿਹਾ ਹੈ।
ਪ੍ਰੋ. ਸਰਚਾਂਦ ਸਿੰਘ ਨੇ ਦੱਸਿਆ ਕਿ ਰਾਜਦੂਤ ਸੰਧੂ ਭਾਵੇਂ ਕਿ ਮੁੱਖ ਧਾਰਾ ਦੀ ਰਾਜਨੀਤੀ ਵਿੱਚ ਸ਼ਾਮਲ ਹੋਣ ਬਾਰੇ ਖੁੱਲ ਕੇ ਪ੍ਰਗਟਾਵਾ ਕਰਨ ਤੋਂ ਗੁਰਜ ਕਰਦੇ ਹਨ, ਪਰ ਭਾਜਪਾ ਵੱਲੋਂ ਅੰਮ੍ਰਿਤਸਰ ਲੋਕ ਸਭਾ ਲਈ ਸਭ ਤੋਂ ਮਜ਼ਬੂਤ ਅਤੇ ਸੰਭਾਵੀ ਉਮੀਦਵਾਰ ਹਨ। ਉਨ੍ਹਾਂ  ਅੱਜ ਇਕ ਅੰਗਰੇਜ਼ੀ ਅਖ਼ਬਾਰ ਨਾਲ ਨਾਲ ਗੱਲਬਾਤ ਦੌਰਾਨ ਭਾਰਤ-ਅਮਰੀਕਾ ਸਬੰਧਾਂ ਅਤੇ ਅੰਮ੍ਰਿਤਸਰ ਵਿੱਚ ਜੋ ਬਦਲਾਅ ਲਿਆਉਣਾ ਚਾਹੁੰਦੇ ਹਨ ਬਾਰੇ ਗੱਲ ਕੀਤੀ। ਉਨ੍ਹਾਂ ਬਿਡੇਨ ਪ੍ਰਸ਼ਾਸਨ ਦੇ ਅਧੀਨ ਭਾਰਤ-ਅਮਰੀਕਾ ਸਬੰਧ ਨੂੰ ਸਭ ਤੋਂ ਉੱਚੇ ਪੱਧਰ ‘ਤੇ ਹੋਣ ਅਤੇ ਇਸ ਦਾ ਸਾਰਾ ਸਿਹਰਾ ਦੋ ਨੇਤਾਵਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਤੋਂ ਇਲਾਵਾ ਵਿਦੇਸ਼ ਮੰਤਰੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਮੇਤ ਉਨ੍ਹਾਂ ਦੀਆਂ ਟੀਮਾਂ ਨੂੰ ਦਿੱਤਾ। ਜਿਸ ਦਾ ਉਹ ਵੀ ਹਿੱਸਾ ਸੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਬਿਡੇਨ ਆਨ ਰਿਕਾਰਡ ਕਹਿ ਚੁੱਕੇ ਹਨ ਕਿ ਭਾਰਤ ਨਾਲ ਅਮਰੀਕਾ ਦੇ ਸਬੰਧ ਸਭ ਤੋਂ ਮਹੱਤਵਪੂਰਨ ਹਨ। ਰਾਜਦੂਤ ਸੰਧੂ ਨੇ ਕਿਹਾ ਕਿ ਇਹ ਅਮਰੀਕਾ ਦੇ ਨਾਲ-ਨਾਲ ਭਾਰਤ ਲਈ ਵੀ ਚੋਣ ਸਾਲ ਹੈ। ਜੇਕਰ ਅਮਰੀਕਾ ‘ਚ ਲੀਡਰਸ਼ਿਪ ਦੀ ਤਬਦੀਲੀ ਹੁੰਦੀ ਹੈ ਤਾਂ ਵੀ ਇਸ ਦਾ ਮੌਜੂਦਾ ਸਬੰਧਾਂ ‘ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਰਿਪਬਲਿਕਨ ਅਤੇ ਡੈਮੋਕਰੈਟਿਕ ਦੇ ਸਮਰਥਨ ਨਾਲ ਅਮਰੀਕਾ ਨਾਲ ਭਾਰਤ ਦੇ ਸਬੰਧ ਦੋ-ਪੱਖੀ ਹੋ ਗਏ ਹਨ। ਇਹ ਬਿਡੇਨ ਅਤੇ ਟਰੰਪ ਦੀ ਭਾਰਤ ਤੱਕ ਪਹੁੰਚ ਦੋਵਾਂ ਤੋਂ ਝਲਕਦਾ ਹੈ। ਸਾਂਝੇਦਾਰੀ ਹਮੇਸ਼ਾ ਲਾਭਕਾਰੀ ਰਹੇਗੀ ਅਤੇ ਅਮਰੀਕਾ ਦਾ ਧਿਆਨ ਭਾਰਤ ‘ਤੇ ਰਹੇਗਾ। ਰਾਜਦੂਤ ਬਣਨ ਤੋਂ ਬਾਅਦ ਭਾਰਤ-ਅਮਰੀਕਾ ਸਬੰਧਾਂ ਵਿੱਚ ਸਭ ਤੋਂ ਮਹੱਤਵਪੂਰਨ ਤਬਦੀਲੀ ਬਾਰੇ ਪੁੱਛੇ ਜਾਣ ’ਤੇ ਰਾਜਦੂਤ ਸੰਧੂ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਨੇ ਇਕ ਦੂਜੇ ਪ੍ਰਤੀ ਵਿਸ਼ਵਾਸ ਅਤੇ ਭਰੋਸੇ ਨੂੰ ਬੁਨਿਆਦ ਬਣਾ ਲਿਆ ਲਿਆ, ਜੋ ਪਹਿਲਾਂ ਸੰਬੰਧ ਸੀ ਉਹ ਹੁਣ ਸਾਂਝੇਦਾਰੀ ਜਾਂ ਭਾਈਵਾਲੀ ਵਿੱਚ ਬਦਲ ਚੁਕਾ ਹੈ। ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਤੋਂ ਇਹ ਪ੍ਰਭਾਵ ਮਿਲ ਜਾਂਦਾ ਹੈ। ਇਹ ਸਿਰਫ਼ ਰਸਮੀ ਪਹਿਲੂ ਨਹੀਂ ਸੀ। ਕਿਉਂਕਿ ਰਾਸ਼ਟਰਪਤੀ ਬਿਡੇਨ ਨੇ ਤਿੰਨਾਂ ਦਿਨਾਂ ਤੱਕ ਵਾਈਟ ਹਾਊਸ ਵਿੱਚ ਮੋਦੀ ਦਾ ਸੁਆਗਤ ਕੀਤਾ।  ਦੂਜਾ, ਸੰਬੰਧ ਭਾਈਵਾਲੀ ਵਿੱਚ ਬਦਲ ਜਾਣ ਨਾਲ ਇਸ ਦਾ ਇੱਕ ਮਹੱਤਵਪੂਰਨ ਹਿੱਸਾ ਵੱਖ-ਵੱਖ ਖੇਤਰਾਂ ਜਿਸ ਵਿੱਚ ਆਈ.ਟੀ., ਸਿਹਤ, ਸਿੱਖਿਆ, ਡਿਜੀਟਲ, ਟੈਕਨੌਲੋਜੀ ਹੁਨਰਾਂ ਤੋਂ ਇਲਾਵਾ ਕ੍ਰਿਟੀਕਲ ਅਤੇ ਇਮੇਜਿੰਗ ਤਕਨਾਲੋਜੀ (ICET) ‘ਤੇ ਪਹਿਲਕਦਮੀਆਂ ਤਕਨਾਲੋਜੀ ਦੇ ਵਿਕਾਸਸ਼ੀਲ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦੁਆਰਾ ਸਥਾਪਤ ਇੱਕ ਸਹਿਯੋਗੀ ਢਾਂਚਾ ਬਣਿਆ। ਇਸ ਤੋਂ ਇਲਾਵਾ ਗੂਗਲ, ਮਾਈਕ੍ਰੋਸਾਫਟ, ਐਪਲ, ਆਈਬੀਐਮ ਨੇ ਭਾਰਤ ਵਿੱਚ ਨਿਵੇਸ਼ ਦਾ ਐਲਾਨ ਕੀਤਾ ਹੈ।  ਸੀਐਨਐਨ ਦੀ ਰਿਪੋਰਟ ਦੇ ਹਵਾਲੇ ਨਾਲ ਯੂਕਰੇਨ ਉੱਤੇ ਕਥਿਤ ਪ੍ਰਮਾਣੂ ਹਮਲੇ ਬਾਰੇ ਰੂਸ ਦੇ ਰੁਖ ਨੂੰ ਨਰਮ ਕਰਨ ਦਾ ਸਿਹਰਾ ਮੋਦੀ ਨੂੰ ਦਿੱਤੇ ਜਾਣ ਬਾਰੇ ਵਾਲ ’ਤੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਬਿਡੇਨ ਨੇ ਅੰਤਰਰਾਸ਼ਟਰੀ ਮੁੱਦਿਆਂ ਨੂੰ ਸੁਰੱਖਿਅਤ ਕਰਨ ‘ਤੇ ਕੰਮ ਕੀਤਾ ਹੈ, ਜਿਸ ਬਾਰੇ ਦਸਤਾਵੇਜ਼ ਮੌਜੂਦ ਹਨ। ਇਹ ਸਭ ਤੋਂ ਪਹਿਲਾਂ ਸੀਆਈਏ ਦੇ ਡਾਇਰੈਕਟਰ ਬਿਲ ਬਰਨਜ਼ ਨੇ 2022 ਵਿੱਚ ਕਿਹਾ ਸੀ।
ਭਾਰਤ ਵਾਪਸ ਆ ਕੇ ਇੱਕ ਮਹੀਨੇ ਤੋਂ ਅੰਮ੍ਰਿਤਸਰ ਵਿੱਚ ਰਹਿ ਰਹੇ ਹਨ। ਕੀ ਇਸ ਨੂੰ ਮੁੱਖ ਧਾਰਾ ਦੀ ਰਾਜਨੀਤੀ ਵਿੱਚ ਤੁਹਾਡੀ ਐਂਟਰੀ ਵਜੋਂ ਦੇਖਿਆ ਜਾ ਸਕਦਾ ਹੈ ’ਤੇ ਸਰਦਾਰ ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਉ ਦਾ ਘਰ- ਹੋਮ ਗਰਾਊਂਡ ਹੈ। ਮੇਰਾ ਸ਼ਹਿਰ ਨਾਲ ਡੂੰਘਾ ਸਬੰਧ ਹੈ ਅਤੇ ਮੈਂ ਅਮਰੀਕਾ ਨਾਲ ਭਾਰਤ ਦੇ ਸਹਿਯੋਗ ਦਾ ਫ਼ਾਇਦਾ ਅੰਮ੍ਰਿਤਸਰ ਨੂੰ ਪਹੁੰਚਾਉਣਾ ਚਾਹੁੰਦਾ ਹਾਂ।  ਮੈਂ ਸ਼ਹਿਰ ਦੇ ਵਿਕਾਸ ’ਚ ਬਣਦਾ ਯੋਗਦਾਨ ਪਾਉਣਾ ਚਾਹਾਂਗਾ। ਮੈਂ ਇੱਥੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਅਮਰੀਕਾ ਵਿੱਚ ਬਹੁ-ਰਾਸ਼ਟਰੀ ਕੰਪਨੀਆਂ ਨਾਲ ਸਹਿਯੋਗ ਕਰਨ ਦੀਆਂ ਬੇਸ਼ੁਮਾਰ ਸੰਭਾਵਨਾਵਾਂ ਬਾਰੇ ਹਰ ਕਿਸੇ ਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਨੌਜਵਾਨ ਹਰ ਤਰਾਂ ਸਮਰੱਥਾਵਾਨ ਹਨ ਅਤੇ ਮੈਂ ਉਨ੍ਹਾਂ ਨੂੰ ਆਪਣੀ ਆਮਦਨ ਵਧਾਉਣ ਲਈ ਛੋਟੇ ਘੇਰੇ ਤੋਂ ਬਾਹਰ ਸੋਚਣ ਦੀ ਸਹੂਲਤ ਦੇਣਾ ਚਾਹਾਂਗਾ। ਉਦਾਹਰਨ ਵਜੋਂ, ਜੇਕਰ ਉਨ੍ਹਾਂ ਨੇ ਕਿੰਨੂ ਵਰਗੇ ਫਲ਼ਾਂ ਨੂੰ ਯੂਰਪ ਜਾਂ ਪੱਛਮੀ ਏਸ਼ੀਆ ਵਿੱਚ ਨਿਰਯਾਤ ਕੀਤਾ ਹੁੰਦਾ, ਤਾਂ ਉਨ੍ਹਾਂ ਨੂੰ 15 ਗੁਣਾ ਵੱਧ ਕਮਾਈ ਹੁੰਦੀ। ਇਸ ਤੋਂ ਇਲਾਵਾ, ਇਹ ਬਹੁਤ ਸਾਰੇ ਨੌਜਵਾਨਾਂ ਨੂੰ ਗੈਰ ਕਾਨੂੰਨੀ ਰੂਟਾਂ ਰਾਹੀਂ ਪੱਛਮ ਵੱਲ ਜਾਣ ਬਾਰੇ ਵਿਚਾਰ ਕਰਨ ਤੋਂ ਰੋਕੇਗਾ। ਇਸ ਤੋਂ ਇਲਾਵਾ, ਨਿਰਯਾਤ ਵਿੱਚ ਅਜਿਹੇ ਯਤਨਾਂ ਨਾਲ, ਐਮਐਸਪੀ ਦਾ ਮੁੱਦਾ ਅਪ੍ਰਸੰਗਿਕ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਮੈਂ ਅਮਰੀਕਾ ਨਾਲ ਆਪਣੇ ਸਬੰਧਾਂ ਨੂੰ ਅੰਮ੍ਰਿਤਸਰ ਵਿੱਚ ਭਾਈਵਾਲੀ ਲਈ ਵਰਤਣਾ ਚਾਹੁੰਦਾ ਹਾਂ। ਹਰ ਰੋਜ਼ ਇੱਕ ਲੱਖ ਤੋਂ ਵੱਧ ਸੈਲਾਨੀ ਮੁੱਖ ਤੌਰ ‘ਤੇ ਹਰਿਮੰਦਰ ਸਾਹਿਬ ਤੇ ਦੁਰਗਿਆਣਾ ਮੰਦਰ ਦੇ ਦਰਸ਼ਨਾਂ, ਜੱਲਿਆਂਵਾਲਾ ਬਾਗ਼ ਅਤੇ ਅਟਾਰੀ ਵਿਖੇ ਰੀਟਰੀਟ ਦੇਖਣ ਲਈ ਅੰਮ੍ਰਿਤਸਰ ਆਉਂਦੇ ਹਨ। ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਰਾਮ ਤੀਰਥ ਨਾਮ ਦਾ ਇੱਕ ਸਥਾਨ ਹੈ ਜਿੱਥੇ ਲਵ ਅਤੇ ਕੁਸ਼ (ਰਾਮ ਅਤੇ ਸੀਤਾ ਦੇ ਪੁੱਤਰਾਂ) ਨੇ ਜਨਮ ਲਿਆ ਸੀ। ਇਹ ਸਥਾਨ ਟੂਰਿਸਟ ਮੈਪ ‘ਤੇ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਫੁਲਕਾਰੀਆਂ ਤੋਂ ਲੈ ਕੇ ਪੰਜਾਬੀ ਜੁੱਤੀਆਂ ਤੱਕ ਵਾਲਮਾਰਟ ਵਰਗੇ ਸਟੋਰਾਂ ਤੋਂ ਪੰਜਾਬ ਦੀਆਂ ਦਸਤਕਾਰੀ ਵਸਤਾਂ ਦਾ ਪ੍ਰਚਾਰ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਜਿਸ ਨਾਲ ਨਿਰਮਾਤਾਵਾਂ ਨੂੰ ਭਾਰੀ ਮੁਨਾਫ਼ਾ ਮਿਲ ਸਕੇਗਾ।

Leave a Reply

Your email address will not be published.


*


%d