ਫਗਵਾੜਾ
(ਸ਼ਿਵ ਕੌੜਾ)
ਦਰਬਾਰ ਸ਼ੀਲਾ ਮੰਹਤ ਭਗਤਪੁਰਾ ਵਿਖੇ ਦਾਤਾ ਅਲੀ ਅਹਿਮਦ ਸਰਕਾਰ ਦਾ 12 ,13,14 ਦੰਸਬਰ (ਤਿੰਨ ਰੋਜ਼ਾ ਮੇਲਾ) ਗੱਦੀ ਨਸ਼ੀਨ ਜੋਤੀ ਮੰਹਤ ਅਤੇ ਨੀਸ਼ਾ ਮੰਹਤ ਜੀ ਦੀ ਰਹਿਨੁਮਾਈ ਹੇਠ ਕਰਵਾਇਆ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਤੀ ਮੰਹਤ ਨੇ ਦੱਸਿਆ ਕਿ ਮਿਤਿ 12 ਦੰਸਬਰ ਦੁਪਹਿਰ 3 ਵਜੇ ਨਿਸ਼ਾਨ ਸਾਹਿਬ ਚੜਾਏ ਜਾਣਗੇ ਸ਼ਾਮ ਨੂੰ ਚਿਰਾਗ ਰੋਸ਼ਨ ਕੀਤੇ ਜਾਣਗੇ ਮਿਤੀ 13 ਦੰਸਬਰ ਰਾਤ ਨੂੰ ਸੂਫੀ ਕਲਾਕਾਰ ਅਪਣੀਆ ਹਾਜਰੀਆ ਲਗਵਾਉਣਗੇ ਅਤੇ ਮੇਲੇ ਦੇ ਆਖਰੀ ਦਿਨ ਮਿਤੀ 14 ਦੰਸਬਰ ਨੂੰ ਦਾਤਾ ਜੀ ਦਾ ਗੂਸਲ ਹੋਵੇਗਾ ਅਤੇ ਸ਼ਾਮ ਨੂੰ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਉਨਾ ਕਿਹਾ ਕਿ ਮੇਲੇ ਚ ਪਹੁੰਚ ਦਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ
Leave a Reply