ਕੋਹਾੜਾ/ਸਾਹਨੇਵਾਲ ( ਬੂਟਾ ਕੁਹਾੜਾ )
ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਵਿੱਤ ਸਕੱਤਰ ਅਤੇ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਯੂਨੀਅਨ ਦੇ ਵਫ਼ਦ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ ਅਮਰਪਾਲ ਸਿੰਘ ਨੂੰ ਮਿਲ ਕੇ ਅਧਿਆਪਕ ਵਰਗ ਨੂੰ ਪ੍ਰੀਖਿਆਵਾਂ ਦੌਰਾਨ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂੰ ਕਰਵਾਉਂਦੇ ਮੰਗ ਪਤੱਰ ਦਿੱਤਾ ।ਯੂਨੀਅਨ ਪ੍ਰਧਾਨ ਢਿੱਲੋਂ ਨੇ ਬੋਰਡ ਦੇ ਚੈਅਰਮੈਨ ਸਾਹਿਬ ਅਤੇ ਕੰਟਰੋਲਰ ਪ੍ਰੀਖਿਆਵਾਂ ਪੰਜਾਬ ਲਵਿਸ਼ ਚਾਵਲਾ ਨੂੰ ਦੱਸਿਆ ਕਿ ਜ਼ਿਲ੍ਹੇ ਵਿੱਚ 5 ਇਕੱਤਰ ਕੇਂਦਰ ਚਲ ਰਹੇ ਹਨ ਅਤੇ ਜ਼ਿਲ੍ਹਾ ਵੱਡਾ ਹੋਣ ਕਰਕੇ ਰਾਏਕੋਟ ਦੇ ਨੇੜੇ ਇਕੱਤਰ ਕੇਂਦਰ ਬਣਾਉਣ ਨਾਲ ਨੇੜਲੇ ਸਕੂਲਾਂ ਨੂੰ ਬਹੁਤ ਰਾਹਤ ਮਿਲੇਗੀ। ਬੋਰਡ ਚੈਅਰਮੈਨ ਵਲੋਂ ਇੱਕਤਰ ਕੇਂਦਰ ਬਣਾਉਣ ਦੀ ਸਹਿਮਤੀ ਮੌਕੇ ਤੇ ਦਿੱਤੀ ਗਈ ਅਤੇ ਯੂਨੀਅਨ ਪ੍ਰਧਾਨ ਢਿੱਲੋਂ ਨੇ ਲੁਧਿਆਣਾ ਸ਼ਹਿਰ ਵਿੱਚ ਚੰਡੀਗੜ੍ਹ ਰੋਡ ਤੇ ਮਾਰਕਿੰਗ ਸੈਂਟਰ ਬਨਾਉਣ ਦੀ ਯੂਨੀਅਨ ਦੀ ਮੰਗ ਤੇ ਵੀ ਬੋਰਡ ਚੇਅਰਮੈਂਨ ਸਾਹਿਬ ਅਤੇ ਕੰਟ੍ਰੋਲਰ ਪ੍ਰੀਖਿਆਵਾਂ ਪੰਜਾਬ ਵੱਲੋਂ ਸਹਿਮਤੀ ਦਿੱਤੀ ਗਈ। ਮਾਰਚ 2025 ਵਿੱਚ ਪੇਪਰ ਮਾਰਕਿੰਗ ਦੀ ਡਿਊਟੀ ਨਿਭਾਉਣ ਵਾਲੇ ਅਧਿਆਪਕਾਂ ਦੇ ਬਣਦੇ ਮਿਹਨਤਾਨੇ ਨੂੰ ਜਲਦ ਜਾਰੀ ਕਰਨ ਦਾ ਭਰੋਸਾ ਦਿੱਤਾ। ਯੂਨੀਅਨ ਵੱਲੋਂ ਮਾਰਕਿੰਗ ਅਮਲੇ ਦੇ ਮਿਹਨਤਾਨੇ ਵਿੱਚ ਵਾਧੇ ਦੀ ਮੰਗ ਤੇ ਵੀ ਵਿਚਾਰ ਕਰਨ ਦਾ ਭਰੋਸਾ ਦਿੱਤਾ ਅਤੇ ਇਸੇ ਸੈਸ਼ਨ ਤੋਂ ਵਾਧਾ ਹੋਣ ਦਾ ਭਰੋਸਾ ਦਿੱਤਾ।ਅਬਜਰਵਰ ਡਿਊਟੀਆਂ ਨਿਭਾਉਣ ਵਾਲਿਆਂ ਨੂੰ ਵੀ ਯੂਨੀਅਨ ਦੀ ਮੰਗ ਤੇ ਅਗਲੇ ਸੈਸ਼ਨ ਤੋਂ ਮਿਹਨਤਾਨਾ ਦੇਣ ਦਾ ਭਰੋਸਾ ਦਿੱਤਾ।ਮਿਡਲ ਸਕੂਲਾਂ ਵਿੱਚ 10 ਸਾਲਾਂ ਤੋਂ ਸੇਵਾ ਨਿਭਾ ਰਹੇ ਅਧਿਆਪਕਾਂ ਦੀਆਂ ਮੈਟਰਿਕ ਪ੍ਰੀਖਿਆ ਦੀ ਮਾਰਕਿੰਗ ਵਿੱਚ ਡਿਊਟੀ ਨਾ ਲਾਉਣ ਦਾ ਭਰੋਸਾ ਦਿੱਤਾ । ਕੇਂਦਰ ਕੰਟਰੋਲਰ ਦੀ ਡਿਊਟੀ ਨਿਭਾਉਣ ਵਾਲੇ ਨੂੰ ਅਬਜਰਵਰ ਡਿਊਟੀ ਨਾ ਲਾਉਣ ਦਾ ਵੀ ਬੋਰਡ ਦੇ ਚੇਅਰਮੈਨ ਸਾਹਿਬ ਵਲੋ ਭਰੋਸਾ ਦਿੱਤਾ ਗਿਆ।।
ਯੂਨੀਅਨ ਆਗੂਆਂ ਵੱਲੋਂ ਡੀ ਪੀ ਆਈ ਸੈਕ ਦੇ ਦਫਤਰੀ ਅਮਲੇ ਨੂੰ ਤਰੱਕੀਆਂ ਜਲਦ ਕਰਨ ਸੰਬੰਧੀ ਮੰਗ ਪੱਤਰ ਦਿੱਤਾ ਗਿਆ ਇਸ ਉਪਰੰਤ ਪ੍ਰਮੋਸ਼ਨ ਸੈੱਲ ਦੇ ਡਾਇਰੈਕਟਰ ਅਮਨਦੀਪ ਕੌਰ ਅਤੇ ਦੀਪਕ ਕੁਮਾਰ ਨੂੰ ਕੇਡਰ ਦੀ ਸੀਨੀਆਰਤਾ ਸੂਚੀ ਸੰਬੰਧੀ ਅਤੇ ਲੈਕਚਰਾਰ ਕੇਡਰ ਤੋਂ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਸੰਬੰਧੀ ਜਾਣਕਾਰੀ ਹਾਸਿਲ ਕਰਦਿਆਂ ਉੱਚ ਅਧਿਕਾਰੀਆਂ ਵੱਲੋਂ ਯੂਨੀਅਨ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਵਿਭਾਗ ਵੱਲੋਂ ਸੀਨੀਆਰਤਾ ਸੂਚੀ ਸੰਬੰਧੀ ਕ਼ਾਨੂਨੀ ਰਾਇ ਲੈਣ ਤੋਂ ਬਾਅਦ ਸੀਨੀਆਰਤਾ ਸੂਚੀ ਜਾਰੀ ਕਰਨ ਤੋ ਬਾਅਦ ਅਗਲੇ ਮਹੀਨੇ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਕਰ ਦਿੱਤੀਆਂ ਜਾਣਗੀਆਂ । ਮਾਸਟਰ ਕੇਡਰ ਤੋਂ ਮੁੱਖ ਅਧਿਆਪਕਾਂ ਦੀਆਂ ਤਰੱਕੀਆਂ ਵੀ ਜਲਦ ਕੀਤੀਆਂ ਜਾਣ ਦਾ ਭਰੋਸਾ ਦਿੱਤਾ।ਕਾਮਰਸ ਵਿੱਸ਼ੇ ਦੇ ਰਹਿੰਦੇ ਲੈਕਚਰਾਰ ਵੀ ਤਰੱਕੀ ਸੰਬੰਧੀ ਵਿਚਾਰ ਅਧੀਨ ਹਨ । ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਤਰੱਕੀਆਂ ਹੋਰ ਕਰਨ ਸੰਬੰਧੀ ਉੱਚ ਅਧਿਕਾਰੀਆਂ ਵੱਲੋ ਅੱਗਲੇ ਸਾਲ ਦੇ ਸ਼ੁਰੂ ਵਿੱਚ ਭਰੋਸਾ ਦਿੱਤਾ ਗਿਆ। ਇਸ ਮੌਕੇ ਤੇ ਯੂਨੀਅਨ ਆਗੂ ਦਵਿੰਦਰ ਸਿੰਘ ਗੁਰੂ,, ਅਮਰਜੀਤ ਸਿੰਘ ਘੁਡਾਣੀ ਸਲਾਹਕਾਰ , ਦਵਿੰਦਰ ਸਿੰਘ ਸਮਰਾਲਾ, ਬਲਰਾਜ ਸਿੰਘ ਅਤੇ ਹਰਭਜਨ ਸਿੰਘ ਢਿੱਲੋਂ ਹਾਜ਼ਿਰ ਸਨ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਅਲਬੇਲ ਸਿੰਘ ਪੁੜੈਣ ਹਰਪ੍ਰੀਤ ਸਿੰਘ ਸਾਹਨੇਵਾਲ ਅਤੇ ਮਨਦੀਪ ਸਿੰਘ ਸੇਖੋਂ ਨੇ ਕਿਹਾ ਕਿ ਯੂਨੀਅਨ ਕੇਡਰ ਦੀਆਂ ਮੰਗਾਂ ਦੀ ਪੂਰਤੀ ਲਈ ਹਮੇਸ਼ਾ ਯਤਨਸ਼ੀਲ ਰਹੇਗੀ।
Leave a Reply