ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਟਰੱਕ ਚਾਲਕਾਂ ਨੂੰ ਬੰਧਕ ਬਣਾ ਕੇ ਟਰੱਕ ਸਮੇਤ ਅਗਵਾਹ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

ਅੰਮ੍ਰਿਤਸਰ (ਰਣਜੀਤ ਸਿੰਘ ਮਸੌ ਰਾਘਵ ਅਰੋੜਾ) ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਲੁੱਟਾਂ-ਖੋਹਾਂ ਤੇ ਮਾੜੇ ਅਨਸਰਾਂ ਖਿਲਾਫ਼ Zero Tolerance ਤਹਿਤ ਕਾਰਵਾਈ ਕਰਨ ਸਬੰਧੀ ਜਾਰੀ ਹਦਾਇਤਾਂ ਤੇ ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ ਇੰਨਵੈਸਟੀਗੇਸ਼ਨ, ਅੰਮ੍ਰਿਤਸਰ ਅਤੇ ਡਾ. ਦਰਪਣ ਆਹਲੂਵਾਲੀਆ, ਏ.ਡੀ.ਸੀ.ਪੀ ਸਿਟੀ-1,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਨਿੰਦਰਪਾਲ ਸਿੰਘ ਸਹਾਇਕ ਕਮਿਸ਼ਨਰ ਪੁਲਿਸ ਦੱਖਣੀ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਐਸ.ਆਈ ਜਸਬੀਰ ਸਿੰਘ ਮੁੱਖ ਅਫ਼ਸਰ ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਦਿਲਬਾਗ ਸਿੰਘ ਵੱਲੋਂ ਟਰੱਕ ਚਲਾਕਾਂ ਸਮੇਤ ਟਰੱਕ ਅਗਵਾਹ ਕਰਨ ਵਾਲਿਆਂ ਨੂੰ 24 ਘੰਟਿਆਂ ਅੰਦਰ ਕਾਬੂ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ।
    ਇਹ ਮੁਕੱਦਮਾਂ ਨੰਬਰ 50 ਮਿਤੀ 17-4-2024 ਜੁਰਮ 395,364-ਏ ਭ:ਦ:, ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ ਵਿਖੇ ਮੁਦੱਈ ਮੀਤਾ ਸਿੰਘ ਵਾਸੀ ਜੋਗੀ ਮੁਹੱਲਾ ਮਲੋਟ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਟਰੱਕ ਡਰਾਇਵਰ ਦੇ ਬਿਆਨ ਤੇ ਦਰਜ਼ ਕੀਤਾ ਗਿਆ ਕਿ ਉਹ ਪਿੱਛਲੇ ਇੱਕ ਸਾਲ ਤੋਂ ਸੁਨੀਲ ਕੁਮਾਰ ਮਿੱਡਾ ਵਾਸੀ ਮਲੋਟ ਦੀ ਟਰਾਂਸਪੋਰਟ ਬਾਲਾ-ਜੀ ਟਰਾਂਸਪੋਰਟ (ਬੀ.ਟੀ.ਸੀ) ਵਿੱਚ ਬਤੌਰ ਡਰਾਇਵਰ ਕੰਮ ਕਰ ਰਿਹਾ ਹੈ। ਮਿਤੀ 12-4-2024 ਨੂੰ ਵਕਤ ਕ੍ਰੀਬ 10 ਵਜੇ ਰਾਤ ਉਹ ਅਤੇ ਕੰਡਕਟਰ ਰਾਣਾ ਸਿੰਘ ਵਾਸੀ ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ, ਇੱਕ ਟਰੱਕ ਨੰਬਰੀ RJ-07-GB-3265 ਮਾਰਕਾ ਅਸ਼ੋਕਾ ਲੇਅਲੈਂਡ 12 ਚੱਕੀ, ਵਿੱਚ ਖਾਰਾ ਸ਼ਹਿਰ ਬੀਕਾਨੇਰ, ਰਾਜਸਥਾਨ ਦੀ ਮਿੱਲ ਤੋਂ 30 ਟੰਨ ਕਾਲੇ ਛੋਲੇ, 600 ਬੋਰੀਆਂ, (50 ਕਿੱਲੋ ਦੀ ਭਰਤੀ) ਕੁੱਲ ਵਜ਼ਨ 300 ਕੁਇੰਟਲ, ਜਿਸਦੀ ਕੀਮਤ ਕ੍ਰੀਬ 19 ਲੱਖ ਰੁਪਏ ਸੀ, ਟਰੱਕ ਵਿੱਚ ਲੋਡ ਕਰਕੇ ਅੰਮ੍ਰਿਤਸਰ ਲਈ ਰਵਾਨਾ ਹੋਏ ਸਨ।
ਮਿਤੀ 15-4-2024 ਨੂੰ ਵਕਤ ਸਵੇਰੇ ਕ੍ਰੀਬ 9.30 ਵਜ਼ੇ ਪ੍ਰਿੰਸ ਕੋਲਡ ਸਟੋਰ ਤਰਨ-ਤਾਰਨ ਰੋਡ ਅੰਮ੍ਰਿਤਸਰ ਵਿੱਖੇ ਪਹੁੰਚੇ ਤੇ ਉਹਨਾਂ ਤੋਂ ਪਹਿਲਾਂ ਹੀ ਉੱਥੇ 2 ਹੋਰ ਟਰੱਕ ਖਾਲੀ ਹੋ ਰਹੇ ਸਨ। ਸ਼ਾਮ ਨੂੰ ਮੀਂਹ ਪੈਣ ਕਾਰਨ ਉਹਨਾਂ ਨੇ ਟਰੱਕ ਨੂੰ ਪੁੱਲ ਕੋਟ ਮਿੱਤ ਸਿੰਘ ਦੇ ਹੇਠਾਂ ਖਾਲੀ ਜਗ੍ਹਾ ਤੇ ਖੜ੍ਹਾ ਕਰ  ਦਿੱਤਾ। ਸ਼ਾਮ ਨੂੰ ਕਰੀਬ 6:30 ਵਜ਼ੇ, ਉਹਨਾਂ ਨੇ ਗੋਦਾਮ ਵਿੱਚ ਜਾ ਕੇ ਗੱਡੀ ਖਾਲੀ ਕਰਨ ਸਬੰਧੀ ਪੁੱਛਿਆ ਤਾਂ ਗੋਦਾਮ ਵਾਲਿਆਂ ਨੇ ਕਿਹਾ ਕਿ ਮੀਂਹ ਆ ਰਿਹਾ ਹੈ ਅਤੇ ਗੱਡੀ ਕੱਲ ਸਵੇਰੇ ਖਾਲੀ ਕਰਾਂਗੇ।
ਇਸਤੋਂ ਬਾਅਦ ਟਰੱਕ ਦਾ ਡਰਾਇਵਰ ਅਤੇ ਕੰਡਕਟਰ ਰਾਤ ਦੀ ਰੋਟੀ ਖਾ ਕੇ ਵਕਤ ਕ੍ਰੀਬ ਰਾਤ 9 ਵਜੇ ਟਰੱਕ ਵਿੱਚ ਹੀ ਲੰਮੇ ਪੈ ਗਏ ਅਤੇ ਉਹਨਾਂ ਨੇ ਟਰੱਕ ਦੀ ਇੱਕ ਬਾਰੀ ਥੋੜੀਂ ਜਿਹੀ ਖੋਲੀ ਸੀ ਤਾਂ ਕਿ ਮੱਛਰ ਮਾਰਨ ਲਈ ਲਗਾਏ ਕਛੂਆ ਛਾਪ ਦਾ ਧੂੰਆਂ ਬਾਹਰ ਨਿਕਲ ਜਾਵੇ। ਮਿਤੀ 16-4-2024 ਨੂੰ ਵਕਤ ਕ੍ਰੀਬ ਰਾਤ 1 ਵਜੇ 4/5 ਨਾਮਾਲੂਮ ਨੌਜ਼ਵਾਨ ਟਰੱਕ ਦੇ ਅੰਦਰ ਦਾਖਲ ਹੋ ਗਏ। ਜਿਨ੍ਹਾਂ ਦੇ ਹੱਥਾਂ ਵਿੱਚ ਦਾਤਰ ਅਤੇ ਕਿਰਚਾਂ ਸਨ, ਜਿਨ੍ਹਾਂ ਨੇ ਡਰਾਇਵਰ ਅਤੇ ਕੰਡਕਟਰ ਦੋਨਾਂ ਨੂੰ ਟਰੱਕ ਦੇ ਅੰਦਰ ਦਬੋਚ ਲਿਆ ਅਤੇ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਅਤੇ ਟਰੱਕ ਦੀ ਚਾਬੀ ਡਰਾਇਵਰ ਦੀ ਜੇਬ ਵਿੱਚੋਂ ਕੱਢ ਕੇ ਟਰੱਕ ਸਟਾਰਟ ਕਰਕੇ ਤਰਨ-ਤਾਰਨ ਰੋਡ ਤੋਂ ਝਬਾਲ ਰੋਡ ਵੱਲ ਨੂੰ ਲੈ ਗਏ ਅਤੇ ਉਹਨਾਂ ਦੋਵਾਂ ਨਾਲ ਮਾਰ ਕੁੱਟ ਕਰਦੇ ਰਹੇ।
ਇਸਤੋਂ ਬਾਅਦ ਨਾਮਲੂਮ ਨੌਜ਼ਵਾਨਾਂ ਨੇ ਡਰਾਇਵਰ ਅਤੇ ਕੰਡਕਟਰ ਦੋਨਾਂ ਨੂੰ ਪਿੰਡ ਨੂਰਦੀ ਜ਼ਿਲ੍ਹਾ ਤਰਨ ਤਾਰਨ ਦੇ ਨਜ਼ਦੀਕ ਬੰਨ ਕੇ ਟਰੱਕ ਤੋਂ ਹੇਠਾਂ ਉਤਾਰ ਦਿੱਤਾ ਅਤੇ ਟਰੱਕ ਵਿੱਚ ਸਵਾਰ ਨੌਜਵਾਨਾਂ ਵਿੱਚੋਂ 2 ਨੌਜ਼ਵਾਨ ਟਰੱਕ ਡਰਾਈਵਰ ਤੇ ਕੰਡਕਟਰ ਦੇ ਨਾਲ ਹੀ ਟਰੱਕ ਵਿੱਚੋਂ ਥੱਲੇ ਉਤਰ ਗਏ ਅਤੇ ਇਹਨਾਂ ਦੇ ਹੋਰ ਸਾਥੀ ਜੋਕਿ ਇੱਕ ਕਾਰ ਵਿੱਚ ਉਹਨਾਂ ਦੇ ਪਿੱਛੇ ਆ ਰਹੇ ਸਨ, ਉਹਨਾਂ ਦੀ ਕਾਰ ਵਿੱਚ ਟਰੱਕ ਡਰਾਇਵਰ ਤੇ ਕੰਡਕਟਰ ਨੂੰ ਬੈਠਾ ਲਿਆ ਤੇ ਦੋਨਾਂ ਦੇ ਹੱਥ, ਮੂੰਹ, ਸਿਰ ਅਤੇ ਅੱਖਾਂ ਕੱਪੜੇ ਨਾਲ ਬੰਨ੍ਹ ਕੇ ਇੱਕ ਸੂਏ ਦੇ ਨਜ਼ਦੀਕ ਸੁੱਟ ਦਿੱਤਾ ਅਤੇ ਕਾਰ ਭਜਾ ਕੇ ਲੈ ਗਏ।
 ਪੁਲਿਸ ਪਾਰਟੀ ਵੱਲੋਂ ਮੁਕੱਦਮੇਂ ਦੀ ਤਫ਼ਤੀਸ਼ ਹਰ ਐਂਗਲ ਤੋਂ ਕਰਨ ਤੇ ਲਿੰਕ ਰੋਡ ਸੁਲਤਾਨਵਿੰਡ ਦੇ ਖੇਤਰ ਤੋਂ ਮੁਕੱਦਮੇ ਵਿੱਚ ਸ਼ਾਮਲ ਦੋਸ਼ੀ ਜਗਜੀਤ ਸਿੰਘ ਉਰਫ਼ ਹਰਮਨ, ਅਰਜਨ ਸਿੰਘ ਉਰਫ਼ ਕੱਟਾ ਅਤੇ ਗੁਰਪ੍ਰੀਤ ਸਿੰਘ ਉਰਫ਼ ਸਾਜਨ ਅਤੇ ਸੁੱਖਦੇਵ ਸਿੰਘ ਉਰਫ਼ ਸੋਨੂੰ ਫਰੂਟ ਨੂੰ ਸਮੇਤ ਟਰੱਕ ਨੰਬਰੀ RJ-07-GB-3265, ਮਾਰਕਾ ਅਸ਼ੋਕਾ ਲੇਅਲੈਂਡ ਸਮੇਤ ਛੋਲੇ 30 ਟੰਨ (300 ਕੁਇੰਟਲ), ਵਾਰਦਾਤ ਸਮੇਂ ਵਰਤੀ ਗਈ ਕਾਰ ਆਲਟੋ ਰੰਗ ਕਾਲਾ ਅਤੇ 1 ਦਾਤਰ, 1 ਕਿਰਚ ਤੇ 1 ਮੋਬਾਇਲ ਫ਼ੋਨ ਬ੍ਰਾਮਦ ਕੀਤਾ ਗਿਆ। ਇਹ ਗ੍ਰਿਫ਼ਤਾਰ ਦੋਸ਼ੀ ਲਿੰਕ ਰੋਡ ਸੁਲਤਾਨਵਿੰਡ ਦੇ ਖੇਤਰ ਵਿੱਖੇ ਖੋਹ ਕੀਤੇ ਟਰੱਕ ਅਤੇ ਟਰੱਕ ਵਿੱਚ ਲੋਡ ਹੋਏ ਸਮਾਨ ਨੂੰ ਵੇਚਣ ਦੀ ਫ਼ਿਰਾਕ ਵਿੱਚ ਸਨ। ਇਹਨਾਂ ਦੇ ਦੂਸਰੇ ਸਾਥੀਆਂ ਦੀ ਭਾਲ ਜਾਰੀ ਹੈ।
ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਹੋਰ ਪੁੱਛਗਿੱਛ ਕੀਤੀ ਜਾਵੇਗੀ।
       ਪਹਿਲਾਂ ਦਰਜ਼ ਮੁੱਕਦਮੇ:-
ਗ੍ਰਿਫ਼ਤਾਰ ਦੋਸ਼ੀ ਗੁਰਪ੍ਰੀਤ ਸਿੰਘ ਉਰਫ਼ ਸਾਜਨ ਦੇ ਖਿਲਾਫ਼ 379 ਭ:ਦ:, ਜ਼ਿਲ੍ਹਾ ਮੋਗਾ ਵਿੱਖੇ 1 ਮੁਕੱਦਮਾਂ ਦਰਜ ਹੈ।

Leave a Reply

Your email address will not be published.


*


%d