ਲੁਧਿਆਣਾ ( ਜਸਟਿਸ ਨਿਊਜ਼ )
ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਸ਼ਾਮਿਲ ਰਹੀ ਜਮਾਤ ਮਜਲਿਸ ਅਹਰਾਰ ਇਸਲਾਮ ਹਿੰਦ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਅੱਜ ਜੁੰਮੇ ਦੀ ਨਮਾਜ਼ ਤੋਂ ਬਾਅਦ ਅੱਤਵਾਦ ਦੇ ਖਿਲਾਫ ਕੀਤੇ ਗਏ ਪੁਤਲਾ ਫੂਕ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਦਿੱਲੀ ਲਾਲ ਕਿਲੇ ਦੇ ਬਾਹਰ ਅੱਤਵਾਦੀ ਹਮਲਾ ਸ਼ਰਮਨਾਕ ਹੈ ਉਹਨਾਂ ਕਿਹਾ ਕਿ ਅੱਤਵਾਦ ਸਿਰਫ ਸਾਡੇ ਦੇਸ਼ ਭਾਰਤ ਦੇ ਲਈ ਹੀ ਨਹੀਂ ਬਲਕਿ ਇਸਲਾਮ ਦੇ ਵੀ ਗੱਦਾਰ ਹਨ ਕਿਉਂਕਿ ਅੱਤਵਾਦੀ ਸੰਗਠਨ ਬੇਕਸੂਰ ਨਿਹੱਥੇ ਲੋਕਾਂ ਤੇ ਇਸਲਾਮ ਦਾ ਨਾਮ ਲੈ ਕੇ ਹਮਲਾ ਕਰ ਰਹੇ ਹਨ ਜਿਸ ਤੋਂ ਇਹ ਗੱਲ ਜੱਗ ਜਾਹਿਰ ਹੋ ਰਹੀ ਹੈ ਕਿ ਭਾਰਤ ਦੇਸ਼ ਦੇ ਖਿਲਾਫ ਸਾਜਿਸ਼ ਕਰਨ ਵਾਲੇ ਇਹ ਘਟੀਆ ਲੋਕ ਇਸਲਾਮ ਦੇ ਖਿਲਾਫ ਵੀ ਸਾਜਿਸ਼ਾਂ ਰਚ ਰਹੇ ਹਨ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਇਸਲਾਮ ਕਿਸੇ ਵੀ ਸੂਰਤ ਵਿੱਚ ਕਿਸੇ ਵੀ ਨਿਹੱਥੇ ਬੇਕਸੂਰ ਅਤੇ ਆਮ ਨਾਗਰਿਕਾਂ ਤੇ ਹਮਲਾ ਕਰਨ ਦੀ ਹਰਗਿਜ ਇਜਾਜ਼ਤ ਨਹੀਂ ਦਿੰਦਾ ਫਿਰ ਇਹ ਕੌਣ ਲੋਕ ਹਨ ਜੋ ਬਾਰ ਬਾਰ ਨਿਹੱਥੇ ਲੋਕਾਂ ਤੇ ਬੰਬ ਅਤੇ ਗੋਲੀਆਂ ਬਰਸਾਉਂਦੇ ਹਨ ਅਤੇ ਉਨ੍ਹਾਂ ਦਾ ਨਾਮ ਮੁਸਲਮਾਨ ਦੇ ਨਾਮ ਨਾਲ ਜੋੜਿਆ ਜਾਂਦਾ ਹੈ ਸ਼ਾਹੀ ਇਮਾਮ ਪੰਜਾਬ ਨੇ ਕਿਹਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁਣ ਤੱਕ ਪੂਰੇ ਦੇਸ਼ ਵਿੱਚ ਅੱਤਵਾਦੀ ਗਤੀਵਿਧੀਆਂ ਵਿੱਚ ਜਿਹੜੇ ਵੀ ਲੋਕ ਫੜੇ ਗਏ ਹਨ ਉਹਨਾਂ ਵਿੱਚ ਵੱਖ-ਵੱਖ ਨਾਮਾਂ ਦੇ ਲੋਕ ਸ਼ਾਮਿਲ ਹਨ ਸਾਰਿਆਂ ਦਾ ਸੰਬੰਧ ਕਿਸੇ ਇੱਕ ਧਰਮ ਦੇ ਨਾਲ ਨਹੀਂ ਹੈ ਇਸ ਲਈ ਸੋਸ਼ਲ ਮੀਡੀਆ ਚਲਾਉਣ ਵਾਲਿਆਂ ਨੂੰ ਇਹ ਗੱਲ ਵੀ ਸਮਝ ਨਹੀਂ ਚਾਹੀਦੀ ਹੈ ਕਿ ਕਿਸੇ ਵੀ ਅੱਤਵਾਦੀ ਹਮਲੇ ਤੋਂ ਬਾਅਦ ਕਿਸੇ ਇੱਕ ਧਰਮ ਜਾਂ ਵਰਗ ਨੂੰ ਨਫਰਤ ਦਾ ਨਿਸ਼ਾਨਾ ਬਣਾਣਾ ਗਲਤ ਹੈ ਸ਼ਾਹੀ ਇਮਾਮ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅੱਤਵਾਦੀ ਸਰਗਰਮੀਆਂ ਵਿੱਚ ਸ਼ਾਮਿਲ ਇਹਨਾਂ ਲੋਕਾਂ ਦੇ ਖਿਲਾਫ ਸਖਤ ਅਤੇ ਜਲਦ ਕਾਰਵਾਈ ਕੀਤੀ ਜਾਏ ਤਾਂ ਕਿ ਗਦਾਰਾਂ ਨੂੰ ਇੱਕ ਸਾਫ ਸੁਨੇਹਾ ਦਿੱਤਾ ਜਾ ਸਕੇ ਜ਼ਿਕਰ ਯੋਗ ਹੈ ਕਿ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਆਜ਼ਾਦੀ ਘੁਲਾਟੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਇਹਨਾਂ ਦੇ ਪਰਿਵਾਰ ਨੇ ਦੇਸ਼ ਦੇ ਬਟਵਾਰੇ ਸਮੇਂ ਪਾਕਿਸਤਾਨ ਦਾ ਵਿਰੋਧ ਕੀਤਾ ਸੀ ਅਤੇ ਇਹਨਾਂ ਦੀ ਜਮਾਤ ਮਜਲਿਸ ਅਹਿਰਾਰ ਇਸਲਾਮ ਵੱਲੋਂ ਸਵਤੰਤਰਤਾ ਸੰਗਰਾਮ ਚ ਜੋ ਵੀ ਅੰਦੋਲਨ ਚਲਾਏ ਗਏ ਸਨ ਉਹ ਦੇਸ਼ ਦੀ ਆਜ਼ਾਦੀ ਦੇ ਨਾਲ ਨਾਲ ਖਾਸ ਕਰ ਦੇਸ਼ ਦੇ ਗਦਾਰਾਂ ਦੇ ਖਿਲਾਫ ਸਨ ਸ਼ਾਹੀ ਇਮਾਮ ਪੰਜਾਬ ਨੇ ਇੱਕ ਵਾਰ ਫਿਰ ਦੇਸ਼ ਭਰ ਦੇ ਮੁਸਲਮਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਤਵਾਦ ਦੇ ਖਿਲਾਫ ਆਵਾਜ਼ ਚੁੱਕਣ ਅਤੇ ਅੱਤਵਾਦ ਨੂੰ ਇਸਲਾਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਨ ਵਾਲੇ ਅਤੇ ਸਮਾਜਿਕ ਤੱਤਾਂ ਤੂੰ ਸਮਾਜ ਨੂੰ ਜਾਗਰੂਕ ਕਰਨ।
Leave a Reply