ਤਰਕਸ਼ੀਲ ਆਗੂ ਆਤਮਾ ਸਿੰਘ ਦਾ ਮ੍ਰਿਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਸੀ ਐਮ ਸੀ ਹਸਪਤਾਲ ਲੁਧਿਆਣਾ ਨੂੰ ਭੇਂਟ ਕੀਤਾ

            ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ  ਜ਼ੋਨ ਲੁਧਿਆਣਾ  ਦੇ ਵਿੱਤ ਮੁਖੀ ਸਤਿਕਾਰਤ ਆਤਮਾ ਸਿੰਘ ਪਿਛਲੇ ਦਿਨ ਦਿੱਲ ਦਾ ਦੌਰਾ ਪੈਣ ਕਾਰਣ  ਸਦੀਵੀ ਵਿਛੋੜਾ ਦੇ ਗਏ ਹਨ। ਉਹ ਸਮਾਜ ਵਿੱਚੋਂ ਅੰਧਵਿਸ਼ਵਾਸਾਂ ਦੇ ਪਏ ਹਨੇਰੇ ਨੂੰ ਵਿਗਿਆਨਿਕ ਵਿਚਾਰਧਾਰਾ ਦੇ ਚਾਨਣ  ਰਾਹੀਂ ਖਤਮ ਕਰਕੇ, ਇਕ ਨਵਾਂ ਮਨੁੱਖੀ ਬਰਾਬਰੀ  ਵਾਲਾ ਸਮਾਜ ਸਿਰਜਣ ਲਈ ਲਗਾਤਾਰ ਯਤਨਸ਼ੀਲ ਰਹੇ।ਉਹਨਾ ਦੇ ਇਸ ਬੇਵਕਤੀ ਅਚਾਨਕ ਵਿਛੋੜੇ ਨਾਲ ਜਿੱਥੇ ਉਹਨਾ ਦੇ ਪ੍ਰਵਾਰ ਨੂੰ ਗਹਿਰਾ ਸਦਮਾ ਲੱਗਾ ਹੈ ਉੱਥੇ ਦੁਨੀਆਂ ਭਰ ਦੇ ਤਰਕਸ਼ੀਲ ਹਲਕਿਆਂ ਵਿੱਚ ਵੀ ਬੇਹੱਦ ਡੂੰਘਾ ਦੁੱਖ ਮਹਿਸੂਸ ਕੀਤਾ ਜਾ ਰਿਹਾ ਹੈ। ਵਿਗਿਆਨਕ ਵਿਚਾਰਾਂ ਦੇ ਧਾਰਨੀ ਲੋਕਾਂ ਦੇ ਦਿਲ ਵਲੂੰਧਰੇ ਗਏ ਹਨ।ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਨੇ ਇੱਕ ਵਿਸ਼ੇਸ਼ ਮੀਟਿੰਗ ਕਰਨ ਉਪਰੰਤ  ਕਿਹਾ ਕਿ ਆਤਮਾ ਸਿੰਘ ਨੇ ਜਿੱਥੇ ਜਿਉਂਦੇ ਸਮੇਂ ਆਪਣੀਆਂ ਸੇਵਾਵਾਂ ਸਮਾਜ ਲੇਖੇ ਲਾਈਆਂ ਉੱਥੇ ਪਰਿਵਾਰ ਵੱਲੋਂ  ਉਨ੍ਹਾਂ ਦਾ ਮ੍ਰਿਤਕ ਸ਼ਰੀਰ ਡਾਕਟਰੀ ਖੋਜ ਕਾਰਜਾਂ ਲਈ  ਸੀ ਐਮ ਸੀ ਲੁਧਿਆਣਾ ਨੂੰ ਪ੍ਰਦਾਨ ਕਰਕੇ ਮਹਾਨ ਮਨੁੱਖੀ ਕਾਰਜ ਕੀਤਾ ਹੈ । ਉਨ੍ਹਾਂ ਦੇ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸੋਚ ਨੂੰ ਬਾਅਦਬ ਸਿਜਦਾ ਤੇ ਸਲਾਮ ਕੀਤਾ ਗਿਆ। ਉਨ੍ਹਾਂ ਦੀ  ਅੱਖਾਂ  ਪੁੱਨਰ ਜੋਤ ਅੱਖਾਂ ਦੇ ਹਸਪਤਾਲ ਡਾ਼ ਰਮੇਸ ਨੂੰ ਲੋੜਵੰਦਾਂ ਦੇ ਲਗਾਉਣ ਲਈ ਦਿੱਤੀਆਂ ਗਈਆਂ।
 ਉਨ੍ਹਾਂ ਨੇ ਸਮਾਜ ਵਿੱਚ ਪ੍ਰਚੱਲਤ ਵੇਲਾ ਵਹਾ ਚੁੱਕੀਆਂ ਰਸਮਾ  ਅਤੇ ਅੰਧਵਿਸਵਾਸੀ ਕਦਰਾਂ ਕੀਮਤਾਂ ਛੱਡਕੇ ਵਿਗਿਆਨਿਕ ਨਜ਼ਰੀਆ ਅਪਨਾਉਣ ਲਈ ਤਰਕਸ਼ੀਲ ਵਿਚਾਰਾਂ ਨੂੰ ਅਪਨਾਉਣ ਦੀ ਲੋੜ ਤੇ ਜੋਰ ਦਿੱਤਾ ਸੀ। ਸੀ ਐਮ ਸੀ ਹਸਪਤਾਲ ਲੁਧਿਆਣਾ ਨੂੰ ਸਤਿਕਾਰਤ ਤਰਕਸ਼ੀਲ ਆਗੂ ਆਤਮਾ ਸਿੰਘ ਦਾ ਮ੍ਰਿਤਕ ਸ਼ਰੀਰ ਪ੍ਰਦਾਨ  ਕਰਨ ਸਮੇਂ ਜ਼ੋਨ ਲੁਧਿਆਣਾ ਦੀਆਂ ਸਾਰੀਆਂ ਇਕਾਈਆਂ ਦੇ ਕਾਰਕੁੰਨ,  ਪ੍ਰਵਾਰਿਕ ਮੈਂਬਰਾਂ ਸਮੇਤ ਉਹਨਾਂ ਦੇ ਰਿਸ਼ਤੇਦਾਰ ਵੱਡੀ ਗਿਣਤੀ ਵਿੱਚ ਸ਼ਾਮਲ ਸਨ। ਪ੍ਰਵਾਰ ਵੱਲੋਂ 28 ਜਨਵਰੀ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਲੁਧਿਆਣਾ ਵੱਲੋਂ 4 ਫਰਵਰੀ ਨੂੰ ਉਹਨਾਂ ਦਾ ਸਤਿਕਾਰ ਸਮਾਗਮ ਕਰਨਾ ਤਹਿ ਕੀਤਾ ਗਿਆ ਹੈ। ਉਨ੍ਹਾਂ ਦੀ ਯਾਦ ਹਮੇਸ਼ਾ ਦਿਲਾਂ ਵਿੱਚ ਰਹੇਗੀ।

Leave a Reply

Your email address will not be published.


*


%d