ਫਿਰੋਜਪੁਰ ( ਜਸਟਿਸ ਨਿਊਜ਼ )
“ਪੱਛੜੀਆਂ ਸ਼੍ਰੇਣੀਆਂ ਦੇ ਘੇਰੇ ‘ਚ ਆਉਂਦੀਆਂ ਜਾਂਤਾਂ ਨੂੰ ਸਟੇਟ ਦੀਆਂ ਭਲਾਈ ਯੋਜਨਾਂਵਾਂ ਹੇਠ ਲਿਆਉਂਣ ਲਈ ਲਈ ਅਸੀਂ ਵਚਨਬੱਧ ਹਾਂ,”
ਉਕਤ ਸ਼ਬਦਾਂ ਦਾ ਪ੍ਰਗਟਾਵਾਂ ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਸੁਬਾਈ ਚੇਅਰਮੈਨ ਸ੍ਰ ਮਲਕੀਤ ਸਿੰਘ ‘ਥਿੰਦ’ ਨੇ ਉਸ ਮੌਕੇ ਕੀਤਾ ਜਦੋਂ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ‘ਵਫਦ’ ‘ਚ ਸ਼ਾਮਲ ਸ੍ਰ ਸਤਨਾਮ ਸਿੰਘ ਗਿੱਲ,ਸ੍ਰ ਸੰਦੀਪ ਸਿੰਘ,ਅੰਮ੍ਰਿਤਪਾਲ ਸਿੰਘ ਕਲਿਆਣ ਅਤੇ ਰਾਜਵਿੰਦਰ ਸਿੰਘ ਜੋਧੇ ਅਧਾਰਿਤ 4 ਮੈਂਬਰਾਂ ਨੇ ਸਮਾਜ ਦੇ ਲੋਕਾਂ ਦੇ ਹੱਕ ‘ਚ ਕੁਝ ਸਵਾਲ ਕਮਿਸ਼ਨ ਮੂਹਰੇ ਕੀਤੇ।
ਇਥੇਂ ਸਹਿਚਾਰਕ ਮਿਲਣੀ ਦੇ ਸਬੱਬ ਮੌਕੇ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਂਨ ਸ੍ਰ ਸਤਨਾਮ ਸਿੰਘ ਗਿੱਲ ਨੇ ਚੇਅਰਮੈਨ ਪੰਜਾਬ ਸ੍ਰ ਮਲਕੀਤ ਸਿੰਘ ਥਿੰਦ ਦੇ ਧਿਆਨ ‘ਚ ਲਿਆਂਦਾ ਹੈ ਕਿ ਸੂਬੇ ਦੇ 197 ਬਲਾਕਾਂ ‘ਚ ਭਲਾਈ ਸਕੀਮਾਂ ਦਾ ਲਾਭ ਸਬੰਧਿਤ ਜਾਤੀਆਂ ਨੂੰ ਪਹੁੰਚਾਉਂਣ ਲਈ ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਕਮਿਸ਼ਨ ਦੀ ਸੰਭਵ ਮਦਦ ਲਈ ਗੈਰ ਸਰਕਾਰੀ ਪਰ ਸਮਾਜਿਕ ਪੱਧਰ ਤੇ ਸਹਿਯੋਗੀ ਟੀਮਾਂ ਦਾ ਗਠਨ ਕਰਕੇ ਉਹਨਾ ਦਾ ਵਿਸਥਾਰ ਕੀਤਾ ਜਾਵੇ। ਕੁਝ ਮਾਮਲੇ ਪੁਲੀਸ ਜ਼ਿਆਦਤੀ ਨਾਲ ਸਬੰਧਿਤ ਸਨ ਜਿੰਨ੍ਹਾ ਤੇ ਵਿਸਥਾਰਪੂਰਵਕ ਚਰਚਾ ਵੀ ਕੀਤੀ ਗਈ। ਵਫਦ ਦੇ ਨਾਲ ਮੁਲਾਕਾਤ ਦੌਰਾਨ ਮਿਲੇ ਸੁਝਾਅ ਅਤੇ ਹੋਈ ਚਰਚਾ ਬਾਬਤ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਸੁਬਾਈ ਚੇਅਰਮੈਨ ਸ੍ਰ ਮਲਕੀਤ ਸਿੰਘ ‘ਥਿੰਦ’ ਨੇ ਕਿਹਾ ਕਿ ਸਰਕਾਰੀ ਯੋਜਨਾਂਵਾਂ ਨੂੰ ਕਾਰਗਰ ਢੰਗ ਨਾਲ ਲੋੜਵੰਦ ਤੱਕ ਪੁੱਜਦਾ ਕਰਨ ਲਈ ਮੈਂ ਜ਼ਿਲ੍ਹਾ ਪੱਧਰ ਤੇ ਯਤਨਸ਼ੀਲ ਹਾਂ,ਪਰ ਜੋ ਸੁਝਾਅ ਮੈਨੂੰ ਮਿਲਆ ਹੈ ਉਸ ਤੇ ਅਮਲ ਕਰਦਿਆਂ ਯੋਗ ਲਾਭਪਤਾਰੀਆਂ ਦੀ ਸਹੀ ਤਰੀਕੇ ਨਾਲ ਪਛਾਣ ਕੀਤੀ ਜਾਣੀ ਸੰਭਵ ਬਣ ਸਕਦੀ ਹੈ।
ਉਨ੍ਹਾ ਨੇ ਦੱਸਿਆ ਕਿ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਮੈਂਬਰਾਂ ਦੇ ਸਹਿਯੋਗ ਲਈ ਸਮਾਜਿਕ ਪੱਧਰ ਤੇ ਸਹਿਯੋਗੀਆਂ ਪਾਸੋਂ ਸੇਵਾਂਵਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।ਉਨ੍ਹਾ ਨੇ ਦੱਸਿਆ ਕਿ ਮੇਰੀ ਕੋਸ਼ਿਸ਼ ਹੈ ਕਿ ਹਰ ਜ਼ਿਲ੍ਹੇ ‘ਚ ਬੈਂਕਾਂ ਅਤੇ ਭਲਾਈ ਸਕੀਮਾਂ ਦੀ ਜਾਣਕਾਰੀ ਲੋਕਾਂ ਨੂੰ ਦੇਣ ਲਈ ਜਾਗ੍ਰਤੀ ਕੈਂਪ ਲਗਾਉਂਣ ਲਈ ਪਿੰਡੀ ਦੀਆਂ ਸੱਥਾਂ ਨੂੰ ਸਰਗਰਮੀਆਂ ਦਾ ਕੇਂਦਬਿੰਦੂ ਬਣਾਇਆ ਜਾਵੇ। ਉਨਾ ਨੇ ਕਿਹਾ ਕਿ ਵੱਖ ਵੱਖ ਬੈਂਕ ਪਾਸ ਵੀ ਕਈ ਤਰ੍ਹਾਂ ਦੀਆਂ ਕਲਿਆਣਕਾਰੀਆਂ ਯੋਜਨਾਂਵਾਂ ਹਨ,ਪਰ ਜਾਣਕਾਰੀ ਦੀ ਘਾਟ ਕਰਕੇ ਖਪਤਕਾਰ ਕੋਈ ਵੀ ਸੁਵਿਧਾ ਬੈਂਕਾਂ ਤੋਂ ਪ੍ਰਾਪਤ ਨਹੀਂ ਕਰ ਪਾਉਂਦੇ ਹਨ।
ਉਨ੍ਹਾ ਨੇ ਹੋਰ ਦੱਸਿਆ ਕਿ ਪੁਲੀਸ ਜ਼ਿਆਦਤੀਆਂ ਬਾਬਤ ਮਿਲੀਆਂ ਸ਼ਿਕਾਇਤਾਂ,ਪ੍ਰੀਵਾਰਕ ਝਗੜੇ,ਆਦਿ ਦੇ ਨਾਲ ਸੁਖਾਲੇ ਤਰੀਕੇ ਨਾਲ ਨਜਿੱਠਣ ਲਈ ਡੀਜੀਪੀ ਪੰਜਾਬ ਨਾਲ ਮੀਟਿੰਗ ਲੈਕੇ ਕੋਈ ਕਾਰਗਰ ਨੀਤੀ ਤੇ ਸਹਿਮਤੀ ਬਣਾਂਵਾਂਗੇ। ਉਹਨਾ ਨੇ ਪੱਛੜੀਆਂ ਸ਼੍ਰੇਣੀਆਂ ਦਿਆਂ ਲੋਕਾਂ ਨੂੰ ਸੱਦਾ ਦਿੱਤ ਕਿ ਤਹਿਸੀਲ ਭਲਾਈ ਅਫਸਰਾਂ ਤੱਕ ਪਹੁੰਚ ਕਰਕੇ ਸਕੀਮਾਂ ਦਾ ਲਾਭ ਪ੍ਰਾਪਤ ਕਰਨ ਲਈ ਅਪਲਾਈ ਕਰਨ। ਇਸ ਮੌਕੇ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਚੇਅਰਮੈਨ ਸੰਦੀਪ ਸਿੰਘ ਰਾਜੂ,ਪੀਆਰਓ ਅੰਮ੍ਰਿਤਪਾਲ ਸਿੰਘ ਕਲਿਆਣ,ਸੂਬਾ ਸਕੱਤਰ ਰਾਜਵਿੰਦਰ ਸਿੰਘ ਜੋਧੇ ਆਦਿ ਹਾਜਰ ਸਨ।
Leave a Reply