ਸਾਂਝੀ ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਦਾ ਗਠਿਨ

ਲੁਧਿਆਣਾ   ( ਵਿਜੇ ਭਾਂਬਰੀ )
ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਭਾਸ਼ਾ ਦੀਆਂ ਹਿਤੈਸ਼ੀ ਜਥੇਬੰਦੀਆਂ ਦੀ ਮੀਟਿੰਗ
ਡਾ. ਜੋਗਿੰਦਰ ਸਿੰਘ ਨਿਰਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮਾਤ ਭਾਸ਼ਾ ਨੂੰ ਦਰਪੇਸ਼
ਸਮੱਸਿਆਵਾਂ ’ਤੇ ਭਰਪੂਰ ਚਰਚਾ ਹੋਈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ 7 ਜੁਲਈ,
2023 ਦੇ ਅਕਾਦਮਿਕ ਕਾਉਸਲ ਦੇ ਫ਼ੈਸਲੇ ਕਿ ‘ਬੀ.ਸੀ.ਏ. ਦੇ ਤਿੰਨੇ ਸਾਲਾਂ ਵਿਚ ਸਾਰੇ
ਸਮੈਸਟਰਾਂ ਵਿਚ ਪੰਜਾਬੀ ਪੜ੍ਹਾਈ ਜਾਵੇਗੀ’ ਤੋਂ ਪਿੱਛੇ ਹਟਣ ਦਾ ਮਸਲਾ ਭਾਰੂ ਰਿਹਾ।
ਸਾਂਝੀ ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਦਾ ਗਠਿਨ ਕੀਤਾ ਗਿਆ ਜਿਸ ਦੇ ਕਨਵੀਨਰ ਪੰਜਾਬੀ
ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੂੰ ਬਣਾਇਆ ਗਿਆ। ਇਸ
ਮੀਟਿੰਗ ਵਿਚ ਦਰਜਨ ਦੇ ਕਰੀਬ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਜਿਸ ਵਿਚ
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਕੇਂਦਰੀ
ਪੰਜਾਬੀ ਲੇਖਕ ਸਭਾ (ਸੇਖੋਂ), ਪੰਜਾਬ ਚੇਤਨਾ ਮੰਚ, ਲੋਕ ਮੰਚ ਪੰਜਾਬ, ਪੰਜਾਬੀ ਰਾਈਟਰਜ਼
ਕੋਆਪਰੇਟਿਵ ਸੁਸਾਇਟੀ, ਪ੍ਰਗਤੀਸ਼ੀਲ ਲੇਖਕ ਸੰਘ, ਪ੍ਰਗਤੀਸ਼ੀਲ ਲੇਖਕ ਸੰਘ, ਫ਼ੋਕਲੋਰ
ਰਿਸਰਚ ਅਕਾਡਮੀ, ਪੰਜਾਬੀ ਪ੍ਰਚਾਰ ਤੇ ਪਾਸਾਰਾ ਭਾਈਚਾਰਾ, ਫਤਿਹ ਰੌਕ, ਇਪਟਾ ਪੰਜਾਬ,
ਪੰਜਾਬੀ ਭਾਸ਼ਾ ਅਕਾਦਮੀ, ਨਾਟ ਕਲਾ ਕੇਂਦਰ (ਜਗਰਾਉਂ) ਸ਼ਾਮਲ ਹੋਈਆਂ ਜਿਨ੍ਹਾਂ ਦੇ ਦੋ-ਦੋ
ਨੁਮਾਇੰਦਿਆਂ ਨੂੰ ਕਾਰਜਕਾਰਨੀ ਦੇ ਮੈਂਬਰ ਬਣਾਇਆ ਗਿਆ :
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਜਨਰਲ
ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵਲੋਂ ਸ੍ਰੀ
ਦਰਸ਼ਨ ਬੁੱਟਰ ਅਤੇ ਸ੍ਰੀ ਸੁਸ਼ੀਲ ਦੁਸਾਂਝ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵਲੋਂ
ਸ੍ਰੀ ਸੰਧੂ ਵਰਿਆਣਵੀ ਅਤੇ ਸ੍ਰੀ ਪਵਨ ਹਰਚੰਦਪੁਰੀ, ਪੰਜਾਬ ਚੇਤਨਾ ਮੰਚ ਵਲੋਂ  ਸ੍ਰੀ
ਸਤਨਾਮ ਮਾਣਕ ਅਤੇ ਸ੍ਰੀ ਗੁਰਮੀਤ ਪਲਾਹੀ, ਲੋਕ ਮੰਚ ਪੰਜਾਬ ਵਲੋਂ ਡਾ. ਲਖਵਿੰਦਰ ਸਿੰਘ
ਜੌਹਲ ਅਤੇ ਸ੍ਰੀ ਦੀਪਕ ਚਨਾਰਥਲ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਵਲੋਂ ਡਾ.
ਹਰਜਿੰਦਰ ਸਿੰਘ ਅਟਵਾਲ ਅਤੇ ਡਾ. ਉਮਿੰਦਰ ਸਿੰਘ ਜੌਹਲ, ਪ੍ਰਗਤੀਸ਼ੀਲ ਲੇਖਕ ਸੰਘ ਵਲੋਂ
ਸ੍ਰੀ ਸੁਰਜੀਤ ਜੱਜ ਅਤੇ ਡਾ. ਕੁਲਦੀਪ ਸਿੰਘ ਦੀਪ, ਫ਼ੋਕਲੋਰ ਰਿਸਰਚ ਅਕਾਡਮੀ ਵਲੋਂ ਸ੍ਰੀ
ਰਮੇਸ਼ ਯਾਦਵ ਅਤੇ ਸ੍ਰੀ ਭੁਪਿੰਦਰ ਸੰਧੂ, ਪੰਜਾਬੀ ਪ੍ਰਚਾਰ ਤੇ ਪਾਸਾਰਾ ਭਾਈਚਾਰਾ ਵਲੋਂ
ਸ. ਮਹਿੰਦਰ ਸਿੰਘ ਸੇਖੋਂ ਅਤੇ ਸ. ਹਰਬਖ਼ਸ਼ ਸਿੰਘ ਗਰੇਵਾਲ, ਫਤਿਹ ਰੌਕ ਵਲੋਂ ਸ. ਸਤਪਾਲ
ਸਿੰਘ ਦੁੱਗਰੀ ਅਤੇ ਸ. ਜੌਹਰਪ੍ਰੀਤ ਸਿੰਘ, ਇਪਟਾ ਪੰਜਾਬ ਵਲੋਂ ਸ. ਸੰਜੀਵਨ ਸਿੰਘ ਅਤੇ
ਸ੍ਰੀ ਪ੍ਰਦੀਪ ਕੁਮਾਰ, ਪੰਜਾਬੀ ਭਾਸ਼ਾ ਅਕਾਦਮੀ ਵਲੋਂ ਡਾ. ਸ. ਪ. ਸਿੰਘ, ਸਾਬਕਾ ਵਾਈਸ
ਚਾਂਸਲਰ ਅਤੇ ਡਾ. ਸੁਖਵਿੰਦਰ ਸਿੰਘ ਸੰਘਾ, ਨਾਟ ਕਲਾ ਕੇਂਦਰ (ਜਗਰਾਉਂ) ਵਲੋਂ ਸ੍ਰੀ
ਅਮਰਜੀਤ ਮੋਹੀ ਅਤੇ ਸ. ਰਵੀ ਸਿੰਘ ਪੱਬੀਆਂ ਅਤੇ ਪੰਜਾਬੀ ਭਾਸ਼ਾ ਮਾਹਿਰ – ਡਾ. ਜੋਗਾ
ਸਿੰਘ, ਡਾ. ਸਵਰਾਜਬੀਰ, ਸ. ਭੁਪਿੰਦਰ ਸਿੰਘ ਖਹਿਰਾ, ਡਾ. ਸੁਖਦੇਵ ਸਿੰਘ ਸਿਰਸਾ, ਸ੍ਰੀ
ਹਰਮੀਤ ਵਿਦਿਆਰਥੀ, ਸ੍ਰੀ ਕੇਵਲ ਧਾਲੀਵਾਲ, ਡਾ. ਹੀਰਾ ਸਿੰਘ, ਅੰਮਿ੍ਰਤਸਰ ਨੂੰ ਸ਼ਾਮਲ
ਕੀਤਾ ਗਿਆ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਜਿਹੜੀਆਂ ਪੰਜਾਬੀ ਹਿਤੈਸ਼ੀ ਜਥੇਬੰਦੀਆਂ ਹੋਰਸ਼ਾਮਲ ਹੋਣਾ ਚਾਹੁੰਣਗੀਆਂ ਉਨ੍ਹਾਂ ਵੀ ਸ਼ਾਮਲ ਕਰਕੇ ਉਨ੍ਹਾਂ ਦੇ ਦੋ ਨੁੁਮਾਇਦੇ
ਕਾਰਜਕਾਰਨੀ ਵਿਚ ਸ਼ਾਮਲ ਕੀਤੇ ਜਾਣਗੇ।
ਫ਼ੌਰੀ ਤੌਰ ’ਤੇ ਫ਼ੈਸਲਾ ਲਿਆ ਗਿਆ ਕਿ ਜਲਦੀ ਹੀਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਨੂੰ ਪੱਤਰ ਲਿਖ ਕੇ ਜਾਣੂੰ ਕਰਵਾਇਆਜਾਵੇਗਾ। ਚੇਅਰਪਰਸਨ ਕੰਪਿਊਟਰ ਸਾਇੰਸ ਵਿਭਾਗ ਨੂੰ ਵੀ ਪੱਤਰ ਲਿਖਿਆ ਜਾਵੇ ਅਤੇ ਇਸ ਦਾਉਤਾਰਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਅਤੇ  ਡੀਨ ਕਾਲਜਿਜਡਿਵੈਲਪਮੈਂਟ ਕਾਉਸਲ ਨੂੰ ਭੇਜਿਆ ਜਾਵੇ। 08 ਅਗਸਤ, 2024 ਤੱਕ ਉਡੀਕ ਕਰਨ ਤੋਂ ਬਾਅਦਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਨੂੰ ਸਮਾਂ ਲੈ ਕੇ ਮਿਲਣ ਦਾ ਪ੍ਰੋਗਰਾਮਉਲੀਕਿਆ ਜਾਵੇਗਾ। ਜੇਕਰ ਫਿਰ ਵੀ ਮਸਲਾ ਹੱਲ ਨਹੀਂ ਹੁੰਦਾ ਤਾਂ ਅਗਲੇਰਾ ਜਨਤਕ ਸੰਘਰਸ਼ਸ਼ੁਰੂ ਕੀਤਾ ਜਾਵੇਗਾ।
ਇਸੇ ਤਰ੍ਹਾਂ ਜਦੋਂ ਵੀ ਕਦੇ ਕੋਈ ਮਾਤ-ਭਾਸ਼ਾ ਸੰਬੰਧੀ ਫੌਰੀ ਮਸਲਾ ਪੈਦਾ ਹੁੰਦਾ ਹੈ
ਤੁਰੰਤ ਕਾਰਵਾਈ ਤਾਲਮੇਲ ਕਮੇਟੀ ਵਲੋਂ ਕੀਤੀ ਜਾਵੇਗੀ ਅਤੇ ਏਕਾ ਉਸਾਰਦਿਆਂ ਜਨਤਕ ਸੰਘਰਸ਼
ਦਾ ਸੱਦਾ ਦਿੱਤਾ ਜਾਇਆ ਕਰੇਗਾ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin