18 ਦਸੰਬਰ ਤੋਂ ਸ਼ੁਰੂ ਹੋਵੇਗਾ ਹਰਿਆਣਾ ਵਿਧਾਨਸਭਾ ਦਾ ਸਰਦੀ ਰੁੱਤ ਸੈਸ਼ਨ – ਮੁੱਖ ਮੰਤਰੀ
ਡਾਕਟਰਾਂ ਦੀ ਹੜਤਾਲ ‘ਤੇ ਸਰਕਾਰ ਗੰਭੀਰ, ਗਲਬਾਤ ਜਾਰੀ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਵਿਧਾਨਸਭਾ ਦਾ ਸਰਦੀ ਰੁੱਤ ਸੈਸ਼ਨ 18 ਦਸੰਬਰ ਤੋਂ ਆਯੋਜਿਤ ਕੀਤਾ ਜਾਵੇਗਾ। ਇਹ ਜਾਣਕਾਰੀ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਇੱਥੇ ਕੈਬਨਿਟ ਦੀ ਮੀਟਿੰਗ ਦੇ ਬਾਅਦ ਆਯੋਜਿਤ ਪ੍ਰੈਸ ਕਾਨਫ੍ਰਂੈਸ ਦੌਰਾਨ ਦਿੱਤੀ।
ਸੂਬੇ ਦੇ ਐਚਸੀਐਮਐਸ ਡਾਕਟਰਾਂ ਵੱਲੋਂ 48 ਘੰਟੇ ਦੇ ਸਮੂਹਿਕ ਛੁੱਟੀ ‘ਤੇ ਜਾਣ ਦੇ ਬਾਰੇ ਵਿੱਚ ਪੁੱਛੇ ਗਏ ਇੱਕ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਦਸਿਆ ਕਿ ਡਾਕਟਰਾਂ ਨੂੰ ਭਗਵਾਨ ਦੀ ਸੰਗਿਆ ਦਿੱਤੀ ਜਾਂਦੀ ਹੈ। ਇਹ ਮਨੁੱਖਤਾ ਦੀ ਸੇਵਾ ਦਾ ਪੇਸ਼ਾ ਹੈ। ਉਨ੍ਹਾਂ ਨੇ ਦਸਿਆ ਕਿ ਇਸ ਤੋਂ ਪਹਿਲਾਂ ਵੀ ਡਾਕਟਰਾਂ ਦੀ ਕਈ ਮੰਗਾਂ ਸਰਕਾਰ ਵੱਲੋਂ ਪੂਰੀਆਂ ਕੀਤੀਆਂ ਗਈਆਂ ਹਨ। ਮੌਜੂਦਾ ਵਿੱਚ ਸਾਡੇ ਮੰਤਰੀ ਅਤੇ ਅਧਿਕਾਰੀ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਦੀ ਸਾਰੀਆਂ ਗੱਲਾਂ ਨੂੰ ਸੁਣਿਆ ਜਾਵੇਗਾ ਅਤੇ ਕਿਸੇ ਦੇ ਅਧਿਕਾਰਾਂ ਦਾ ਹਨਨ ਨਹੀਂ ਹੋਣ ਦਿੱਤਾ ਜਾਵੇਗਾ।
ਐਚਪੀਐਸਸੀ ਪੂਰੀ ਤਰ੍ਹਾ ਦਬਾਅਮੁਕਤ, ਕੱਟ-ਆਫ ਦੇ ਅਨੁਸਾਰ ਜਾਰੀ ਹੋਇਆ ਨਤੀਜਾ
ਐਚਪੀਐਸਸੀ ਵੱਲੋਂ ਅੰਗੇ੍ਰਜੀ ਵਿਸ਼ਾ ਦੇ ਸਹਾਇਕ ਪ੍ਰੋਫੈਸਰ ਦੀ ਭਰਤੀ ਵਿੱਚ ਘੱਟ ਪਾਸ ਹੋਏ ਉਮੀਦਵਾਰਾਂ ਨਾਲ ਜੁੜੇ ਸੁਆਲ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਪ੍ਰੀਖਿਆ ਦਾ ਨਤੀਜਾ ਕੱਟ-ਆਫ ਲਿਸਟ ਅਨੁਸਾਰ ਹੀ ਜਾਰੀ ਕੀਤਾ ਗਿਆ ਹੈ। ਜੇਕਰ ਕਿਸੇ ਉਮੀਦਵਾਰ ਨੂੰ ਕਿਸੇ ਤਰ੍ਹਾ ਦਾ ਸ਼ੱਕ ਹੈ ਤਾਂ ਉਹ ਐਚਪੀਐਸਸੀ ਤੋਂ ਜਾਣਕਾਰੀ ਲੈ ਕੇ ਆਪਣੇ ਨਤੀਜੇ ਦੀ ਜਾਂਚ ਕਰਾ ਸਕਦਾ ਹੈ। ਕਿਸੇ ਵੀ ਉਮੀਦਵਾਰ ਦੇ ਨਾਲ ਕੁੱਝ ਗਲਤ ਨਹੀਂ ਹੋਇਆ ਹੈ। ਐਚਪੀਐਸਸੀ ਇੱਕ ਸੁਤੰਤਰ ਸੰਸਥਾ ਹੈ ਜੋ ਬਿਨ੍ਹਾਂ ਕਿਸੇ ਦਬਾਅ ਦੇ ਕੰਮ ਕਰਦੀ ਹੈ। ਪਹਿਲਾਂ ਦੀ ਸਰਕਾਰਾਂ ਵਿੱਚ ਤਰ੍ਹਾ-ਤਰ੍ਹਾ ਦੇ ਦਬਾਅ ਬਣਾਏ ਜਾਂਦੇ ਸਨ, ਪਰ ਮੌਜੂਦਾ ਵਿੱਚ ਐਚਪੀਐਸਸੀ ਨੂੰ ਪੂਰੀ ਤਰ੍ਹਾ ਦਬਾਅਮੁਕਤ ਰੱਖਿਆ ਗਿਆ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਸਰਕਾਰ ਦਾ ਏਜੰਡਾ ਜੀਰੋ ਟੋਲਰੇਂਸ ਹੈ, ਨਾ ਪਹਿਲਾਂ ਕਿਸੇ ਤਰ੍ਹਾ ਦੀ ਗੜਬੜੀ ਮਿਲੀ ਹੈ, ਨਾ ਅੱਗੇ ਮਿਲੇਗੀ। ਉਨ੍ਹਾਂ ਨੇ ਦਸਿਆ ਕਿ ਇਸ ਸਾਲ ਯੂਪੀਐਸਸੀ ਵਿੱਚ ਹਰਿਆਣਾ ਦੇ 58 ਬੱਚੇ ਦਾ ਚੋਣ ਹੋਇਆ ਹੈ। ਅੱਜ ਹਰਿਆਣਾ ਦੇ ਹੋਨਹਾਰ ਬੱਚੇ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਪੰਜਾਬ ਵਿੱਚ ਵੀ ਚੁਣੇ ਜਾ ਰਹੇ ਹਨ, ਕਿਉਂਕਿ ਕਿ ਕੋਈ ਵੀ ਉਮੀਦਵਾਰ ਕਿਤੋਂ ਵੀ ਬਿਨੈ ਕਰ ਸਕਦਾ ਹੈ।
ਮੁੱਖ ਮੰਤਰੀ ਨੇ ਸੀਈਟੀ ਪਾਸ ਉਮੀਦਵਾਰਾਂ ਨੁੰ ਦਿੱਤੀ ਵਧਾਈ
ਅਗਾਮੀ ਭਰਤੀ ਪ੍ਰੋਗਰਾਮ ਨੂੰ ਲੈ ਕੇ ਪੁੱਛੇ ਗਏ ਇੱਕ ਹੋਰ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਦਸਿਆ ਕਿ ਹਾਲ ਹੀ ਵਿੱਚ ਹਰਿਆਣਾ ਸਟਾਫ ਸਿਲੇਕਸ਼ਨ ਕਮਿਸ਼ਨ ਵੱਲੋਂ ਸੀਈਟੀ ਪ੍ਰਖਿਆ ਦਾ ਨਤੀਜਾ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਸਾਰੇ ਪਾਸ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਹਰਿਅਣਾ ਸਟਾਫ ਸਿਲੇਕਸ਼ਨ ਕਮੀਸ਼ਨ ਵੀ ਇੱਕ ਸੁਤੰਤਰ ਸੰਸਥਾ ਹੈ, ਜੋ ਆਪਣਾ ਭਰਤੀ ਕੈਲੇਂਡਰ ਖੁਦ ਜਾਰੀ ਕਰਦੀ ਹੈ।
ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ, ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੀ ਵਧੀਕ ਨਿਦੇਸ਼ਕ (ਪ੍ਰਸਾਸ਼ਨ) ਸ੍ਰੀਮਤੀ ਵਰਸ਼ਾ ਖਾਂਗਵਾਲ ਅਤੇ ਵਧੀਕ ਨਿਦੇਸ਼ਕ (ਪ੍ਰੈਸ) ਡਾ. ਸਾਹਿਬ ਰਾਮ ਗੋਦਾਰਾ ਵੀ ਮੌਜੂਦ ਸਨ।
ਐਚਕੇਆਰਐਨ ਨਾਲ ਜੁੜੇ ਭਗਤਾਨਾਂ ਦੀ ਸਮੇਂ ‘ਤੇ ਅਦਾਇਗੀ ਤਹਿਤ ਐਸਓਪੀ ਜਾਰੀ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਸਰਕਾਰ ਨੇ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ (ਐਚਕੇਆਰਐਨ) ਨੂੰ ਸਮੇਂ ‘ਤੇ ਇੱਕਮੁਸ਼ਤ ਭੁਗਤਾਨ ਯਕੀਨੀ ਕਰਨ ਅਤੇ ਵੈਧਾਨਿਕ ਜਿਮੇਵਾਰੀਆਂ, ਵਿਸ਼ੇਸ਼ਕਰ ਕਰਮਚਾਰੀ ਭਵਿੱਖ ਨਿਧੀ (ਈਪੀਐਫ) ਦੇ ਸੁਚਾਰੂ ਅਤੇ ਸਮੇਂਬੱਧ ਪਾਲਣ ਲਈ ਇੱਕ ਸਖਤ ਮਾਨਕ ਸੰਚਾਲਨ ਪ੍ਰਕ੍ਰਿਆ (ਐਸਓਪੀ) ਜਾਰੀ ਕੀਤੀ ਹੈ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਸਾਰੇ ਪ੍ਰਸਾਸ਼ਨਿਕ ਸਕੱਤਰਾਂ, ਵਿਭਾਗ ਪ੍ਰਮੁੱਖਾਂ ਅਤੇ ਬੋਰਡਾਂ ਅਤੇ ਨਿਗਮਾਂ ਦੇ ਪ੍ਰਬੰਧ ਨਿਦੇਸ਼ਕਾਂ ਨੂੰ ਜਾਰੀ ਇੱਕ ਪੱਤਰ ਵਿੱਚ ਕਿਹਾ ਕਿ ਇਸ ਐਸਓਪੀ ਦਾ ਉਦੇਸ਼ ਐਚਕੇਆਰਐਨ ਰਾਹੀਂ ਤੈਨਾਤ ਠੇਕਾ ਕਰਮਚਾਰੀਆਂ ਦੇ ਭੁਗਤਾਨ ਤੰਤਰ ਵਿੱਚ ਇੱਕਰੂਪਤਾ, ਪਾਰਦਰਸ਼ਿਤਾ ਅਤੇ ਜਵਾਬਦੇਹੀ ਯਕੀਨੀ ਕਰਨਾ ਹੈ। ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਵੈਧਾਨਿਕ ਜਿਮੇਵਾਰੀ, ਵਿਸ਼ੇਸ਼ ਈਪੀਐਫ ਪਾਲਣ ਕੇਂਦਰੀਕ੍ਰਿਤ ਵਿਵਸਥਾ ਤਹਿਤ ਯਕੀਨੀ ਕੀਤੇ ਜਾਣਗੇ ਅਤੇ ਵਿਭਾਗ ਸਿੱਧੇ ਤੌਰ ‘ਤੇ ਪੀਐਫ ਖਾਤਿਆਂ ਦਾ ਸੰਚਾਲਨ ਨਹੀਂ ਕਰਣਗੇ।
ਐਸਓਪੀ ਅਨੁਸਾਰ, ਭੁਗਤਾਨ ਪ੍ਰਕ੍ਰਿਆ ਵਿੱਚ ਸਾਰੇ ਸਬੰਧਿਤ ਪੱਖਾਂ ਦੀ ਜਿਮੇਵਾਰੀਆਂ ਸਪਸ਼ਟ ਰੂਪ ਨਾਲ ਨਿਰਧਾਰਿਤ ਕੀਤੀਆਂ ਗਈਆਂ ਹਨ। ਦਫਤਰ ਪ੍ਰਮੁੱਖ ਰਿਕਾਰਡ ਦੇ ਤਸਦੀਕ ਅਤੇ ਸਮੇਂ ‘ਤੇ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕਰਨ ਲਈ ਜਿਮੇਵਾਰ ਹੋਣਗੇ, ਜਦੋਂ ਕਿ ਡਰਾਇੰਗ ਅਤੇ ਵੰਡ ਅਧਿਕਾਰੀ (ਡੀਡੀਓ) ਨੂੰ ਕੇਂਦਰੀ ਭੁਮਿਕਾ ਪ੍ਰਦਾਨ ਕੀਤੀ ਗਈ ਹੈ। ਡੀਡੀਓ ਦੀ ਜਿਮੇਵਾਰੀ ਹੋਵੇਗੀ ਕਿ ਉਹ ਮੌਜੂਦਗੀ, ਤੈਨਾਤੀ ਰਿਕਾਰਡ ਅਤੇ ਬਿੱਲਾਂ ਦੀ ਤਸਦੀਕ ਕਰਨ। ਹਰੇਕ ਮਹੀਨੇ ਦੀ 7 ਮਿੱਤੀ ਤੋਂ ਪਹਿਲਾਂ ਐਚਕੇਆਰਐਨ ਨੂੰ ਭੁਗਤਾਨ ਯਕੀਨੀ ਕਰਨ, ਐਚਕੇਆਰਐਨ ਪੋਰਟਲ ‘ਤੇ ਈਪੀਐਫ ਅਤੇ ਈਐਸਆਈ ਸਬੰਧਿਤ ਸਹੀ ਵੇਰਵਾ ਅੱਪਲੋਡ ਕਰਨ ਅਤੇ ਕਰਮਚਾਰੀਆਂ ਦੇ ਕਾਰਜਮੁਕਤ ਹੋਣ ਜਾਂ ਮਾਤਰਤਵ ਛੁੱਟੀ ਦੀ ਜਾਣਕਾਰੀ ਅਪਲੋਡ ਕਰਨ।
ਡੀਡੀਓ ਇਹ ਵੀ ਯਕੀਨੀ ਕਰੇਗਾ ਕਿ ਜੇਕਰ ਈਐਸਆਈਸੀ ਦੇ ਤਹਿਤ ਆਉਣ ਵਾਲੇ ਕਿਸੇ ਵੀ ਕਰਮਚਾਰੀ ਦੇ ਨਾਲ ਦੁਰਘਟਨਾ ਹੋ ਜਾਂਦੀ ਹੈ ਤਾਂ ਉਸ ਹਾਲਾਤ ਵਿੱਚ 24 ਘੰਟੇ ਦੇ ਅੰਦਰ ਐਚਕੇਆਰਐਨ ਨੂੰ ਸੂਚਿਤ ਕੀਤਾ ਜਾਵੇ ਅਤੇ ਸਾਰੇ ਭੁਗਤਾਨ ਸਿਰਫ ਐਚਕੇਆਰਐਨ ਦੇ ਬਿੱਲਾਂ ਵਿੱਚ ਦਰਸ਼ਹਾਏ ਗਏ ਵੀਏਐਨ (ਵਰਚੂਅਲ ਅਕਾਉਂਟ ਨੰਬਰ) ਖਾਤੇ ਵਿੱਚ ਹੀ ਜਮ੍ਹਾ ਕੀਤੇ ਜਾਣ।
ਲੇਖਾ ਸ਼ਾਖਾ ਭੁਗਤਾਨ ਰਕਮ ਦੀ ਜਾਂਚ ਕਰ ਐਚਕੇਆਰਐਨ ਦੇ ਨਾਮਜਦ ਖਾਤੇ ਵਿੱਚ ਭੁਗਤਾਨ ਕਰੇਗੀ, ਜਦੋਂ ਕਿ ਨੋਡਲ ਅਧਿਕਾਰੀ ਮਾਨਵ ਸੰਸਾਧਨ ਰਿਕਾਰਡ, ਕਿਸੇ ਤਰ੍ਹਾ ਦੇ ਸਪਸ਼ਟੀਕਰਣ ਅਤੇ ਸ਼ਿਕਾਇਤ ਹੱਲ ਦੇ ਮਕਦ ਨਾਲ ਐਚਕੇਆਰਐਨ ਦੇ ਨਾਲ ਤਾਲਮੇਲ ਬਣਾ ਕੇ ਰੱਖੇਗਾ। ਐਸਓਪੀ ਵਿੱਚ ਭੁਗਤਾਨ ਦੀ ਸਪਸ਼ਟ ਪ੍ਰਕ੍ਰਿਆ ਨਿਰਧਾਰਿਤ ਕੀਤੀ ਗਈ ਹੈ, ਜਿਸ ਦੀ ਸ਼ੁਰੂਆਤ ਐਚਕੇਆਰਐਨ ਤੋਂ ਪ੍ਰਾਪਤ ਸਮੇਕਿਤ ਮਹੀਨਾ ਬਿੱਲ ਤੋਂ ਹੁੰਦੀ ਹੈ। ਇਸ ਬਿੱਲ ਵਿੱਚ ਕਰਮਚਾਰੀਆਂ ਦਾ ਵੇਰਵਾ, ਤਨਖਾਹ, ਵੈਧਾਨਿਕ ਅੰਸ਼ਦਾਨ ਅਤੇ ਸੇਵਾ ਫੀਸ ਸ਼ਾਮਿਲ ਹੈ। ਡੀਡੀਓ ਵੱਲੋਂ ਤੈਨਾਤੀ, ਮੌਜੂਦਗੀ, ਮੰਜੂਰ ਅਹੁਦਿਆਂ ਦੀ ਗਿਣਤੀ ਅਤੇ ਗਿਣਤੀ ਦੀ ਸ਼ੁੱਧਤਾ ਦੀ ਤਸਦੀਕ ਕੀਤੇ ਜਾਣ ਦੇ ਬਾਅਦ, ਨਿਰਧਾਰਿਤ ਤਸਦੀਕ ਫਾਰਮ ਦੇ ਨਾਲ ਬਿੱਲਾਂ ਨੂੰ ਮੰਜੂਰੀ ਤਹਿਤ ਦਫਤਰ ਪ੍ਰਮੁੱਖ ਨੂੰ ਭੇਜਿਆ ਜਾਵੇਗਾ।
ਮੰਜੂਰੀ ਪ੍ਰਾਪਤ ਹੋਣ ਦੇ ਬਾਅਦ ਮੰਜੂਰੀ ਆਦੇਸ਼ ਜਾਰੀ ਕੀਤਾ ਜਾਵੇਗਾ ਅਤੇ ਭੁਗਤਾਨ ਸਿਰਫ ਐਚਕੇਆਰਐਨ ਦੇ ਨਾਮਜਦ ਖਾਤੇ ਵਿੱਚ ਹੀ ਟ੍ਰਾਂਸਫਰ ਕੀਤਾ ਜਾਵੇਗਾ। ਵਿਭਾਂਗਾਂ ਨੂੰ ਕਰਮਚਾਰੀ ਭਵਿੱਖ ਨਿਧੀ ਦੀ ਰਕਮ ਸਿੱਧੇ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ) ਵਿੱਚ ਜਮ੍ਹਾ ਕਰਨ ਤੋਂ ਸਖਤੀ ਨਾਲ ਪਾਬੰਦੀਸ਼ੁਦਾ ਕੀਤਾ ਗਿਆ ਹੈ। ਸਾਰੇ ਵਿਭਾਗਾਂ ਨੂੰ ਮਹੀਨਾ ਭੁਗਤਾਨ ਰਜਿਸਟਰ ਕਾਇਮ ਕਰਨ ਅਤੇ ਲੇਖਾ ਪ੍ਰੀਖਿਆ ਦੇ ਉਦੇਸ਼ ਨਾਲ ਬਿੱਲਾਂ, ਮੌਜੂਦਗੀ ਸ਼ੀਟਸ, ਭੁਗਤਾਨ ਪ੍ਰਮਾਣਾਂ ਅਤੇ ਹੋਰ ਸਬੰਧਿਤ ਦਸਤਾਵੇਜਾਂ ਫੋਟੋਕਾਪੀਆਂ ਸਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਠੇਕਾ ਕਰਮਚਾਰੀਆਂ ਦੀ ਪੀਐਫ ਨਾਲ ਸਬੰਧਿਤ ਸ਼ਿਕਾਇਤਾਂ ਐਚਕੇਆਰਐਨ ਰਾਹੀਂ ਹੀ ਭੇਜੀਆਂ ਜਾਣਗੀਆਂ।
ਐਸਓਪੀ ਵਿੱਚ ਇਸ ਗੱਲ ‘ਤੇ ਵਿਸ਼ੇਸ਼ ਜੋਰ ਦਿੱਤਾ ਗਿਆ ਹੈ ਕਿ ਐਚਕੇਆਰਅੇਨ ਵੱਲੋਂ ਸਮੇਂਬੱਧ ਤਨਖਾਹ ਭੁਗਤਾਨ ਅਤੇ ਵੈਧਾਨਿਕ ਅਨੁਪਾਲਣ ਯਕੀਨੀ ਕਰਨ ਲਈ, ਸਮੇਂ ‘ਤੇ ਤਸਦੀਕ ਅਤੇ ਭੁਗਤਾਨ ੧ਾਰੀ ਕੀਤਾ ਜਾਣਾ ਬਹੁਤ ਜਰੂਰੀ ਹੈ। ਬਿੱਲ ਵਿੱਚ ਕੋਈ ਵੀ ਵਿਸੰਗਤੀ ਪਾਏ ਜਾਣ ‘ਤੇ ਤਿੰਨ ਕਾਰਜ ਦਿਨਾਂ ਦੇ ਅੰਦਰ ਐਚਕੇਆਰਐਨ ਨੂੰ ਸੂਚਿਤ ਕਰਨਾ ਜਰੂਰੀ ਹੋਵੇਗਾ। ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਨੂੰ ਤਨਖਾਹ ਜਾਂ ਪੀਐਫ ਨਾਲ ਸਬੰਧਿਤ ਮਾਮਲਿਆਂ ਵਿੱਚ ਐਚਕੇਆਰਐਨ ਰਾਹੀਂ ਤੈਨਾਤ ਕਰਮਚਾਰੀਆਂ ਦੇ ਨਾਲ ਕਿਸੇ ਵੀ ਤਰ੍ਹਾ ਦਾ ਸਿੱਧਾ ਠੇਕਾ ਕਰਨ ਤੋਂ ਵੀ ਪਾਬੰਦੀ ਲਗਾਈ ਗਈ ਹੈ। ਸਾਰੇ ਡੀਡੀਓ ਨੁੰ ਇੰਨ੍ਹਾਂ ਨਵੀਂ ਪ੍ਰਕ੍ਰਿਆਵਾਂ ਦਾ ਤੁਰੰਤ ਪ੍ਰਭਾਵ ਨਾਲ ਸਖਤੀ ਨਾਲ ਪਾਲਣ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
Leave a Reply