ਹੁਸ਼ਿਆਰਪੁਰ
( ਤਰਸੇਮ ਦੀਵਾਨਾ )
– ਰੁਪਾਣਾ ਸਮਾਚਾਰ ਗਰੁੱਪ ਦੇ ਸੰਸਥਾਪਕ ਸੁਭਾਸ਼ ਰੁਪਾਣਾ (74) ਬੀਤੇ ਦਿਨੀ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ। ਉਹ ਆਪਣੇ ਪਿੱਛੇ ਧਰਮ ਪਤਨੀ ਕ੍ਰਿਸ਼ਨਾ ਰਾਣੀ ਤੇ ਰਾਜੇਸ਼ ਰੁਪਾਣਾ, ਅਕਾਸ਼ ਰੁਪਾਣਾ ਅਤੇ ਰੋਹਿਤ ਰੁਪਾਣਾ ਸਮੇਤ ਰੇਣੂ, ਨੀਰੂ ਅਤੇ ਪ੍ਰੀਤੀ ਨੂੰਹਾ ਛੱਡ ਗਏ ਹਨ। ਇਸ ਤੋਂ ਇਲਾਵਾ ਪੁੱਤਰੀ ਨੀਲਮ ਅਤੇ ਜਵਾਈ ਅਸ਼ੋਕ ਸਿਡਾਨਾ ਸਮੇਤ ਦੋਹਤੇ, ਦੋਹਤੀਆਂ ਅਤੇ ਪੋਤੇ ਪੋਤਰੀਆਂ ਦਾ ਭਰਿਆ ਪੂਰਾ ਪਰਿਵਾਰ ਛੱਡ ਗਏ ਹਨ। ਮਾਲਵਾ ਖੇਤਰ ਵਿੱਚੋਂ ਪੰਜਾਬੀ ਦੇ ਪਹਿਲੇ ਰੋਜ਼ਾਨਾ ਅਖ਼ਬਾਰ ਰੁਪਾਣਾ ਸਮਾਚਾਰ ਦੇ ਸੰਸਥਾਪਕ ਸਵ: ਸੁਭਾਸ਼ ਰੁਪਾਣਾ ਨੇ ਕਰੀਬ ਚਾਲੀ ਸਾਲ ਪਹਿਲਾਂ ਰਾਜਸਥਾਨ ਦੇ ਸ੍ਰੀ ਗੰਗਾਨਗਰ ਤੋਂ ਅਖ਼ਬਾਰੀ ਦੁਨੀਆ ਵਿੱਚ ਪੈਰ ਰੱਖਿਆ ਸੀ।
ਲੱਗਭਗ ਸਤਾਰਾਂ ਸਾਲ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਤੋਂ ਰੋਜ਼ਾਨਾ ਅਖ਼ਬਾਰ ਰੁਪਾਣਾ ਸਮਾਚਾਰ ਚਲਾ ਕੇ ਸਵ: ਰੁਪਾਣਾ ਨੇ ਪ੍ਰੈਸ ਰਾਂਹੀ ਸਮਾਜ ਸੇਵਾ ਦਾ ਕਾਰਜ ਆਰੰਭ ਕੀਤਾ ਅਤੇ ਪੱਤਰਕਾਰਤਾ ਦੇ ਖੇਤਰ ਵਿੱਚ ਇਕ ਵੱਖਰੀ ਅਤੇ ਅਹਿਮ ਪਛਾਣ ਬਣਾਈ। ਸਵ: ਰੁਪਾਣਾ ਦੇ ਅਕਾਲ ਚਲਾਣੇ ‘ਤੇ “ਦਿ ਵਰਕਿੰਗ ਰਿਪੋਰਟਰਜ਼ ਐਸ਼ੋਸੀਏਸ਼ਨ ਰਜਿ.ਪੰਜਾਬ ਇੰਡੀਆ ਦੇ ਅਹੁਦੇਦਾਰਾਂ,ਮੈਂਬਰਾਂ ਅਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਮੁਖੀਆ ਅਤੇ ਹੋਰਨਾਂ ਵਿਅਕਤੀਆਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। “ਦਿ ਵਰਕਿੰਗ ਰਿਪੋਰਟਰਜ਼ ਐਸ਼ੋਸੀਏਸ਼ਨ ਰਜਿ.ਪੰਜਾਬ ਇੰਡੀਆ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ ਨੇ ਸਵ: ਰੁਪਾਣਾ ਦੇ ਸੰਸਾਰ ਵਿੱਚੋਂ ਚਲੇ ਜਾਣ ਨਾਲ ਅਖ਼ਬਾਰੀ ਦੁਨੀਆ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ , ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਸਵ: ਰੁਪਾਣਾ ਨਮਿਤ ਰਾਧਾ ਸੁਆਮੀ ਸਤਿਸੰਗ ਅਤੇ ਅੰਤਿਮ ਅਰਦਾਸ 05 ਦਸੰਬਰ ਨੂੰ ਸਥਾਨਕ ਬਠਿੰਡਾ ਰੋਡ ਸਥਿਤ ਸ਼ਾਂਤੀ ਭਵਨ ਵਿਖੇ ਬਾਅਦ ਦੁਪਹਿਰ 12:00 ਤੋਂ 1:00 ਵਜੇ ਤੱਕ ਹੋਵੇਗੀ।
Leave a Reply