ਹਰਿਆਣਾ ਖ਼ਬਰਾਂ

ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਮਨੁੱਖਤਾ, ਧਰਮ ਅਤੇ ਦੇਸ਼ ਦੀ ਰੱਖਿਆ ਲਈ ਦਿੱਤੀ ਮਹਾਨ ਕੁਰਬਾਨੀ  ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਗਮ ਤੇ ਕੌਮਾਤਰੀ ਗੀਤਾ ਮਹੋਤਸਵ ਵਿੱਚ ਕਰਣਗੇ ਸ਼ਿਰਕਤ

ਚੰਡੀਗੜ੍ਹ  ( ਜਸਟਿਸ ਨਿਊਜ਼ )

– ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਮਨੁੱਖਤਾ, ਧਰਮ ਅਤੇ ਦੇਸ਼ ਦੀ ਰੱਖਿਆ ਲਈ ਮਹਾਨ ਕੁਰਬਾਨੀ ਦਿੱਤੀ ਜਿਸ ਨੂੰ ਹਰੇਕ ਵਿਅਕਤੀ ਤੱਕ ਪਹੁੰਚਾਉਣਾ ਜਰੂਰੀ ਹੈ, ਤਾਂ ਜੋ ਆਉਣ ਵਾਲੀ ਪੀੜੀਆਂ ਇਸ ਪ੍ਰੇਰਣਾਦਾਇਕ ਇਤਿਹਾਸ ਤੋਂ ਸਿੱਖ ਲੈ ਸਕਣ।

          ਗੁਰੂਆਂ ਦੀ ਤੱਪ-ਤਿਆਗ ਦਾ ਸੰਦੇਸ਼ ਅਤੇ ਗੌਰਵਸ਼ਾਲੀ ਇਤਿਹਾਸ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਹਰਿਆਣਾ ਸਰਕਾਰ ਅਤੇ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਸਾਲ ਨੂੰ ਜੋਤੀਸਰ ਵਿੱਚ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸ਼ਿਰਕਤ ਕਰਣਗੇ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਵੱਲੋਂ ਮਹਾਭਾਰਤ ਅਨੁਭਵ ਕੇਂਦਰ ਦਾ ਅਵਲੋਕਨ ਵੀ ਕੀਤਾ ਜਾਵੇਗਾ ਅਤੇ ਇਸ ਮਹਾਭਾਰਤ ਅਨੁਭਵ ਕੇਂਦਰ ਨੂੰ ਦੇਸ਼ ਤੇ ਵਿਦੇਸ਼ ਦੇ ਸੈਲਾਨੀਆਂ ਲਈ ਖੋਲ ਦਿੱਤਾ ਜਾਵੇਗਾ। ਇਸੀ ਪਰਿਸਰ ਵਿੱਚ ਪੰਚਜਨਯ ਦਾ ਉਦਘਾਟਨ ਵੀ ਪ੍ਰਧਾਨ ਮੰਤਰੀ ਵੱਲੋਂ ਕੀਤਾ ਜਾਵੇਗਾ। ਇਸ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੌਮਾਤਰੀ ਗੀਤਾ ਮਹੋਤਸਵ ਪ੍ਰੋਗਰਾਮ ਵਿੱਚ ਸ਼ਿਰਕਤ ਕਰਣਗੇ ਅਤੇ ਮਹਾਆਰਤੀ ਵਿੱਚ ਹਿੱਸਾ ਲੈਣਗੇ।

          ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ੁਕਰਵਾਰ ਨੂੰ ਕੁਰੂਕਸ਼ੇਤਰ ਜਿਲ੍ਹੇ ਦੇ ਜੋਤੀਸਰ ਪ੍ਰੋਗਰਾਮ ਸਥਾਨ ਦਾ ਨਿਰੀਖਣ ਕਰਨ ਦੇ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਮੇਤ ਮੁੱਖ ਸਕੱਤਰ ਅਨੁਰਾਗ ਰਸਤੋਗੀ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਕੇ.ਐਮ. ਪਾਂਡੂਰੰਗ, ਸਾਬਕਾ ਮੰਤਰੀ ਸੁਭਾਸ਼ ਸੁਧਾ, ਸੈਰ-ਸਪਾਟਾ ਵਿਭਾਗ ਦੀ ਪ੍ਰਧਾਨ ਸਕੱਤਰ ਕਲਾ ਰਾਮਚੰਦਰਨ, ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਡਾ. ਸ਼ਾਲੀਨ, ਓਐਸਡੀ ਡਾ. ਪ੍ਰਭਲੀਨ ਸਿੰਘ ਨੇ ਪ੍ਰੋਗਰਾਮ ਸਥਾਨ ਅਤੇ ਅਨੁਭਵ ਕੇਂਦਰ ਦਾ ਨਿਰੀਖਣ ਕੀਤਾ।

          ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਸਾਲ ਦੇ ਮੌਕੇ ਵਿੱਚ ਪੂਰੇ ਸੂਬੇ ਵਿੱਚ ਚਾਰ ਪਵਿੱਤਰ ਨਗਰ ਕੀਰਤਨ ਕੱਢੇ ਜਾ ਰਹੇ ਹਨ, ਜੋ ਹਰਿਆਣਾ ਦੇ ਸਾਰੇ ਜਿਲ੍ਹਿਆਂ ਤੋਂ ਲੰਘਣਗੇ। ਇੰਨ੍ਹਾਂ ਨਗਰ ਕੀਰਤਨਾਂ ਦਾ ਸਮਾਪਨ 24 ਨਵੰਬਰ ਨੂੰ ਕੁਰੁਕਸ਼ੇਤਰ ਵਿੱਚ ਹੋਵੇਗਾ, 25 ਨਵੰਬਰ ਨੂੰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਸਾਲ ‘ਤੇ ਕੁਰੂਕਸ਼ੇਤਰ ਵਿੱਚ ਸਮਾਗਮ ਦਾ ਆਯੋਜਨ ਹੋਵੇਗਾ, ਜਿਸ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਣਗੇ।

          ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਵੀ ਗੁਰੂਆਂ ਅਤੇ ਮਹਾਪੁਰਸ਼ਾਂ ਦੀ ਪਰੰਪਰਾ, ਸਿਖਿਆ ਅਤੇ ਤਿਆਗ ਨੂੰ ਅੱਗੇ ਵਧਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸੀ ਲੜੀ ਵਿੱਚ ਸੂਬਾ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜੈਯੰਤੀ ਨੂੰ ਬਹੁਤ ਸਨਮਾਨ ਅਤੇ ਸ਼ਰਧਾ ਨਾਲ ਮਨਾਇਆ ਅਤੇ ਹੁਣ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਸਾਲ ਨੂੰ ਵੀ ਵੱਡੇ ਪੱਧਰ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸੂਬਾ ਸਰਕਾਰ ਵੱਲੋਂ ਕੀਤੇ ਗਏ ਵੱਖ-ਵੱਖ ਕੰਮਾਂ ਦਾ ਵਰਨਣ ਕਰਦੇ ਹੋਏ ਕਿਹਾ ਕਿ ਗੁਰੂਆਂ ਦੀ ਕੁਰਬਾਨੀ ਅਤੇ ਮਨੁੱਖਤਾ ਲਹੀ ਕੀਤੇ ਗਏ ਅਮੁੱਲ ਯੋਗਦਾਨ ਨੂੰ ਜਨ-ਜਨ ਤੱਕ ਪਹੁੰਚਾਉਣਾ ਸਰਕਾਰ ਦਾ ਸੰਕਲਪ ਹੈ, ਤਾਂ ਜੋ ਆਉਣ ਵਾਲੀ ਪੀੜੀਆਂ ਇੰਨ੍ਹਾਂ ਪਵਿੱਤਰ ਪੇ੍ਰਰਣਾਵਾਂ ਤੋਂ ਮਾਰਗਦਰਸ਼ਨ ਪ੍ਰਾਪਤ ਕਰ ਸਕਣ।

ਸਿੋਰਫ 21 ਦਿਨਾਂ ਵਿੱਚ ਪੇਪਰਲੈਸ ਹੋਏ 10,450 ਤੋਂ ਵੱਧ ਪ੍ਰੋਪਰਟੀ ਰਜਿਸਟ੍ਰੇਸ਼ਣ  ਡਾ. ਸੁਮਿਤਾ ਮਿਸ਼ਰਾ

ਰੋਜ਼ਾਨਾ 1,659 ਰਜਿਸਟ੍ਰੇਸ਼ਣ ਪ੍ਰੋਸੈਸ

ਚੰਡੀਗੜ੍ਹ  ( ਜਸਟਿਸ ਨਿਊਜ਼ )

– ਵਿੱਤ ਕਮਿਸ਼ਨਰ ਮਾਲ ਅਤੇ ਆਪਦਾ ਪ੍ਰਬੰਧਨ ਡਾ. ਸੁਮਿਤਾ ਮਿਸ਼ਰਾ ਨੇ ਦਸਿਆ ਕਿ ਸੂਬੇ ਵਿੱਚ ਨਵੰਬਰ ਮਹੀਨੇ ਦੇ ਪਹਿਲੇ 21 ਦਿਨਾਂ ਵਿੱਚ 10,450 ਪ੍ਰੋਪਰਟੀ ਰਜਿਸਟ੍ਰੇਸ਼ਣ ਪੇਪਰਲੈਸ ਕੀਤੇ ਗਏ ਹਨ। ਰਾਜ ਦੇ ਡਿਜੀਟਲ ਲੈਂਡ-ਰਜਿਸਟਰੀ ਸਿਸਟਮ ਨੇ ਇੱਕ ਦਿਨ ਵਿੱਚ ਨਵਾਂ ਰਿਕਾਰਡ ਬਣਾਇਆ, ਜਿਸ ਵਿੱਚ ਬਿਨ੍ਹਾਂ ਕਾਗਜ਼ ਦੇ 1,659 ਰਜਿਸਟ੍ਰੇਸ਼ਣ ਪ੍ਰੋਸੈਸ ਕੀਤੇ ਗਏ। ਇਹ ਪਾਰਦਰਸ਼ੀ ਅਤੇ ਨਾਗਰਿਕ ਕੇਂਦ੍ਰਿਤ ਗਵਰਨੈਂਸ ਦੇ ਨਵੇਂ ਦੌਰ ਦੀ ਸਫਲਤਾ ਦੀ ਵੱਡੀ ਕਾਮਯਾਬੀ ਦਰਸ਼ਾਉਂਦੀ ਹੈ।

          ਉਨ੍ਹਾਂ ਨੇ ਦਸਿਆ ਕਿ ਬਿਤਹਰ ਵਰਕਫਲੋ ਲਈ ਹੁਣ ਸਿਸਟਮ ਅਪਗ੍ਰੇਡੇਡ ਕਰ ਸਾਫਟਵੇਅਰ ਨੂੰ ਕਾਫੀ ਮਜਬੂਤ ਕੀਤਾ ਗਿਆ ਹੈ। ਇਹ ਸਿਰਫ ਡਿਜੀਟਲਾਈਜੇਸ਼ਨ ਨਹੀਂ, ਸਗੋ ਵਿਭਾਗ ਵਿੱਚ ਨਵਾਂ ਬਦਲਾਅ ਹੈ।

ਮਜਬੂਤ ਪ੍ਰੋਸੈਸਿੰਗ ਅਤੇ ਤੇਜੀ ਨਾਲ ਇਸਤੇਮਾਲ

          ਉਨ੍ਹਾਂ ਨੇ ਦਸਿਆ ਕਿ 1 ਤੋਂ 21 ਨਵੰਬਰ ਦੇ ਵਿੱਚ ਲੋਕਾਂ ਨੇ ਪ੍ਰੋਪਰਟੀ ਰਜਿਸਟ੍ਰੇਸ਼ਣ ਲਈ ਆਨਲਾਇਨ 9,365 ਅਪੁਆਇੰਟਮੈਂਟ ਬੁੱਕ ਕੀਤੇ। ਇਸ ਤਰ੍ਹਾ ਪੇਪਰਲੈਸ ਸਿਸਟਮ ਸ਼ੁਰੂ ਹੋਣ ਦੇ ਬਾਅਦ ਕੁੱਲ 10,450 ਅਪੁਆਇੰਟਮੈਂਟ ਹੋ ਗਏ। ਇੰਨ੍ਹਾਂ ਵਿੱਚੋਂ ਪਿਛਲੇ ਤਿੰਨ ਹਫਤੇ ਦੌਰਾਨ 8,338 ਡੀਡ ਅਪਰੂਵ ਹੋਏ ਅਤੇ ਇਸ ਤਰ੍ਹਾ ਕੁੱਲ 9,260 ਡੀਡ ਅਪਰੂਵ ਹੋ ਗਏ। ਉਨ੍ਹਾਂ ਨੇ ਕਿਹਾ ਕਿ ਸਸਟਮ ਹੁਣ ਹਰ ਦਿਨ ਲਗਭਗ 1500 ਡੀਡ ਪ੍ਰੋਸੈਸ ਕਰ ਰਿਹਾ ਹੈ, ਜਦੋਂ ਕਿ ਇੱਕ ਦਿਨ ਵਿੱਚ ਔਸਤਨ 1659 ਰਜਿਸਟ੍ਰੇਸ਼ਣ ਦਾ ਰਿਕਾਰਡ ਪਲੇਟਫਾਰਮ ਦੀ ਬਿਹਤਰ ਕੈਪੇਸਿਟੀ ਅਤੇ ਆਪ੍ਰੇਸ਼ਨਲ ਸਟੇਬਿਲਿਟੀ ਨੂੱ ਦਰਸ਼ਾਉਂਦਾ ਹੈ।

          ਡਾ. ਮਿਸ਼ਰਾ ਨੇ ਦਸਿਆ ਕਿ ਪੋਰਟਲ ‘ਤੇ ਆਫਿਸਰ -ਸਾਇਡ ਫੀਚਰਸ ਨੂੰ ਵੀ ਅਪਗੇ੍ਰਡ ਕੀਤਾ ਗਿਆ ਹੈ। ਖੇਵਟ ਅਤੇ ਵਿਲੇਜ ਬਲਾਕਿੰਗ ਚਾਲੂ ਕਰ ਦਿੱਤੀ ਗਈ ਹੈ, ਜਿਸ ਨਾਲ ਸਾਰੇ ਜਿਲ੍ਹਿਆਂ ਵਿੱਚ ਅਪੁਆਇੰਟਮੈਂਟ ਸ਼ੈਡੀਯੂਲਿੰਗ ਆਸਾਨ ਹੋ ਗਈ ਹੈ। ਸਿਸਟਮ ਵਿੱਚ ਹੁਣ ਆਰਸੀ ਅਤੇ ਸਬ-ਰਜਿਸਟਰਾਰ ਦੇ ਦੋਨੋਂ ਡੈਸ਼ਬੋਰਡ ‘ਤੇ ਡੀਡ ਵੈਰੀਫਿਕੇਸ਼ਨ ਸਹੀ ਢੰਗ ਨਾਲ ਦਰਸ਼ਾਉਂਦਾਂ ਹੈ। ਹੁਣ ਤਹਿਸੀਲਦਾਰ ਆਪਣੇ ਲਾਗਿਨ ਨਾਲ ਸਿੱਧੇ ਟੋਕਨ ਵਾਪਸ ਕਰ ਸਕਦੇ ਹਨ।

          ਉਨ੍ਹਾਂ ਨੇ ਦਸਿਆ ਕਿ ਨਾਗਰਿਕਾਂ ਨੂੰ ਵੇਵਜ੍ਹਾ ਫਾਈਨੇਸ਼ਿਅਲ ਨੁਕਸਾਨ ਤੋਂ ਬਚਾਉਣ ਲਈ ਸਟਾਂਪ ਡਿਊਟੀ ਕੈਲਕੂਲੇਸ਼ਨ, ਟੋਕਨ ਡਿਡਕਸ਼ਨ ਅਤੇ ਡਾਕਿਯੂਮੈਂਟ ਨੂੰ ਪ੍ਰਭਾਵਿਤ ਕਰਨ ਵਾਲੀ ਕਈ ਮੁਸ਼ਕਲਾਂ ਪਹਿਲਾਂ ਹੀ ਹੱਲ ਕਰ ਦਿੱਤੀਆਂ ਗਈਆਂ ਹਨ। ਗਲਤ ਟੋਕਨ ਦੇ ਮਾਮਲਿਆਂ ਵਿੱਚ ਹੁਣ ਤੱਕ ਟੋਕਨ ਪੂਰੀ ਤਰ੍ਹਾ ਨਾਲ ਵੈਲੀਡੇਟ ਨਾ ਹੋ ਜਾਵੇਗਾ, ਉਦੋਂ ਤੱਕ ਸਿਸਟਮ ਵਿੱਚ 503 ਰੁਪਏ ਨਹੀਂ ਕੱਟਣਗੇ।

ਲਗਾਤਾਰ ਫੀਡਬੈਕ ਨਾਲ ਸਿਸਟਮ ਵਿੱਚ ਸੁਧਾਰ

          ਡਾ. ਮਿਸ਼ਰਾ ਨੇ ਦਸਿਆ ਕਿ ਰਜਿਸਟਰਾਰ, ਸਬ-ਰਜਿਸਟਰਾਰ ਅਤੇ ਗਰਾਊਂਡ ਲੇਵਲ ਸਟਾਫ ਨਾਲ ਮਿਲਣ ਵਾਲੇ ਰੈਗੂਲਰ ਫੀਡਬੈਕ ਅਤੇ ਉਨ੍ਹਾਂ ਦੇ ਸੁਝਾਆਂ ਨਾਲ ਸਿੱਧੇ ਤੌਰ ‘ਤੇ ਪਲੇਟਫਾਰਮ ਵਿੱਚ ਸੁਧਾਰ ਕੀਤਾ ਗਿਆ ਹੈ। ਇਹ ਇਸ ਪਹਿਲ ਦੀ ਸਫਲਤਾ ਹੈ। ਆਨਲਾਇਨ ਰਜਿਸਟ੍ਰੇਸ਼ਣ ਵਿੱਚ ਕੀਤੇ ਗਏ ਵੱਡੇ ਸੁਧਾਰਾਂ ਵਿੱਚੋਂ ਇੱਕ ਇੰਟਰਫੇਸ ਦੇ ਦੂਜੇ ਪੇਜ ਨੂੰ ਆਸਾਨਾ ਬਨਾਉਣਾ ਹੈ। ਇਹ ਕਦਮ ਯੂਜਰ ਦੀ ਮੁਸ਼ਕਲਾਂ ਨੂੰ ਘੱਟ ਕਰਨ ਅਤੇ ਉਨ੍ਹਾਂ ਦੇ ਤਜਰਬਿਆਂ ਨੂੰ ਆਸਾਨ ਬਨਾਉਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਫਾਈਨੇਂਸ਼ਿਅਲ ਅਤੇ ਇਮੋਸ਼ਨਲ ਹਿੱਤ ਦੇ ਲਈ ਜਦੋਂ ਪ੍ਰੋਪਰਟੀ ਦਾ ਲੇਣ-ਦੇਣ ਕਰਦੇ ਹਨ, ਤਾਂ ਉਨ੍ਹਾਂ ਵਿੱਚ ਛੋਟੇ-ਛੋਟੇ ਟੈਕਨੀਕਲ ਸੁਧਾਰ ਵੀ ਨਾਗਰਿਕਾਂ ਲਈ ਵੱਡਾ ਬਦਲਾਅ ਲਿਆ ਸਕਦੇ ਹਨ।

ਵਿਦਿਆਰਥੀ ਆਪਣੀ ਪ੍ਰਤਿਭਾ ਦੀ ਪਹਿਚਾਨ ਕਰ ਸਫਲਤਾ ਹਾਸਲ ਕਰੇ  ਮਹੀਪਾਲ ਢਾਂਡਾ

ਚੰਡੀਗੜ੍ਹ  ( ਜਸਟਿਸ ਨਿਊਜ਼)

ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਅੱਜ ਸਰਕਾਰੀ ਮਾਡਲ ਸੰਸਕ੍ਰਿਤ ਸੀਨੀਅਰ ਸੈਕੇਂਡਰੀ ਸਕੂਲ, ਪਿੰਡ ਰਾਜਾਖੇੜੀ (ਪਾਣੀਪਤ) ਵਿੱਚ ਕੋਚਿੰਗ ਕਲਾਸੇਜ਼ ਦਾ ਉਦਘਾਟਨ ਕੀਤਾ ਅਤੇ ਅੱਤਆਧੁਨਿਕ ਲੈਂਗਵੇਜ ਲੈਬ ਅਤੇ ਲਾਇਬ੍ਰੇਰੀ ਦਾ ਵਿਧੀਵਤ ਉਦਘਾਟਨ ਕੀਤਾ।

          ਇਸ ਦੌਰਾਨ ਮੰਤਰੀ ਨੇ ਸਕੂਲ ਪਰਿਸਰ ਵਿੱਚ ਪੌਧਾਰੋਪਣ ਵੀ ਕੀਤਾ ਅਤੇ ਵਾਤਾਵਰਣ ਸਰੰਖਣ ਦਾ ਸੰਦੇਸ਼ ਦਿੰਦੇ ਹੋਏ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ।

          ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਹਰ ਵਿਦਿਆਰਥੀ ਆਪਣੇ ਅੰਦਰ ਦੀ ਪ੍ਰਤਿਭਾ ਨੂੰ ਪਹਿਚਾਣ ਕੇ ਸਫਲਤਾ ਹਾਸਲ ਕਰੇ।

          ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਇਮਾਨਦਾਰੀ ਸਿਖਿਆ ਗ੍ਰਹਿਣ ਕਰਨ ਅਤੇ ਮੁਕਾਬਲਾ ਨਹੀਂ, ਸਗੋ ਸਹਿਯੋਗ ਨੂੰ ਜੀਵਨ ਦਾ ਆਧਾਰ ਬਨਾਉਣ।

          ਉਨ੍ਹਾਂ ਨੇ ਕਿਹਾ ਕਿ ਪ੍ਰਤਿਭਾ ਕਿਸੇ ਵੀ ਖੇਤਰ ਵਿੱਚ ਹੋ ਸਕਦੀ ਹੈ ਉਸ ਨੂੰ ਨਿਖਾਰਣ ਦਾ ਸੰਕਲਪ ਲੈਣ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਈਆਈਟੀ, ਆਈਆਈਐਮ ਅਤੇ ਹੋਰ ਕੌਮੀ ਸੰਸਥਾਨਾਂ ਦੀ ਤਿਆਰੀ ਕਰਨ ਲਈ ਪੇ੍ਰਰਿਤ ਕੀਤਾ।

          ਉਨ੍ਹਾਂ ਨੇ ਕਿਹਾ ਕਿ ਸਰਕਾਰ ਸਰਕਾਰੀ ਸਕੂਲਾਂ ਨੂੰ ਇਸ ਦਿਸ਼ਾ ਵਿੱਚ ਪੂਰਾ ਬਜਟ ਅਤੇ ਜਰੂਰੀ ਸਹੂਲਤਾਂ ਉਪਲਬਧ ਕਰਾ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਸੂਬੇ ਵਿੱਚ 13 ਬੁਨਿਆਦ ਸੈਂਟਰ ਸਥਾਪਿਤ ਕੀਤੇ ਗਏ ਹਨ, ਜਿੱਥੇ ਵਿਦਿਆਰਥੀਆਂ ਨੂੰ ਨਿਪੁੰਣਤਾ ਅਤੇ ਹੁਨਰ ਦੇ ਆਧਾਰ ‘ਤੇ ਨਵੀਂ ਦਿਸ਼ਾ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਰਕਾਰ ਹਰ ਭਾਸ਼ਾ ਵਿੱਚ ਕੁਸ਼ਲਤਾ ਵਿਕਸਿਤ ਕਰਨ ‘ਤੇ ਜੋਰ ਦੇ ਰਿਹਾ ਹੈ ਅਤੇ ਅਗਲੇ ਮਹੀਨੇ ਤੋਂ ਜਰਮਨ ਦੇ ਨਾਲ ਐਮਓਯੂ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2014 ਦੇ ਬਾਅਦ ਤੋਂ ਸਰਕਾਰੀ ਸਕੂਲਾਂ ਦਾ ਸਾਲਾਨਾ ਨਤੀਜਾ 95 ਫੀਸਦੀ ਤੱਕ ਪਹੁੰਚਿਆ ਹੈ। ਸਿਖਿਆ ਖੇਤਰ ਦੀ ਇਹ ਵੱਡੀ ਉਪਲਬਧੀ ਹੈ। ਮੰਤਰੀ ਨੇ ਸੁਪਰ 30 ਵਰਗੇ ਮਾਡਲ ਨੂੰ ਪ੍ਰੇਰਣਾਦਾਇਕ ਬਣਾਉਂਦੇ ਹੋਏ ਕਿਹਾ ਕਿ ਹਰ ਖੇਤਰ ਵਿੱਚ ਐਕਸੀਲੈਂਸ ਪ੍ਰਾਪਤ ਕਰਨ ਦਾ ਵਾਤਾਵਰਣ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਬੈਚੇਨ ਹੈ, ਪਰ ਭਾਰਤ ਨੇ ਇਸ ਪਰਿਸਥਿਤੀ ਵਿੱਚ ਵੀ ਗਲੋਬਲ ਪੱਧਰ ‘ਤੇ ਚਨੌਤੀ ਦਿੱਤੀ ਹੈ। ਸਾਲ 2047 ਤੱਕ ਵਿਕਸਿਤ ਭਾਰਤ ਦਾ ਟੀਚਾ ਪੂਰਾ ਕਰਨ ਵਿੱਚ ਆਉਣ ਵਾਲੇ 20-22 ਸਾਲ ਨਿਰਣਾਇਕ ਹੋਣਗੇ। ਇਸ ਮੌਕੇ ‘ਤੇ ਜਿਲ੍ਹਾ ਸਿਖਿਆ ਅਧਿਕਾਰੀ ਸ੍ਰੀ ਰਾਕੇਸ਼ ਬੂਰਾ, ਸਕੂਲ ਪ੍ਰਿੰਸੀਪਲ ਸੁਮਿਤਾ ਸਾਂਗਵਾਨ ਤੇ ਹੋਰ ਮਾਣਸੋਗ ਲੋਕ ਮੌਜੂਦ ਰਹੇ।

ਕੌਮਾਂਤਰੀ ਫਿਲਮ ਮਹੋਤਸਵ (IFFI 2025) ਦੀ ਓਪਨਿੰਗ ਪਰੇਡ ਵਿੱਚ ਹਰਿਆਣਾ ਦੀ ਇਤਿਹਾਸਕ ਪਹਿਲੀ ਪੇਸ਼ਗੀ

ਸੂਬੇ ਦਾ ਖੁਸ਼ਹਾਲ ਵਿਰਾਸਤ, ਫਿਲਮ ਵਿਰਾਸਤ ਅਤੇ ਜੀਵਨ ਪਹਿਚਾਣ ਦਾ ਸ਼ਾਨਦਾਰ ਪ੍ਰਦਰਸ਼ਨ

ਚੰਡੀਗੜ੍ਹ  ( ਜਸਟਿਸ ਨਿਊਜ਼ )

ਹਰਿਆਣਾ ਨੇ ਗੋਆ ਵਿੱਚ ਆਯੋਜਿਤ ਕੌਮਾਂਤਰੀ ਫਿਲਮ ਮਹੋਤਸਵ ਆਫ ਇੰਡੀਆ (੧–੧) 2025 ਦੀ ਓਪਨਿੰਗ ਪਰੇਡ ਵਿੱਚ ਆਪਣੀ ਪਹਿਲੀ ਸ਼ਾਨਦਾਰ ਸੂਬਾ ਝਾਂਕੀ ਪੇਸ਼ ਕੀਤੀ। ਆਈਐਫਐਫਆਈ ਨੇ ਇਸ ਸਾਲ ਰਿਵਾਇਤੀ ਉਦਘਾਟਨ ਸਮਾਰੋਹ ਦੀ ਥਾਂ ਇੱਕ ਆਕਰਸ਼ਕ ਅਤੇ ਸ਼ਾਨਦਾਰ ਸੜਕ ਪਰੇਡ ਦਾ ਆਯੋਜਨ ਕੀਤਾ, ਜਿਸ ਨੇ ਦਰਸ਼ਕਾਂ, ਨੂੰ ਭਾਰਤੀ ਸਭਿਆਚਾਰ ਅਤੇ ਸਿਨੇਮਾ ਦੇ ਰੰਗਾਂ ਨਾਲ ਸਰਾਬੋਰ ਇੱਕ ਅਨੋਖਾ ਚਲਿਤ ਉਤਸਵ ਪ੍ਰਦਾਨ ਕੀਤਾ।

          ਵਰਨਣਯੋਗ ਹੈ ਕਿ 20 ਤੋਂ 28 ਨਵੰਬਰ, 2025 ਤੱਕ ਆਯੋਜਿਤ ਹੋਣ ਵਾਲਾ ਇਹ ਨੌ-ਦਿਨਾਂ ਦਾ ਪ੍ਰਤਿਸ਼ਠਤ ਮਹੋਤਸਵ ਵਿੱਚ ਫਿਲਮ-ਬਾਜ਼ਾਰ ਸਮੇਤ ਅਨੇਕ ਪ੍ਰੋਗਰਾਮਾਂ ਦਾ ਆਯੋਜਨ ਹੋ ਰਿਹਾ ਹੈ।

          ਸੂਚਨਾ, ਜਨਸੰਪਰਕ, ਭਾਸ਼ਾ ਅਤੇ ਕਲਾ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਕੇ ਐਮ ਪਾਂਡੂਰੰਗ ਦੇ ਦਿਸ਼ਾ-ਨਿਰਦੇਸ਼ ਵਿੱਚ ਨੌਨ ਸਟਾਪ ਫਿਲਮ ਹਰਿਆਣਾ ਝਾਂਕੀ ਤਿਆਰ ਕੀਤੀ ਗਈ।

          ਹਰਿਆਣਾ ਦੀ ਇਸ ਝਾਂਕੀ ਨੇ ਦੇਸ਼-ਵਿਦੇਸ਼ ਤੋਂ ਆਏ ਪ੍ਰਤੀਨਿਧੀਆਂ, ਫਿਲਮ ਨਿਰਮਾਤਾਵਾਂ ਅਤੇ ਦਰਸ਼ਕਾਂ ਦਾ ਵਿਸ਼ੇਸ਼ ਧਿਆਨ ਖਿੱਚਿਆ। ਇਸ ਮੌਕੇ ‘ਤੇ ਝਾਂਕੀ ਵਿੱਚ ਸੂਬੇ ਦੀ ਸਭਿਆਚਾਰਕ ਵਿਰਾਸਤ, ਸਿਨੇਮਾ ਵਿੱਚ ਹਰਿਆਣਾ, ਲੋਕੇਸ਼ਨਸ ਨੂੰ ਕਲਾਤਮਕ ਢੰਗ ਨਾਲ ਪੇਸ਼ ਕੀਤਾ ਗਿਆ। ਹਰਿਆਣਾ ਦੀ ਝਾਂਕੀ ਨੂੰ ਲੈ ਕੇ ਦੇਸ਼ੀ-ਵਿਦੇਸ਼ੀ ਸੈਲਾਨੀ ਕਾਫੀ ਆਕਰਸ਼ਿਤ ਨਜ਼ਰ ਆਏ।

          ਨੋਨ-ਸਟਾਪ ਫਿਲਮੀ ਹਰਿਆਣਾ ਦੀ ਥੀਮ ਦੇ ਨਾਲ ਝਾਂਕੀ ਵਿੱਚ ਦਰਸ਼ਾਇਆ ਗਿਆ ਕਿ ਹਰਿਆਣਾ ਅਜਿਹਾ ਸੂਬਾ ਹੈ ਜਿੱਥੇ ਕਹਾਣੀਆਂ ਮਿੱਟੀ ਵਿੱਚ ਅੰਕੁਰਿਤ ਹੁੰਦੀਆਂ ਹਨ ਅਤੇ ਕਲਾ ਫਸਲਾਂ ਦੀ ਖੁਸ਼ਬੂ ਵਿੱਚ ਆਪਣੀ ਸਵਰੂਪ ਸਵਾਰਦੀਆਂ ਹਨ।

          ਫਿਲਮ-ਕੈਮਰੇ ਦੇ ਵਿਲੱਖਣ ਰੂਪ ਵਿੱਚ ਸਜੀ ਝਾਂਕੀ ਹਰਿਆਣਾ ਦੀ ਰਚਨਾਤਮਕ ਸ਼ਕਤੀ ਦੇ ਪ੍ਰਤੀਕ ਵਜੋ ਸਭਿਆਚਾਰ, ਆਪਣੇ ਲੋਕਾਂ ਅਤੇ ਆਪਣੀ ਆਵਾਜ ਨੂੰ ਦੁਨੀਆ ਦੇ ਸਾਹਮਣੇ ਨਵੇਂ ਅੰਦਾਜ ਵਿੱਚ ਪੇਸ਼ ਕਰਦੀ ਨਜਰ ਆਈ। ਕੈਮਰੇ ਤੋਂ ਨਿਕਲਦੀ ਸੁਨਹਿਰੀ ਕਿਰਣਾਂ ਰਾਜ ਦੀ ਰਚਨਾਤਮਕ ਚੇਤਨਾ, ਊਰਜਾ ਅਤੇ ਉਜਵਲ ਭਵਿੱਖ ਦੀ ਪ੍ਰਤੀਕ ਬਣੀ। ਡਿਜੀਟਲ ਸਕ੍ਰੀਨ ‘ਤੇ ਉਭਰਤੀ ਝਲਕੀਆਂ ਵਿੱਚ ਹਰਿਆਣਾ ਦੀ ਵਿਰਾਸਤ, ਸੈਰ-ਸਪਾਟਾ, ਲੋਕ-ਸਭਿਆਚਾਰ, ਥਇਏਟਰ -ਕਲਾ ਅਤੇ ਫਿਲਮਾਂਕਨ ਥਾਂਵਾਂ ਦੀ ਅਨੋਖੀ ਦੁਨੀਆ ਇੱਕ ਹੀ ਪਰਦੇ ‘ਤੇ ਸਹੀ ਦਿਖਾਈ ਦਿੱਤੀ।

          ਝਾਂਕੀ ਵਿੱਚ ਹਰਿਆਣਾ ਦੀ ਫਿਲਮ ਨੀਤੀ ਨੂੰ ਪ੍ਰਭਾਵੀ ਸੰਦੇਸ਼ ਵੀ ਪ੍ਰਦਰਸ਼ਿਤ ਕੀਤਾ ਗਿਆ। ਝਾਂਕੀ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਕਿ ਕਿਸ ਤਰ੍ਹਾ ਪਿੰਡ ਦੀ ਚੌਪਾਲਾਂ ਤੋਂ ਨਿਕਲੀ ਕਹਾਣੀਆਂ ਅੱਜ ਵਿਸ਼ਵ ਦੇ ਵੱਡੇ ਪਰਦਿਆਂ ਤੱਕ ਪਹੁੰਚ ਰਹੀ ਹੈ। ਹੇਠਾਂ ਲਹਿਰਾਉਂਦੇ ਹੋਈ ਸਰੋਂ ਦੇ ਸੁਨਹਿਰੇ ਖੇਤ ਹਰਿਆਣਾ ਦੀ ਖੁਸ਼ਹਾਲ ਵਿਰਾਸਤ ਅਤੇ ਇਸ ਮਿੱਟੀ ਵਿੱਚ ਜਨਮ ਲੈਣ ਵਾਲੀ ਕਹਾਣੀਆਂ ਦੀ ਅਨੰਤ ਯਾਤਰਾ ਦੇ ਅਕਸ ਦੀ ਕਹਾਣੀ ਕਹਿੰਦੇ ਨਜਰ ਆਏ।

ਕਸ਼ਮੀਰ  ਇਤਿਹਾਸ, ਸਭਿਆਚਾਰ ਅਤੇ ਪਰੰਪਰਾ ਦਾ ਪ੍ਰਤੀਕ ਹੈ ਕਾਹਵਾ—ਕਸ਼ਮੀਰੀ ਕਾਹਵਾ ਦੀ ਮਹਿਕ ਨਾਲ ਸਟਾਲ ‘ਤੇ ਖਿੱਚੇ ਚੱਲੇ ਆਉਂਦੇ ਹਨ ਚਾਹਵਾਨ

ਚੰਡੀਗੜ੍ਹ  (  ਜਸਟਿਸ ਨਿਊਜ਼ )

– ਕੌਮਾਂਤਰੀ ਗੀਤਾ ਮਹੋਤਸਵ-2025 ਵਿੱਚ ਬ੍ਰਹਮਸਰੋਵਰ ਦਾ ਪਾਵਨ ਤੱਟ ਜਿੱਥੇ ਦੇਸ਼ ਦੀ ਸਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਦਾ ਮੁੱਖ ਮੰਚ ਬਣਿਆ ਹੋਇਆ ਹੈ, ਉੱਕੇ ਵੱਖ-ਵੱਖ ਸੂਬਿਆਂ ਦੇ ਖਾਣ-ਪੀਣ ਦਾ ਵੀ ਇੱਥੇ ਹੀ ਸਹਿਜਤਾ ਨਾਲ ਮਜਾ ਲਿਆ ਜਾ ਸਕਦਾ ਹੈ। ਇੰਨ੍ਹਾਂ ਖਾਣਪੀਣ ਦੇੇ ਭੋਜਨਾਂ ਦੇ ਵਿੱਚ ਜੰਮੂ-ਕਸ਼ਮੀਰ ਦੇ ਬਾਰਾਮੁੱਲਾ ਜਿਲ੍ਹਾ ਦੇ ਪਿੰਡ ਪਟਨ ਤੋਂ ਆਏ ਮੋਹਮਦ ਮਗਬੂਲ ਸੂਫੀ ਤੇ ਉਨ੍ਹਾਂ ਦੇ ਸਾਥੀ ਆਪਣੇ ਨਾਲ ਕਸ਼ਮੀਰ ਦਾ ਮੁੱਖ ਪੇਯ ਕਸ਼ਮੀਰੀ ਕਾਹਵਾ ਤੇ ਡਰਾਈ ਫਰੂਟ ਲੈ ਕੇ ਮਹੋਤਸਵ ਵਿੱਚ ਪਹੁੰਚੇ ਹਨ। ਇਸ ਕਸ਼ਮੀਰੀ ਕਾਹਵਾ ਦੀ ਮਹਿਕ ਦੀ ਵਜ੍ਹਾ ਨਾਲ ਮਹੋਤਸਵ ਵਿੱਚ ਆਉਣ ਵਾਲੇ ਸੈਲਾਨੀ ਉਨ੍ਹਾਂ ਦੇ ਸਟਾਲ ‘ਤੇ ਖਿੱਚੇ ਚਲੇ ਆਉਂਦੇ ਹਨ।

          ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਮਜਹਬੀ ਬੇਗਮ, ਮੋਹਮਦ ਇਰਫਾਨ ਲੋਨ, ਮੋਹਮਦ ਉਸਮਾਨ ਲੋਨ, ਸ਼ਬੀਰ ਅਹਿਮਦ ਢਾਰ ਨੇ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਿਹਾ ਕਿ ਕਸ਼ਮੀਰੀ ਕਾਹਵਾ ਇੱਕ ਪੇਯ ਪਦਾਰਥ ਤੋਂ ਕਿਤੇ ਕੁੱਝ ਵੱਧ ਕੇ ਹੈ। ਇਹ ਕਾਹਵਾ ਕਸ਼ਮੀਰ ਦੀ ਵਿਰਾਸਤ, ਇਤਿਹਾਸ ਅਤੇ ਪਰੰਪਰਾ ਦਾ ਪ੍ਰਤੀਕ ਹੈ। ਮਹੋਤਸਵ ਦੇ ਸਟਾਲ ਨੰਬਰ 29 ‘ਤੇ ਕਸ਼ਮੀਰੀ ਕਾਹਵਾ ਨੂੰ ਤਿਆਰ ਕਰਦੀ ਮਜਹਬੀ ਬੇਗਮ ਤੇ ਉਨ੍ਹਾਂ ਦੇ ਪਰਿਜਨ ਸੈਲਾਨੀਆਂ ਦੇ ਪਿਆਰ ਅਤੇ ਖਿੱਚ ਦਾ ਕੇਂਦਰ ਬਣੇ ਹੋਏ ਹਨ। ਉਹ ਪਿਛਲੇ ਕਈ ਸਾਲਾਂ ਤੋਂ ਗੀਤਾ ਮਹੋਤਸਵ ਵਿੱਚ ਆ ਰਹੀ ਹੈ। ਉਨ੍ਹਾਂ ਦੇ ਸਟਾਲ ‘ਤੇ ਕਸ਼ਮੀਰ ਦੇ ਰਿਵਾਇਤੀ ਪੇਯ ਕਸ਼ਮੀਰੀ ਕਾਹਵਾ ਦੇ ਨਾਲ-ਨਾਲ ਸੁੱਖੇ ਮੇਵੇ ਵੀ ਮੌਜੂਦ ਹਨ। ਉਨ੍ਹਾਂ ਦਾ ਇਹ ਪਰਿਵਾਰਕ ਕਾਰੋਬਾਰ ਹੈ ਅਤੇ ਉਹ ਬਿਨ੍ਹਾਂ ਕਿਸੇ ਕੈਮੀਕਲ ਦੇ ਵਰਤੋ ਨਾਲ ਸੁੱਖੇ ਮੇਵਿਆਂ ਨੂੰ ਉਪਲਬਧ ਕਰਵਾਉਣ ਦਾ ਕੰਮ ਕਰਦੇ ਹਨ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin