ਆਤਮ ਰੱਖਿਆ ਲਈ ਲੜਕੀਆਂ ਨੂੰ ਕਰਾਟੇ ਟੇ੍ਨਿੰਗ ਸਮੇਂ ਦੀ ਲੋੜ : ਇਕਬਾਲ ਸਿੰਘ ਬੁੱਟਰ

ਬਠਿੰਡਾ :::::::::::::::::::: ( ਡਾ.ਸੰਦੀਪ  ਘੰਡ)
ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਦੇ ਦਿਸ਼ਾ ਨਿਰਦੇਸ਼ਾਂ ਹੇਠ ਰਾਣੀ ਲਕਸ਼ਮੀ ਬਾਈ ਪ੍ਰੀਕਸ਼ਨ ਸਕੀਮ ਤਹਿਤ ਬਠਿੰਡਾ ਵਿਖੇ ਛੇਵੀਂ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਦੇ ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕਰਵਾਏ ਗਏ।
         ਇਹਨਾਂ ਮੁਕਾਬਲਿਆਂ ਦਾ ਉਦਘਾਟਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਨੇ ਕੀਤਾ।ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਆਪਣੀ ਆਤਮ ਰੱਖਿਆ ਲਈ ਲੜਕੀਆਂ ਲਈ ਕਰਾਟੇ ਟੇ੍ਨਿੰਗ ਲੈਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਵਾਪਰਣ ਸਮੇਂ ਉਹ ਆਪਣਾ ਬਚਾਅ ਕਰਨ ਦੇ ਯੋਗ ਹੋ ਸਕਣ ਅਤੇ ਬਿਨਾ ਕਿਸੇ ਡਰ ਭੈਅ ਦੇ ਆਪਣਾ ਰੋਜ਼ਾਨਾ ਦਾ ਕੰਮ ਕਾਜ ਕਰ ਸਕਣ।
ਜੇਤੂ ਖਿਡਾਰਣਾਂ ਨੂੰ ਇਨਾਮ ਵੰਡਣ ਦੀ ਰਸਮ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ੍ਰੀ ਮਤੀ ਪਦਮਨੀ ਵਲੋਂ ਕੀਤੀ।ਇਸ ਮੋਕੇ ਉਹਨਾਂ ਨੇ ਜੇਤੂ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਜਿੱਤਾ ਹਾਰਾ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੀਆਂ ਹਨ । ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਲੜਕੀਆਂ ਨੂੰ ਆਤਮ ਸੁਰੱਖਿਆ ਦੇ ਗੁਣ ਸਿਖਾਉਣ ਨਾਲ ਉਹਨਾਂ ਦੇ ਵਿੱਚ ਆਤਮ ਰੱਖਿਆ ਦੇ ਗੁਣ ਪੈਦਾ ਹੋਣਗੇ।
    ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਨੋਵੀਂ ਤੋਂ ਬਾਰਵੀਂ ਜਮਾਤ 40 ਕਿਲੋ ਤੋਂ ਘੱਟ ਭਾਰ ਵਿੱਚ ਕੁਲਵਿੰਦਰ ਕੌਰ ਸੰਗਤ ਬਲਾਕ ਨੇ ਪਹਿਲਾਂ, ਕਮਲ ਰਾਣੀ ਭਗਤਾ ਬਲਾਕ ਨੇ ਦੂਜਾ,45 ਕਿਲੋ ਤੋਂ ਘੱਟ ਭਾਰ ਵਿੱਚ ਵੀਰਾਂ ਕੌਰ ਬਲਾਕ ਬਠਿੰਡਾ ਨੇ ਪਹਿਲਾਂ,ਜੈਸਵੀਨ ਬਲਾਕ ਰਾਮਪੁਰਾ ਮੰਡੀ ਨੇ ਦੂਜਾ ਸਥਾਨ, 50 ਕਿਲੋ ਤੋਂ ਘੱਟ ਭਾਰ ਵਿੱਚ ਹਰਮਨਦੀਪ ਕੌਰ ਭਗਤਾ ਨੇ ਪਹਿਲਾਂ, ਜਸਪ੍ਰੀਤ ਕੌਰ ਬਠਿੰਡਾ ਨੇ ਦੂਜਾ,ਛੇਵੀਂ ਤੋਂ ਅੱਠਵੀਂ ਜਮਾਤ 35 ਕਿਲੋ ਵਿੱਚ ਗੁਰਸਿਮਰਨ ਕੌਰ ਰਾਮਪੁਰਾ ਨੇ ਪਹਿਲਾਂ, ਰੁਪਿੰਦਰ ਕੌਰ ਬਠਿੰਡਾ ਨੇ ਦੂਜਾ,40 ਕਿਲੋ ਤੋਂ ਘੱਟ ਭਾਰ ਵਿੱਚ ਨੂਰਪ੍ਰੀਤ ਕੌਰ ਭਗਤਾ ਨੇ ਪਹਿਲਾਂ, ਮੁਸਕਾਨ ਬਠਿੰਡਾ ਨੇ ਦੂਜਾ,45 ਕਿਲੋ ਤੋਂ ਘੱਟ ਭਾਰ ਵਿੱਚ ਅਨੂਪ੍ਰੀਤ ਸੰਗਤ ਨੇ ਪਹਿਲਾਂ, ਕੁਲਵਿੰਦਰ ਕੌਰ ਰਾਮਪੁਰਾ ਨੇ ਦੂਜਾ 45 ਕਿਲੋ ਤੋਂ ਵੱਧ ਭਾਰ ਵਿੱਚ ਸਵਿਤਰੀ ਨੇ ਪਹਿਲਾਂ, ਰਤਨਦੀਪ ਕੌਰ ਸੰਗਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
       ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਕੁਲਵੀਰ ਸਿੰਘ, ਗੁਰਮੀਤ ਸਿੰਘ ਮਾਨ,ਈਸਟਪਾਲ ਸਿੰਘ, ਕਰਮਜੀਤ ਕੌਰ, ਗੁਲਸ਼ਨ ਕੁਮਾਰ,

Leave a Reply

Your email address will not be published.


*


%d