ਕੋਟ ਈਸੇ ਖਾਂ ਦੇ ਬੀ.ਡੀ.ਪੀ.ਓ. ਦਫ਼ਤਰ ਵਿਖੇ 5 ਮਾਰਚ ਨੂੰ ਲੱਗੇਗਾ ਰੋਜ਼ਗਾਰ ਕੈਂਪ

ਮੋਗਾ  ( Manpreet singh)
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਮੋਗਾ ਵੱਲੋਂ ਬਲਾਕ ਪੱਧਰੀ ਰੋਜ਼ਗਾਰ ਮੇਲਿਆਂ ਦਾ ਅਯੋਜਨ ਕੀਤਾ ਜਾ ਰਿਹਾ ਹੈ।
ਇਨ੍ਹਾਂ ਰੋਜ਼ਗਾਰ ਮੇਲਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਫ਼ਸਰ ਸ੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ 5 ਮਾਰਚ ਨੂੰ ਧਰਮਕੋਟ ਦੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ, ਕੋਟ ਈਸੇ ਖਾਂ ਵਿਖੇ ਰੋਜ਼ਗਾਰ ਮੇਲੇ ਦਾ ਆਯੋਜ਼ਨ ਕੀਤਾ ਜਾ ਰਿਹਾ ਹੈ। ਕੈਂਪ ਵਿੱਚ ਐਲ.ਆਈ.ਸੀ ਕੰਪਨੀ ਵੱਲੋਂ ਐਡਵਾਈਜ਼ਰ, ਅਜਾਇਲ ਹਰਬਲ ਹੈਲਥ ਕੇਅਰ ਪ੍ਰਾਈਵੇਟ ਲਿਮਿਟਡ ਵੱਲੋਂ ਬਿਜਨੈਸ ਡਿਵੈਲਪਮੈਂਟ ਐਗਜੈਗਿਟਿਵ, ਭਾਰਤ ਫਾਇਨੈਂਸ਼ੀਅਲ ਇੰਨਕਲੂਸ਼ਨ ਪ੍ਰਾਈਵੇਟ ਲਿਮਿਟਡ ਕੰਪਨੀ ਵੱਲੋਂ ਲੋਨ ਕਲੈਕਸ਼ਨ ਵਰਕਰ ਅਤੇ ਫੀਅਡ ਅਸਿਸਟੈਂਟ, ਪਾਰਸ ਸਪਾਇਸਿਸ ਵੱਲੋਂ ਫੈਕਟਰੀ ਵਰਕਰ, ਚੈੱਕਮੇਟ ਸਿਕਉਰਿਟੀ ਸਰਵਿਸਿਜ਼ ਵੱਲੋਂ ਸਕਿਉਰਿਟੀ ਸੁਪਰਵਾਈਜ਼ਰ, ਸਕਿਉਰਿਟੀ ਗਾਰਡਾਂ ਅਤੇ ਡਾਟਾ ਓਪਰੇਟਰਾਂ ਸਬੰਧੀ ਇੰਟਰਵਿਊ ਦੀ ਪ੍ਰਕਿਰਿਆ ਦੁਆਰਾ ਵੱਖ-ਵੱਖ ਅਸਾਮੀਆਂ ਤੇ ਚੋਣ ਕੀਤੀ ਜਾਵੇਗੀ।
6 ਮਾਰਚ 2024 ਨੂੰ ਬਲਾਕ ਨਿਹਾਲ ਸਿੰਘ ਵਾਲਾ ਦੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਰੋਜ਼ਗਾਰ ਮੇਲੇ ਦਾ ਆਯੋਜ਼ਨ ਕੀਤਾ ਜਾ ਰਿਹਾ ਹੈ। ਕੈਂਪ ਵਿੱਚ ਲਗਭਗ 5 ਪ੍ਰਾਈਵੇਟ ਕੰਪਨੀਆਂ ਜਿਵੇਂ ਕਿ ਐਲ.ਆਈ.ਸੀ ਵੱਲੋਂ ਐਡਵਾਈਜ਼ਰ, ਅਜ਼ਾਇਲ ਹਰਬਲ ਹੈਲਥ ਕੇਅਰ ਪ੍ਰਾਈਵੇਟ ਲਿਮਿਟਡ ਵੱਲੋਂ ਬਿਜਨੈਸ ਡਿਵੈਲਪਮੈਂਟ ਐਗਜੈਗਿਟਿਵ, ਭਾਰਤ ਫਾਇਨੈਂਸ਼ੀਅਲ ਇੰਨਕਲੂਸ਼ਨ ਪ੍ਰਾਈਵੇਟ ਲਿਮਿਟਡ ਵੱਲੋਂ ਲੋਨ ਕਲੈਕਸ਼ਨ ਵਰਕਰ ਅਤੇ ਫੀਅਡ ਅਸਿਸਟੈਂਟ, ਪਾਰਸ ਸਪਾਇਸਿਸ ਵੱਲੋਂ ਫੈਕਟਰੀ ਵਰਕਰ ,ਪੁਖਰਾਜ ਹੈਲਥ ਕੇਅਰ ਪ੍ਰਾਈਵੇਟ ਲਿਮਿਟਡ ਵੱਲੋਂ ਵੈੱਲਨੈਸ ਅਡਵਾਈਜ਼ਰ, ਸਕਾਈ ਇੰਟਰਨੈਸ਼ਨਲ ਬਠਿੰਡਾ ਵੱਲੋਂ ਬਿਜਨੈਸ ਡਿਵੈਲਪਮੈਂਟ ਐਗਜੈਗੀਟਿਵ ਮੈਨੇਜ਼ਰ, ਚੈੱਕਮੇਟ ਸਕਿਊਰਟੀ ਸਰਵਿਸਿਜ਼ ਕੰਪਨੀ ਵੱਲੋਂ ਸਕਿਉਰਿਟੀ ਸੁਪਰਵਾਈਜ਼ਰ, ਸਿਕਊਰਟੀ ਗਾਰਡਾਂ ਅਤੇ ਡਾਟਾ ਓਪਰੇਟਰ ਆਸਾਮੀਆਂ ਲਈ ਇੰਟਰਵਿਊ ਲਈ ਜਾਵੇਗੀ।
7 ਮਾਰਚ, 2024 ਨੂੰ ਬਾਘਾਪੁਰਾਣਾ ਦੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਵਿਖੇ ਰੋਜ਼ਗਾਰ ਮੇਲੇ ਦਾ ਆਯੋਜਨ ਹੋਵੇਗਾ, ਇਸ ਵਿੱਚ ਐਲ.ਆਈ.ਸੀ ਵੱਲੋਂ ਐਡਵਾਈਜ਼ਰ, ਅਜਾਇਲ ਹਰਬਲ ਹੈਲਥ ਕੇਅਰ ਪ੍ਰਾਈਵੇਟ ਲਿਮਿਟਡ ਵੱਲੋਂ ਬਿਜਨੈਸ ਡਿਵੈਲਪਮੈਂਟ ਐਗਜੈਗਿਟਿਵ, ਭਾਰਤ ਫਾਇਨੈਂਸ਼ੀਅਲ ਇੰਨਕਲੂਸ਼ਨ ਪ੍ਰਾਈਵੇਟ ਲਿਮਿਟਡ ਵੱਲੋਂ ਲੋਨ ਕਲੈਕਸ਼ਨ ਵਰਕਰ ਅਤੇ ਫੀਲਡ ਅਸਿਸਟੈਂਟ, ਪਾਰਸ ਸਪਾਇਸਿਜ਼ ਵੱਲੋਂ ਫੈਕਟਰੀ ਵਰਕਰ ਤੋਂ ਇਲਾਵਾ ਚੈੱਕਮੇਟ ਸਕਿਉਰਿਟੀ ਸਰਵਿਸਿਜ਼ ਵੱਲੋਂ ਸਕਊਰਟੀ ਸੁਪਰਵਾਈਜ਼ਰ, ਸਿਕਊਰਟੀ ਗਾਰਡਾਂ ਅਤੇ ਡਾਟਾ ਓਪਰੇਟਰਾਂ, ਪੁਖਰਾਜ ਹੈਲਥ ਕੇਅਰ ਪ੍ਰਾਈਵੇਟ ਲਿਮਿਟਡ ਵੱਲੋਂ ਵੈੱਲਨੈਸ ਅਡਵਾਈਜ਼ਰ, ਸਕਾਈ ਇੰਟਰਨੈਸ਼ਨਲ, ਬਠਿੰਡਾ ਵੱਲੋਂ ਬਿਜਨੈਸ ਡਿਵੈਲਪਮੈਂਟ ਐਗਜੈਗੀਟਿਵ, ਮੈਨੇਜ਼ਰ ਆਸਾਮੀਆਂ ਉੱਪਰ ਰੋਜ਼ਗਾਰ ਲਈ ਚੋਣ ਕੀਤੀ ਜਾਵੇਗੀ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮੋਗਾ ਨੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਜਿਹਨਾਂ ਦੀ ਉਮਰ 18 ਸਾਲ ਤੋਂ ਉਪਰ ਹੋਵੇ, ਵਿਦਿਅਕ ਯੋਗਤਾ ਦੇ ਲੋੜੀਂਦੇ ਦਸਤਾਵੇਜ਼, ਰੀਜਿਊਮ, ਆਧਾਰ ਕਾਰਡ  ਲੈ ਕੇ ਉਕਤ ਮਿਤੀਆਂ ਨੂੰ ਲਗਾਏ ਜਾਣ ਵਾਲੇ ਰੋਜ਼਼ਗਾਰ ਕੈਂਪਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਮੋਗਾ, ਚਿਨਾਬ ਜਿਹਲਮ ਬਲਾਕ, ਤੀਜੀ ਮੰਜਿਲ, ਡੀ.ਸੀ.ਕੰਪਲੈਕਸ, ਨੈਸਲੇ ਦੇ ਸਾਹਮਣੇ ਜਾਂ ਦਫ਼ਤਰੀ ਫੋਨ ਨੰਬਰ 6239266860 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਮੋਗਾ ਦੇ ਸੋਸ਼ਲ ਮੀਡੀਆ ਅਕਾਊਂਟਸ ਜਿਵੇਂ ਫੇਸਬੁੱਕ ਪੇਜ਼ ਡੀ.ਬੀ.ਈ.ਈ. ਮੋਗਾ ਤੇ ਵੀ ਸਬੰਧਤ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

Leave a Reply

Your email address will not be published.


*


%d