ਰਣਜੀਤ ਸਿੰਘ ਮਸੌਣ
ਸ਼੍ਰੀ ਅਨੰਦਪੁਰ ਸਾਹਿਬ
ਪੰਜਾਬ ਸਰਕਾਰ ਵੱਲੋਂ ਠੰਡੇ ਬਸਤੇ ਵਿੱਚ ਪਾਏ ਬੇਅਦਬੀਆਂ ਰੋਕੂ ਕਾਨੂੰਨ ਕਾਰਨ ਦੁਸ਼ਟਾਂ ਦੇ ਹੌਂਸਲੇ ਬੁਲੰਦ ਹੋਏ ਹਨ। ਸਰਕਾਰ ਦੀ ਇਹ ਨਲਾਇਕੀ ਹੀ ਅਜਿਹੀਆਂ ਬੇਅਦਬੀਆਂ ਦਾ ਕਾਰਨ ਬਣ ਰਹੀ ਹੈ। ਇਹ ਵਿਚਾਰ ਅੱਠੇ ਪਹਿਰ ਟਹਿਲ ਸੇਵਾ ਲਹਿਰ ਦੇ ਮੁੱਖ ਸੇਵਾਦਾਰ, ਭਾਈ ਗਰਪ੍ਰੀਤ ਸਿੰਘ ਨੇ ਲਹਿਰ ਦੇ ਆਗੂਆਂ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਮੁੱਖ ਸਿੰਘਾਂ ਨਾਲ ਹੰਗਾਮੀ ਇਕੱਤਰਤਾ ਵਿੱਚ ਸਾਂਝੇ ਕੀਤੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਭਾਈ ਗੁਰਜੀਤ ਸਿੰਘ ਖਾਲਸਾ ਇਸੇ ਬੇਮਿਸਾਲ ਸਜ਼ਾ ਦੇ ਕਾਨੂੰਨ ਲਈ ਸਮਾਣਾ ਦੇ 400 ਫੁੱਟ ਉੱਚੇ ਟਾਵਰ ਤੇ ਪਿਛਲੇ 14 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਨ। ਉਹਨਾਂ ਦੀ ਸਿਹਤ ਬਹੁਤ ਨਾਜ਼ੁਕ ਬਣੀ ਹੋਈ ਹੈ ਪਰ ਸਰਕਾਰ ਕੁੰਭ ਕਰਣ ਦੀ ਨੀਂਦ ਸੁੱਤੀ ਹੋਈ ਹੈ।
ਸਰਬ ਧਰਮ ਬੇਅਦਬੀ ਰੋਕੂ ਮੋਰਚਾ ਸਮਾਣਾ ਦੇ ਕੋਆਰਡੀਨੇਟਰ ਦੀਆਂ ਸੇਵਾਵਾਂ ਵੀ ਨਿਭਾ ਰਹੇ ਗੁਰਪ੍ਰੀਤ ਸਿੰਘ ਨੇ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਸਲੈਕਟ ਕਮੇਟੀ ਵੱਲੋਂ ਲਟਕਾਇਆ ਹੋਇਆ ਬੇਅਦਬੀ ਰੋਕੂ ਬਿੱਲ ਤੁਰੰਤ ਲਾਗੂ ਨਾ ਕੀਤਾ ਤਾਂ ਖਾਲਸਾ ਪੰਥ ਚੰਡੀਗੜ੍ਹ ਨੂੰ ਕੂਚ ਕਰਨ ਲਈ ਮਜ਼ਬੂਰ ਹੋਏਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਹੋਏਗੀ। ਇਸ ਮੌਕੇ ਭਾਈ ਲਖਵਿੰਦਰ ਸਿੰਘ ਨੇ ਸਮਰਾਲੇ ਦੀਆਂ ਸੰਗਤਾਂ ਨਾਲ ਵਿਚਾਰ ਕਰਕੇ ਅਗਲਾ ਪ੍ਰੋਗਰਾਮ ਉਲੀਕਣ ਦੀ ਗੱਲ ਕਹੀ। ਭਾਈ ਕਰਨੈਲ ਸਿੰਘ ਨੰਗਲ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਅਜਿਹੀਆਂ ਘਟਨਾਵਾਂ ਪੰਜਾਬ ਦਾ ਮਾਹੌਲ ਵਿਗਾੜ ਸਕਦੀਆਂ ਹਨ। ਇਸ ਮੌਕੇ ਨਿਹੰਗ ਸਿੰਘ ਫ਼ੌਜਾਂ ਤੋਂ ਇਲਾਵਾ ਭਾਈ ਅਮਰੀਕ ਸਿੰਘ, ਭਾਈ ਜਸਵੀਰ ਸਿੰਘ ਖਾਲਸਾ, ਭਾਈ ਗੁਰਵਿੰਦਰ ਸਿੰਘ, ਭਾਈ ਨਿਰਮਲ ਸਿੰਘ ਆਦਿ ਹਾਜ਼ਰ ਸਨ।
Leave a Reply