ਜੇਲ੍ਹ ‘ਚੋਂ ਸਿਰਫ਼ ਗੈਂਗ ਹੀ ਚੱਲਦੇ ਸੁਣੇ ਸੀ, ਪਰ ਜ਼ੇਲ੍ਹ ‘ਚੋਂ ਦਿੱਲੀ ਸਰਕਾਰ ਚਲਾ ਰਹੇ ਅਰਵਿੰਦ ਕੇਜਰੀਵਾਲ – ਧਾਲੀਵਾਲ

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਆਮ ਆਦਮੀ ਪਾਰਟੀ (ਆਪ) ਦੇ ਉਸ ਬਿਆਨ ‘ਤੇ ਭਾਜਪਾ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੀ ਸਰਕਾਰ ਜ਼ੇਲ੍ਹ ਤੋਂ ਚਲਾਉਣਗੇ। ਭਾਜਪਾ ਪੰਜਾਬ ਦੇ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ, “ਅਰਵਿੰਦ ਕੇਜਰੀਵਾਲ ਇੱਕ ਗੈਂਗ ਲੀਡਰ ਵਾਂਗੂ ਕੰਮ ਕਰ ਰਹੇ ਨੇ, ਅਤੇ ਸਿਰਫ਼ ਗੈਂਗ ਹੀ ਜ਼ੇਲ੍ਹ ਵਿੱਚੋਂ ਚੱਲਦੇ ਹਨ।”
ਜ਼ਿਕਰਯੋਗ ਹੈ ਕਿ ‘ਆਪ’ ਨੇਤਾ ਆਤਿਸ਼ੀ ਨੇ ਐਤਵਾਰ ਨੂੰ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਹੀ ਸਰਕਾਰ ਚਲਾਉਣਗੇ।
ਧਾਲੀਵਾਲ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਮੁੱਖ ਮੰਤਰੀ ਜ਼ੇਲ੍ਹ ਦੇ ਅੰਦਰ ਹਨ ਅਤੇ ਆਪਣੀ ਜ਼ਿੱਦ ਕਾਰਨ ਉੱਥੋਂ ਸਰਕਾਰ ਚਲਾਉਣਾ ਚਾਹੁੰਦੇ ਹਨ। ਅੱਜ ਤੱਕ ਅਜਿਹਾਂ ਨਹੀਂ ਹੋਇਆ, ਇਹ ਲੋਕਤੰਤਰ ਦਾ ਅਪਮਾਨ ਹੈ। ਸਾਰੇ ਸਬੂਤ ਉਸ ਦੇ ਖਿਲਾਫ਼ ਹਨ ਅਤੇ ਇਸ ਦੇ ਬਾਵਜ਼ੂਦ ਉਹ ਬਹੁਤ ਜ਼ਿੱਦੀ ਹੈ, ਜਿਸ ਕਾਰਨ ਉਸ ਨੂੰ ਇਹ ਨਤੀਜੇ ਭੁਗਤਣੇ ਪਏ। ਅਰਵਿੰਦ ਕੇਜਰੀਵਾਲ ਇੱਕ ਗਰੋਹ ਦੇ ਆਗੂ ਵਾਂਗੂ ਜ਼ੇਲ੍ਹ ਵਿੱਚੋਂ ਸਰਕਾਰ ਚਲਾ ਰਹੇ ਹਨ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ‘ਆਪ’ ਨੇਤਾ ਆਤਿਸ਼ੀ ਨੇ ਕਿਹਾ ਸੀ ਕਿ ਅਸੀਂ ਹਮੇਸ਼ਾ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਜ਼ੇਲ੍ਹ ‘ਚੋਂ ਸਰਕਾਰ ਚਲਾਉਣਗੇ। ਉਹ ਦਿੱਲੀ ਦੇ ਮੁੱਖ ਮੰਤਰੀ ਬਣੇ ਰਹਿਣਗੇ। ਅਸੀਂ ਸੁਪਰੀਮ ਕੋਰਟ ਵਿੱਚ ਕੇਸ ਦਾਇਰ ਕੀਤਾ ਹੈ।
ਕੀ ਕਹਿੰਦੇ ਹਨ ਕਾਨੂੰਨੀ ਮਾਹਿਰ
ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜ਼ੇਲ੍ਹ ਵਿੱਚੋਂ ਆਪਣੀ ਡਿਊਟੀ ਨਿਭਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾਂ ਕਰਨਾ ਪੈ ਸਕਦਾ ਹੈ। ਹਾਲਾਂਕਿ, ਕਾਨੂੰਨ ਕਿਸੇ ਨੂੰ ਵੀ ਸਰਕਾਰ ਦੀ ਅਗਵਾਈ ਕਰਨ ਤੋਂ ਜ਼ੇਲ੍ਹ ਵਿੱਚ ਨਹੀਂ ਰੋਕਦਾ।
ਸੰਵਿਧਾਨਕ ਮਾਹਿਰ ਪੀਡੀਟੀ ਅਚਾਰੀਆ ਨੇ ਕਿਹਾ ਕਿ ਕੇਜਰੀਵਾਲ ਨੂੰ ਤਿਹਾੜ ਜ਼ੇਲ੍ਹ ਦੇ ਅੰਦਰ ਕੈਂਦੀ ਵੱਜੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ। ਕੇਜਰੀਵਾਲ ਦੀ ਗ੍ਰਿਫ਼ਤਾਰੀ ਨਾਲ ਮੁੱਖ ਮੰਤਰੀ ਦੇ ਅਹੁੱਦੇ ‘ਤੇ ਕੋਈ ਬਦਲਾਅ ਨਹੀਂ ਆਵੇਗਾ। ਜੇ ਜ਼ੇਲ੍ਹ ਮੈਨੂਅਲ ਅਜਿਹੀਆਂ ਚੀਜ਼ਾਂ ਦੀ ਇਜਾਜ਼ਤ ਦਿੰਦਾ ਹੈ, ਤਾਂ ਇਸ ਤਰ੍ਹਾਂ ਹੋਵੋ; ਨਹੀਂ ਤਾਂ, ਉਸ ਨੂੰ ਅਦਾਲਤ ਤੋਂ ਇਜਾਜ਼ਤ ਲੈਣੀ ਪਵੇਗੀ ਅਤੇ ਫ਼ਿਰ ਅਦਾਲਤ ਨੂੰ ਜੇਲ੍ਹ ਪ੍ਰਸ਼ਾਸਨ ਨੂੰ ਵਿਸ਼ੇਸ਼ ਨਿਰਦੇਸ਼ ਦੇਣੇ ਹੋਣਗੇ।
28 ਮਾਰਚ ਤੱਕ ਈਡੀ ਰਿਮਾਂਡ ‘ਤੇ ਮੁੱਖ ਮੰਤਰੀ
ਈਡੀ ਨੇ ਵੀਰਵਾਰ ਨੂੰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਸ਼ੁੱਕਰਵਾਰ ਨੂੰ ਰੋਜ਼ ਐਵੇਨਿਊ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ ਪੁੱਛਗਿੱਛ ਲਈ 10 ਦਿਨ ਦਾ ਰਿਮਾਂਡ ਮੰਗਿਆ ਗਿਆ ਪਰ ਅਦਾਲਤ ਨੇ 6 ਦਿਨ ਦਾ ਰਿਮਾਂਡ ਦੇ ਦਿੱਤਾ। ਹੁਣ ਸੀਐਮ ਕੇਜਰੀਵਾਲ 28 ਮਾਰਚ ਤੱਕ ਈਡੀ ਰਿਮਾਂਡ ਵਿੱਚ ਰਹਿਣਗੇ। ਸੁਣਵਾਈ ‘ਚ ਈਡੀ ਦੀ ਤਰਫੋਂ ਐਡੀਸ਼ਨਲ ਸਾਲਿਸਟਰ ਜਨਰਲ ਪੇਸ਼ ਹੋਏ ਜਦਕਿ ਕੇਜਰੀਵਾਲ ਦੀ ਤਰਫੋਂ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਪੇਸ਼ ਹੋਏ।
ਅਦਾਲਤ ਨੇ ਕੇਜਰੀਵਾਲ ਨੂੰ 28 ਮਾਰਚ ਨੂੰ ਦੁਪਹਿਰ 2 ਵਜੇ ਦੁਬਾਰਾ ਪੇਸ਼ ਕਰਨ ਦਾ ਨਿਰਦੇਸ਼ ਦਿੰਦਿਆਂ ਕਿਹਾ ਕਿ ਪੁੱਛਗਿੱਛ ਦੀ ਸਾਰੀ ਕਾਰਵਾਈ ਕੈਮਰੇ ‘ਤੇ ਰਿਕਾਰਡ ਕੀਤੀ ਜਾਵੇਗੀ।

Leave a Reply

Your email address will not be published.


*


%d