Haryana News

7250 ਕਰੋੜ ਰੁਪਏ ਦੀ ਲਾਗਤ ਨਾਲ ਰਾਜੀਵ ਗਾਂਧੀ ਥਰਮਲ ਪਾਵਰ ਪਲਾਂਟ, ਖੇਦੜ, ਹਿਸਾਰ ਵਿਚ ਸਥਾਪਿਤ ਕੀਤੀ ਜਾਵੇਗੀ ਇਹ ਯੁਨਿਟ

ਚੰਡੀਗੜ੍ਹ, 17 ਜੂਨ – ਹਰਿਆਣਾ ਸੂਬੇ ਨੇ ਬਿਜਲੀ ਉਤਪਾਦਨ ਦੇ ਖੇਤਰ ਵਿਚ ਆਤਮਨਿਰਭਰਤਾ ਦੇ ਵੱਲ ਇਕ ਹੋਰ ਮਹਤੱਵਪੂਰਨ ਕਦਮ ਵਧਾ ਲਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਰਾਜੀਵ ਗਾਂਧੀ ਥਰਮਲ ਪਾਵਰ ਪਲਾਂਟ, ਖੇਦੜ, ਹਿਸਾਰ ਵਿਚ 7250 ਕਰੋੜ ਰੁਪਏ ਦੀ ਲਾਗਤ ਨਾਲ 800 ਮੇਗਾਵਾਟ ਦੀ ਵੱਧ ਅਲਟਰਾ ਸੁਪਰ ਕ੍ਰਿਟੀਕਲ ਥਰਮਲ ਪਾਵਰ ਯੂਨਿਟ ਸਥਾਪਿਤ ਕਰਨ ਦਾ ਐਲਾਨ ਕੀਤਾ। ਇਸ ਨਾਲ ਹਰਿਆਣਾ ਸੂਬਾ ਬਿਜਲੀ ਉਤਪਾਦਨ ਦੇ ਮਾਮਲੇ ਵਿਚ ਜਲਦੀ ਹੀ ਆਤਮਨਿਰਭਰ ਹੋ ਸਕੇਗਾ।

          ਮੁੱਖ ਮੰਤਰੀ ਅੱਜ ਅੰਬਾਲਾ ਵਿਚ ਪ੍ਰਧਾਨ ਮੰਤਰੀ ਸੂਰਿਆਘਰ ਮੁਫਤ ਬਿਜਲੀ ਯੋਜਨਾ ਤਹਿਤ ਪ੍ਰਬੰਧਿਤ ਰਾਜ ਪੱਧਰੀ ਸਮਾਰੋਹ ਵਿਚ ਹਰਿਆਣਾ ਵਿਚ ਵੱਧ ਗ੍ਰਾਂਟ ਸਕੀਮ ਦੀ ਸ਼ੁਰੂਆਤ ਕਰਦੇ ਹੋਏ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਉਨ੍ਹਾਂ ਨੇ ਯੋਜਨਾ ਦੇ ਲਾਭਕਾਰਾਂ ਨੂੰ ਪ੍ਰਮਾਣ ਪੱਤਰ ਵੀ ਵੰਡੇ।

ਬਿਜਲੀ ਦਾ ਮੰਥਲੀ ਮਿਨਿਮਮ ਚਾਰਜ ਖਤਮ, ਜਿੰਨ੍ਹੀ ਯੁਨਿਟ ਦੀ ਖਪਤ-ਉਨ੍ਹਾਂ ਹੀ ਹੋਵੇਗਾ ਬਿੱਲ

          ਮੁੱਖ ਮੰਤਰੀ ਨੇ ਇਕ ਹੋਰ ਮਹਤੱਵਪੂਰਨ ਐਲਾਨ ਕਰਦੇ ਹੋਏ ਬਿਜਲੀ ਦਾ ਮੰਥਲੀ ਮਿਨਿਮਮ ਚਾਰਜ ਖਤਮ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਤੋਂ ਸੂਬੇ ਦੇ ਲੋਕ ਬਿਜਲੀ ਦੀ ਜਿਨ੍ਹੀ ਯੂਨਿਟ ਖਰਚ ਕਰਣਗੇ ਉਨ੍ਹਾਂ ਹੀ ਬਿੱਲ ਆਵੇਗਾ, ਤਾਂ ਜੋ ਬਿਜਲੀ ਖਪਤਕਾਰਾਂ ਨੂੰ ਰਾਹਤ ਪ੍ਰਦਾਨ ਕੀਤੀ ਜਾ ਸਕੇ।

ਸੋਲਰ ਰੂਫ ਟਾਪ ਪਲਾਂਟ ਦਾ ਸਾਰਾ ਖਰਚ ਡਬਲ ਇੰਜਨ ਸਰਕਾਰ ਕਰੇਗੀ ਭੁਗਤਾਨ

          ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਸੂਰਿਆਘਰ ਮੁਫਤ ਬਿਜਲੀ ਯੌਜਨਾ ਦੇ ਸ਼ੁਰੂਆਤ ਮੌਕੇ ‘ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਯੋਜਨਾ ਨਾਲ 1,80,000 ਰੁਪਏ ਤੋਂ ਘੱਟ ਆਮਦਨ ਵਾਲੇ ਗਰੀਬ ਪਰਿਵਾਰਾਂ ਨੂੰ ਰੂਫਟਾਪ ਸੋਲਰ ਪਲਾਂਟ ਸਥਾਪਿਤ ਕਰਨ ਲਈ 60,000 ਰੁਪਏ ਦੀ ਸਬਸਿਡੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਪ੍ਰਦਾਨ ਕੀਤੀ ਜਾਵੇਗੀ ਜਦੋਂ ਕਿ 50,000  ਦੀ ਸਬਸਿਡੀ ਸੂਬਾ ਸਰਕਾਰ ਪ੍ਰਦਾਨ ਕਰੇਗੀ। ਹਾਲਾਂਕਿ ਯੋਜਨਾ ਤਹਿਤ ਰੂਫਟਾਪ ਸੋਲਰ ਪਲਾਂਟ ਲਗਾਉਣ ‘ਤੇ 1,10,000 ਖਰਚਾ ਆਵੇਗਾ, ਪਰ ਖਪਤਕਾਰ ਨੂੰ ਆਪਣੇ ਜੇਬ ਤੋਂ ਕੁੱਝ ਵੀ ਖਰਚ ਨਹੀਂ ਕਰਨਾ ਪਵੇਗਾ। ਇਸੀ ਤਰ੍ਹਾ, 1,80,000 ਰੁਪਏ ਤੋਂ 3 ਲੱਖ ਰੁਪਏ ਤਕ ਦੀ ਆਮਦਨ ਵਾਲੇ ਪਰਿਵਾਰਾਂ ਨੂੰ ਕੇਂਦਰ ਸਰਕਾਰ ਵੱਲੋਂ 60,000 ਸਬਸਿਡੀ ਅਤੇ 20,000 ਦੀ ਸਬਸਿਡੀ ਰਾਜ ਸਰਕਾਰ ਵੱਲੋਂ ਪ੍ਰਦਾਨ ਕੀਤੀ ਜਾਵੇਗੀ।

          ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨੁੰ ਸ਼ੁਰੂ ਕਰਨ ਦਾ ਸੰਕਲਪ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ 22 ਜਨਵਰੀ, 2024 ਨੁੰ ਅਯੋਧਿਆ ਦੀ ਪਵਿੱਤਰ ਭੂਮੀ ਤੋਂ ਲਿਆ ਗਿਆ ਸੀ। ਅੱਜ ਇਸ ਯੋਜਨਾ ਨੁੰ ਹਰਿਆਣਾ ਸੂਬੇ ਵਿਚ ਅਮਲੀਜਾਮਾ ਪਹਿਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਸ ਯੋਜਨਾ ਰਾਹੀਂ ਇਕ ਕਰੋੜ ਘਰਾਂ ‘ਤੇ ਸੋਲਰ ਰੂਫਟਾਪ ਪਲਾਂਟ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਹ ਯੋਜਨਾ ਪਹਿਲਾਂ ਆਓ-ਪਹਿਲਾਂ ਪਾਓ ਦੇ ਸਿਦਾਂਤ ‘ਤੇ ਹੈ ਮਤਲਬ ਜੋ ਯੋਗ ਵਿਅਕਤੀ ਯੋਜਨਾ ਦਾ ਲਾਭ ਲੈਣ ਲਈ ਪੋਰਟਲ ‘ਤੇ ਪਹਿਲਾ ਰਜਿਸਟਰਡ ਕਰੇਗਾ ਉਸ ਨੂੰ ਯੋਜਨਾ ਦਾ ਲਾਭ ਸੱਭ ਤੋਂ ਪਹਿਲਾਂ ਮਿਲੇਗਾ।

ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਪਿਛਲੇ 10 ਸਾਲਾਂ ਵਿਚ ਗਰੀਬ ਆਦਮੀ ਹੋਇਆ ਮਜਬੂਤ

          ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੋਚ ਹੈ ਕਿ ਲਾਇਨ ਵਿਚ ਖੜੇ ਆਖੀਰੀ ਵਿਅਕਤੀ ਦਾ ਉਦੈ ਕਿਵੇਂ ਹੋਵੇ, ਉਸ ਨੁੰ ਕਿਸ ਤਰ੍ਹਾ ਮਜਬੂਤ ਬਣਾਇਆ ਜਾਵੇ। ਪਿਛਲੇ 10 ਸਾਲਾਂ ਵਿਚ ਨਰੇਂਦਰ ਮੋਦੀ ਜੀ ਨੇ ਵੱਖ-ਵੱਖ ਭਲਾਈਕਾਰੀ ਯੋਜਨਾਵਾਂ ਰਾਹੀਂ ਗਰੀਬ ਨੁੰ ਮਜਬੂਤ ਬਣਾ ਕੇ ਉਨ੍ਹਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਦਾ ਕੰਮ ਕੀਤਾ ਹੈ। ਇਸ ਦੌਰਾਨ 25 ਕਰੋੜ ਗਰੀਬ ਪਰਿਵਾਰਾਂ ਨੂੰ ਯੋਜਨਾਬੱਧ ਢੰਗ ਨਾਲ ਗਰੀਬੀ ਰੇਖਾ ਤੋਂ ਉੱਪਰ ਚੁਕਿਆ ਹੈ। ਅੱਜ ਤੋਂ ਸੂਬੇ ਵਿਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਸੂਰਿਆਘਰ ਮੁਫਤ ਬਿਜਲੀ ਯੋਜਨਾ ਰਾਹੀਂ ਵੀ ਗਰੀਬ ਵਿਅਕਤੀ ਨੂੰ ਮਜਬੂਤ ਕਰਨ ਦਾ ਕੰਮ ਨਰੇਂਦਰ ਮੋਦੀ ਜੀ ਵੱਲੋਂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦੀ ਇਸ ਪਰਿਕਲਪਨਾ ਨੂੰ ਸੌ-ਫੀਸਦੀ ਧਰਾਤਲ ‘ਤੇ ਉਤਾਰਨ ਦਾ ਕੰਮ ਇਹ ਡਬਲ ਇੰਜਨ ਦੀ ਸਰਕਾਰ ਕਰ ਰਹੀ ਹੈ।

ਕੇਂਦਰ ਅਤੇ ਹਰਿਆਣਾ ਦੀ ਡਬਲ ਇੰਜਨ ਦੀ ਸਰਕਾਰ ਨੇ ਝੂਠ ਦੀ ਰਾਜਨੀਤੀ ‘ਤੇ ਲਗਾਇਆ ਵਿਰਾਮ

          ਵਿਰੋਧੀ ਧਿਰ ‘ਤੇ ਕਟਾਕਸ਼ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਦੀ ਸਰਕਾਰਾਂ ਵਿਚ ਬਿਜਲੀ ਦੇ ਨਾਂਅ ‘ਤੇ ਸੂਬੇ ਵਿਚ ਰਾਜਨੀਤੀ ਚਲਦੀ ਸੀ, ਰੇਲਿਆ ਤਕ ਪ੍ਰਬੰਧਿਤ ਕੀਤੀ ਜਾਂਦੀ ਸੀ ਅਤੇ 24 ਘੰਟੇ ਬਿਜਲੀ ਦੇਣ ਦੇ ਵਾਦੇ ਵੀ ਕੀਤੇ ਜਾਂਦੇ ਸਨ। ਸੂਬੇ ਦੀ ਭੋਲੀ-ਭਾਲੀ ਜਨਤਾ ਤੋਂ ਬਿਜਲੀ ਦੇ ਨਾਂਅ ‘ਤੇ ਵੋਟ ਵੀ ਲੈ ਲੈਂਦੇ ਸਨ, ਪਰ 24 ਘੰਟੇ ਬਿਜਲੀ ਉਪਲਬਧ ਨਹੀਂ ਕਰਾ ਪਾਉਂਦੇ ਸਨ। ਅਸੀਂ ਯੋਜਨਾਬੱਧ ਢੰਗ ਨਾਲ ਹਰਿਆਣਾ ਵਿਚ ਮਾਰਾ ਗਾਂਓ-ਜਗਮਗ ਗਾਂਓ ਯੋਜਨਾ ਦੀ ਸ਼ੁਰੂਆਤ ਕੀਤੀ ਜਿਸ ਦੇ ਤਹਿਤ ਅੱਜ ਹਰਿਆਣਾ ਦੇ ਹਰੇਕ ਪਿੰਡ ਵਿਚ 24 ਘੰਟੇ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਆਪਣੀ ਰਾਜਨੀਤੀ ਚਮਕਾਉਣ ਵਾਲੇ ਅਜਿਹੇ ਨੇਤਾ ਵਿਰੋਧੀ ਧਿਰ ਵਿਚ ਬੈਠ ਕੇ ਲੋਕਾਂ ਨੂੰ ਗੁਮਰਾਹ ਕਰਦੇ ਰਹੇ ਕਿ ਬਿਜਲੀ ਦੇ ਬਿੱਲ ਨਾ ਭ+ੋ, ਸਾਡੀ ਸਰਕਾਰ ਆਵੇਗੀ ਤਾਂ ਅਸੀਂ ਮਾਫ ਕਰ ਦਵਾਂਗੇ। ਅਜਿਹੇ ਝੂਠੇ ਨੇਤਾ ਜਨਤਾ ਨੁੰ ਗੁਮਰਾਹ ਕਰ ਕੇ ਸੱਤਾ ਵਿਚ ਤਾਂ ਆ ਜਾਂਦੇ ਸਨ ਪਰ ਬਿਜਲੀ ਦੇ ਬਿੱਲ ਮਾਫ ਨਹੀਂ ਕੀਤੇ। ਕੇਂਦਰ ਅਤੇ ਹਰਿਆਣਾ ਦੀ ਡਬਲ ਇੰਜਨ ਦੀ ਸਰਕਾ ਨੈ ਹੀ ਇਸ ਤਰ੍ਹਾ ਦੀ ਝੂਠ ਦੀ ਰਾਜਨੀਤੀ ‘ਤੇ ਰੋਕ ਲਗਾਉਣ ਦਾ ਕੰਮ ਕੀਤਾ ਹੈ।

ਦੇਸ਼ ਗ੍ਰੀਨ ਏਨਰਜੀ ਵੱਲ  ਤੇਜੀ ਨਾਲ ਵਧਿਆ

          ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿਚ ਸੌਰ ਉਰਜਾ ‘ਤੇ ਬਹੁਤ ਹੀ ਤੇਜੀ ਨਾਲ ਕੰਮ ਹੋ ਰਿਹਾ ਹੈ। ਸਾਲ 2016 ਵਿਚ ਪ੍ਰਧਾਨ ਮੰਤਰੀ ਜੀ ਨੇ ਗੁਰੂਗ੍ਰਾਮ ਵਿਚ ਕੌਮਾਂਤਰੀ ਸੌਰ ਗਠਬੰਧਨ ਸਕੱਤਰੇਤ ਦਾ ਉਦਘਾਟਨ ਕੀਤਾ ਸੀ ਉਸ ਦੇ ਬਾਅਦ ਦੇਸ਼ ਗ੍ਰੀਨ ਏਨਰਜੀ ਦੇ ਵੱਲ ਤੇਜੀ ਨਾਲ ਅੱਗੇ ਵੱਧ ਰਿਹਾ ਹੈ।

          ਹਾਲ ਹੀ ਵਿਚ ਸੋਨੀਪਤ ਵਿਚ ਗਰੀਬ ਪਰਿਵਾਰਾਂ ਨੂੰ 100-100 ਵਰਗ ਗਜ ਦੇ ਪਲਾਟ ਅਲਾਟਮੈਂਟ ਦਾ ਜਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਵਿਧਾਨਸਭਾ ਵਿਚ ਨਾ ਸਿਰਫ ਇਸ ਦੇ ਲਈ ਬਿੱਲ ਪਾਸ ਕਰਵਾਇਆ ਸਗੋ ਵੱਖ ਤੋਂ ਬਜਟ ਵਿਚ ਪ੍ਰਾਵਧਾਨ ਕੀਤਾ ਗਿਆ। ਹਾਲ ਹੀ ਵਿਚ 7500 ਤੋਂ ਵੱਧ ਯੋਗ ਲੋਕਾਂ ਨੂੰ ਪਲਾਟ ਦਾ ਕਬਜਾ ਅਤੇ ਕਾਗਜ ਪ੍ਰਦਾਨ ਕੀਤੇ ਗਏ ਹਨ। ਇਸ ਤੋਂ ਇਲਾਵਾ, ਜਿੱਥੇ ਪੰਚਾਇਤ ਦੇ ਕੋਲ ਪਲਾਟ ਦੇਣ ਲਈ ਜਮੀਨ ਉਪਲਬਧ ਨਹੀਂ ਹੈ ਉੱਥੇ ਯੋਗ ਵਿਅਕਤੀ ਦੇ ਖਾਤੇ ਵਿਚ ਪਲਾਟ ਖਰੀਦਣ ਦੇ ਲਈ 1,00,000 ਦੇਣ ਦਾ ਪ੍ਰਾਵਧਾਨ ਵੀ ਕੀਤਾ ਗਿਆ ਹੈ। ਨਾਲ ਹੀ ਹੈਪੀ ਯੋਜਨਾ ਦੀ ਸ਼ੁਰੂਆਤ ਵੀ ਕੀਤੀ ਹੈ ਜਿਸ ਦੇ ਤਹਿਤ 1 ਲੱਖ ਤੋਂ ਘੱਟ ਆਮਦਨ ਵਾਲੇ 23 ਲੱਖ ਪਰਿਵਾਰਾਂ ਦੇ 84 ਲੱਖ ਲੋਕਾਂ ਨੂੰ ਇਕ ਸਾਲ ਵਿਚ 1000 ਕਿਲੋਮੀਟਰ ਤਕ ਹਰਿਆਣਾ ਰੋਡਵੇਜ ਵਿਚ ਮੁਫਤ ਬੱਸ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ।

          ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਤੀਜੀ ਵਾਰ ਸੁੰਹ ਲੈਣ ਬਾਅਦ ਸੱਭ ਤੋਂ ਪਹਿਲਾਂ ਕਿਸਾਨਾਂ ਨੁੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐਮ-ਕਿਸਾਨ) ਯੋਜਨਾ ਤਹਿਤ 20,000 ਕਰੋੜ ਰੁਪਏ ਦੀ ਰਕਮ ਜਾਰੀ ਕਰਨ ਦਾ ਕੰਮ ਕੀਤਾ। ਨਾਲ ਹੀ ਜਿਸ ਤਰ੍ਹਾ ਕੇਂਦਰ ਸਰਕਾਰ ਨੇ ਹੁਣ ਤਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 4 ਕਰੋੜ ਗਰੀਬ ਲੋਕਾਂ ਨੂੰ ਮਕਾਨ ਬਣਾ ਕੇ ਦਿੱਤੇ ਉਸੀ ਤਰ੍ਹਾ ਆਉਣ ਵਾਲੇ 5 ਸਾਲ ਵਿਚ 3 ਕਰੋੜ ਹੋਰ ਮਕਾਨ ਦੇਣ ‘ਤੇ ਕੰਮ ਕਰਣਗੇ।

          ਮੁੱਖ ਮੰਤਰੀ ਨੇ ਕਿਹਾ ਕਿ ਸਾਲ 2014 ਤੋਂ 2024 ਦੇ ਵਿਚ ਦੇਸ਼ ਵਿਚ ਇਕ ਵੱਡਾ ਅੰਤਰ ਦੇਖਣ ਨੂੰ ਮਿਲਿਆ ਹੈ, ਚਾਹੇ ਉਹ ਸੜਕਾਂ ਦੀ ਗੱਲ ਹੋਵੇ, ਯੂਨੀਵਰਸਿਟੀ ਦੀ ਗੱਲ ਹੋਵੇ, ਮੈਡੀਕਲ ਕਾਲਜ ਹੋਵੇ, ਮੈਡੀਕਲ ਯੂਨੀਵਰਸਿਟੀ ਦੀ ਗੱਲ ਹੋਵੇ ਜਾਂ ਬੁਨਿਆਦੀ ਵਿਕਾਸ ਦੀ ਗੱਲ ਹੋਵੇ। ਦੇਸ਼ ਇੰਨ੍ਹਾਂ ਸਾਰੇ ਖੇਤਰਾਂ ਵਿਚ ਤੇਜੀ ਨਾਲ ਅੱਗੇ ਵਧਿਆ ਹੈ। ਹਰਿਆਣਾ ਵਿਚ ਵੀ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਇਸ ਦੌਰਾਨ ਚਹੁਮੁਖੀ ਵਿਕਾਸ ਯਕੀਨੀ ਕੀਤਾ ਗਿਆ ਹੈ। ਕੁੜੀਆਂ ਨੂੰ 20 ਕਿਲੋਮੀਟਰ ਦੇ ਘੇਰੇ ਵਿਚ ਕਾਲਜ ਦੀ ਸਹੂਲਤ ਪ੍ਰਦਾਨ ਕਰਵਾਉਣ ਤੋਂ ਇਲਾਵਾ ਜਿਨ੍ਹਾਂ ਪਰਿਵਾਰਾਂ ਦੀ ਆਮਦਨ 1,80,000 ਰੁਪਏ ਤੋਂ ਘੱਟ ਹੈ ਉਨ੍ਹਾਂ ਕੁੜੀਆਂ ਦੀ ਪੜਾਈ ਦਾ ਖਰਚਾ ਹਰਿਆਣਾ ਸਰਕਾਰ ਭੁਗਤਾਨ ਕਰ ਰਹੀ ਹੈ।

          ਇਸ ਮੌਕੇ ‘ਤੇ ਉਰਜਾ ਮੰਤਰੀ ਸ੍ਰੀ ਰਣਜੀਤ ਸਿੰਘ ਨੇ ਕਿਹਾ ਕਿ ਅੱਜ ਅੰਬਾਲਾ ਦੇ ਲਈ ਇਤਿਹਾਸਕ ਦਿਨ ਹੈ। ਪਿਛਲੇ ਕੁੱਝ ਸਾਲਾਂ ਵਿਚ ਪਾਵਰ ਸੈਕਟਰ ਵਿਚ ਹਰਿਆਣਾ ਨੁੰ ਬਹੁਤ ਚੰਗੀ ਮਾਈਲੇਜ ਮਿਲੀ ਹੈ। ਸੂਬੇ ਦੇ ਉਰਜਾ ਮੰਤਰਾਲੇ ਦੇ ਤਹਿਤ ਕੰਮ ਕਰ ਰਹੇ ਦੋਨਾਂ ਕੰਪਨੀ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਅਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਏ ਪਲੱਸ ਕੈਟੇਗਰੀ ਵਿਚ ਆ ਗਈਆਂ ਹਨ। ਸਾਡਾ ਨਾ ਸਿਰਫ ਲਾਇਨ ਲਾਸੇਸ ਘੱਟ ਤੋਂ ਘੱਟ ਪੱਧਰ ‘ਤੇ ਆਇਆ ਹੈ ਸਗੋ ਅੱਜ ਪੂਰੇ ਦੇਸ਼ ਵਿਚ ਹਰਿਆਣਾ ਦੀ ਚਾਰੋ ਬਿਜਲੀ ਕੰਪਨੀਆਂ ਭਰੋਸੇਮੰਦਗੀ ਸ਼੍ਰੇਣੀ ਵਿਚ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੂਰਿਅਘਰ ਮੁਫਤ ਬਿਜਲੀ ਯੋਜਨਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਡ੍ਰੀਮ ਪ੍ਰੋਜੈਕਟ ਹੈ ਅਤੇ ਹੁਣ ਕੇਂਦਰੀ ਊਰਜਾ ਮੰਤਰੀ ਵਜੋ ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਇਸ ਨੂੰ ਕੇਂਦਰ ਵਿਚ ਦੇਖ ਰਹੇ ਹਨ। ਅਸੀਂ ਪੂਰੇ ਭਰੋਸੇ ਦੇ ਨਾਲ ਅੱਗੇ ਵੱਧਦੇ ਹੋਏ ਇਸ ਯੋਜਨਾ ਨੂੰ ਸੂਬੇ ਵਿਚ ਧਰਾਤਲ ‘ਤੇ ਲਾਗੂ ਕਰਵਾਉਣਾ ਯਕੀਨੀ ਕਰਾਂਗੇ।

          ਇਸ ਤੋਂ ਪਹਿਲਾਂ ਟ੍ਰਾਂਸਪੋਰਅ ਰਾਜ ਮੰਤਰੀ ਸ੍ਰੀ ਅਸੀਮ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੂਰਿਆਘਰ ਮੁਫਤ ਬਿਜਲੀ ਯੋਜਨਾ ਸੂਬੇ ਦੇ ਲੋਕਾਂ ਦੇ ਜੀਵਨ ਵਿਚ ਉਜਾਲਾ ਭਰਨ ਦਾ ਕੰਮ ਕਰੇਗੀ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਮੰਨਣਾ ਹੈ ਕਿ ਭਾਂਰਤ ਦੇਸ਼ ਅਤੇ ਉਰਜਾ ਦੇ ਖੇਤਰ ਵਿਚ ਇੰਨ੍ਹੇ ਕੰਮ ਕਰ ਸਕਦੀ ਹੈ ਜੋ ਹੋਰ ਦੇਸ਼ਾਂ ਲਈ ਇਕ ਮਿਸਾਲ ਹੋ ਸਕਦੀ ਹੈ। ਅੱਜ ਹਰਿਆਣਾ ਸੂਬੇ ਵਿਚ ਇਸ ਯੋਜਨਾ ਦੀ ਸ਼ੁਰੂਆਤ ਹੋ ਰਹੀ ਹੈ।

          ਇਸ ਮੌਕੇ ‘ਤੇ ਉਰਜਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਪੂਰਵ ਕੁਮਾਰ ਸਿੰਘ, ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਪ੍ਰਬੰਧ ਨਿਦੇਸ਼ ਡਾ. ਸਾਕੇਤ ਕੁਮਾਰ ਸਮੇਤ ਹੋਰ ਅਧਿਕਾਰੀ ਵੀ ਮੋਜੂਦ ਸਨ।

ਮੁੱਖ ਮੰਤਰੀ ਨੇ ਤੀਰਥ ਯਾਤਰਾ ਯੋਜਨਾ ਤਹਿਤ ਰਾਮਲੱਲਾ ਦੇ ਦਰਸ਼ਨ ਲਈ ਬੱਸ ਨੁੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਚੰਡੀਗੜ੍ਹ, 17 ਜੂਨ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਸੋਮਵਾਰ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੰਬਾਲਾ ਜਿਲ੍ਹਾ ਤੋਂ ਅਯੋਧਿਆ ਧਾਮ ਲਈ ਏਸੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਬੱਸ ਵਿਚ 38 ਤੀਰਥ ਯਾਤਰੀ ਸਵਾਰ ਸਨ, ਜੋ ਅਯੋਧਿਆ ਜਾਣਗੇ ਅਤੇ ਸ੍ਰੀ ਰਾਮ ਮੰਦਿਰ ਦੇ ਦਰਸ਼ਨ ਕਰਣਗੇ।

          ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਰਾਮ ਦੇ ਦਰਸ਼ਨਾਂ ਲਈ ਮਾਂ ਅੰਬਾ ਦੀ ਪਵਿੱਤਰ ਭੂਮੀ ਤੋਂ ਜੱਥਾ ਰਵਾਨਾ ਕੀਤਾ ਹੈ। ਇਕ ਲੰਬੇ ਸਮੇਂ ਬਾਅਦ ਅਯੋਧਿਆ ਵਿਚ ਭਗਵਾਨ ਸ੍ਰੀ ਰਾਮ ਦਾ ਵੱਡਾ ਅਤੇ ਸ਼ਾਨਦਾਰ ਮੰਦਿਰ ਬਣਿਆ ਹੈ ਜੋ ਸਾਡੇ ਲਈ ਖੁਸ਼ਕਿਸਮਤੀ ਦੀ ਗੱਲ ਹੈ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸੂਬੇ ਦੇ  ਲੱਖਾਂ ਸ਼ਰਧਾਲੂ ਫਰੀ ਦੇਸ਼ ਦੇ ਮਹਤੱਵਪੂਰਨ ਤੀਰਥ ਸਥਾਨਾਂ ਦੇ ਦਰਸ਼ਨ ਕਰਣਗੇ। ਇਸ ਦੇ ਲਈ ਪੂਰੇ ਸੂਬੇ ਤੋਂ ਹੁਣ ਤਕ 7 ਏਸੀ ਵੋਲਵੋ ਬੱਸਾਂ ਸੂਬਾ ਸਰਕਾਰ ਵੱਲੋਂ ਰਵਾਨਾ ਕੀਤੀਆਂ ਜਾ ਚੁੱਕੀਆਂ ਹਨ ਅਤੇ ਸੈਕੜਿਆਂ ਯਾਤਰੀ ਅਯੋਧਿਆ ਸਮੇਤ ਹੋਰ ਤੀਰਥ ਸਥਾਨਾਂ ਦੇ ਦਰਸ਼ਨ ਕਰ ਚੁੱਕੇ ਹਨ। ਇਸ ਅਨੋਖੀ ਯੋਜਨਾ ਨਾਲ ਸ਼ਰਧਾਲੂਆਂ ਦੀ ਆਸਥਾ ਨੂੰ ਵੀ ਸਨਮਾਨ ਮਿਲ ਰਿਹਾ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਅਯੋਧਿਆ ਧਾਮ ਜਾ ਰਹੇ ਸ਼ਰਧਾਲੂਆਂ ਨਾਲ ਗਲਬਾਤ ਕੀਤੀ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਪੁਲਿਸਸ ਡੀਏਵੀ ਸਕੂਲ ਦੇ ਪਰਿਸਰ ਤੋਂ ਦਿਖਾਈ ਹਰੀ ਝੰਡੀ

          ਪੁਲਿਸ ਡੀਏਵੀ ਪਬਲਿਕ ਸਕੂਲ, ਅੰਬਾਲਾ ਸ਼ਹਿਰ ਦੇ ਪਰਿਸਰ ਤੋਂ ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਏਸੀ ਵੋਲਵੋ ਬੱਸ ਨੂੰ ਹਰੀ ਝੰਡੀ ਦੇਣ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਇਸ ਮੌਕੇ ‘ਤੇ ਟ੍ਰਾਂਸਪੋਰਟ ਮੰਤਰੀ ਅਸੀਮ ਗੋਇਲ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਮਨਦੀਪ ਸਿੰਘ ਬਰਾੜ, ਡਿਪਟੀ ਕਮਿਸ਼ਨਰ ਡਾ. ਸ਼ਾਲੀਨ, ਐਸਪੀ ਜਸ਼ਨ ਦੀਪ ਸਿੰਘ ਰੰਧਾਵਾ, ਸੰਯੁਕਤ ਨਿਦੇਸ਼ਕ ਗੌਰਵ ਗੁਪਤਾ, ਭਾਜਪਾ ਜਿਲ੍ਹਾ ਪ੍ਰਧਾਨ ਮਨਦੀਪ ਰਾਣਾ ਮੌਜੂਦ ਰਹੇ। ਇਸ ਦੌਰਾਨ ਸ਼ਰਧਾਲੂਆਂ ਨੂੰ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਵੱਲੋਂ ਇਕ-ਇਕ ਕਿੱਟ ਬੈਗ ਵੀ ਉਪਲਬਧ ਕਰਵਾਇਆ ਗਿਆ।

ਲਗਾਤਾਰ ਭੇਜੇ ਜਾ ਰਹੇ ਸ਼ਰਧਾਲੂ

          ਹਰਿਆਣਾ ਸਰਕਾਰ ਨੇ ਸ਼ਰਧਾਲੂਆਂ ਨੁੰ ਫਰੀ ਤੀਰਥ ਯਾਤਰਾ ਕਰਵਾਉਣ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ ਯੋਜਨਾ ਤਹਿਤ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ ਜਾ ਰਹੀ ਹੈ। ਯੋਜਨਾ ਦਾ ਲਾਭ ਲੈਣ ਲਈ ਉਮਰ 60 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਅਤੇ ਪਰਿਵਾਰ ਦੀ ਆਮਦਨ 1 ਲੱਖ 80 ਹਜਾਰ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ। ਅਜਿਹੇ ਸ਼ਰਧਾਲੂਆਂ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਪੋਰਟਲ ‘ਤੇ ਰਜਿਸਟ੍ਰੇਸ਼ਣ ਕਰਵਾਉਣਾ ਜਰੂਰੀ ਹੈ। ਹੁਣ ਤਕ ਅਨੇਕ ਲਾਭਕਾਰ ਇਸ ਯੋਜਨਾ ਦਾ ਲਾਭ ਚੁੱਕ ਚੁੱਕੇ ਹਨ।

ਲੋਕਾਂ ਦੀ ਸਮਸਿਆਵਾਂ ਦਾ ਹੱਲ ਕਰਵਾਉਣਾ ਹੈ ਮੁੱਖ ਉਦੇਸ਼  ਮਹੀਪਾਲ ਢਾਂਡਾ

ਚੰਡੀਗੜ੍ਹ, 17 ਜੂਨ – ਹਰਿਆਣਾ ਦੇ ਵਿਕਾਸ, ਪੰਚਾਇਤ ਅਤੇ ਸਹਿਕਾਰਤਾ ਰਾਜ ਮੰਤਰੀ ਮਹੀਪਾਲ ਢਾਂਡਾ ਨੇ ਅੱਜ ਪਾਣੀਪਤ ਦੇ ਦਿਵਾਨਾ ਅਤੇ ਖਲੀਲਾ ਪ੍ਰਹਿਲਾਦਪੁਰ ਵਿਚ ਪ੍ਰਬੰਧਿਤ ਆਪਕੀ ਸਰਕਾਰ-ਆਪਕੇ ਦੁਆਰ ਖੁੱਲੇ ਦਰਬਾਰ ਪ੍ਰੋਗ੍ਰਾਮ ਵਿਚ ਲੋਕਾਂ ਦੀਆਂ ਸਮਸਿਆਵਾਂ ਨੂੰ ਸੁਣਿਆ ਅਤੇ ਮੌਕੇ ‘ਤੇ ਅਧਿਕਾਰੀਆਂ ਦੇ ਸਹਿਯੋਗ ਨਾਲ ਜਿਆਦਾਤਰ ਦਾ ਹੱਲ ਕੀਤਾ। ਉਪਰੋਕਤ ਦੋਵਾਂ ਪਿੰਡ ਦੀ ਇਸ ਪ੍ਰੋਗ੍ਰਾਮ ਵਿਚ ਕਰੀਬ 120 ਜਨ ਸਮਸਿਆਵਾਂ ਸੁਣੀਆਂ।

          ਮੰਤਰੀ ਨੇ ਕਿਹਾ ਕਿ ਊਹ ਰਾਜਨੀਤੀ ਵਿਚ ਸੇਵਾ ਕਰਨ ਦੇ ਉਦੇਸ਼ ਨਾਲ ਆਏ ਹਨ। ਇਹ ਸੇਵਾਭਾਵ ਲਗਾਤਾਰ ਜਾਰੀ ਰਹੇਗਾ। ਉਨਾਂ ਦਾ ਮੁੱਖ ਊਦੇਸ਼ ਲੋਕਾਂ ਦੀ ਸਮਸਿਆਵਾਂ ਦਾ ਹੱਲ ਕਰਵਾ ਕੇ ਊਨ੍ਹਾਂ ਨੂੰ ਸਹੂਲੀਅਤ ਦੇਣਾ ਹੈ। ਉਨ੍ਹਾਂ ਦੇ ਕੋਲ ਜੋ ਵੀ ਸਮਸਿਆਵਾਂ ਪਹੁੰਚੀਆਂ ਹਨ, ਉਨ੍ਹਾਂ ਦਾ ਹੱਲ ਕਰਾਇਆ ਜਾਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਊਹ ਲੋਕਾਂ ਦੀ ਸਮਸਿਆਵਾਂ ਦਾ ਮੌਕੇ ‘ਤੇ ਨਿਦਾਨ ਕਰਨ ਦਾ ਯਤਨ ਕਰਨ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਪ੍ਰੋਗ੍ਰਾਮ ਵਿਚ ਦਿਵਾਨਾ ਪਿੰਡ 80 ਤੇ ਪ੍ਰਹਿਲਾਦਪੁਰ ਵਿਚ 40 ਦੇ ਕਰੀਬ ਜਨ ਸਮਸਿਆਵਾਂ ਸਾਹਮਣੇ ਆਈਆਂ। ਪਿੰਡ ਦੇ ਜਿਆਦਾਤਰ ਲੋਕਾਂ ਨੇ ਬਿਜਲੀ, ਪਾਣੀ, ਜਮੀਨ, ਪੈਂਸ਼ਨ , ਫੈਮਿਲੀ ਆਈਡੀ ਨਾਲ ਸਬੰਧਿਤ ਸਮਸਿਆਵਾਂ ਰੱਖੀਆਂ।

          ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਵਿਸ਼ਵ ਵਿਚ ਦੇਸ਼ ਦੀ ਵਿਸ਼ੇਸ਼ ਪਹਿਚਾਨ ਬਣੀ ਹੈ। ਹਰਿਅਣਾ ਤੋਂ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਲਗਾਵ ਹੈ, ਤਾਂਹੀ ਤਾਂ ਕੇਂਦਰ ਸਰਕਾਰ ਵਿਚ ਹਰਿਆਣਾ ਦੇ ਤਿੰਨ-ਤਿੰਨ ਮੰਤਰੀਆਂ ਨੂੰ ਸਥਾਨ ਮਿਲਿਆ ਹੈ।

          ਪ੍ਰੋਗ੍ਰਾਮ ਵਿਚ ਆਪਣੀ ਸਮਸਿਆ ਲੈ ਕੇ ਪਹੁੰਚੇ ਇਕ ਦਿਵਆਂਗ ਬੱਚੇ ਨੇ ਪੈਂਸ਼ਨ ਦੀ ਮੰਗ ਰੱਖੀ। ਇਸ ਮੌਕੇ ‘ਤੇ ਗ੍ਰਾਮੀਣਾਂ ਵੱਲੋਂ ਪਹਣੀ ਦੀ ਨਿਕਾਸੀ ਤੇ ਕਿਸਾਨਾਂ ਵੱਲੋਂ ਖੇਤ ਦੀ ਮਾਰਗ ਪੱਕੇ ਕਰਨ ਦੀ ਮੰਤਰੀ ਨੂੰ ਅਪੀਲ ਕੀਤੀ ਗਈ। ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਕਾਰਜ ਪ੍ਰਾਥਮਿਕਤਾ ਦੇ ਆਧਾਰ ‘ਤੇ ਹੋਣਗੇ। ਕਈ ਗ੍ਰਾਮੀਣਾਂ ਨੇ ਪਿੰਡ ਵਿਚ ਵੱਧ ਰਹੀ ਬਿਜਲੀ ਚੋਰੀ ਦੀ ਸਮਸਿਆਵਾਂ ਤੋਂ ਮੰਤਰੀ ਨੂੰ ਜਾਣੂੰ ਕਰਾਇਆ ਤੇ ਤੁਰੰਤ ਇਸ ‘ਤੇ ਕਾਰਵਾਈ ਕਰਨ ਦੀ ਅਪੀਲ ਕੀਤੀ। ਇਕ ਹੋਰ ਮਾਮਲੇ ਵਿਚ ਮੰਤਰੀ ਲੇ ਕੰਸਟ੍ਰਕਸ਼ਨ ਦਾ ਕਾਰਜ ਕਰਨ ਵਾਲੇ ਠੇਕੇਦਾਰ ਦੀ ਫਰਮ ਨੂੰ ਬਲੈਕ ਲਿਸਟ ਕਰਨ ਤੇ ਪੇਮੈਂਟ ਰੋਕਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਕਈ ਗ੍ਰਾਮੀਣਾਂ ਵੱਲੋਂ ਮਕਾਨ ਦੀ ਮੁਰੰਮਤ ਕਰਨ ਦੇ ਵੀ ਬੇਨਤੀ ਪੱਤਰ ਮੰਤਰੀ ਨੁੰ ਦਿੱਤੇ ਗਏ। ਪੁਲਿਸ ਵਿਭਾਗ ਨਾਲ ਜੁੜੀ ਇਕ ਸਮਸਿਆ ‘ਤੇ ਮੰਤਰੀ ਨੇ ਐਕਸ਼ਨ ਲਿਆ ਤੇ ਪੁਲਿਸ ਸੁਪਰਡੈਂਟ ਨੁੰ ਫੋਨ ‘ਤੇ ਗਲ ਕਰ ਨਿਆਂ ਦਿਵਾਉਣ ਦੇ ਨਿਰਦੇਸ਼ ਦਿੱਤੇ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin