ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜਗਾਰ ਯੋਜਨਾ ‘ਤੇ ਮੀਟਿੰਗ ਦਾ ਆਯੋਜਨ
ਕਿਰਤ ਅਤੇ ਯੁਵਾ ਅਧਿਕਾਰਤਾ ਅਤੇ ਉਦਮਤਾ ਵਿਭਾਗ ਦੇ ਪ੍ਰਧਾਨ ਸਕੱਤਰ ਦੀ ਅਗਵਾਈ ਹੇਠ ਆਯੋਜਿਤ ਹੋਈ ਮੀਟਿੰਗ
ਇਸ ਯੋਜਨਾ ਤਹਿਤ ਤੁਰੰਤ ਲਾਗੂਕਰਨ ਦੇ ਦ੍ਰਿਸ਼ਟੀਗਤ ਹਰਿਆਣਾ ਵੱਡੇ ਰਾਜ਼ਿਆਂ ਨੂੰ ਪਿੱਛੇ ਛੱਡ ਕੇ ਦੇਸ਼ਭਰ ਵਿੱਚ ਚੌਥੇ ਸਥਾਨ ‘ਤੇ ਪਹੁੰਚਾ
ਚੰਡੀਗੜ੍ ( ਜਸਟਿਸ ਨਿਊਜ਼ )
– ਵਿਕਸਿਤ ਭਾਰਤ-2047 ਦੀ ਪਰਿਕਲਪਨਾ ਤਹਿਤ ਭਾਰਤ ਸਰਕਾਰ ਨੇ ਦੇਸ਼ ਵਿੱਚ ਰੁਜਗਾਰ ਸਿਰਜਨ ਨੂੰ ਪ੍ਰੋਤਸਾਹਿਤ ਕਰਨ ਲਈ 1 ਅਗਸਤ 2025 ਨੂੰ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਯੋਜਨਾ ਲਾਗੂ ਕੀਤੀ ਹੈ ਜਿਸ ਦੇ ਤਹਿਤ 3.5 ਕਰੋੜ ਨਵੇਂ ਰੁਜਗਾਰਾਂ ਲਈ ਲਗਭਗ 1 ਲੱਖ ਕਰੋੜ ਰੁਪਏ ਦੀ ਪ੍ਰੋਤਸਾਹਨ ਰਕਮ ਰੁਜਗਾਰ ਮਾਲਕਾਂ ਅਤੇ ਰੁਜਗਾਰ ਪਾਉਣ ਵਾਲਿਆਂ ਨੂੰ ਪ੍ਰਦਾਨ ਕੀਤੀ ਜਾਵੇਗੀ। ਇਸ ਯੋਜਨਾ ਦੇ ਤੁਰੰਤ ਲਾਗੂਕਰਨ ਦੇ ਦ੍ਰਿਸ਼ਟੀਗਤ ਹਰਿਆਣਾ ਰਾਜ ਵੱਡੇ ਰਾਜਿਆਂ ਨੂੰ ਪਿੱਛੇ ਛੱਡ ਕੇ ਦੇਸ਼ਭਰ ਵਿੱਚ ਚੌਥੇ ਸਥਾਨ ‘ਤੇ ਪਹੁੰਚ ਗਿਆ ਹੈ।
ਹਰਿਆਣਾ ਕਿਰਤ ਅਤੇ ਯੁਵਾ ਅਧਿਕਾਰਤਾ ਅਤੇ ਉਦਮੱਤਾ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਰਾਜੀਵ ਰੰਜਨ ਦੀ ਅਗਵਾਈ ਵਿੱਚ ਅੱਜ ਇਸ ਯੋਜਨਾ ਦੀ ਜਾਗਰੂਕਤਾ ਲਈ ਕੌਸ਼ਲ ਭਵਨ, ਪੰਚਕੂਲਾ ਵਿੱਚ ਰੁਜਗਾਰ ਮੇਲੇ ਦਾ ਲਗਾਉਣ ਵਾਲੇ ਤਕਨੀਕੀ ਸਿੱਖਿਆ ਵਿਭਾਗ ਸੀਨੀਅਰ ਸਕੈਂਡਰੀ ਸਿੱਖਿਆ ਵਿਭਾਗ, ਰੁਜਗਾਰ ਵਿਭਾਗ, ਕੌਸ਼ਲ ਵਿਭਾਗ ਦੇ ਅਧਿਕਾਰਿਆਂ ਅਤੇ ਆਈ.ਟੀ. ਆਈ. ਦੇ ਪ੍ਰੀਂਸਿਪਲਾਂ ਨਾਲ ਮੀਟਿੰਗ ਦਾ ਆਯੋਜਨ ਹੋਇਆ।
ਪ੍ਰਧਾਨ ਸਕੱਤਰ ਸ੍ਰੀ ਰਾਜੀਵ ਰੰਜਨ ਨੇ ਦੱਸਿਆ ਕਿ ਇਸ ਯੋਜਨਾ ਦੀ ਸਰੰਚਨਾ ਵਿੱਚ 2 ਮੁੱਖ ਭਾਗ ਹਨ ਜਿਸ ਵਿੱਚ ਜੇਕਰ ਨਵੇਂ ਕਰਮਚਾਰੀ ਨੇ ਈਪੀਐਫ਼ਓ 1 ਅਗਸਤ 2025 ਤੋਂ 31 ਜੁਲਾਈ 2027 ਵਿੱਚਕਾਰ ਰਜਿਸਟ੍ਰੇਸ਼ਨ ਕੀਤਾ ਹੋਵੇ, ਮਹੀਨੇ ਦੀ ਤਨਖ਼ਾਹ 1 ਲੱਖ ਰੁਪਏ ਤੋਂ ਘੱਟ ਹੋਵ, ਅਜਿਹੇ ਨਵੇਂ ਕਰਮਚਾਰੀ ਨੂੰ 15000 ਰੁਪਏ ਤੱਕ ਕਰਮਚਾਰੀ ਭਵਿੱਖ ਨਿਧੀ ਵਿੱਚ ਵਧੀਕ ਭੱਤਾ ਦੋ ਕਿਸਤਾਂ ਵਿੱਚ ਭਾਰਤ ਸਰਕਾਰ ਵੱਲੋਂ ਪ੍ਰਦਾਨ ਕੀਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਦੂਜੀ ਕਿਸਤ ਵਿਤੀ ਸਾਖਰਤਾ ਪ੍ਰੋਗਰਾਮ ਨਾਲ ਜੁੜੀ ਹੋਵੇਗੀ। ਇਸ ਸਕੀਮ ਵਿੱਚ ਲਾਭ ਪ੍ਰਾਪਤ ਕਰਨ ਲਈ ਕਰਮਚਾਰੀ ਨੂੰ ਇੱਕ ਸੰਸਥਾ ਵਿੱਚ 12 ਮਹੀਨੇ/ ਸਾਖਰਤਾ ਮਾਡਯੂਲ ਪੂਰਾ ਹੋਣਾ ਜਰੂਰੀ ਹੈ। ਜੇਕਰ ਸੰਸਥਾ ਵਿੱਚ 50 ਕਰਮਚਾਰਿਆਂ ਦੀ ਗਿਣਤੀ ਘੱਟ ਹੈ ਤਾਂ ਦੋ ਜਾਂ ਇਸ ਤੋਂ ਵੱਧ ਅਹੁਦੇ ਤਿਆਰ ਕਰਨਾ ਅਤੇ ਸੰਸਥਾ ਵਿੱਚ ਜੇਕਰ 50 ਤੋਂ ਵੱਧ ਕਰਮਚਾਰਿਆਂ ਦੀ ਗਿਣਤੀ ਹੈ ਤਾਂ ਪੰਜ ਜਾਂ ਉਸ ਤੋਂ ਵੱਧ ਅਹੁਦੋ ਤਿਆਰ ਕਰ ਸਕਦੇ ਹਨ। ਇਸ ਯੋਜਨਾ ਵਿੱਚ ਸੰਸਥਾ ਨੂੰ 3000 ਰੁਪਏ ਤੱਕ ਪ੍ਰਤੀ ਕਰਮਚਾਰੀ ਪ੍ਰਤੀ ਮਹੀਨੇ ਦੀ ਪ੍ਰੋਤਸਾਹਨ ਰਕਮ 2 ਸਾਲ ਲਈ ਪ੍ਰਦਾਨ ਕੀਤੀ ਜਾਵੇਗੀ।
ਇਸ ਯੋਜਨਾ ਵਿੱਚ ਅਪਲਾਈ ਲਈ ਕਿਰਤ ਮੰਤਰਾਲੇ ਭਾਰਤ ਸਰਕਾਰ ਵੱਲੋਂ pmvbry.epfindia.gon.in / pmvbry.labour.gov.in ਪੋਰਟਲ ਬਣਾਇਆ ਗਿਆ ਹੈ। ਪ੍ਰਧਾਨ ਸਕੱਤਰ ਨੇ ਜਾਣਕਾਰੀ ਦਿੱਤੀ ਕਿ ਜੇਕਰ ਕਿਸੇ ਸੰਸਥਾ ਵਿੱਚ ਕਿਸੇ ਕਾਰਨ ਤੋਂ ਈ.ਪੀ.ਐਫ਼ ਦੇ ਰਿਟਰਨ ਅੱਜ ਤੱਕ ਵੀ ਨਹੀ ਭਰੀ ਹੈ ਅਤੇ ਇਸ ਯੋਜਨਾ ਦਾ ਲਾਭ ਲੈਣ ਦਾ ਇੱਛੁਕ ਹੈ ਤਾਂ ਈ.ਪੀ.ਐਫ਼ ਦੀ ਪੁਰਾਣੀ ਰਿਟਰਨ ਭਰਨ ‘ਤੇ ਉਸ ਉਪਰ ਕੋਈ ਪੈਨਲਟੀ ਨਹੀਂ ਲਗਾਈ ਜਾਵੇਗੀ।
ਇਸ ਮੌਕੇ ‘ਤੇ ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਡਾਇਰੈਕਟਰ ਜਨਰਲ ਅਤੇ ਸਕੱਤਰ ਡਾ. ਵਿਵੇਕ ਅਗਰਵਾਲ ਸਮੇਤ ਹੋਰ ਅਧਿਕਾਰੀ ਮੌਜ਼ੂਦ ਰਹੇ।
ਚਨਾ ਅਤੇ ਮਸੂਰ ਦੇ ਪ੍ਰਦਰਸ਼ਨ ਪਲਾਂਟ, ਬੀਜ ਵੰਡ, ਪੌਧ ਅਤੇ ਮਿੱਟੀ ਸਰੰਖਣ ਪ੍ਰਬੰਧਨ ਲਈ ਦਿੱਤੀ ਜਾਵੇਗੀ ਸਬਸਿਡੀ
ਇੱਛੁਕ ਕਿਸਾਨ ਕਰ ਸਕਦੇ ਹਨ ਅਪਲਾਈ
ਚੰਡੀਗੜ੍ਹ ( ਜਸਟਿਸ ਨਿਊਜ਼ )
-ਹਰਿਆਣਾ ਸਰਕਾਰ ਵੱਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਅਤੇ ਪੋਸ਼ਣ ਮਿਸ਼ਨ ( ਦਲਹਨ ) ਸਕੀਮ ਤਹਿਤ ਹਰਿਆਣਾ ਦੇ ਸਾਰੇ ਜ਼ਿਲ੍ਹਾਂ ਵਿੱਚ ਚਨਾ ਅਤੇ ਮਸੂਰ ਦੇ ਪ੍ਰਦਰਸ਼ਨ ਪਲਾਂਟ, ਬੀਜ ਵੰਡ, ਪੌਧ ਅਤੇ ਮਿੱਟੀ ਸਰੰਖਣ ਪ੍ਰਬੰਧਨ ਦੀ ਵੰਡ ‘ਤੇ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਣੀ ਹੈ। ਸਬਸਿਡੀ ਲੈਣ ਦੇ ਇੱਛੁਕ ਕਿਸਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹਰਿਆਣਾ ਦੀ ਵੈਬਸਾਇਡ https://agriharyana.gov.in/ ‘ਤੇ ਕਲਿਕ ਕਰਨ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇੱਛੁਕ ਕਿਸਾਨ ਆਪਣੀ ਅਰਜੀ ਫਸਲ ਦੀ ਬਿਜਾਈ ਅਤੇ ਫਸਲ ਦੇ ਸਮੇ ਅਨੁਸਾਰ ਤੱਕ ਕਰ ਸਕਦੇ ਹਨ। ਵੱਧ ਜਾਣਕਾਰੀ ਲਈ ਆਪਣੇ ਖੇਤਰ ਦੇ ਖੇਤੀਬਾੜੀ ਵਿਕਾਸ ਅਧਿਕਾਰੀ /ਖੰਡ ਖੇਤੀਬਾੜੀ ਅਧਿਕਾਰੀ/ ਉਪਮੰਡਲ ਖੇਤੀਬਾੜੀ ਅਧਿਕਾਰੀ/ ਉਪ ਖੇਤੀਬਾੜੀ ਨਿਦੇਸ਼ਕ ਦੇ ਦਫ਼ਤਰ ਵਿੱਚ ਸੰਪਰਕ ਕਰ ਸਕਦੇ ਹਨ।
ਨਸ਼ਾ ਮੁਕਤ ਭਾਰਤ ਅਭਿਆਨ ਦੀ 5ਵੀਂ ਵਰ੍ਹੇਗੰਡ੍ਹ ‘ਤੇ ਸ਼ਪਥ ਲੈਣ ਵਿੱਚ ਸਿਰਸਾ ਨੇ ਹਾਸਲ ਕੀਤਾ ਰਾਜ ਵਿੱਚ ਪਹਿਲਾ ਸਥਾਨ
ਚੰਡੀਗੜ੍ਹ ( ਜਸਟਿਸ ਨਿਊਜ਼ )
ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਨਸ਼ਾ ਵਿਰੋਧੀ ਸ਼ਪਥ ਪ੍ਰੋਗਰਾਮ ਵਿੱਚ ਸੂਬੇਭਰ ਵਿੱਚ ਸਿਰਸਾ ਜ਼ਿਲ੍ਹੇ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।
ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਰਸਾ ਜ਼ਿਲ੍ਹੇ ਵਿੱਚ ਹੁਣ ਤੱਕ 88,200 ਲੋਕਾਂ ਨੇ ਆਫ਼ਲਾਇਨ ਰਾਹੀਂ ਅਤੇ 10,145 ਲੋਕਾਂ ਨੇ ਕਯੂਆਰ ਕੋਡ ਸਕੈਨ ਕਰ ਆਨਲਾਇਨ ਰਾਹੀਂ ਨਸ਼ਾ ਵਿਰੋਧੀ ਸ਼ਪਥ ਲਈ । ਨਾਲ ਹੀ 1200 ਅਧਿਕਾਰੀ ਅਤੇ ਕਰਮਚਾਰੀ, 25,000 ਮਹਿਲਾਵਾਂ ਅਤੇ 62,000 ਤੋਂ ਵੱਧ ਨੌਜੁਆਨਾਂ ਨੇ ਇਨ੍ਹਾਂ ਗਤੀਵਿਧੀਆਂ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲਿਆ। ਇਨ੍ਹਾਂ ਯਤਨਾਂ ਨਾਲ ਸਿਰਸਾ ਨੇ ਰਾਜ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਜੋ ਜ਼ਿਲ੍ਹੇ ਨਈ ਮਾਣ ਦੀ ਗੱਲ ਹੈ।
ਸਿਰਸਾ ਜ਼ਿਲ੍ਹੇ ਦੇ ਵਧੀਕ ਡਿਪਟੀ ਕਮੀਸ਼ਨਰ ਸ੍ਰੀ ਵਿਰੇਂਦਰ ਸਹਿਰਾਵਤ ਨੇ ਜ਼ਿਲ੍ਹਾ ਦੇ ਸਾਰੇ ਵਿਭਾਗ ਖ਼ਾਸ ਤੌਰ ‘ਤੇ ਸਿੱਖਿਆ, ਪੁਲਿਸ, ਸਮਾਜ ਭਲਾਈ, ਮਹਿਲਾ ਬਾਲ ਵਿਕਾਸ, ਸਿਹਤ, ਪੰਚਾਇਤ ਅਤੇ ਖੇਡ ਆਦਿ ਵਿਭਾਗਾਂ ਦੀ ਟੀਮ ਸਮੇਤ ਸਾਰੇ ਸਬੰੰਧਿਤ ਅਧਿਕਾਰਿਆਂ ਅਤੇ ਕਰਮਚਾਰਿਆਂ ਦੀ ਸਲਾਂਘਾ ਕਰਦੇ ਹੋਏ ਕਿਹਾ ਕਿ ਅਭਿਆਨ ਵਿੱਚ ਜ਼ਿਲ੍ਹੇ ਦੀ ਲਗਾਤਾਰ ਉੱਤਮਤਾ ਸਾਰੇ ਵਿਭਾਗਾਂ ਦੇ ਸਾਮੂਹਿਕ ਯਤਨ ਅਤੇ ਜਨਤਾ ਦੀ ਮਦਦ ਦਾ ਨਤੀਜਾ ਹੈ। ਜ਼ਿਲ੍ਹਾ ਪ੍ਰਸ਼ਾਸਨ ਅੱਗੇ ਵੀ ਅਭਿਆਨ ਨੂੰ ਹੋਰ ਵਿਆਪਕ ਤੌਰ ‘ਤੇ ਲਾਗੂ ਕਰ ਸਿਰਸੇ ਨੂੰ ਨਸ਼ਾ ਮੁਕਤ ਜ਼ਿਲ੍ਹੇ ਦਾ ਮਾਡਲ ਬਨਾਉਣ ਦਾ ਸੰਕਲਪ ਵਿਅਕਤ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਸਮਾਜ ਭਲਾਈ ਅਧਿਕਾਰੀ ਸ੍ਰੀ ਸਤੈਵਾਨ ਢਿਲੋਡ ਨੇ ਦੱਸਿਆ ਕਿ ਨਸ਼ਾ ਮੁਕਤ ਭਾਰਤ ਅਭਿਆਨ ਦੀ 5ਵੀਂ ਵਰ੍ਹੇਗੰਡ੍ਹ ਦੇ ਉਪਲੱਖ ਵਿੱਚ ਮਿਨੀ ਸਕੱਤਰ ਦੇ ਸਭਾਗਾਰ ਵਿੱਚ ਅਤੇ ਜ਼ਿਲ੍ਹਾ ਦੇ ਹਰੇਕ ਦਫ਼ਤਰ ਦੇ ਕਰਮਚਾਰਿਆਂ ਨੂੰ ਨਸ਼ਾ ਦੇ ਵਿਰੁੱਧ ਸ਼ਪਥ ਦਾ ਆਯੋਜਨ ਕੀਤਾ ਗਿਆ ਸੀ। ਪੰਜ ਸਾਲ ਪਹਿਲਾਂ ਕੀਤੇ ਗਏ ਨਸ਼ਾ ਮੁਕਤ ਭਾਰਤ ਅਭਿਆਨ ਨੇ ਜਨ-ਜਾਗਰੂਕਤਾ ਦੀ ਦਿਸ਼ਾ ਵਿੱਚ ਵਰਣਯੋਗ ਸਫਲਤਾ ਹਾਸਲ ਕੀਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਸਿਰਸਾ ਜ਼ਿਲ੍ਹੇ ਵਿੱਚ ਸਕੂਲਾਂ, ਕਾਲੇਜਾਂ, ਪੰਚਾਇਤਾਂ ਅਤੇ ਵੱਖ ਵੱਖ ਸਮਾਜਿਕ ਸੰਗਠਨਾਂ ਦੀ ਮਦਦ ਨਾਲ ਲਗਾਤਾਰ ਜਾਗਰੂਕਤਾ ਗਤੀਵਿਧੀਆਂ ਚਲਾਈ ਗਈ। ਨੌਜੁਆਨਾਂ, ਮਹਿਲਾਵਾਂ ਅਤੇ ਆਮਜਨ ਨੂੰ ਨਸ਼ਾ ਵਿਰੋਧੀ ਸੰਦੇਸ਼ ਨਾਲ ਜੋੜਨ ਲਈ ਵਿਸ਼ੇਸ਼ ਅਭਿਆਨ ਸੰਚਾਲਿਤ ਕੀਤੇ ਗਏ ਜਿਨ੍ਹਾਂ ਦਾ ਸਰਗਰਮ ਨੀਤਜਾ ਸਾਹਮਣੇ ਆਇਆ।
Leave a Reply