ਨਗਰ ਸੁਧਾਰ ਟਰੱਸਟ ਦੇ ਦਫ਼ਤਰ ਵਿਖੇ ਐਨ.ਆਰ.ਆਈਜ਼ ਵੱਲੋਂ ਅਨੇਕਾਂ ਲੋੜਬੰਦ ਪਰਿਵਾਰਾਂ ਦੀ ਬਾਂਹ ਫੜਦੇ ਹੋਏ ਕੀਤੀ ਮਾਲੀ ਮਦਦ

ਨਵਾਂਸ਼ਹਿਰ    (   ਜਤਿੰਦਰ ਪਾਲ ਸਿੰਘ ਕਲੇਰ    ) ਸ਼ਹੀਦ ਭਗਤ ਸਿੰਘ ਨਗਰ ਤੋਂ ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅੱਜ ਉਨ੍ਹਾਂ ਦੇ ਦਫ਼ਤਰ ਵਿਖੇ ਐਨ ਆਰ ਆਈਜ਼ ਭਰਾਵਾਂ ਵੱਲੋਂ ਲੋੜਬੰਦ ਪਰਿਵਾਰਾਂ ਦੀ ਆਰਥਿਕ ਮਦਦ ਕਰਨ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ। ਜਿਸ ਵਿੱਚ ਐਨ ਆਰ ਆਈ ਤਰਸੇਮ ਸਿੰਘ ਅਟਵਾਲ, ਗੁਰਦੇਵ ਕੌਰ ਅਟਵਾਲ ਅਤੇ ਗੁਰਵਿੰਦਰ ਸਿੰਘ ਕੰਦੋਲਾ ਵੱਲੋਂ 13 ਲੋੜਬੰਦ ਮਰੀਜ਼ਾਂ ਦੇ ਇਲਾਜ ਲਈ ਕੁਲ ਇੱਕ ਲੱਖ ਤੀਹ ਹਜ਼ਾਰ ਰੁਪਏ ਦੀ ਆਰਥਿਕ ਮਦਦ ਕਰਦਿਆਂ ਪ੍ਰਤੀ ਮਰੀਜ਼ 10 ਹਜ਼ਾਰ ਦੀ ਮਾਲੀ ਮਦਦ ਕੀਤੀ ਗਈ । ਇਥੇ ਦੱਸਣਯੋਗ ਹੈ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਾਰੇ ਐਨ ਆਰ ਆਈਜ਼ ਹਮੇਸ਼ਾ ਹੀ ਪੰਜਾਬ ਲਈ ਹਾਂਅ ਦਾ ਨਾਅਰਾ ਮਾਰਦਾ ਵਿੱਚ ਮੋਹਰੀ ਰੋਲ ਨਿਭਾਉਂਦੇ ਆਏ ਹਨ ਅਤੇ ਅੱਜ ਵੀ ਪ੍ਰਵਾਸੀ ਪੰਜਾਬੀ ਤਰਸੇਮ ਸਿੰਘ ਅਟਵਾਲ ਅਤੇ ਉਨ੍ਹਾਂ ਦੀ ਸੁਪੱਤਨੀ ਗੁਰਦੇਵ ਕੌਰ ਅਟਵਾਲ ਸਮੇਤ  ਗੁਰਵਿੰਦਰ ਸਿੰਘ ਕੰਦੋਲਾ ਜੀ ਵੱਲੋਂ ਇਨ੍ਹਾਂ ਸਾਰੇ ਬੇਵੱਸ ਤੇ ਮਜਬੂਰ ਪਰਿਵਾਰਾਂ ਦੀ ਔਖੇ ਸਮੇਂ ਵਿੱਚ ਬਾਂਹ ਫੜੀ ਹੈ। ਇਸ ਮੌਕੇ ਚੇਅਰਮੈਨ ਸਤਨਾਮ ਜਲਵਾਹਾ ਨੇ ਕਿਹਾ ਕਿ ਗਿੱਲ ਹਸਪਤਾਲ ਨਵਾਂਸ਼ਹਿਰ ਤੋਂ ਡਾਕਟਰ ਨਛੱਤਰ ਸਿੰਘ ਨਾਈਮਜਾਰਾ ਅਤੇ ਜਸਵੀਰ ਸਿੰਘ ਬਹਿਲੂਰ ਕਲਾਂ ਵੱਲੋਂ ਸਾਰੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਅਹਿਮ ਰੋਲ ਨਿਭਾਇਆ ਗਿਆ। ਇਸ ਮੌਕੇ ਸਾਰੇ ਪ੍ਰਵਾਸੀ ਪੰਜਾਬੀਆਂ ਵੱਲੋਂ ਕੀਤੇ ਨੇਕ ਕਾਰਜ ਲਈ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦੇਕੇ ਉਨ੍ਹਾਂ ਦਾ  ਸਨਮਾਨ ਕੀਤਾ ਗਿਆ । ਨਗਰ ਸੁਧਾਰ ਟਰੱਸਟ ਦਫ਼ਤਰ ਵਿਖੇ ਵੱਖ ਵੱਖ ਪਿੰਡਾਂ ਤੋਂ ਆਏ ਲੋੜਬੰਦ ਮਰੀਜ਼ਾਂ ਵੱਲੋਂ ਵੀ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਾਰੇ ਐਨ ਆਰ ਆਈਜ਼ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦਸਬੰਧ ਦਾ ਪੈਸਾ ਸਿੱਧੇ ਰੂਪ ਵਿੱਚ ਅਸਲ ਲੋੜਬੰਦ ਮਰੀਜ਼ਾਂ ਤੱਕ ਪਹੁੰਚਦਾ ਦੇਖਕੇ ਉਨ੍ਹਾਂ ਦੇ ਮਨ ਨੂੰ ਬਹੁਤ ਤਸੱਲੀ ਹੈ ਅਤੇ ਉਹ ਆਕਾਲ ਪੁਰਖ ਅੱਗੇ ਸਾਰੇ ਮਰੀਜ਼ਾਂ ਦੀ ਤੰਦਰੁਸਤੀ ਦੀ ਅਰਦਾਸ ਕਰਦੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਪਰਮਾਤਮਾ ਉਨ੍ਹਾਂ ਨੂੰ ਹੋਰ ਵੱਡੇ ਪੱਧਰ ਉਤੇ ਸੇਵਾ ਕਰਨ ਦਾ ਬਲ ਬਖਸ਼ਣ ਤਾਂ ਜੋ ਉਹ ਹੋਰ ਵੀ ਲੋਕਾਂ ਦੀ ਬਾਂਹ ਫੜ ਸਕਣ।

Leave a Reply

Your email address will not be published.


*


%d