ਅੰਮ੍ਰਿਤਸਰ / ਦਿੱਲੀ, ( ਜਸਟਿਸ ਨਿਊਜ਼ )
ਭਾਰਤੀ ਜਨਤਾ ਪਾਰਟੀ (ਪੰਜਾਬ) ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਦਿੱਲੀ ਦੇ ਲਾਲ ਕਿਲ੍ਹੇ ਦੇ ਬਾਹਰ ਹੋਏ ਭਿਆਨਕ ਧਮਾਕੇ ਦੇ ਕਾਇਰਤਾਪੂਰਣ ਕਦਮ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਵਿਸਫੋਟ ਵਿੱਚ ਕਈ ਨਿਰਦੋਸ਼ ਲੋਕਾਂ ਦੀ ਜਾਨ ਗਈ ਤੇ ਕਈ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਇਹ ਸਿਰਫ਼ ਇਕ ਧਮਾਕਾ ਨਹੀਂ, ਸਗੋਂ ਕੌਮੀ ਸੁਰੱਖਿਆ ਉੱਤੇ ਸਿੱਧਾ ਹਮਲਾ ਹੈ। ਇਸ ਦੁਖਦਾਈ ਘੜੀ ਵਿੱਚ ਅਸੀਂ ਸ਼ਹੀਦ ਪਰਿਵਾਰਾਂ ਨਾਲ ਚੱਟਾਨ ਵਾਂਗ ਖੜੇ ਹਾਂ ਅਤੇ ਜ਼ਖ਼ਮੀਆਂ ਦੇ ਜਲਦੀ ਸਿਹਤਮੰਦ ਹੋਣ ਦੀ ਅਰਦਾਸ ਕਰਦੇ ਹਾਂ।
ਉਹਨਾਂ ਕਿਹਾ ਕਿ ਇਹ ਨਵਾਂ ਭਾਰਤ ਹੈ, ਜੋ ਅੱਤਵਾਦ ਨੂੰ ਨਾ ਸਿਰਫ਼ ਬੇਨਕਾਬ ਕਰਦਾ ਹੈ, ਸਗੋਂ ਉਸ ਦੀ ਜੜ੍ਹ ਤੱਕ ਪਹੁੰਚ ਕੇ ਉਸਦਾ ਅੰਤ ਕਰਦਾ ਹੈ। ਦੇਸ਼ ਦੇ ਦੁਸ਼ਮਣਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਨਿਰਦੋਸ਼ਾਂ ਦਾ ਖੂਨ ਵਹਾਉਣ ਵਾਲਿਆਂ ਨੂੰ ਹੁਣ ਭਾਰਤ ਦੀ ਧਰਤੀ ‘ਤੇ ਕਿਤੇ ਵੀ ਠਿਕਾਣਾ ਨਹੀਂ ਮਿਲੇਗਾ।
ਉਹਨਾਂ ਕਿਹਾ ਕਿ ਇਸ ਦਹਿਸ਼ਤਗਰਦ ਘਟਨਾ ਨੇ ਦੇਸ਼ ਦੇ ਹਰ ਨਾਗਰਿਕ ਦੇ ਮਨ ਵਿੱਚ ਗੁੱਸਾ ਅਤੇ ਚਿੰਤਾ ਪੈਦਾ ਕੀਤੀ ਹੈ। ਕੇਂਦਰੀ ਤੇ ਰਾਜ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਇੱਕਠੇ ਹੋ ਕੇ ਹਰ ਐੰਗਲ ਤੋਂ ਇਸ ਸਾਜ਼ਿਸ਼ ਦੀ ਜਾਂਚ ਕਰ ਰਹੀਆਂ ਹਨ। ਜਿਨ੍ਹਾਂ ਹੱਥਾਂ ਨੇ ਇਹ ਸਾਜ਼ਿਸ਼ ਰਚੀ ਹੈ, ਉਹਨਾਂ ਨੂੰ ਕਿਸੇ ਹਾਲਤ ਵਿੱਚ ਮਾਫ਼ ਨਹੀਂ ਕੀਤਾ ਜਾਵੇਗਾ। ਸਾਜ਼ਿਸ਼ਕਾਰਾਂ ਨੂੰ ਐਸੀ ਸਜ਼ਾ ਮਿਲੇਗੀ ਕਿ ਭਵਿੱਖ ਵਿੱਚ ਕੋਈ ਵੀ ਐਸਾ ਕਾਇਰਤਾਪੂਰਣ ਕਦਮ ਚੁੱਕਣ ਦੀ ਹਿੰਮਤ ਨਾ ਕਰ ਸਕੇ।
ਉਹਨਾਂ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਭੂਟਾਨ ਤੋਂ ਸਪੱਸ਼ਟ ਕਿਹਾ ਹੈ ਕਿ ਕਿਸੇ ਵੀ ਸਾਜ਼ਿਸ਼ਕਾਰ ਨੂੰ ਛੱਡਿਆ ਨਹੀਂ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਜੀ ਨੇ ਖੁਦ ਰਾਤ ਨੂੰ ਘਟਨਾਸਥਲ ਦਾ ਦੌਰਾ ਕੀਤਾ ਤੇ ਅੱਧੀ ਰਾਤ ਮੀਟਿੰਗਾਂ ਕੀਤੀਆਂ। ਇਹ ਮੋਦੀ ਸਰਕਾਰ ਹੈ, ਇੱਥੇ ਦਹਿਸ਼ਤਗਰਦੀ ‘ਤੇ ਸਿਰਫ਼ ਬਿਆਨ ਨਹੀਂ, ਸਗੋਂ ਨਿਰਣਾਇਕ ਕਾਰਵਾਈ ਹੁੰਦੀ ਹੈ/ਪਿਛਲੇ ਕੁਝ ਦਿਨਾਂ ਵਿੱਚ ਸੁਰੱਖਿਆ ਏਜੰਸੀਆਂ ਨੇ ਦੇਸ਼ ਭਰ ਵਿੱਚ ਕਈ ਵੱਡੀਆਂ ਸਾਜ਼ਿਸ਼ਾਂ ਦਾ ਭੇਦ ਖੋਲ੍ਹਿਆ ਹੈ। ਫਰੀਦਾਬਾਦ ਵਿੱਚ 2900 ਕਿਲੋ ਵਿਸਫੋਟਕ ਸਮਗਰੀ, ਅਸਾਲਟ ਰਾਈਫ਼ਲਾਂ ਤੇ ਜਿੰਦੇ ਕਾਰਤੂਸਾਂ ਦੀ ਬਰਾਮਦੀ ਹੋਈ ਹੈ। ਕਈ ਅੱਤਵਾਦੀ ਜੰਮੂ-ਕਸ਼ਮੀਰ, ਗੁਜਰਾਤ, ਲਖਨਊ ਅਤੇ ਹੋਰ ਰਾਜਾਂ ਵਿੱਚੋਂ ਗ੍ਰਿਫ਼ਤਾਰ ਕੀਤੇ ਗਏ ਹਨ।
ISIS-K, JeM, AQIS, BKI ਆਦਿ ਜਿਹੇ ਅੰਤਰਰਾਸ਼ਟਰੀ ਜਾਲਾਂ ਦੀਆਂ ਡੋਰਾਂ ਤੱਕ ਸਾਡੀਆਂ ਏਜੰਸੀਆਂ ਪਹੁੰਚ ਚੁੱਕੀਆਂ ਹਨ।
ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਹਮੇਸ਼ਾ ਰਾਸ਼ਟਰੀ ਸੁਰੱਖਿਆ ਨੂੰ ਸਭ ਤੋਂ ਉਪਰ ਰੱਖਿਆ ਹੈ। 2019 ਦੇ UAPA ਸੰਸ਼ੋਧਨ ਤੋਂ ਬਾਅਦ ਵਿਅਕਤਗਤ ਅੱਤਵਾਦੀਆਂ ਨੂੰ ਵੀ ਕਾਨੂੰਨੀ ਤੌਰ ‘ਤੇ ਘੋਸ਼ਿਤ ਕੀਤਾ ਗਿ
ਆ ਹੈ। NIA ਤੇ ਹੋਰ ਏਜੰਸੀਆਂ ਵਿਦੇਸ਼ੀ ਧਰਤੀ ‘ਤੇ ਵੀ ਜਾਂਚ ਕਰ ਸਕਦੀਆਂ ਹਨ।
ਪਾਕਿਸਤਾਨ ਨੂੰ FATF ਦੀ ਗ੍ਰੇ-ਲਿਸਟ ਵਿਚ ਸ਼ਾਮਲ ਕਰਵਾਉਣਾ ਭਾਰਤ ਦੀ ਵੱਡੀ ਕੂਟਨੀਤਿਕ ਜਿੱਤ ਸੀ ਜਿਸ ਨਾਲ ਟੈਰਰ ਫੰਡਿੰਗ ਨੂੰ ਝਟਕਾ ਲੱਗਾ।
ਅੱਜ ਜਦੋਂ ਅਸੀਂ ਇਹ ਘਟਨਾ ਦੇਖ ਰਹੇ ਹਾਂ, ਕੁਝ ਵਿਰੋਧੀ ਤਾਕਤਾਂ ਇਸ ‘ਤੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਜਿਨ੍ਹਾਂ ਨੇ ਕਦੇ POTA ਕਾਨੂੰਨ ਰੱਦ ਕਰਕੇ ਦੇਸ਼ ਦੀ ਸੁਰੱਖਿਆ ਨੂੰ ਕਮਜ਼ੋਰ ਕੀਤਾ ਸੀ, ਉਹ ਅੱਜ ਵੀ ਇਸ ਤਰ੍ਹਾਂ ਦੇ ਕਦਮਾਂ ਨਾਲ ਦਹਿਸ਼ਤਗਰਦਾਂ ਦੇ ਹੌਸਲੇ ਵਧਾ ਰਹੇ ਹਨ।
ਪ੍ਰਸ਼ਨ ਉਠ ਦਾ ਹੈ ਕਿ ਕੌਣ-ਕੌਣ ਸੰਗਠਨ ਜਾਂ ਵਿਅਕਤੀ ਇਸ ਧਮਾਕੇ ਦੇ ਪਿੱਛੇ ਹਨ ਅਤੇ ਉਨ੍ਹਾਂ ਦੀ ਵਿਦੇਸ਼ੀ ਕੜੀ ਕਿੱਥੇ ਜੁੜਦੀ ਹੈ? ਕੀ ਇਹ ਘਟਨਾ ਹਾਲ ਹੀ ਵਿੱਚ ਫਰੀਦਾਬਾਦ ਤੋਂ ਮਿਲੀ ਵਿਸਫੋਟਕ ਸਮਗਰੀ ਨਾਲ ਜੁੜੀ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਸੀ? ਕੀ ਇਹ ਹਮਲਾ ਕਿਸੇ ਅੰਤਰਰਾਸ਼ਟਰੀ ਦਹਿਸ਼ਤਗਰਦ ਗਰੁੱਪ ਦੀ “ਰਿਏਕਸ਼ਨ ਕਾਰਵਾਈ” ਹੈ ਜੋ ਓਪਰੇਸ਼ਨ “ਸਿੰਦੂਰ” ਦੀ ਸਫ਼ਲਤਾਵਾਂ ਤੋਂ ਬਾਅਦ ਕੀਤੀ ਗਈ? ਜਦੋਂ ਸਾਡੀਆਂ ਏਜੰਸੀਆਂ ਪਿਛਲੇ ਮਹੀਨੇ 9 ਵੱਡੀਆਂ ਸਾਜ਼ਿਸ਼ਾਂ ਨਾਕਾਮ ਕਰ ਚੁੱਕੀਆਂ ਹਨ, ਤਾਂ ਇਹ ਧਮਾਕਾ ਦਿੱਲੀ ਦੇ ਉੱਚ ਸੁਰੱਖਿਆ ਇਲਾਕੇ ਤੱਕ ਕਿਵੇਂ ਪਹੁੰਚਿਆ? ਕੀ ਕੁਝ ਰਾਜਨੀਤਿਕ ਤਾਕਤਾਂ ਦੇ ਤੁਸ਼ਟੀਕਰਨ ਵਾਲੇ ਰਵੱਈਏ ਕਾਰਨ ਐਸੇ ਤੱਤਾਂ ਨੂੰ ਮਨੋਬਲ ਮਿਲ ਰਿਹਾ ਹੈ?
Leave a Reply