ਮਲੇਰਕੋਟਲਾ (ਸ਼ਹਿਬਾਜ਼ ਚੌਧਰੀ)
ਬੀਤੇ ਦਿਨੀਂ ਆਮ ਆਦਮੀ ਪਾਰਟੀ ਵਲੋਂ ਸੂਬਾ ਸੰਗਠਨ ਨੂੰ ਮਜ਼ਬੂਤ ਕਰਨ ਦੇ ਉਦੇਸ਼ ਤਹਿਤ ਇੱਕ ਮਹੱਤਵਪੂਰਨ ਫ਼ੈਸਲਾ ਲੈਂਦੇ ਹੋਏ ਬਲਤੇਜ ਪੰਨੂ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ ਹੈ । ਪਾਰਟੀ ਦੇ ਇਸ ਫ਼ੈਸਲੇ ਨੇ ਪੂਰੇ ਮਲੇਰਕੋਟਲਾ ਹਲਕੇ ਸਮੇਤ ਸੂਬੇ ਭਰ ਦੇ ਵਰਕਰਾਂ ਵਿੱਚ ਨਵੀਂ ਸਕਤੀ ਭਰੀ ਹੈ । ਬਲਤੇਜ ਪੰਨੂ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਹਨ ਅਤੇ ਜ਼ਮੀਨੀ ਪੱਧਰ ‘ਤੇ ਲੋਕ ਧਾਰਾ ਨਾਲ ਨਿਰੰਤਰ ਸੰਪਰਕ ਅਤੇ ਸੇਵਾ ਕਾਰਜਾਂ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦੀ ਇਸ ਨਿਯੁਕਤੀ ‘ਤੇ ਹਲਕਾ ਮਲੇਰਕੋਟਲਾ ਦੇ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਨੇ ਬਲਤੇਜ ਪੰਨੂ ਨੂੰ ਦਿਲੋਂ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਪਾਰਟੀ ਵਲੋਂ ਬਹੁਤ ਹੀ ਉੱਚਿਤ ਅਤੇ ਦੂਰਅੰਦੇਸ਼ੀ ਭਰਪੂਰ ਫ਼ੈਸਲਾ ਹੈ । ਬਲਤੇਜ ਪੰਨੂ ਦੀ ਸੰਗਠਨਕ ਸਮਰੱਥਾ ਅਤੇ ਹਰ ਵਰਗ ਦੇ ਲੋਕਾਂ ਵਿੱਚ ਮਜ਼ਬੂਤ ਪਕੜ ਪਾਰਟੀ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਉੱਚਾਈਆਂ ਤੱਕ ਲੈ ਜਾਵੇਗੀ । ਉਨ੍ਹਾਂ ਨੇ ਭਰੋਸਾ ਜਤਾਇਆ ਕਿ ਨਵੀਂ ਜ਼ਿੰਮੇਵਾਰੀ ਨਾਲ ਪਾਰਟੀ ਦੀਆਂ ਨੀਤੀਆਂ ਅਤੇ ਮਿਸ਼ਨ ਨੂੰ ਪੰਜਾਬ ਦੇ ਹਰ ਕੋਨੇ ਤੱਕ ਹੋਰ ਮਜ਼ਬੂਤੀ ਨਾਲ ਪਹੁੰਚਾਇਆ ਜਾਵੇਗਾ । ਇਸੇ ਨਾਲ ਹਲਕੇ ਦੇ ਆਗੂਆਂ ਵਲੋਂ ਵੀ ਇਸ ਨਵੀਂ ਨਿਯੁਕਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ।
ਉਨ੍ਹਾਂ ਕਿਹਾ ਕਿ ਬਲਤੇਜ ਪੰਨੂ ਦੀ ਸਾਦਗੀ, ਸਮਰਪਣ ਅਤੇ ਸੰਗਠਨ ਪ੍ਰਤੀ ਇਮਾਨਦਾਰੀ ਨੌਜਵਾਨਾਂ ਲਈ ਪ੍ਰੇਰਣਾ ਹੈ ਤੇ ਪਾਰਟੀ ਨੂੰ ਇੱਕ ਮਜ਼ਬੂਤ ਲੀਡਰਸ਼ਿਪ ਮਿਲੀ ਹੈ । ਜ਼ਿਲ੍ਹਾ ਮਲੇਰਕੋਟਲਾ ਦੇ ਆਪ ਸਮਰਥਕਾਂ ਨੇ ਆਖਿਆ ਕਿ ਬਲਤੇਜ ਪੰਨੂ ਦੀ ਨਿਯੁਕਤੀ ਨਾਲ ਆਮ ਆਦਮੀ ਪਾਰਟੀ ਦੇ ਸਮਰਥਕਾਂ ਵਿੱਚ ਖੁਸ਼ੀ ਹੈ ਅਤੇ ਪਾਰਟੀ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉੱਤਰਦੀ ਰਹੇਗੀ । ਇਸ ਮੌਕੇ ਪੀ.ਏ. ਗੁਰਮੁੱਖ ਸਿੰਘ ਸਰਪੰਚ ਖਾਨਪੁਰ, ਚੇਅਰਮੈਨ ਜਾਫਰ ਅਲੀ, ਹਲਕਾ ਸੰਗਠਨ ਇੰਚਾਰਜ ਸੰਤੋਖ ਸਿੰਘ ਦਸੌਂਦਾ ਸਿੰਘ ਵਾਲਾ, ਸਰਪੰਚ ਕਮਲਜੀਤ ਸਿੰਘ ਹਥਨ, ਕਿਸਾਨ ਵਿੰਗ ਦੇ ਹਲਕਾ ਪ੍ਰਧਾਨ ਸੁਖਦਰਸ਼ਨ ਸਿੰਘ ਸੁੱਖਾ ਗਿੱਲ ਮਿੱਠੇਵਾਲ, ਬਲਾਕ ਪ੍ਰਧਾਨ ਅਬਦੁਲ ਹਲੀਮ ਮੈਲਕੋਵਿਲ ਪ੍ਰਧਾਨ ਅਸ਼ਰਫ ਅਬਦੁੱਲਾ, ਪ੍ਰਧਾਨ ਜਸਵੀਰ ਸਿੰਘ ਜੱਸੀ, ਯਾਸੀਨ ਨੇਸਤੀ, ਯਾਸਰ ਅਰਫਾਤ, ਇਮਤਿਆਜ ਅਲੀ ਬਾਬੂ, ਸਾਜਨ ਅਨਸਾਰੀ, ਸਰਪੰਚ ਅਮਨਦੀਪ ਸਿੰਘ ਬੁਧਰਾਵਾਂ ,ਸਰਪੰਚ ਕੁਲਵੀਰ ਸਿੰਘ ਮਾਣਕ ਫੌਜੀ ਖੁਰਦ, ਸਰਪੰਚ ਸੁਖਦੇਵ ਸਿੰਘ ਮਾਣਕੀ, ਸਰਪੰਚ ਕੁਲਦੀਪ ਸਿੰਘ ਮਿੱਠੇਵਾਲ, ਆਦਿ ਆਗੂ ਹਾਜ਼ਰ ਸਨ ।
Leave a Reply