ਲੁਧਿਆਣਾ:( ਪੱਤਰ ਪ੍ਰੇਰਕ )
ਇਸ ਸਬੰਧ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ, ਪੀੜਤ ਫਾਲੀਤਾਸ਼ ਜੈਨ ਅਤੇ ਉਹਨਾਂ ਦੇ ਵਕੀਲ ਅਰਪਨ ਜੈਨ ਨੇ ਆਰੋਪ ਲਗਾਇਆ ਕਿ ਸਾਲ 2018 ਵਿੱਚ ਫਾਲੀ ਜੈਨ ਨੇ ਸਾਊਥ ਸਿਟੀ ਸਥਿੱਤ ਹੀਰੋ ਹੋਮਸ ਦੇ ਨਿਰਮਾਣ ਅਧੀਨ ਚਾਰ ਫਲੈਟ ਖਰੀਦਣ ਲਈ 10% ਰਕਮ ਐਡਵਾਂਸ ਦਿੱਤੀ ਸੀ, ਜਿਹੜੀ ਰਕਮ 2,41,13,602 ਰੁਪਏ ਬਣਦੀ ਹੈ। ਕੰਪਨੀ ਵੱਲੋਂ ਬਾਕੀ ਦੀ ਰਕਮ ਦਾ ਲੋਨ ਕਰਵਾਉਣ ਅਤੇ ਖੁਦ ਕੰਪਨੀ ਪਾਸੋਂ ਉਸਦੀ ਈਐਮਆਈ ਭਰਨ ਤੇ ਗੱਲ ਆਖੀ ਗਈ ਸੀ।
ਉਹਨਾਂ ਨੇ ਆਰੋਪ ਲਗਾਇਆ ਕਿ ਕੰਪਨੀ ਵੱਲੋਂ ਕੋਂਟਰੈਕਟ ਵਿੱਚ ਮੌਜੂਦ ਇੱਕ ਨਿਯਮ ਦਾ ਇਸਤੇਮਾਲ ਕਰਦੇ ਹੋਏ ਕੋਵਿਡ ਦਾ ਬਹਾਨਾ ਲਗਾ ਕੇ ਉਕਤ ਈਐਮਆਈ ਨੂੰ ਭਰਨ ਤੋਂ ਮਨਾ ਕਰ ਦਿੱਤਾ ਗਿਆ ਅਤੇ ਪੀੜਿਤ ਨੂੰ ਆਪਣੇ ਪੱਧਰ ਤੇ ਬਕਾਇਆ ਈਐਮਆਈ ਅਦਾ ਕਰਨ ਲਈ ਕਿਹਾ ਗਿਆ। ਲੇਕਿਨ ਪੀੜਿਤ ਵੱਲੋਂ ਈਐਮਆਈ ਦੀ ਅਦਾਇਗੀ ਨਾ ਕਰ ਪਾਉਣ ਕਰਕੇ ਉਸਨੂੰ ਹੁਣ ਬੈਂਕ ਵੱਲੋਂ ਐਨਪੀਏ ਕਰਾਰ ਦੇ ਦਿੱਤਾ ਗਿਆ ਹੈ।
ਪੀੜਤ ਫਾਲੀਤਾਸ ਜੈਨ ਨੇ ਆਰੋਪ ਲਗਾਇਆ ਕਿ ਉਸ ਵੱਲੋਂ ਕੰਪਨੀ ਦੇ ਨੁਮਾਇੰਦਿਆਂ ਪਾਸ ਆਪਣੀ ਗੁਹਾਰ ਲਗਾਈ ਗਈ, ਲੇਕਿਨ ਉਹਨਾਂ ਨੇ ਉਸਦੀ ਇੱਕ ਨਹੀਂ ਸੁਣੀ। ਜਿਹੜਾ ਫਲੈਟ ਉਹਨਾਂ ਨੂੰ ਸਾਲ 2020 ਵਿੱਚ ਮਿਲਣਾ ਸੀ, ਉਹ ਸੱਤ ਸਾਲ ਬੀਤਣ ਦੇ ਬਾਵਜੂਦ ਵੀ ਨਹੀਂ ਮਿਲਿਆ। ਉਹਨਾਂ ਨੇ ਨਿਰਮਾਣ ਅਧੀਨ ਸਾਈਟ ਦੇ ਸਾਹਮਣੇ ਹੀ ਕਿਰਾਏ ਤੇ ਘਰ ਲਿਆ ਸੀ ਅਤੇ ਉਸਦਾ ਵੀ ਮਹਿੰਗਾ ਕਰਾਇਆ ਭਰ ਰਹੇ ਹਨ।
ਉੱਥੇ ਹੀ, ਵਕੀਲ ਨੇ ਕਿਹਾ ਕਿ ਪੀੜਿਤ ਵੱਲੋਂ ਇਸ ਸਬੰਧ ਵਿੱਚ ਪੁਲਿਸ ਕੋਲ ਸ਼ਿਕਾਇਤ ਦਿੱਤੀ ਸੀ। ਜਿਸ ਤੋਂ ਬਾਅਦ 14 ਨਵੰਬਰ, 2025 ਨੂੰ ਥਾਣਾ ਸਰਾਭਾ ਨਗਰ ਵਿਖੇ ਹੀਰੋ ਹੋਮ ਦੇ ਡਾਇਰੈਕਟਰ ਸੁਨੀਲ ਕਾਂਤ ਮੁੰਜਾਲ, ਉਸਦੇ ਸੇਲਜ਼ ਹੈਡ ਨਿਖਿਲ ਜੈਨ ਖਿਲਾਫ ਆਈਪੀਸੀ ਦੀ ਧਾਰਾ 406, 420 ਅਤੇ 120 ਤਹਿਤ ਕੇਸ ਦਰਜ ਕੀਤਾ ਗਿਆ।
ਉਹਨਾਂ ਨੇ ਆਰੋਪ ਲਗਾਇਆ ਕਿ ਕੰਪਨੀ ਨੇ ਚਾਰ ਫਲੈਟਾਂ ਲਈ ਕਰੀਬ 2.40 ਕਰੋੜ ਲਏ ਪਰ ਸਮੇਂ ਸਿਰ ਕੰਮ ਪੂਰਾ ਕਰਨ ਵਿੱਚ ਅਸਫਲ ਰਹੀ। ਜਦੋਂ ਉਸਨੇ ਸ਼ਿਕਾਇਤ ਕੀਤੀ ਤਾਂ ਉਸਦੀ ਸ਼ਿਕਾਇਤ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ, ਜਿਸਦੇ ਨਤੀਜੇ ਵਜੋਂ ਮਾਨਸਿਕ ਅਤੇ ਵਿੱਤੀ ਨੁਕਸਾਨ ਹੋਇਆ ਹੈ। ਇਸ ਸਬੰਧ ਵਿੱਚ ਉਹ ਰੇਰਾ ਅਤੇ ਸੇਬੀ ਤੱਕ ਪਹੁੰਚ ਕਰਨਗੇ। ਹਾਲਾਂਕਿ ਗੱਲਬਾਤ ਦੇ ਰਾਹ ਵੀ ਖੁੱਲੇ ਹਨ।
Leave a Reply