ਚੰਡੀਗੜ੍ਹ ( ਜਸਟਿਸ ਨਿਊਜ਼ )
ਮੁੱਖ ਮਹਿਮਾਨ ਵਜੋਂ ਚੰਡੀਗੜ੍ਹ ਪ੍ਰਸ਼ਾਸਨ ਦੀ ਖੇਡ ਵਿਭਾਗ ਸਕੱਤਰ, ਸੁਸ਼੍ਰੀ ਪ੍ਰੇਰਨਾ ਪੁਰੀ, ਆਈਏਐੱਸ ਨੇ ਪ੍ਰੋਗਰਾਮ ਵਿੱਚ ਸ਼ਮੂਲਿਅਤ ਕੀਤੀ। ਉਨ੍ਹਾਂ ਨਾਲ ਵਿਸੇਸ਼ ਮਹਿਮਾਨ ਵਜੋਂ ਪਦਮਸ਼੍ਰੀ ਪਰਗਟ ਸਿੰਘ, ਭਾਰਤੀ ਪੁਰਸ਼ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਤਿੰਨ ਵਾਰ ਦੇ ਓਲੰਪਿਕ ਕਪਤਾਨ, ਨੇ ਮੰਚ ਦੀ ਸ਼ੋਭਾ ਵਧਾਈ। ਪ੍ਰੋਗਰਾਮ ਵਿੱਚ ਡਾ. ਸੰਜੀਵ ਖੋਸਲਾ, ਨਿਰਦੇਸ਼ਕ, ਸੀਐੱਸਆਈਆਰ–ਆਈਐੱਮਟੈੱਕ, ਪ੍ਰੋ. ਸ਼ਾਂਤਨੂ ਭੱਟਾਚਾਰੀਆ, ਨਿਰਦੇਸ਼ਕ, ਸੀਐੱਸਆਈਆਰ–ਸੀਐੱਸਆਈਓ ਅਤੇ ਡਾ. ਅਨੁਰਾਧਾ ਮਾਧੁਕਰ, ਸਕੱਤਰ, ਸੀਐੱਸਆਈਆਰ ਸਪੋਰਟਸ ਪ੍ਰਮੋਸ਼ਨ ਬੋਰਡ ਵੀ ਮੌਜੂਦ ਰਹੇ।
ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਸੁਸ਼੍ਰੀ ਪ੍ਰੇਰਨਾ ਪੁਰੀ ਨੇ ਕਿਹਾ ਕਿ ਖੇਡ ਚਰਿੱਤਰ ਨਿਰਮਾਣ ਦੇ ਨਾਲ-ਨਾਲ ਇੱਕ ਸਿਹਤਮੰਦ ਰਾਸ਼ਟਰ ਦੇ ਨਿਰਮਾਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਨਿਯਮਿਤ ਤੌਰ ‘ਤੇ ਖੇਡ ਤੇ ਸਰੀਰਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਵਿਸੇਸ਼ ਮਹਿਮਾਨ ਪਦਮਸ਼੍ਰੀ ਪਰਗਟ ਸਿੰਘ ਨੇ ਖੇਡਾਂ ਨੂੰ ਅਨੁਸ਼ਾਸਨ, ਦ੍ਰਿੜ੍ਹਤਾ ਅਤੇ ਆਪਸੀ ਸਤਿਕਾਰ ਦਾ ਅਧਾਰ ਦੱਸਦੇ ਹੋਏ ਕਿਹਾ ਕਿ ਅਜਿਹੇ ਆਯੋਜਨਾਂ ਤੋਂ ਕਰਮਚਾਰੀਆਂ ਨੂੰ ਵਿਅਸਤ ਵਪਾਰਕ ਜੀਵਨ ਨਾਲ ਖੇਡ ਅਤੇ ਫ਼ਿਟਨੈੱਸ ਗਤੀਵਿਧੀਆਂ ਦਾ ਸੰਤੁਲਨ ਬਣਾਉਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਨੇ ਬੱਚਿਆਂ ਅਤੇ ਵਿਦਿਆਰਥੀਆਂ ਨੂੰ ਸਰੀਰਕ ਰੂਪ ਵਿੱਚ ਸਰਗਰਮ ਰਹਿਣ ਤੇ ਆਊਟਡੋਰ ਗਤੀਵਿਧੀਆਂ ਵਿੱਚ ਸਮਾਂ ਦੇਣ ਦੀ ਪ੍ਰੇਰਨਾ ਦਿੱਤੀ।
ਡਾ. ਸੰਜੀਵ ਖੋਸਲਾ ਨੇ ਆਪਣੇ ਉਦਘਾਟਨ ਸੰਬੋਧਨ ਵਿੱਚ ਆਯੋਜਨ ਕਮੇਟੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਇਨਡੋਰ ਖੇਡ ਪ੍ਰਤੀਯੋਗਿਤਾ ਡਾ. ਹੁਸੈਨ ਜ਼ਹੀਰ, ਡਾ. ਐੱਮ.ਜੀ.ਕੇ. ਮੇਨਨ, ਡਾ. ਏ.ਪੀ. ਮਿਤਰਾ ਅਤੇ ਡਾ. ਜੀ.ਐੱਸ. ਸਿੱਧੂ ਵਰਗੇ ਭਾਰਤ ਦੇ ਪ੍ਰਸਿੱਧ ਵਿਗਿਆਨੀਆਂ ਦੀ ਯਾਦ ਨੂੰ ਸਮਰਪਿਤ ਹੈ। ਟੂਰਨਾਮੈਂਟ ਵਿੱਚ ਬੈਡਮਿੰਟਨ, ਟੇਬਲ ਟੈਨਿਸ, ਚੈੱਸ ਅਤੇ ਬ੍ਰਿਜ ਵਰਗੇ ਪ੍ਰਸਿਧ ਇਨਡੋਰ ਖੇਡ ਸ਼ਾਮਲ ਹਨ, ਜਿਨ੍ਹਾਂ ਵਿੱਚ 20 ਟੀਮਾਂ ਦੇ 120 ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ। ਇਹ ਪ੍ਰਤੀਯੋਗਿਤਾ ਵਿਗਿਆਨੀਆਂ ਅਤੇ ਕਰਮਚਾਰੀਆਂ ਨੂੰ ਪ੍ਰਯੋਗਸ਼ਾਲਾ ਤੋਂ ਪਰੇ ਏਕਜੁਟਤਾ ਅਤੇ ਖੇਡ ਦੀ ਭਾਵਨਾ ਵਿਕਸਿਤ ਕਰਨ ਦਾ ਮੰਚ ਪ੍ਰਦਾਨ ਕਰਦੀ ਹੈ।
ਟੂਰਨਾਮੈਂਟ ਦੇ ਸੰਯੋਜਕ ਅਤੇ ਪ੍ਰਧਾਨ ਵਿਗਿਆਨੀ ਡਾ. ਵੀ. ਵੈਂਕਟ ਰਮਣ ਨੇ ਸਾਰੇ ਸੀਐੱਸਆਈਆਰ ਸੰਸਥਾਨਾਂ, ਸਪੋਰਟਸ ਪ੍ਰਮੋਸ਼ਨ ਬੋਰਡ, ਪ੍ਰਾਯੋਜਕਾਂ ਅਤੇ ਆਈਐੱਮਟੈੱਕ ਸਟਾਫ਼ ਕਲੱਬ ਦੇ ਸਹਿਯੋਗ ਪ੍ਰਤੀ ਧੰਨਵਾਦ ਪ੍ਰਗਟ ਕੀਤਾ। ਆਉਣ ਵਾਲੇ ਤਿੰਨ ਦਿਨਾਂ ਤੱਕ ਰੋਮਾਂਚਕ ਮੁਕਾਬਲੇ ਅਤੇ ਯਾਦਗਾਰ ਖੇਡ ਪਲ ਵੇਖਣ ਨੂੰ ਮਿਲਣਗੇ।
ਸੀਐੱਸਆਈਆਰ–ਆਈਐੱਮਟੈੱਕ, 1984 ਵਿੱਚ ਸੀਐੱਸਆਈਆਰ ਦੇ ਅਧੀਨ ਸਥਾਪਿਤ ਇੱਕ ਰਾਸ਼ਟਰੀ ਉਤਕ੍ਰਿਸ਼ਟਤਾ ਕੇਂਦਰ ਹੈ, ਜਿਸਦਾ ਉਦੇਸ਼ ਮੂਲ ਵਿਗਿਆਨਕ ਖੋਜਾਂ ‘ਤੇ ਆਧਾਰਿਤ ਟ੍ਰਾਂਸਲੇਸ਼ਨਲ ਈਕੋਸਿਸਟਮ ਨੂੰ ਵਿਕਸਿਤ ਕਰਨਾ ਅਤੇ ਸਿਹਤ ਤੇ ਉਦਯੋਗਿਕ ਖੇਤਰ ਦੀਆਂ ਚੁਣੌਤੀਆਂ ਦਾ ਸਮਾਧਾਨ ਅਤਿ-ਆਧੁਨਿਕ ਤਕਨੀਕਾਂ ਤੇ ਪਲੇਟਫਾਰਮਾਂ ਦੇ ਰਾਹੀਂ ਪ੍ਰਦਾਨ ਕਰਨਾ ਹੈ।
Leave a Reply