ਔਰਤਾਂ ਨੂੰ ਟਿਕਟ ਨਾ ਦੇਣ ਵਾਲੀ ਇਕਲੌਤੀ ਪਾਰਟੀ ਬਣੀ ਆਮ ਆਦਮੀ ਪਾਰਟੀ 

ਨਵਾਂਸ਼ਹਿਰ  (ਜਤਿੰਦਰ ਪਾਲ ਸਿੰਘ ਕਲੇਰ ) -ਆਮ ਆਦਮੀ ਪਾਰਟੀ ਪੰਜਾਬ ਦੀ ਇਕਲੌਤੀ ਪਾਰਟੀ ਬਣ ਕੇ ਸਾਹਮਣੇ ਆਈ ਹੈ ਜਿਸ ਨੇ ਲੋਕਾਂ ਸਭਾ ਚੋਣਾਂ ਵਿਚ ਇਕ ਔਰਤ ਨੂੰ ਟਿਕਟ ਨਹੀਂ ਦਿੱਤੀ  ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਪ੍ਰੀਤ ਗੁੱਜਰ ਰੈਲਮਾਜਰਾ ਨੇ ਕਾਠਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਸਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਔਰਤਾਂ ਨੂੰ ਇਕ ਹਜ਼ਾਰ ਰੁਪਏ ਦੇਣ ਅਤੇ ਔਰਤ ਸਸ਼ਕਤੀਕਰਨ ਦੇ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ ਪਰ ਉਹ ਸਾਰੇ ਵਾਅਦੇ ਸਿਰਫ ਲਾਰੇ ਹੀ ਬਣ ਕੇ ਰਹਿ ਗਏ ਹਨ ਪਰ ਇਸ ਗੱਲ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂ ਇਸ ਗੱਲ ‘ਤੇ ਸਵਾਲ ਖੜ੍ਹੇ ਕਰਨ ਲੱਗੀਆਂ ਹਨ ਕਿ  ਆਮ ਆਦਮੀ ਪਾਰਟੀ ਨੂੰ ਆਪਣੀ ਪਾਰਟੀ, ਕਾਡਰ, ਵਰਕਰਾਂ ਜਾਂ ਪੂਰੇ ਪੰਜਾਬ ਵਿਚੋਂ ਇਕ ਵੀ ਯੋਗ ਔਰਤ ਉਮੀਦਵਾਰ ਵਜੋਂ ਨਹੀਂ ਮਿਲੀ । ਇਸਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਇੱਥੋਂ ਤੱਕ ਕਿ ਇਕ ਵੀ ਔਰਤ ਨੂੰ ਸੰਸਦ ‘ਚ ਨਹੀਂ ਭੇਜਿਆ। ਗੁਰਪ੍ਰੀਤ ਗੁੱਜਰ ਰੈਲਮਾਜਰਾ ਨੇ ਕਿਹਾ ਕਿ ‘ਜਿਸ ਪਾਰਟੀ ਨੇ ਮਹਿਲਾ ਸਸ਼ਕਤੀਕਰਨ ਦਾ ਵਾਅਦਾ ਕੀਤਾ ਸੀ, ਉਹ ਲੋਕ ਸਭਾ ਚੋਣਾਂ ਵਿਚ ਔਰਤਾਂ ਨੂੰ ਇਕ ਵੀ ਟਿਕਟ ਨਹੀਂ ਦੇ ਸਕੀ। ਇਹ ਉਨ੍ਹਾਂ ਦੀ ਔਰਤ ਵਿਰੋਧੀ ਮਾਨਸਿਕਤਾ ਦੀ ਇਕੱਲੀ ਮਿਸਾਲ ਨਹੀਂ ਹੈ, ਸਗੋਂ ‘ਆਪ ਟੀਵੀ ‘ਤੇ ਆਪਣੀ ਪਾਰਟੀ ਦੀ ਨੁਮਾਇੰਦਗੀ ਕਰਨ ਲਈ ਔਰਤ ਬੁਲਾਰਿਆਂ ਨੂੰ ਬਹਿਸ ਕਰਨ ਲਈ ਵੀ ਨਹੀਂ ਭੇਜਦੀ। ਉਨ੍ਹਾਂ ਸਵਾਲ ਕੀਤਾ ਕਿ ਪਾਰਟੀ ਰਾਜ ਸਭਾ ਲਈ ਪੰਜਾਬ ਦੀਆਂ ਸੀਟਾਂ ‘ਤੇ ਦਾ ਬਚਾਅ ਕਰਨ ਅਤੇ ਪਾਰਟੀ ਦਾ ਪੱਖ ਪੇਸ਼ ਇਹ ਜ਼ਿੰਮੇਵਾਰੀਆਂ ਕਿਉਂ ਨਹੀਂ  ਲਈ ਸਿਰਫ਼ ਮਰਦ ਬੁਲਾਰੇ ਹੀ ਕਿਉਂ ਹਨ ? ਉਨ੍ਹਾਂ ਕਿਹਾ ਕਿ ‘ਆਪ ਔਰਤਾਂ ਨੂੰ ਸਕਦੀ ? ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਵਾਅਦੇ ਹਮੇਸ਼ਾ ਅਧੂਰੇ ਹੀ ਰਹੇ ਹਨ। ‘ਆਪ’ ਸਰਕਾਰ ਨੇ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1 ਹਜ਼ਾਰ ਦੇਣ ਦਾ ਵਾਅਦਾ ਕੀਤਾ ਸੀ। ਸਰਕਾਰ ਬਣੀ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਹਾਲੇ ਤੱਕ ਸਰਕਾਰ ਆਪਣੇ ਵਾਅਦੇ ਦੇ ਆਸ-ਪਾਸ ਵੀ ਨਜ਼ਰ ਨਹੀਂ ਆ ਰਹੀ। ਗੁਰਪ੍ਰੀਤ ਗੁੱਜਰ ਰੈਲਮਾਜਰਾ ਕਿਹਾ ਕਿ ‘ਜਦੋਂ ਪੰਜਾਬ ਦੇ ਮੁੱਖ ਭਗਵੰਤ ਮਾਨ ਕਹਿੰਦੇ ਹਨ ਕਿ ਮੈਨੂੰ 13 ਬਾਹਾਂ ਦੇ ਦਿਓ ਤਾਂ ‘ਆਪ’ ਦੀ ਉਮੀਦਵਾਰ ਸੂਚੀ ‘ਚ ਔਰਤ ਉਮੀਦਵਾਰ ਕਿਉਂ ਨਹੀਂ ਹੋ ਸਕਦੀ? ਕਿਉਂਕਿ ਇਕ ਔਰਤ ਦੀ ਬਾਂਹ ਦੂਜੀਆਂ ਔਰਤਾਂ ਦੇ ਬੋਝ ਨੂੰ ਸਮਝਣ ਲਈ ਬਹੁਤ ਵਧੀਆ ਢੰਗ ਨਾਲ ਵਿਚਰ ਸਕਦੀ ਹੈ ਅਤੇ ਉਸ ਬੋਝ ਨੂੰ ਕਿਵੇਂ ਦੂਰ ਕਰਨਾ ਹੈ ਜੋ ਔਰਤਾਂ ਨੂੰ ਉਨ੍ਹਾਂ ਦੇ ਕੰਮ ਵਾਲੀ ਥਾਂ, ਕਾਲਜਾਂ ਆਦਿ ਵਿਚ ਝੱਲਣਾ ਪੈਂਦਾ ਹੈ। ਜੇਕਰ ਔਰਤਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ, ਤਾਂ ਉਹ ਜਿੱਤ ਨਹੀਂ ਸਕਣਗੀਆਂ ਅਤੇ ਯਕੀਨੀ ਤੌਰ ‘ਤੇ ਪਾਰਲੀਮੈਂਟ ਵਿਚ ਨਹੀਂ ਪਹੁੰਚ ਸਕਣਗੀਆਂ, ਜਿਸਦਾ ਮਤਲਬ ਹੈ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ ਨਹੀਂ ਜਾਣਗੀਆਂ ਅਤੇ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਜਾਵੇਗਾ। ਗੁਰਪ੍ਰੀਤ ਗੁੱਜਰ ਰੈਲਮਾਜਰਾ ਕਿਹਾ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਜੇ 13-0 ਦੀ ਗੱਲ ਕਰਦੇ ਹਨ ਅਸਲ ਚ ਉਸਦਾ ਮਤਲਬ ਹੈ 13 ਪੁਰਸ਼ ਅਤੇ ਜ਼ੀਰੋ ਔਰਤ ਉਮੀਦਵਾਰ, ਜੋ ਇਕ ਔਰਤ ਵਿਰੋਧੀ ਸੋਚ ਹੈ।ਜੋ ਸਭ ਦੇ ਸਾਹਮਣੇ ਜੱਗ ਜਾਹਰ ਹੋ ਕੇ ਸਭ ਦੇ ਸਾਹਮਣੇ ਆ ਗਈ ਹੈ।
ਬਾਕਸ :ਆਮ ਆਦਮੀ ਪਾਰਟੀ ਨੇ ਰਾਜ ਸਭਾ ਦੀਆਂ ਸੀਟਾਂ ਤੇ ਇਕ ਵੀ ਔਰਤ ਨੂੰ ਨਹੀਂ ਭੇਜਿਆ ਸੰਸਦ ‘ਚ’
ਵਿਰੋਧੀ ਧਿਰ ਕਾਂਗਰਸ ਪਾਰਟੀ ਨੇ ਇਸ ਦੋਹਰੇ ਚਿਹਰੇ ਲਈ ਕੀਤੇ ਹਨ ਸਵਾਲ ਖੜ੍ਹੇ
ਕੈਪਸ਼ਨ ਗੁਰਪ੍ਰੀਤ ਗੁੱਜਰ ਰੈਲਮਾਜਰਾ ਕਾਠਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

Leave a Reply

Your email address will not be published.


*


%d