(. ਜਸਟਿਸ ਨਿਊਜ਼)
ਲੁਧਿਆਣਾ ///////// ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਦਾ ਲਾਭ ਘਰ-ਘਰ ਪਹੁੰਚਾਉਣ ਲਈ ਵਚਨਬੱਧ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਅੱਜ ਹਲਕੇ ਦੇ ਬਜ਼ੁਰਗਾਂ, ਵਿਧਵਾਵਾਂ ਅਤੇ ਬੱਚਿਆਂ ਨੂੰ ਆਸ਼ਰਤ, ਬੁੜਾਪਾ ਅਤੇ ਵਿਧਵਾ ਪੈਨਸ਼ਨ ਦੇ ਮਨਜ਼ੂਰੀ ਪੱਤਰ ਦੇਣ ਵੇਲੇ ਕੀਤਾ।
ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ 65 ਦੇ ਕਰੀਬ ਲਾਭਪਾਤਰੀਆਂ ਨੂੰ ਮਨਜ਼ੂਰੀ ਪੱਤਰ ਵੰਡੇ ਗਏ ਜਿਨ੍ਹਾਂ ਵਿੱਚ 15 ਦੇ ਕਰੀਬ ਬਜ਼ੁਰਗ 20 ਦੇ ਕਰੀਬ ਆਸ਼ਰਤ ਯੋਜਨਾ ਅਧੀਨ ਆਉਂਦੇ ਬੱਚੇ ਅਤੇ ਅਤੇ 40 ਦੇ ਕਰੀਬ ਔਰਤਾਂ ਨੂੰ ਬੁਢਾਪਾ ਤੇ ਵਿਧਵਾ ਪੈਨਸ਼ਨ ਦੇ ਮਨਜ਼ੂਰੀ ਪੱਤਰ ਵੰਡੇ ਗਏ। ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਹਲਕੇ ਦਾ ਕੋਈ ਵੀ ਲੋੜਵੰਦ ਪਰਿਵਾਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।
ਉਹਨਾਂ ਆਪਣੇ ਦਫਤਰ ਦੀ ਟੀਮ ਅਤੇ ਵਲੰਟੀਅਰਾਂ ਨੂੰ ਘਰ ਘਰ ਜਾ ਕੇ ਸਰਕਾਰ ਦੀਆਂ ਸਹੂਲਤਾਂ ਤੋਂ ਇਲਾਕਾ ਨਿਵਾਸੀਆਂ ਨੂੰ ਜਾਣੂ ਕਰਾਉਣ ਅਤੇ ਉਹਨਾਂ ਦੇ ਘਰ ਦੇ ਅੰਦਰ ਸਹੂਲਤਾਂ ਪਹੁੰਚਾਉਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਹਨਾਂ 20 ਦੇ ਕਰੀਬ ਇਲਾਕੇ ਦੇ ਬਜ਼ੁਰਗਾਂ ਨੂੰ ਸੀਨੀਅਰ ਸਿਟੀਜਨ ਕਾਰਡ ਵੀ ਸਪੁਰਦ ਕੀਤੇ ਜਿਸ ਨਾਲ ਉਹਨਾਂ ਨੂੰ ਸਫਰ ਵਿੱਚ ਅਤੇ ਸਰਕਾਰੇ ਦਰਬਾਰੇ ਆਉਣ ਜਾਣ ਵਿੱਚ ਕਿਸੇ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਵਿਧਾਇਕ ਸਿੱਧੂ ਨੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਸਵੇਰ ਤੜਕਸਾਰ ਤੋਂ ਦੇਰ ਰਾਤ ਤੱਕ ਹਲਕੇ ਦੀ ਸੇਵਾ ਵਿੱਚ ਨਿਮਰਤਾ ਸਹਿਤ ਜੁੜੇ ਹੋਏ ਹਨ ਅਤੇ ਉਹਨਾਂ ਦਾ ਦਫਤਰ ਵੀ ਸਦਾ ਸੰਗਤ ਦੀ ਸੇਵਾ ਵਿੱਚ ਖੁੱਲਾ ਰਹਿੰਦਾ ਹੈ। ਉਹਨਾਂ ਕਿਹਾ ਕਿ ਕੋਈ ਵੀ ਲੋੜਵੰਦ ਜਾਂ ਸਰਕਾਰੀ ਸਹੂਲਤ ਤੋਂ ਕੋਈ ਅਜੇ ਤੱਕ ਵਾਂਝਾ ਰਹਿ ਗਿਆ ਹੋਵੇ, ਉਹਨਾਂ ਦੇ ਦਫਤਰ ਵਿੱਚ ਆ ਕੇ ਆਪਣੀ ਲਾਭਪਾਤਰੀ ਯੋਜਨਾ ਅਧੀਨ ਅਪਲਾਈ ਕਰ ਸਕਦਾ ਹੈ।
ਇਸ ਮੌਕੇ ਵਿਧਾਇਕ ਸਿੱਧੂ ਨਾਲ ਇੰਦਰਜੀਤ ਚੋਪੜਾ, ਸਲਾਹਕਾਰ ਰੇਸ਼ਮ ਸੱਗੂ, ਮੀਡੀਆ ਇੰਚਾਰਜ ਸੁਖਵਿੰਦਰ ਸਿੰਘ ਗਿੱਲ, ਪੀ ਏ ਕਮਲਦੀਪ ਕਪੂਰ, ਮਨਜੀਤ ਸਿੰਘ ਦਫਤਰ ਇੰਚਾਰਜ, ਹਰਦੀਪ ਸਿੰਘ ਢੀਡਸਾ, ਲਖਵਿੰਦਰ ਸਿੰਘ ਭੁੱਲਰ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ।
Leave a Reply